Nojoto: Largest Storytelling Platform
nvdpmusafir0000
  • 29Stories
  • 82Followers
  • 222Love
    560Views

Nâvdëëp Musafir

lyrics

  • Popular
  • Latest
  • Video
84a715bebebe7dfcc963f5bb89cf202a

Nâvdëëp Musafir

ਹੱਸਦਾ ਹੱਸਦਾ ਜਵਾਨ ਹੋ ਗਿਆ
ਸੁਪਣੇਆ ਵਾਲੀ ਕਮਾਨ ਖੋ ਗਿਆ
ਘਰ ਦੀ ਜਿੰਮੇਵਾਰੀ ਸਿਰ ਤੇ ਪਈ ਤਾਂ
ਮਹਿਫ਼ਿਲਾਂ ਵਿੱਚ ਸੁਨਸਾਨ ਹੋ ਗਿਆ
ਪਤਾ ਲੱਗਿਆ
ਮੇਰੇ ਸੁਪਣੇ ਪੂਰੇ ਕਰਦੇ
ਬਾਪੂ ਨੂੰ ਕਿੰਨੀ ਮਿਹਨਤ ਲੱਗੀ ਏ
ਬਾਹਰ ਨਿਕਲਦੇ ਹੀ ਪਤਾ ਲਗਦੇ
ਜਿਵੇਂ ਭੱਠੀ ਲੱਗੀ ਏ
 ਬਾਪੂ ਵਾਂਗੂ ਨਵਦੀਪ ਨੇ ਵੀ ਤਕੜਾ ਹੋ ਜਾਣਾ
ਕਿਉੰਕਿ
ਮੇਰੇ ਬਾਪੂ ਆਲੀ ਗੁਰਗਾਬੀ ਮੇਰੇ ਪੈਰਾਂ ਚ ਫਿਟ ਆਉਣ ਲੱਗੀ ਏ
                   "ਮੁਸਾਫ਼ਿਰ ਨਵਦੀਪ"

©Nâvdëëp Musafir #foryoupapa
84a715bebebe7dfcc963f5bb89cf202a

Nâvdëëp Musafir

ਕਦੇ ਵਿਹਲਾ ਹੋ ਕੇ ਤੈਨੂੰ ਪੜ੍ਹਨਾ ਜਰੂਰ ਆ ਮੈਂ
ਹਲੇ ਕੁਝ ਰਿਸ਼ਤਿਆ ਦੀ ਕਿਤਾਬਾਂ ਖੋਲ ਕੇ ਭੁੱਲਿਆ ਸੀ ਓਹਨਾਂ ਨੂੰ ਸਮੇਟਣਾ ਪਹਿਲਾਂ।
            "ਮੁਸਾਫ਼ਿਰ ਨਵਦੀਪ"

©Nâvdëëp Musafir #Sea
84a715bebebe7dfcc963f5bb89cf202a

Nâvdëëp Musafir

ਹਲਫ਼ਨਾਮਾ ਦੇਣਾ ਜਰੂਰ ਆ ਤੈਨੂੰ ਤੇਰੀ ਮੋਹਬੱਤ ਦਾ ਮੁਸਾਫ਼ਿਰ ਨੇ'
ਪਰ
ਜਦੋ ਦਿਲ ਤੇ ਦਿਮਾਗ ਦੋਵੇਂ ਮੰਨਗੇ
ਕਿਉਕਿ  
ਦਿਲ ਹਾਮੀ ਭਰਦੇ ਤਾਂ ਦਿਮਾਗ ਨੀ ਮੰਨਦਾ
ਦਿਮਾਗ ਹਾਮੀ ਭਰਦੇ ਤਾਂ ਦਿਲ ਨੀ ਮੰਨਦਾ
      "ਮੁਸਾਫ਼ਿਰ ਨਵਦੀਪ"

©Nâvdëëp Musafir #fullmoon
84a715bebebe7dfcc963f5bb89cf202a

Nâvdëëp Musafir

ਲੋਕ ਸਾਜਿਸ਼ਾਂ ਕਰ ਰਹੇ ਸੀ ਕੁਦਰਤ ਨਾਲ
ਬਸ 5 ਮਿੰਟ ਦੇ ਤੂਫ਼ਾਨ ਨੇ ਆਪਣਾ ਰੁਤਬਾ ਦਿਖਾਤਾ।
"ਮੁਸਾਫ਼ਿਰ ਨਵਦੀਪ"

©Nâvdëëp Musafir #Galaxy
84a715bebebe7dfcc963f5bb89cf202a

Nâvdëëp Musafir

ਜੇ ਅਜ਼ਮਤ ਐ ਤਾਂ ਅਜਮਾਇਸ਼ ਕਿਉਂ ਕਰਦੇ,
ਜੇ ਅਦਬ ਐ ਤੇਰੇ ਅੰਦਰ ਤਾਂ ਕਾਯਰ ਕਿਉਂ ਬਣਦੇ,
ਤੂੰ ਮੁਸਤਨਦ ਐ ਹਮੇਸ਼ਾ "ਮੁਸਾਫ਼ਿਰ" ਲਈ
ਫੇਰ ਮੇਰੇ ਚਿਹਰੇ ਨੂੰ ਉਰਦੂ ਵਾਂਗ ਉਲਟ ਹੀ ਕਿਉਂ ਪੜ੍ਹਦੇ।
     "ਮੁਸਾਫ਼ਿਰ ਨਵਦੀਪ"

©Nâvdëëp Musafir #holdmyhand
84a715bebebe7dfcc963f5bb89cf202a

Nâvdëëp Musafir

ਭੇਦ ਪਾ ਕੇ ਭੇਦੀ ਲੋਕਾਂ ਅੱਗੇ ਗੱਲਾਂ ਪੇਸ਼ ਕਰਦੇ,
ਸਾਹਮਣੇ ਕਹਿੰਦੇ ਅਸੀਂ ਤਾ ਇਹੋਜੀ ਗੱਲਾਂ ਤੋਂ ਪਰਹੇਜ ਕਰਦੇ,
ਐਵੇਂ ਤਾਂ ਨੀ ਬੰਦਾ ਅਰਸ਼ਾਂ ਤੋਂ ਫਰਸ਼ਾ ਤੇ ਡਿਗਦਾ ,
ਓਏ ਮੁਸਾਫਿਰਾਂ
ਇਹਨਾਂ ਮੂਰਖਾਂ ਨੂੰ ਕੌਣ ਸਮਝਾਵੇ
ਐਦਾ ਦੀ ਗੱਲਾ ਤਾ ਦਰ ਤੇ ਬੈਠੇ ਦਰਵੇਸ਼ ਵੀ ਨੀ ਕਰਦੇ।
"ਮੁਸਾਫ਼ਿਰ ਨਵਦੀਪ"

©Nâvdëëp Musafir #Galaxy
84a715bebebe7dfcc963f5bb89cf202a

Nâvdëëp Musafir

ਰਿਸ਼ਤੇ ਨਾਤੇ ਤਾ ਬਸ ਕਰਕੇ ਵਪਾਰ ਬੈਠੇ ਨੇ,
ਇੱਕ ਦੂਜੇ ਨੂੰ ਨੀਵਾਂ ਦਿਖਾਉਣ ਲਈ ਲਾ ਕੇ ਇਸ਼ਤਿਹਾਰ ਬੈਠੇ ਨੇ,
ਜੇ ਕਰਮਾਂ ਦੀ ਗੱਲ ਕਰਦੇ ਏ ਤਾਂ
ਗੱਲ ਸੁਣ "ਮੁਸਾਫਿਰਾਂ"
ਕਈਆਂ ਨੂੰ ਸੌਣ ਲਈ ਛੱਤ ਵੀ ਨਸੀਬ ਨਹੀਂ
ਤੇ
ਕਈ ਆਪਣੇ ਘਰਾਂ ਚ ਜ਼ਿੰਦਰੇ ਲਾ ਕੇ ਦੇਸ਼ ਤੋਂ ਬਾਹਰ ਬੈਠੇ ਨੇ।
         
           "ਮੁਸਾਫ਼ਿਰ ਨਵਦੀਪ"

©Nâvdëëp Musafir #alone
84a715bebebe7dfcc963f5bb89cf202a

Nâvdëëp Musafir

जिंदगी
तेरे से अच्छी तरह वाकिफ तो नहीं हूं मैं,
पर तेरी किताब का एक एक पन्ना
पड़ने की इच्छा जरूर है मुझे।
"musafir navdeep"

©Nâvdëëp Musafir #leaf
84a715bebebe7dfcc963f5bb89cf202a

Nâvdëëp Musafir

ਮਨੁੱਖਤਾ ਮੇਰੀ ਜਾਤ ਆ
       ਸਾਦਾ ਜਿਹਾ ਲਿਬਾਸ ਆ
    ਇੱਕ ਕਲਮ ਨਾਲ ਵਾਸਤਾ ਮੇਰਾ
         ਬਾਕੀ ਸਭ ਬਕਵਾਸ ਆ
           "ਮੁਸਫਿਰ ਨਵਦੀਪ"

©Nâvdëëp Musafir #Journey
84a715bebebe7dfcc963f5bb89cf202a

Nâvdëëp Musafir

ਦਿਲੋ ਅਮੀਰੀ ਦਾ ਵੀ ਕੀ ਫਾਇਦਾ
ਜਦੋ ਕਿਸਮਤ ਚ ਅਮੀਰੀ ਨੀ
     " ਮੁਸਾਫ਼ਿਰ ਨਵਦੀਪ"

©Nâvdëëp Musafir #Light
loader
Home
Explore
Events
Notification
Profile