Nojoto: Largest Storytelling Platform
amancheema4442
  • 30Stories
  • 55Followers
  • 105Love
    0Views

Aman Cheema

  • Popular
  • Latest
  • Video
8749b28fd9fe89166f4abce8e1ddf17f

Aman Cheema

ਲਫਜ਼ ਐਵੇਂ ਨਹੀਂ ਲਿਖੇ ਜਾਂਦੇ. ਰੂਹ ਨੂੰ ਸੁੱਚੇ ਮੋਤੀਆਂ ਦੀ ਤਰਾ ਸਿੰਗਾਰ ਲੈ
ਆਤਮਿਕ ਅਨੰਦ ਖੁਦ ਚੱਲ ਕੇ ਆਉਦਾ
ਤੂੰ ਕੀ ਜਾਣੇ ਭੋਲਿਆ ਉਸ ਦੀ ਰਹਿਮਤ ਨੂੰ
ਹੈ ਕਿੱਥੇ ਕਿੱਥੇ ਖੇਲ ਰਚਾਉਂਦਾ
ਤਨ ਸੁਹਾਵਾ ਮਨ ਮੰਦਰ ਮੱਕਾ ਬਣਦਾ
ਜਦ ਖੁਦਾ ਮਿਹਰ ਵਰਸਾਉਂਦਾ
ਜਦ ਦਿਸਦੀ ਸੁੱਚੇ ਗੁੰਬਦਾ ਵਾਲੀ ਪੌੜੀ
ਫੇ ਭਵਜਲ ਹੈ ਪਾਰ ਲੰਘਾਉਂਦਾ
ਮਿਲ ਜਾਵੇ ਮੁਹੱਬਤ ਜਦ ਪਰਉਪਕਾਰੀ
ਇੰਝ ਲੱਗਦਾ ਖੁਦਾ ਆਪ ਸਬੱਬ ਬਣਾਉਦਾ
ਅਮਨ ਚੀਮਾਂ
੨:੦੦ pm #together
8749b28fd9fe89166f4abce8e1ddf17f

Aman Cheema

ਕਦੋ ਤੱਕ ਲਿਖੇਗਾ !
ਜਦ ਤਕ ਲਿਖਕੇ ਤੇਰਾ ਆਪਾ ਨਾ ਭਰਿਆ
ਕਿਸ ਕੰਮ ਨੇ ਉਹ ਅੱਖਰ ਜੇ ਕਿਸੇ ਦਾ ਦਿਲ ਹੀ ਨਾ ਠਰਿਆ
ਬੜੇ ਜੋੜ ਕੇ ਅੱਖਰ ਸੰਜੋਗ ਬਣਾ ਲਏ ਨੇ
ਕੀ ਕਰਨਾ ਉਹ ਅਫਸਾਨਾ ਜਿਸ ਅਸਰ ਹੀ ਨਹੀ ਕਰਿਆ
ਆਪੇ ਰੱਟ ਲਾਈ ਦਿਲ ਦੀ ਸਿਆਹੀ ਨਾਲ
ਕੀ ਕਰਨਾ ਕਲਮਾਂ ਲਿਖਕੇ ਜਦ ਦਰਦ ਹੀ ਨਹੀ ਪੜਿਆ
ਆਪੇ ਸਾਇਰ ਬਣ ਬੈਠਾ ਤੂੰ
ਗਿਆ ਨੀ ਤੇਰੇ ਤੋ ਹਰਫਾਂ ਸੰਗ ਖੜਿਆ

ਲਿਖ ਕੇ ਨਹੀ ਹੋਣੀ ਮਜਲੂਮ ਦੀ ਰਾਖੀ
ਵਿੱਚ ਮੁਸੀਬਤ ਜਦ ਕਿਸੇ ਦਾ ਹੱਥ ਹੀ ਨਹੀ ਫੜਿਆ

ਚੀਮੇ ਬੜੇ ਸਾਇਰ ਬੋਲ ਗਏ ,ਅੰਦਰਲਾ ਸੱਚ ਫੋਲ ਗਏ
ਮਰਜ ਇਸਕ ਦੀ ਟੋਲ ਗਏ
ਤੂੂੰ ਕਿਸ ਟੀਸੀ ਰਿਹਾ ਚੜਿਆ 
ਕੀ ਕਰੇਗਾ ਸੁਣਾ ਕੇ ਜੇ ਅੰਦਰ ਅਸਰ ਹੀ ਨਹੀ ਭਰਿਆ
ਅਮਨ ਚੀਮਾਂ
੯:੪੦ pm #ink
8749b28fd9fe89166f4abce8e1ddf17f

Aman Cheema

ਉਨ ਕੇ ਜਜਬਾਤੋ ਕੋ ਕੈਸੇ ਚੁਰਾਏਗਾ 
ਏ ਪਾਪੀ!
ਵੋ ਖੁਦ ਆਦਿ ਜੁਗਾਦਿ ਹੈ
ਕੈਸੇ ਅਟਕਾ ਲੇ ਗਾ 
ਯੇ ਸਤਲੁਜ ਕੋ
ਯੇ ਪਾਣੀ ਨਹੀ ਅੰਮਿ੍ਤ ਕਾ ਕੁੰਡ ਹੈ
ਜਰ ਜੋਰੂ  ਜਜਬਾ ਹੈ ਜੋਰਾਵਰ ਕਾ
ਧਰਮ ਸੇ ਨਿਸਾਵਰ ਹੋਨੇ ਕੋ
ਕੌਣ ਰੋਕ ਲੇਗਾ ਫਤਿਹ ਕੋ
ਹਸਰਾਂ ਤੱਕ ਯਾਦ ਰਹੇਗਾ 
ਜਫਰਨਾਮਾ ਏ ਹਿੰਦ ਕਾ
ਅਮਨ ਚੀਮਾਂ

8749b28fd9fe89166f4abce8e1ddf17f

Aman Cheema

ਹੱਦਾ ਟੱਪ ਗਿਆ ਅਸਮਾਨ ਦੀਆਂ
ਕਿਤੋ ਖੁਸੀ ਲੱਭੀ ?
ਰਾਹ ਤੋ ਕੁਰਾਹੇ ਪੈ ਗਿਆ ਏ
ਕੱਚੀਆ ਪੈੜਾਂ ਵਾਲੀ ਦਹਿਲੀਜ ਲੱਭੀ ?
ਜਿੱਥੋ ਸਵਰਗ ਭਾਲਦਾ ਏ
ਓ ਮਾਂ ਲੱਭੀ ਕਿ ਨੀ ਲੱਭੀ?
ਮੁੜ ਆ ਗਿਆ ਓਸੇ ਰਾਹ ਤੇ
ਮਨੋਰਥ ਦੀ ਜਿੰਦਗੀ ਲੱਭੀ ?
ਅੰਤ ਖਾਕ ਹੋ ਜੇ ਗਾ
ਜੋ ਕਮਾਇਆ ਵਹੀ ਲੱਭੀ ਕਿ ਨੀ ਲੱਭੀ ?
ਅਮਨ ਚੀਮਾਂ

8749b28fd9fe89166f4abce8e1ddf17f

Aman Cheema

ਕਾਫਲੇ ਸੰਗ ਨਾ ਤੁਰ 
ਭੀੜ ਚ ਰੁਲਜੇ ਗਾ 
ਹੀਰੇ ਦਾ ਕੋਈ ਮੁੱਲ ਨਾ ਜਾਣੇ
ਕੌਡੀਆਂ ਸੰਗ ਤੁਲਜੇ ਗਾ 
ਜਜਬਾਤ ਰੱਖੀ ਮੁੱਠੀ ਵਿਚ
ਤਕਦੀਰ ਨੂੰ ਅੰਬਰਾਂ ਤੇ ਖੁਣਜੇ ਗਾ
ਪੈਡਾ ਲੰਮਾ ਸੱਚ ਵਾਲਾ 
ਆਖਰ ਸਬਰ ਚ ਸੁਪਨਾ ਬੁਣਜੇ ਗਾ
ਅਮਨ ਚੀਮਾਂ

8749b28fd9fe89166f4abce8e1ddf17f

Aman Cheema

ਕਰਮ ਕਰ, ਕੁਕਰਮ ਨੀ
ਗਿਆਨ ਅੰਦਰ ਬਾਲ, ਭਰਮ ਨੀ
ਦੁੱਖ ਮੁੱਲ ਮਿਲ ਜਾਣਗੇ, ਹਾਸੇ ਨੀ
ਕੁੜੱਤਣਾਂ ਨੇ ਦਿਲਾਂ ਚ, ਪਤਾਸੇ ਨੀ
ਮਾਂ ਪਿਉ ਅਪਣੇ ਹੁੰਦੇ, ਕਦੇ ਚਾਚੇ ਨੀ
ਹੰਝੂਆਂ ਦੀ ਕੀਮਤ ਦੇ, ਕਦੇ ਸਕੇਲ ਨਾਪੇ ਨੀ
ਮੁਹੱਬਤ ਗੁਰੂ ਨਾਲ, ਕੋਈ ਪਿੱਟ ਸਿਆਪੇ ਨੀ
ਚੀਮੇ ਉੱਘਾ ਹੋਜਾ ਕਾਲਖਾਂ ਨੇ ਕਦੇ ਮੂੰਹ ਮਾਪੇ ਨੀ
ਅਮਨ ਚੀਮਾਂ #Book
8749b28fd9fe89166f4abce8e1ddf17f

Aman Cheema

ਵਾਹਿਗੁਰੂ ਤੇਰਾ ਸ਼ੁਕਰ ਹੈ  ਸੁਪਨਾ

ਡਰ ਗਿਆ ਸੀ ਮੈ ਇਸ ਚਮਕ ਤੋ 
ਏ ਤੇਰਾ ਨੂਰ ਹੀ ਇਲਾਹੀ ਸੀ 
ਜਦ ਤੱਕਿਆ ਦਰਸ ਤੇਰਾ 
ਠਾਠ ਬਾਠ ਤੇਰਾ ਸਾਹੀ ਸੀ 
ਜੀਅ ਕਰਦਾ ਸੀ ਨਿੱਘ ਮਾਣਾ ਤੇਰੀ ਗੋਦ ਦਾ
ਵਿਲੱਖਣ ਹੀ ਸੀ ਨਜਾਰਾ ਤੇਰੀ ਜੋਤ ਦਾ 
ਤਨ ਮੇਰਾ ਸੀ ਤੇ ਰੂਹ ਤੇਰੀ ਸੀ 
ਸਭ ਪਾਸੇ ਤੂੰ ਹੀ ਜੋਤ ਸਰੂਪ ਸੀ 
ਅਮਨ ਚੀਮਾਂ #ThankGod
8749b28fd9fe89166f4abce8e1ddf17f

Aman Cheema

Trust me ਅੱਜ ਅੱਖੀ ਵੇਖ ਦਿਲ. ਡਾਢਾ ਡੋਲਦਾ 
ਰੰਗਲਾ ਪੰਜਾਬ ਸਾਡਾ ਮਿੱਟੀ ਵਿੱਚ ਰੋਲਤਾ
ਰੋਟੀ ਲਈ ਚੋਬਰ ਟੱਪਦੇ ਫਿਰਨ ਹੱਦਾਂ
ਜੰਗਲ ਚ ਦੇਖ ਕਿੱਦਾ ਭੁੱਖ ਨਾਲ ਮਰਦੇ
ਜੂਝਦੇ ਫਿਰਨ ਦੇਖ ਜਿੰਦਗੀ ਨਾ ਰੱਬਾ
ਮਾਵਾਂ ਕੋਲੋ ਪੁੁੱਤ ਕਿਉ ਤੂੰ ਦੂਰ ਕਰਤੇ

ਕਰਜੇ ਦੀ ਭਾਰੀ ਪੰਡ ਸਿਰ ਉੱਤੇ ਲੱਥੀ
ਮੋੜਦੂ ਗਾ ਪਾਈ ਪਾਈ ਬਾਹਰ ਜਾਕੇ ਸੱਤੀ
ਰਾਹ ਵਿੱਚ ਪਈਆਂ ਤੜਫਣ ਲਾਸਾਂ ਬੜੀਆਂ 
ਬਾਪੂ ਨੇ ਪੁੱਤ ਕੋਲੋ ਲਾਈਆਂ ਸੀ ਆਸਾਂ ਬੜੀਆਂ 
ਜਿਉਣ ਜੋਗੀ ਦੇ ਸੁਪਨੇ ਤਾਂ ਸਵਾਹ ਕਰਤੇ 
ਜੂਝਦੇ ਫਿਰਨ ਦੇਖ ਜਿੰਦਗੀ ਨਾ ਰੱਬਾ
ਮਾਵਾਂ ਕੋਲੋ ਪੁੱਤ ਕਿਉ ਤੂੰ ਦੂਰ ਕਰਤੇ

ਚੀਮਾਂ ਫਰਿਆਦ ਕਰੇ 
ਦੋ ਨੰ ਚ ਨਾ ਬਾਹਰ ਜਾਇਉ ਕਦੇ
ਏਜੰਟਾਂ ਦੇ ਝਾਂਸਿਆਂ ਚ ਨਾ ਆਇਉ ਕਦੇ 
ਸੱਚ ਮੀਡੀਏ ਤੇ ਸੁਣ ਅੱਖ ਭਰਗੀ
ਉਨਾ ਦੀ ਕਹਾਣੀ ਸੁਣ ਰੂਹ ਕੰਬਗੀ
ਸਰਕਾਰੇ ਕਿਉ ਤੂੰ ਲਾਲਚ ਦੇਕੇ ਸਾਡੇ ਪੱਲੇ ਭਰਤੇ
ਜੂਝਦੇ ਫਿਰਨ ਦੇਖ ਜਿੰਦਗੀ ਨਾ ਰੱਬਾ
ਮਾਵਾਂ ਕੋਲੋ ਪੁੱਤ ਕਿਉ ਤੂੰ ਦੂਰ ਕਰਤੇ
ਅਮਨ ਚੀਮਾਂ #trustme
8749b28fd9fe89166f4abce8e1ddf17f

Aman Cheema

ਜਦੋ ਇਤਰਾਂ ਚੋ ਮਹਿਕ ਉਡ ਜਾਂਦੀ
ਫੇ ਕਿੱਕਰਾਂ ਦੇ ਲੁੰਗਾਂ ਦੀ ਸੁਗੰਧ ਚੰਗੀ ਲੱਗਦੀ
ਵੇਦਨਾ ਦੀ ਪੀੜ ਹੋਵੇ ਜਦ ਡੂੰਘੀ 
ਮਰਹਮ ਨਾ ਦਿਲ ਦੇ ਫੱਟਾਂ ਨੂੰ ਰਾਜੀ ਕਰਦੀ
ਜਦ ਗਮ ਦਾ ਨਾਂ ਤਖਤ ਹਜਾਰਾਂ ਸੀ 
ਝੰਗ ਨੂੰ ਲਾਈ ਆਸਕਾਂ ਦੀ ਲਾਜ ਨਹੀਉ ਚੰਗੀ ਲੱਗਦੀ
ਗੋਰਖ ਦੇ ਟਿੱਲੇ ਤੋ ਸੁਣੇ ਹੀਰ ਮਛੰਦਰ ਦੇ ਮੂੰਹੋਂ
ਅੱਜ ਦੀ ਬਣਾਈ ਛੰਦ ਬੰਦੀ ਸੁਣ ਸੱਸੀ ਘੁੰਡ ਚੱਕਦੀ
ਤਖਤਾਂ ਦਾ ਰਾਜਾ ਬਣਾ ਗਿਆ ਸੀ ਰਣਜੀਤ ਸਿਉ
ਅੱਜ ਆਪਣਿਆਂ ਦੇ ਹੀ ਗਦਾਰੀ ਖੂਨ ਵਿਚ ਰਲ ਗਈ
ਸਾਂਭ ਲਉ ਵੇਲਾ ਤੇ ਇਸ ਹੀਰਿਆਂ ਦੀ ਖਾਨ ਨੂੰ 
ਭੇਖੀਆਂ ਨੇ ਬਰਬਾਦ ਕਰ ਦੇਣਾ ਸੋਨੇ ਦੇ ਪੰਜਾਬ ਨੂੰ
ਅਮਨ ਚੀਮਾਂ #Bijli
8749b28fd9fe89166f4abce8e1ddf17f

Aman Cheema

ਮੁਹੱਬਤ ਦੀਆਂ ਕਿਰਨਾਂ ਦੀ ਮੱਠੀ ਮੱਠੀ ਚਾਲ ਐ
 ਤਾਰਿਆ ਦੇ ਝੁੰਡ ਉੱਤੇ ਚੰਦਰਮਾ  ਦਾ ਜਾਲ ਐ

 ਪਲ ਪਲ ਸੋਖ ਹਵਾਵਾਂ ਦੀ ਤਰਾਨ ਐ
ਚਰਖੜੀਆਂ, ਤੇਗਾਂ ਦਾ ਇਸ਼ਕ ਮਹਾਨ ਐ

 ਸੀਰ ਖੰਡ ਪਿੱਪਲੀ ਪੱਤਿਆ ਦੀ ਬੂਟੀ ਐ
 ਸੀਨੇ ਚੰਦਨ ਦੀ ਵਾਸ ਰਚਦੀ ਰਕਾਨ ਐ

ਸੰਧਿਆ ਦੇ ਬੋਲ ਸੁਣ ਪੰਖੇਰੂ ਰਲ ਬੈਠੇ
ਸੱਜਣ ਦੇ ਆਉਣ ਦੀ ਆਸ ਅਜੇ ਗਮਗੀਨ ਐ

ਸੂਹਾ ਰੰਗ ਜਿਉਣ ਦੀਆਂ ਸੱਧਰਾਂ ਦਾ ਚਾਅ 
ਲੱਗੀ ਮਹਿੰਦੀ ਲੱਂਥ ਚੱਲੀ ਜੋ ਰਤਹੀਣ ਐ
ਅਮਨ ਚੀਮਾਂ #Stars
loader
Home
Explore
Events
Notification
Profile