Nojoto: Largest Storytelling Platform
karanjeetsingh8652
  • 311Stories
  • 35Followers
  • 6.0KLove
    499Views

ਕਰਨ ਸਿੱਧੂ

  • Popular
  • Latest
  • Video
92aa1953048deae3454c0996860b88c2

ਕਰਨ ਸਿੱਧੂ

ਸੁਨੱਖੀਆਂ ਵੱਸਣ ਇਸ ਦੁਨੀਆਂ ਚ,
ਸਾਡੇ ਦਿਲ ਵਿੱਚ ਬਸ ਤੂੰ ਵਸਦੀ ਐ, ਕੋਈ ਹੋਰ ਨੀ,
ਤੇਰੀ ਸਾਦਗੀ ਤੇ ਮਾਸੂਮੀਅਤ ਦੇ ਦੀਵਾਨੇ ਆ, 
ਮੰਨਿਆ ਤੂੰ ਫੁੱਲਾਂ ਵਰਗੀ ਪਰ ਅਸੀਂ ਕੋਈ ਭੋਰ ਨੀ,
ਗੁਲਾਮ ਨੀ ਅਸੀਂ ਸਾਥ ਮੰਗਦੇ ਆ, 
ਜ਼ਿੰਦਗੀ ਭਰ ਹੱਥ ਫੜ੍ਹ ਨਾਲ ਚੱਲਾਂਗੇ,
ਅਸੀਂ ਬਦਲਦੇ ਕਦੇ ਤੋਰ ਨੀ ,
ਸਿੱਧੂ ਖੁਦਗਰਜ਼ ਜਿਹਾ ਤੈਥੋ ਦਿਲ ਵੱਟੇ ਦਿਲ ਮੰਗਦਾ,
 ਪਰ ਜੋ ਦਿਲ ਲੈਕੇ ਭੱਜ ਜਾਵੇ ਉਹ ਚੋਰ ਨੀ,
ਹੁਣ ਗੱਲ ਤੇਰੇ ਤੇ ਰੱਬ ਦੇ ਫੈਸਲੇ ਤੇ ਟਿਕੀ ਆ, 
ਤੁਹਾਡੀ ਮਰਜ਼ੀ ਖਿਲਾਫ ਮਾਲਕੋ ਸਾਡਾ ਕੋਈ ਜੋਰ ਨੀ।।

©ਕਰਨ  ਸਿੱਧੂ #Love
92aa1953048deae3454c0996860b88c2

ਕਰਨ ਸਿੱਧੂ

ਉਹ ਕਹਿੰਦੀ ਸਾਬਿਤ ਕਰ ਜੇ ਮੇਰਾ ਏਂ ,
ਮੈਂ ਕਿਹਾ ਸਾਰਿਆਂ ਸਾਹਮਣੇ ਤੈਨੂੰ ਗਲ ਨਾ ਲਾ ਲਵਾਂ?
ਜਾਂ ਹੱਥ ਫੜ੍ਹ ਤੇਰਾ ਸਟੋਰੀਆਂ ਪਾ ਦਵਾਂ?
ਜੇ ਆਖੇਂ ਮੇਰੀ ਰੂਹ ਤੇਰੇ ਨਾਂ ਲਵਾ ਦਵਾਂ?
ਤੇਰੀਆਂ ਯਾਦਾਂ ਨਾਲ ਇਹ ਜ਼ਿੰਦਗੀ ਹੰਢਾ ਦਵਾਂ?
ਤਾਰੇ ਤੋੜਨਾ ਕੰਮ ਝੂਠਿਆਂ ਦਾ
ਜੇ ਕਹੇਂ ਮਾਂ ਮੇਰੀ ਨਾਲ ਗੱਲ ਕਰਾ ਦਵਾਂ?

©ਕਰਨ  ਸਿੱਧੂ #loversday
92aa1953048deae3454c0996860b88c2

ਕਰਨ ਸਿੱਧੂ

ਤੈਨੂੰ ਦੇਖ ਕੇ ਰੁੱਤਾਂ ਬਦਲ ਦੀਆ,
ਤੈਥੋਂ ਸੜਦੀਆ ਪਰੀਆਂ ਅਜਲ ਦੀਆ,
ਤੂੰ ਰੱਬ ਦੀ ਬਖਸ਼ੀ ਦਾਤ ਕੋਈ ,
ਤੂੰ ਜਨਮੀ ਨਵੀ ਕਰਾਮਾਤ ਕੋਈ ,
ਤੇਰੀ ਸੁੱਚਮ ਉੱਚੀ ਧਰਮਾਂ ਤੋਂ ,
ਤੂੰ ਬਿਆਨ ਨਈ ਹੋਣੀ ਕਲਮਾਂ ਤੋਂ ,
ਸਿੱਧੂ ਲਈ ਇਕ ਖਿਆਲ ਏ ਤੂੰ ,
ਜੋ ਹੱਲ ਨਈ ਹੋਣਾ ਸਵਾਲ ਏ ਤੂੰ ,
ਸਾਡੀ ਦੇਹਲੀ ਖੁਸ਼ੀਆਂ ਆਈਆਂ ,
  ਚੜ੍ਹਿਆ ਨੂਰ ਰੂਹਾਨੀ ਦਾ...,
ਮੈਂ ਘਰ ਵਿੱਚ ਦੇਤਾਂ ਛਿੱਟਾ ,
  ਤੇਰੇ ਜੂਠੇ ਪਾਣੀ ਦਾ....।।

©ਕਰਨ  ਸਿੱਧੂ #Tuaurmain
92aa1953048deae3454c0996860b88c2

ਕਰਨ ਸਿੱਧੂ

ਇਤਰਾ ਵਰਗੀ ਖੁਸ਼ਬੂ, 
ਉਹਦਿਆ ਹੱਥਾ ਵਿੱਚੋ ਮੈਨੂੰ ਆਵੇ,
ਮੂੰਹੋ ਨਿਕਲੇ ਖੰਡ ਜਿਹੇ ਬੋਲ ਉਹਦੇ,
 ਸੱਚੀਓ ਦਿਲ ਮੇਰੇ ਨੂੰ ਭਾਵੇ,
ਉਹਦੀ ਸਾਦੀ ਜਿਹੀ ਹੀ ਝਲਕ ਵੀ ,
ਜੋਬਨ ਦਾ ਕਹਿਰ ਪਿਆ ਢਾਹਵੇ,
ਲੱਗਦਾ ਰੱਬ ਨੇ ਭੇਜੀ ਆ ਜਿੰਦਗੀ ਚ 
ਹੁਣ ਜਿੰਦਗੀ ਮੇਰੀ ਵੀ ਉਹਨੂੰ ਹੀ ਬਣਾਵੇ ! 
ਰੱਬ ਦੀ ਬਣਾਈ ਉਹ 
ਸਭ ਤੋਂ ਸੋਹਣੀ ਚੀਜ਼ ਏ 💖,।

©ਕਰਨ  ਸਿੱਧੂ #Love
92aa1953048deae3454c0996860b88c2

ਕਰਨ ਸਿੱਧੂ

🤲🤲ਦੁਆਵਾਂ 🤲🤲
ਬੜਾ ਔਖਾ ਲੱਗੇ ਤੈਥੋਂ ਦੂਰ ਦੂਰ ਰਹਿਣਾ ਏ,
ਕਸਮ ਖੁਦਾ ਦੀ ਗੱਲ ਦਿਲ ਵਾਲੀ ਕਹਿਨਾ ਮੈਂ ,
ਤਸਬੀ ਦੇ ਵਾਂਗ ਬਸ ਤੇਰਾ ਨਾਮ ਪੜਦੇ ਹਾਂ ,
ਗ਼ਮ ਏ ਜੁਦਾਈ ਅਸੀਂ ਹੋਰ ਨਹੀਂ ਸਹਿਣਾ ਏ,
ਤੇਰੀ ਇਕ ਝਾਕ ਸਾਡੀ ਰੂਹ ਦਾ ਸਕੂਨ ਏ,
ਕਿੰਨਾ ਤੈਨੂੰ ਚਾਹੀਏ ਅਸਾਂ ਬੋਲ ਕੇ ਨਾ ਕਹਿਣਾ ਏ ,
ਚਾਹੇ ਦੂਰ ਦੂਰ ਰਹਿ, ਸੱਜਣਾ ਬਸ ਰਹਿ ਹੱਸਦਾ ,
ਅੱਲ੍ਹਾ ਕੋਲ਼ੋਂ ਮੰਗ ਦੇ ਦੁਆਵਾਂ ਅਸੀਂ ਰਹਿਣਾ ਏ,
“ਸਿੱਧੂ”ਨੇ ਤਾਂ ਮੰਗਦੇ ਦੁਆਵਾਂ ਬਸ ਰਹਿਣਾ ਏ🤲

©ਕਰਨ  ਸਿੱਧੂ #tereliye
92aa1953048deae3454c0996860b88c2

ਕਰਨ ਸਿੱਧੂ

ਜਦ ਤੱਕਿਆ ਪਹਿਲੀ ਵਾਰ ਤੈਨੂੰ ,
ਪਹਿਲੀ ਤੱਕਣੀ ਦੇ ਵਿੱਚ ਫੱਬ ਗਈ ਸੀ ,😍
ਲੱਗਦਾ ਸੀ ਕਿ ਮੈਂਨੂੰ ਅੜੀਏ,
ਕੋਈ ਪਰੀਆਂ ਵਰਗੀ ਲੱਭ ਗਈ ਸੀ ❤️।
ਤੇਰੇ ਨੈਣ ਨਕਸ਼ ਨੇ ਪਰੀਆਂ ਵਰਗੇ ,
ਤੇਰੀ ਸੂਰਤ  ਕੁੜੇ ਮਨਮੋਹਣੀ ਆ ,
ਤੇਰੇ ਵੱਲ ਦੇਖ ਕੇ ਤਾਂ ਲੱਗਦਾ 
ਕੋਈ ਤੇਰੇ ਤੋ ਸੋਹਣੀ ਨਾ ਹੋਣੀ ਆ | 🫠🥹❤️

©ਕਰਨ  ਸਿੱਧੂ #loversday
92aa1953048deae3454c0996860b88c2

ਕਰਨ ਸਿੱਧੂ

ਅਸੀ ਪਏ ਆਂ ਵਿੱਚ ਦੋ-ਚਿੱਤੀਆ ਦੇ,
ਹਾਸਾ ਮਹਿਕੇ ਜਾਂ ਤੇਰੀ ਸੰਗ ਮਹਿਕੇ,
ਕੇਸ ਮਹਿਕਦੇ ਵਾਂਗ ਸੁੱਚੇ ਇਤਰਾਂ ਦੇ,
ਮਿੱਟੀ ਖੇਤਾਂ ਦੀ ਵਾਂਗੂੰ ਤੇਰਾ ਰੰਗ ਮਹਿਕੇ,
ਤੇਰੇ ਖਿਆਲਾਂ ‘ਚ ਮਹਿਕਦੇ ਲਫ਼ਜ਼ ਸਾਰੇ,
ਜੁੜਦੇ ਗੀਤ ਜਿਵੇ ਗੁਲਕੰਦ ਮਹਿਕੇ ,
ਤੇਰੇ ਕੋਲ ਹੋਈਏ ਮਹਿਕੇ ਚੁੱਪ ਹੋਠੀਂ,
ਹੋਈਏ ਦੂਰ ਤੈਥੋਂ, ਸਾਡੀ ਮੰਗ ਮਹਿਕੇ,
ਮਹਿਕੇ ਚੇਤੇ ਦੀ ਚੰਦਰੀ ਚਿਣਗ ਏਵੇ,
ਜਿਵੇਂ ਜੋਗੀ ਦੀ ਅੱਖ ਵਿਚ ਡੰਗ ਮਹਿਕੇ,
ਕਦੇ ਦੱਸੀ ਖਾਂ ਕਰਕੇ ਤਰਸ ਅੜੀਏ ,
ਮਹਿਕੇ ਤੂੰ ਜਾਂ ਵੇਖਣ ਦਾ ਢੰਗ ਮਹਿਕੇ।।

©ਕਰਨ  ਸਿੱਧੂ #Love
92aa1953048deae3454c0996860b88c2

ਕਰਨ ਸਿੱਧੂ

White ਤੇਰੀ ਨੈਣਾਂ ਚੋਂ ਪੀਏ ਅਸੀਂ ਘੁੱਟ ਭਰਕੇ,
ਤੇਰੀ ਰੂਹ ਨਾਲ ਜਦ ਮਿਲਾਪ ਹੋਵੇਂ।
ਤੇਰੀ ਦੀਦ ਹੀ ਸਾਨੂੰ ਹੱਜ ਵਰਗੀ,
ਤੇਰੀ ਸੂਰਤ ਸਾਡੇ ਲਈ ਪਾਕ ਹੋਵੇਂ।
ਤੇਰੇ ਖਿਆਲਾ ਚ ਲੰਘੇ ਦਿਨ ਸਾਰਾ,
ਹੋਰ ਖਿਆਲ ਵੀ ਸਾਡੇ ਲਈ ਪਾਪ ਹੋਵੇਂ।
 ਕਿੰਨੀ ਉੱਚੀ ਤੇ ਸੁੱਚੀ ਤੇਰੀ ਸਮਝ ਹੋਊ 
ਤੇਰੇ ਦਿਲ ਗਹਿਰਾਈਂ ਨਾ ਨਾਪ ਹੋਵੇਂ।
ਜਿਸਮ ਦੋਂ ਤੇ ਰੂਹ ਹੋਵੇਂ ਇਕ ਸਾਡੀ,
ਮੁੱਖ ਦੋ ਤੇ ਇਕ ਹੀ ਵਾਕ ਹੋਵੇਂ।

©ਕਰਨ  ਸਿੱਧੂ #Couple
92aa1953048deae3454c0996860b88c2

ਕਰਨ ਸਿੱਧੂ

ਤੈਨੂੰ ਕੀਤਾ ਏ ਪਿਆਰ ਕੋਈ ਪਾਪ ਥੋੜਾ ਕੀਤਾ,
ਇਹ ਤਾਂ ਰੱਬ ਨੇ ਕਰਾਇਆ ਮੈਂ ਕੋਈ ਆਪ ਥੋੜਾ ਕੀਤਾ,
ਆਪੇ ਆ ਜਾਣੇ ਤਰੀਕੇ ਗੱਲ ਕਰਨੇ ਦੇ ਵੀ,
ਮੈਂ ਕੋਈ ਗੱਲਾਂ ਦਾ ਤਵੀਤ ਪਾਣੀ ਘੋਲ ਥੋੜਾ ਪੀਤਾ 
ਇਸ਼ਕ ਤੇਰੇ ਨਾਲ ਵੱਧਦਾ ਹੀ ਜਾਵੇ,
ਰੁੱਕ ਜਾਣ ਦਾ ਮੈਂ ਕੋਈ ਇਕਰਾਰ ਥੋੜਾ ਕੀਤਾ,
ਤੈਨੂੰ ਕੀਤਾ ਏ ਪਿਆਰ ਕੋਈ ਪਾਪ ਥੋੜਾ ਕੀਤਾ,
ਇਹ ਤਾਂ ਰੱਬ ਨੇ ਕਰਾਇਆ ਮੈਂ ਕੋਈ ਆਪ ਥੋੜਾ ਕੀਤਾ!!

©ਕਰਨ  ਸਿੱਧੂ #Love
92aa1953048deae3454c0996860b88c2

ਕਰਨ ਸਿੱਧੂ

ਸੋਹਣੀ ਦੀਦ🪷🫀

ਇੱਕ ਤੂੰ ਸੋਹਣੀ ,
ਇੱਕ ਤੇਰਾ ਨਾਂ ਸੋਹਣਾ ,
ਇੱਕ ਮੇਰਾ ਕੀਤਾ ਇਸ਼ਕ ਗੁਨਾਹ ਸੋਹਣਾ ,
ਸੋਹਣੀ ਬੋਲੀ ਤੇਰਾ ਤੁਰਨਾ ਸੋਹਣਾ ,
ਮੇਰੇ ਖੁਵਾਬਾਂ ਵਿੱਚ ਰੋਜ਼ ਤੇਰਾ ਆਕੇ ਮੁੜਨਾ ਸੋਹਣਾ ,
ਬਾਕੀ ਹਰ ਸਹਿ ਜੱਗ ਦੀ ਮਾੜੀ 
ਬਸ ਮੇਰਾ ਤੇਰੇ ਇਸ਼ਕ ਚ ਰੁਲਣਾ ਸੋਹਣਾ!!

©ਕਰਨ  ਸਿੱਧੂ #Love
loader
Home
Explore
Events
Notification
Profile