Nojoto: Largest Storytelling Platform
harmanjot3427
  • 88Stories
  • 232Followers
  • 752Love
    622Views

hrmnjot

✍🏻✍🏻...ਜ਼ਜਬਾਤੀ ਕੁਝ ਖਾਸ ਨਹੀਂ😅

  • Popular
  • Latest
  • Video
83823c16ffe7bd351d9142556ea47893

hrmnjot

ਬਦਲ ਗਿਆ ਸਬ ਪਹਿਲਾਂ ਨਾਲੋਂ,
ਬਸ! ਤਰੱਕੀ ਇੱਕ ਵਿਗਿਆਨ ਆਂ
ਇਨਸਾਨ ਕਿਵੇ ਦੱਸੋ? ਬਦਲ ਜਾਉ,
ਜਦ! ਸੋਚ ਗ਼ੰਦੀ ਗ਼ੰਦਾ ਗਿਆਨ ਆ,
 ਦੱਸੋ?ਕਿਹੜੀ ਮਿਲੀ ਅਜ਼ਾਦੀ ਜੀ,
ਇਹ ਤਾਂ ਤੁਰੇ ਫ਼ਿਰਨ ਦਾ ਨਾਮ ਆ
 
ਪਹਿਲਾਂ ਰਾਜ ਸੀ ਗੋਰੇ ਕਰਦੇ,
ਹੁਣ ਚੌਕੀਦਾਰ ਹੈਵਾਨ ਆ,
ਇੱਥੇ ,ਤਿੰਨ ਸਾਲਾਂ ਨਾਲ ਧੱਕਾ ਹੁੰਦਾ
ਇਹ ਮੰਦਿਰਾਂ, ਮਸਜਿਦਾਂ ਵਿੱਚ ਹੀ ਆਮ ਆ,
ਦੱਸੋ?ਕਿਹੜੀ ਮਿਲੀ ਅਜ਼ਾਦੀ ਜੀ,
ਇਹ,
 ਤਾਂ ਤੁਰੇ ਫ਼ਿਰਨ ਦਾ ਨਾਮ ਆ,
 

ਨਾਂ ਔਰਤੋਂ ਚੰਗਾ ਕੋਈ ਮੰਦਰਿ,
ਮਸਜਦਿ ਨਾਂ ਹੀ ਕੋਈ ਧਾਮ ਆਂ,
ਜਿਹਦੀ ਕੁੱਖੋ ਨਾਨਕ ਪੵਗਟੇ ,
ਫ਼ਿਰ  ਉਹੀ ਕਿਉਂ?ਬਦਨਾਮ ਆ,
ਬਣਦਾ ਮੈ  ਛੁਪੇ ਸੱਚ ਦਾ ਸ਼ੀਸ਼ਾ,
 ਭਾਵੇ! ਸੱਚੇ ਬੋਲ,ਕੌੜੀ ਜ਼ੁਬਾਨ ਆਂ
ਦੱਸੋ?ਕਿਹੜੀ ਮਿਲੀ ਅਜ਼ਾਦੀ ਜੀ।ਇਹ ਤਾਂ ਤੁਰੇ ਫ਼ਿਰਨ ਦਾ ਨਾਮ ਆ...,


ਹਾਂ! ਜੋ ਦੇਸ਼ ਥੇ ਪਹਿਰੇਦਾਰ ਹੋਏ,
ਉਮਰ 20-21 ਚ, ਕੁਰਬਾਨ ਹੋਏ,
ਦਿਲੋਂ ਉਨਾਂ ਨੂੰ ਸਨਮਾਨ ਆਂ,
ਅੱਜ ਕੋਈ ਉਹਨਾਂ ਯਾਦ ਨਹੀਂ ਕਰਦਾ,
ਜਿੰਨਾ ਕਰਕੇ ਆਹ ਜ਼ਹਾਨ ਆ...,
ਦੱਸੋ?ਕਿਹੜੀ ਮਿਲੀ ਅਜ਼ਾਦੀ ਜੀ,
ਇਹ ਤਾਂ ਤੁਰੇ ਫ਼ਿਰਨ ਦਾ ਨਾਮ ਆ

ਅੱਜ ਅੰਨ ਦਾਤਾ ਫਿਰੇ,ਹਾੜੇ ਕੱਢਦਾ
ਸਰਕਾਰਾਂ ਵਿਕਊਂ ਇੱਕੋ ਦਰਮਿਆਨ ਆ,
ਇੱਥੇ ਵੇਚਣ ਵਾਲੇ  ਲੋਟੂ ਲੀਡਰ ਬੈਠੈ
ਉਝ ਦੇਸ਼ ਦਾ ,ਬਲਿਦਾਨ ਮਹਾਨ ਆ
ਚਲੋ‌ ਮੰਨਿਆਂ 70 ਸਾਲ ਅਜ਼ਾਦ ਹੋਏ,
ਪਰ , ਕਸ਼ਮੀਰ,ਬਿੱਲ ਤੇ ਪਾਣੀ ਮਸਲੇ,
ਤੇ ਦੱਸੋ?ਕਿਹਦਾ ਧਿਆਨ ਆ?
ਰੇਪ ,ਕਰਾਇਮ ,ਵੀ ਉਹਨਾਂ ਈ ,ਮਿਤਰੋਂ
ਅਸੀਂ ਆਪਣੇ ਹੱਕਾਂ ਪ੍ਰਤੀਂ ਅਣਜਾਣ ਆਂ 
ਦੱਸੋ?ਕਿਹੜੀ ਮਿਲੀ ਅਜ਼ਾਦੀ ਜੀ,
ਇਹ ਤਾਂ ਤੁਰੇ ਫ਼ਿਰਨ ਦਾ ਨਾਮ ਆ
ਇਹ ਤਾਂ ਤੁਰੇ ਫਿਰਨ ਦਾ ਨਾਮ‌ ਆ!!!

    ......Hrmnjot.....

©hrmnjot #Independence2021
83823c16ffe7bd351d9142556ea47893

hrmnjot

ਕਿਸੇ ਕਿਤਾਬ ਨੂੰ ਇੱਕ ਵਾਰੀ ਪੜ੍ਹ ਕੇ ਵੀ ਨਾ ਛੱਡੋ । ਅੱਡ - ਅੱਡ ਸਮੇਂ , ਉਮਰ , ਹਾਲਾਤ ਅਤੇ ਸਮਝ - ਬੂਝ ਦੇ ਉਤਾਰ - ਚੜ੍ਹਾਅ ਦੇ ਮੁਤਾਬਿਕ ਇੱਕ ਹੀ ਕਿਤਾਬ ਦੇ ਅਨੇਕਾਂ ਰੰਗ ਅਤੇ ਮਾਇਨੇ ਉੱਘੜ ਕੇ ਆਉਣਗੇ । ਕਈ ਵਾਰ ਇੱਕ ਸਤਰ ਵੀ ਜਿਹੜੀ ਅਸੀਂ ਕਿਸੇ ਵੇਲੇ ਕਾਹਲੀ ਜਿਹੀ ' ਚ ਪੜ੍ਹ ਛੱਡੀ ਸੀ , ਉਹ ਇੱਕ ਪੰਕਤੀ ਹੋ ਸਕਦੈ ਹੁਣ ਤੁਹਾਡੀ ਜ਼ਿੰਦਗੀ ਬਦਲਣ ਦੀ ਅੱਗ ਆਪਣੇ ਵਿੱਚ ਲੁਕੋਈ ਬੈਠੀ ਹੋਵੇ । ਕਿਤਾਬਾਂ ਪੜ੍ਹਨ ਵੇਲੇ ਠਰੰਮੇ ਤੋਂ ਕੰਮ ਲਈਏ । ਕਿਤਾਬਾਂ ਦੀ , ਸਾਹਿਤ ਦੀ , ਕਵਿਤਾ ਦੀ ਬਹੁ - ਪਰਤੀ ਅਤੇ ਸੰਕੇਤਕ ਦੁਨੀਆ ਵਿੱਚ ਵੜੀਏ । ਇੱਕ - ਇੱਕ ਸੰਕੇਤ ਅਤੇ ਇਸ਼ਾਰੇ ਨਾਲ ਅਗਲੀਆਂ - ਪਿਛਲੀਆਂ ਤੰਦਾਂ ਜੋੜ ਕੇ ਆਪਣਾ ਤੇ ਪੂਰੇ ਸਮਾਜ ਦਾ ਭਲਾ ਕਰੀਏ । ਮੋਟੇ - ਮੋਟੇ ਅਰਥਾਂ ' ਚੋਂ ਨਿੱਕਲ ਕੇ ਕਿਤਾਬਾਂ ਪੜ੍ਹਦੇ ਵਕਤ ਸਾਡਾ ਸੂਖ਼ਮ ਬਣੇ ਰਹਿਣਾ ਬਹੁਤ ਜ਼ਰੂਰੀ ਹੈ । ਕਿਤਾਬਾਂ ਵੀ ਅਸੀਂ ਉਵੇਂ ਹੀ ਪੜ੍ਹਦੇ ਹਾਂ ਜਿਵੇਂ ਸਕੂਲ - ਕਾਲਜ ਵਿੱਚ ਇਮਤਿਹਾਨ ਪਾਸ ਕਰਨ ਮਾਤਰ ਲਈ ਮਹੱਤਵਪੂਰਨ ਸਵਾਲਾਂ ' ਤੇ ਨਿਸ਼ਾਨੀਆਂ ਲਾ ਕੇ ਕੰਮ ਜਿਹਾ ਸਾਰਨਾ ਹੋਵੇ । ਕਿਤਾਬ ਦੇ ਸੰਪੂਰਨ ਮਹੌਲ ਨੂੰ ਨੇੜਿਓਂ ਵਾਚੀਏ , ਸੁਣੀਏ , ਸੁੰਘੀਏ ਅਤੇ ਅਰਥਾਂ ਪਿੱਛੇ ਲੁਕੇ ਅਰਥਾਂ ਦੀ ਲੰਮੀ ਤੇ ਗੁਪਤ ਲੜੀ ਦੇ ਬਰਾਬਰ ਬੈਠੀਏ  ਆਓ ! ਕੰਨ ਧਰੀਏ ਕਿਤਾਬਾਂ ' ਚੋਂ ਉੱਠਦੀਆਂ ਡੂੰਘੀਆਂ ਅਤੇ ਪਵਿੱਤਰ ਆਵਾਜ਼ਾਂ ਉਤੇ । ਦੇਖੀਏ ਫਿਰ ਬਣਦਾ ਕੀ ਹੈ!
                                                                                                       ਨਿਆਂਮਤ

©niyamat #Books
83823c16ffe7bd351d9142556ea47893

hrmnjot

ਛੋਟੇ  ਛੋਟੇ ਹੱਥ ਸੀ ਮੇਰੇ 
ਚਿਹਰਾ ਪੂਰਾ ਗੋਲ ਹੁੰਦਾ ਸੀ, ਬਸ 
ਬਸ ਮੰਮੀ ਪਾਪਾ ਕਹਿਣਾ ਆਉਂਦਾ
ਤੁਤਲਾ ਮੁਤਲਾ ਬੋਲ ਲੈਂਦਾ ਸੀ
ਸੱਚੀ ਯਾਰੋ ਬਚਪਨ ਮੇਰਾ 
ਬਾਲਾ ਹੀ ਅਨਮੋਲ ਹੁੰਦਾ ਸੀ.. 
 
ਮੈਨੂੰ ਰੋਂਦੇ ਨੂੰ ਮਾਂ ਗਲ ਲ਼ਾ ਲੈਂਦੀ
 ਮੈਂ ਛਾਤੀ  ਨਾ ਲੱਗ ਸੋ ਲੈਂਦਾ ਸੀ
ਨਰਮ ਨਰਮ ਹੱਥ ਪੈਰ ਸੀ ਮੇਰੇ 
ਪਰ ਸਰੀਰ ਤਹ ਬਾਲਾ ਸੋਹਲ ਹੁੰਦਾ ਸੀ।
ਸੱਚੀ ਯਾਰੋ ,ਬਚਪਨ ਮੇਰਾ 
ਬਾਲਾ ਹੀ ਅਨਮੋਲ ਹੁੰਦਾ ਸੀ..


 ਕੋਈ ਨਾ ਕੋਈ ਆ ਚੁੰਮ ਲੈਂਦਾ ਸੀ
ਚੁੱਕ ਇਦਰ ਉਦਰ ਘੁੰਮ ਲੈਂਦਾ ਸੀ
ਸਬ ਪਿਆਰੇ ਪਿਆਰੇ ਨਾਮ ਸੀ ਲੈਂਦੇ,
ਕਹਿ ਗੋਲੂ ਮੋਲੂ   ਹਸਾਉਂਦੇ ਰਹਿੰਦੇ
ਜੰਨਤ ਵਰਗਾ ਘਰ ਸੀ ਲਗਦਾ
ਬੜਾ ਸੋਹਣਾ ਲਗਦਾ ਮਾਹੌਲ ਰਹਿੰਦਾ ਸੀ
ਸੱਚੀ ਯਾਰੋ , ਬਚਪਨ ਮੇਰਾ,
ਬਾਲਾ ਹੀ ਅਨਮੋਲ ਹੁੰਦਾ ਸੀ..

ਨਾਂ ਜਿੰਮੇਵਾਰੀ ਦਾ ਭਾਰ ਸੀ ਹੁੰਦਾ
ਨਾਂ ਚਿੰਤਾ  ਕੋਈ ਪੜਾਈਆ ਦੀ
ਖੁੱਲ ਕੇ ਉਠਦੇ ਸੌਦੇ ਸੀ ,
ਨਾਂ  ਖੁਦ ਨੂੰ ਏਧਾ  ਰੋਲ ਹੁੰਦਾ ਸੀ
ਸੱਚੀ ਯਾਰੋ, ਬਚਪਨ ਮੇਰਾ,
ਬਾਲਾ ਹੀ ਅਨਮੋਲ ਹੁੰਦਾ ਸੀ
ਬਲਾ ਹੀ ਅਨਮੋਲ ਹੁੰਦਾ ਸੀ...

©niyamat
83823c16ffe7bd351d9142556ea47893

hrmnjot

ਜ਼ਜਬਾ ਰੱਖ ਸ਼ਿਕਾਰੀ ਦਾ, ਖੇਡੇ ਬਿਨ ਨਈਂ ਹਾਰੀਂ ਦਾ🏆
ਉੱਦਮ ਹੱਥੀਂ ਡੋਰਾਂ ਛੱਡਦੇ, ਕਿਸਮਤ ਨਾਮ ਬਿਮਾਰੀ ਦਾ🚩

©Harmanjot #Books
83823c16ffe7bd351d9142556ea47893

hrmnjot

ਇਕ ਹੰਢਾ ਕੇ ਦੂਜਾ ਚੁਣ ਲੈਇਆ
ਇਹ ਗੱਲ ਕੋਈ  ਸੱਜਣਾ ਵੱਡੀ ਨੀ,

 ਸਾਦਗੀ ਸਿਆਣਪ ਹੁੰਦੀ ਸਿਰ ਦਾ ਤਾਜ
ਇਹ ਹੁਸਨ, ਤਾ ਕੱਲ ਦੀ ਰੱਦੀ‌ ਨੀ!!!

©Harmanjot #Darknight
83823c16ffe7bd351d9142556ea47893

hrmnjot

ਸੁੱਕ ਪਿਆ ਹੋਇਆ ਕਾਨੇ ਵਰਗਾ
ਜਿਵੇਂ ਹੁੰਦਾ ਤੀਲਾ ਆ
 
ਗੱਲਾਂ ਕਰਦਾ ਉਪਰ ਥੁਕਏ
ਆਵਾਜ ਤੋ ਸੁਰੀਲਾ ਆ
,
 ਹਨੇਰੇ ਵਿਚ ਤਾ ਦੌਰਾ ਪੇ 
ਦੇ ਸੱਚੀ ਇਹਨਾਂ ਭੜਕੀਲਾ ਐ

ਸ਼ਕਲ ਜਿਹਦੀ ਪੁੱਠੇ ਤਵੇ ਜੇਹੀ
ਤੇ ਦੰਦਾਂ ਤੋ ਚਮਕੀਲਾ ਗਾ,
 
ਮੱਥੇ ਤੋਂ ਵੀ ਗੰਜਾ ਹੋਇਆ
ਜਿਵੇਂ ਕਾਲਾ ਹੁੰਦਾ ਪਤੀਲਾ ਵਾਂ

 ਮੈਂ ਜਿਦੀ ਯਾਰੋ ਗੱਲ ਕਰਾ
ਹੋਰ ਕੋਈ ਨੀ,
ਸਾਡਾ ਗੁਆਂਢੀ ਲੱਕੀ ਗੁਰੀਲਾ ਗਾ 
ਲੱਕੀ ਗੁਰੀਲੇ ਗਾ...🔥😂😂😂

83823c16ffe7bd351d9142556ea47893

hrmnjot

ਕੱਦ ਸਾਨ ਦਾ 6 ਫੁੱਟ ਨੀ
ਜੋਰ, ਚ 5911ਵਾਂ,
ਚਾਹੁਣ ਵਾਲਿਆਂ ਦਾ ਦਿਲ ਚ ਰਾਜ,
ਵੈਰੀਆਂ ਦੇ ਦਿਮਾਗ਼ ਵਿਚ ਪਹਿਰਾ ਵਾ,

ਮੂਸੇਵਾਲ ਵਾਂਗ ਸੁਣਦਾ ਨਹੀਂ
ਪਿੱਠ ਪਿੱਛੇ ਵਾਂ ਬਹਿਰਾ ਵਾਂ 

ਚੰਗੀ ਸੋਚ ਕੀਤਾ ਮਾਣ ਨੀ,
 ਭਾਵੇਂ ਥੋੜਾ ਰੰਗ ਸੁਨਿਹਰਾ ਵਾਂ,

ਕਿੱਥੇ ਪੜ੍ਹਨਾ  ਕਹਿੰਦੇ  ਸੌਖਾ ਏਨੂ
 ਪਟੁ ਜਜਬਾਤਾਂ  ਤੋਂ ਗਹਿਰਾ ਵਾਂ

 ਮੈਂ ਜਿਦੀ ਯਾਰੋ ਗੱਲ ਕਰਾ,
ਅਪਣਾ ਯਾਰ harry Khaira aa 
ਬਾਈ Harry Khaira wa

83823c16ffe7bd351d9142556ea47893

hrmnjot

ਨੀ ਤੇਰੇ ਪਿੱਛੇ ਦੇ ਦੇ ਗੇੜੇ
ਆ ਮੇਰੀ ਚੱਪਲ ਘੱਸ ਗਈ ਨੀ...

ਨੀ ਤੂੰ ਤੇ ਬਲੀਏ, ਗਾਲਾਂ ਕੱਢੀਆਂ
ਆ ਤੇਰੇ ਨਾਲ ਦੀ ਫੱਸ ਗਈਂ ਨੀ...🤟✍️😅

83823c16ffe7bd351d9142556ea47893

hrmnjot

ਹਨੇਰੇ ਵਿਚ ਤਾ ਦਿਖਦਾ ਨਹੀਂ
ਪਰ ਦੰਦ ਨਜ਼ਰੀ ਆਉਂਦੇ ਆ,
  
ਓਹਨਾਂ ਦਾ ਟਾਈਮ ਟਪੋਂਦਾ 
ਜਿਹੜੇ  ਬੰਦੇ ਇਹਨੂੰ ਚਾਉਂਦੇ ਆ
 
 
ਪਿਆਰ ਤਾਂ ਪਟੂ ਕਰਦਾ ਨੀ
ਮੇਰੇ ਨਾਲ ਅੜੀ  ਆ

  ਢਿੱਡ ਸੁਕ ਲੱਗਾ, ਰੀੜ ਦੀ ਹੱਡੀ
ਤੇ ਬੱਖੀ ਵਿਚ ਵੜੀ ਆ

ਅੱਜ ਵੀ ਕਹਿੰਦੇ  ਪੈਂਟ ਓਹਦੀ 
ਸਾਬਲ ਸ਼ਹਾਰੇ ਖੜ੍ਹੀ ਆ

 ਦਿਨੋ ਦਿਨੀ ਏਹਨੂ ਹੋਇਆ ਕਿ
ਘਰ ਹੋਏ ਦੇ ਸ਼ੱਕੀ ਆ...

 ਮੈਂ ਜਿਹਦੀ ਯਾਰੋ ਗੱਲ ਕਰਾ
ਸਾਡਾ ਗਵਾਂਢੀ ਲੱਕੀ ਆ
😂😂😂😂

83823c16ffe7bd351d9142556ea47893

hrmnjot

ਓਹ  ਬਾਲਾ ਕੁਝ ਨਾਂ  ਕਹਿੰਦੀ
 ਡੀਮਾਡਾ ਛੋਟੀਆ ਰੱਖਦੀ ਐ,

  ਓਹ ਲੰਗਰ ਕੋਈ ਨਾਂ ਛਡਯੇ
ਫੱਟੇ ਖੀਰ ਦੇ ਚੱਕ ਦੀ ਆ 

ਵਿਆਹ ਚ, ਓਹਨੂੰ ਸਦ ਪਛਤੋਂਦੇ 
ਚਿਬ ਮੀਟ ਦੇ ਕੱਢ ਦੀ ਆ

ਜੈ ਖਾਂਦੀ ਨੂੰ ਕੋਈ ਛੇੜ ਲਏ 
ਕੁੱਤੇ ਵਾਂਗੂ ਵਢ ਦੀ ਆ

 ਓਹਦੀ ਪੱਕੀ ਲੱਗੀ ਖੁਰਾਕ
ਜਿਵੇਂ ਮੱਝ ਨੂੰ ਤੂੜੀ ਆ

ਮੈਂ  ਜਿਦੀ ਯਾਰੋ ਗਲ ਕਰਾ 
ਮੇਰੀ ਭੂਆ ਦੀ ਕੁੜੀ ਆ 😂😂😂
ਮੇਰੀ ਭੂਆ ਦੀ ਕੁੜੀ ਆ 😂😂😂

loader
Home
Explore
Events
Notification
Profile