Nojoto: Largest Storytelling Platform
bulla7311338211733
  • 28Stories
  • 74Followers
  • 160Love
    311Views

Bulla

  • Popular
  • Latest
  • Video
95cf70c4c2a8c2a798e048f36f9b0e25

Bulla

ਕਦੇ ਮਿੱਟੀ ਬਣਕੇ ਤੇ ਕਦੇ ਚੁੱਲ੍ਹਾ ਬਣਕੇ
ਤੈਨੂੰ ਟੱਕਰੂੰਗਾ ਹਵਾ ਵਾਲਾ ਬੁੱਲ੍ਹਾ ਬਣਕੇ

 ਕਦੇ ਮਨਸੂਰ ਬਣਕੇ ਤੇ ਕਦੀ ਮੁੱਲਾ ਬਣਕੇ
 ਤੈਨੂੰ ਟੱਕਰੂੰਗਾ ਹਵਾ ਵਾਲਾ ਬੁੱਲ੍ਹਾ ਬਣਕੇ

 ਕਾਦਰੀ ਤੋਂ ਬੰਦਾ ਬਣਕੇ ਫੇਰ ਬੁੱਲ੍ਹਾ ਬਣਕੇ
 ਤੈਨੂੰ ਟੱਕਰੂੰਗਾ ਹਵਾ ਵਾਲਾ ਬੁੱਲ੍ਹਾ ਬਣਕੇ

 ਕਦੇ ਰਾਂਝਾ ਬਣਕੇ ਤੇ ਕਦੇ ਦੁੱਲਾ ਬਣਕੇ
 ਤੈਨੂੰ ਟੱਕਰੂੰਗਾ ਹਵਾ ਵਾਲਾ ਬੁੱਲ੍ਹਾ ਬਣਕੇ

ਬੁੱਲ੍ਹਾ ਮਣੀ ਸਾਂਪਲਾ

95cf70c4c2a8c2a798e048f36f9b0e25

Bulla

ਮਿੱਟੀ ਦੇ ਨਾਲ ਮਿੱਟੀ ਖਹਿ ਗਈ
ਉੱਡ ਕੇ ਝਾਟੇ ਦੇ ਵਿਚ ਪੈ ਗਈ

ਮਿੱਟੀ ਮਿੱਟੀਓ ਚੁਹੰ ਪਾਸੇ
ਮਿੱਟੀ ਰੁੱਤ ਬਹਾਰ
ਖਲਕਤ ਤੋਂ ਖਾਲਿਕ ਸਭ ਮਿੱਟੀ
ਮਿੱਟੀ ਇਹ ਸੰਸਾਰੁ

ਮਿੱਟੀ ਉਪਜੈ ਮਿੱਟੀ ਵਿਗਸੇ
ਮਿੱਟੀ ਹੀ ਵਿਨਾਸ਼
ਬ੍ਹਮ ਲੋਕ ਤੋਂ ਅਕਾਰ ਚ ਆਵੇ
ਖੇਹ ਹੋਵੇ ਵਿਚ ਕੈਲਾਸ਼

ਮਿੱਟੀ ਦਾ ਮਿੱਟੀ ਨੂੰ ਰੋਵੇ
ਅੰਤ ਮਿੱਟੀ ਦਾ ਮਿੱਟੀ ਹੋਵੇ Mitti

Mitti

95cf70c4c2a8c2a798e048f36f9b0e25

Bulla

ਕੁੱਤੇ ਨੂੰ ਕੁੱਤਾ ਮਿਲਦਾ
ਬੰਦੇ ਨੂੰ ਮਿਲਦਾ ਬੰਦਾ
ਹਵਸ ਨਾ ਹੁੰਦੀ ਅੱਖਾਂ ਅੰਦਰ
ਮਨ ਹੀ ਹੁੰਦਾ ਗੰਦਾ

ਮੇਰੇ ਅੰਦਰ ਰੱਬ ਹੈ ਵੱਸਦਾ? 
ਬਣ ਗਿਆ ਗੋਰਖ ਧੰਦਾ
ਏਹੋ ਸਤਿ ਪ੍ਰਭ ਮਾਰਗ ਹੈ
ਰਸਤਾ ਦੱਸਦਾ ਅੰਧਾ

ਅਨਲਹੱਕ ਦਾ ਨਾਅਰਾ ਲਾਵੇ
ਪੰਜ ਵਾਰ ਦਾ ਰੰਡਾ
ਮੈਂ ਰੱਬ ਤੋਂ ਕੀ ਬਾਗੀ ਹੋਇਆ
ਹੋਇਆ ਗੱਲ ਦਾ ਫੰਦਾ

ਬਾਹਰ ਖੜਾ ਹੈ ਤੇਰੇ ਦਰ ਤੇ
ਖੜਾ ਗ਼ਰੀਬ ਦਾ ਖੰਧਾ
ਤੇਰੇ ਬੰਦੇ ਰੱਜਿਆ ਨੂੰ ਦੇਂਦੇ
ਦੇਂਦੇ ਸਦਾ ਹੀ ਹੰਦਾ

ਕਹਿੰਦੇ ਰੱਬ ਹੈ ਸਭ ਨੂੰ ਦਿੰਦਾ
ਦਿੰਦਾ ਸਭ ਚੰਗਾ ਚੰਗਾ
ਅੱਜ ਮੇਰੇ ਤੋਂ ਲੈਣ ਆਏ ਸੀ
ਉਸੇ ਰੱਬ ਦੇ ਲਈ ਚੰਦਾ

ਕੁੱਤੇ ਨੂੰ ਕੁੱਤਾ ਮਿਲਦਾ
ਬੰਦੇ ਨੂੰ ਮਿਲਦਾ ਬੰਦਾ
ਹਵਸ ਨਾ ਹੁੰਦੀ ਅੱਖਾਂ ਅੰਦਰ
ਮਨ ਹੀ ਹੁੰਦਾ ਗੰਦਾ
                ਬੁੱਲ੍ਹਾ ਮਣੀ ਸਾਂਪਲਾ gorkh Danda

gorkh Danda

95cf70c4c2a8c2a798e048f36f9b0e25

Bulla

ਤੇਰਾ ਜਦੋਂ ਦਿਲ ਕੀਤਾ, ਸਾਡਾ ਦਿਲ ਤੋੜ ਦਿੱਤਾ
ਤੇਰੀ ੲੇਹੋ ਗੱਲ ਰਹੀ ੲੇ, ਨਿਅਾਣਿਅਾ ਦੇ ਵਾਂਗ

ਗੱਲਾਂ ਤੇਰੀਆਂ 'ਚ ਆਉਂਦਾ ਕਿਤੇ ਸਾਡਾ ਵੀ ਜ਼ਿਕਰ,
ਮਿੱਠੇ ਅਸੀਂ ਵੀ ਹੋ ਜਾਣਾ ਸੀ ਮਖਾਣਿਆਂ ਦੇ ਵਾਂਗ । ਸੰਤ ਰਾਮ ੳੁਦਾਸੀ

ਸੰਤ ਰਾਮ ੳੁਦਾਸੀ

95cf70c4c2a8c2a798e048f36f9b0e25

Bulla

Kissi k dil main rehta hoon
Kissi k dimag main rehta hoon
Jaha v rehta hoon main
Vahan be hisaab rehta hoon
Ja thik thik rehta hoon Rehta toh hoon

Rehta toh hoon #Shayari

95cf70c4c2a8c2a798e048f36f9b0e25

Bulla

Kalam meri

Kalam meri #nojotovideo

95cf70c4c2a8c2a798e048f36f9b0e25

Bulla

Patther v bolan la deya ge

Patther v bolan la deya ge #nojotovideo

95cf70c4c2a8c2a798e048f36f9b0e25

Bulla

Kitab
95cf70c4c2a8c2a798e048f36f9b0e25

Bulla

Maaaaaa

Maaaaaa #Shayari

95cf70c4c2a8c2a798e048f36f9b0e25

Bulla

ਜਦ ਵੀ ਸਾਡੀ ਈਦ ਹੋਵੇ
ਹੋਵੇ ਯਾਰ ਦੇ ਵਿਹੜੇ
ਚਾਹੇ ਤਖ਼ਤ ਹਜ਼ਾਰਾਂ ਹੋਵੇ
ਚਾਹੇ ਰੰਗ ਪੁਰ ਖੇੜੇ
ਰੂਹ ਤੱਕ ਉਹਦੀ ਉਤਰਾਂਗੇ
ਕਰ ਜਿਸਮਾਂ ਦੇ ਨਿਬੇੜੇ
ਜਦ ਮੈਂ ਮੈਂ ਮਰ ਜਾਣੀ ੲੇ
ਫਿਰ ਕੀ ਤੇਰੇ ਕੀ ਮੇਰੇ Eid

Eid

loader
Home
Explore
Events
Notification
Profile