Nojoto: Largest Storytelling Platform
noblejumbay9507
  • 173Stories
  • 121Followers
  • 1.2KLove
    18Views

ਸਾਹੀ ਅਲਫਾਜ਼ ਨਵਨੀਤ ਦੇ

ਮੈਂ ਗਲਤੀਆਂ ਦਾ ਪੁਤਲਾ ਹਾਂ ਇਨਸਾਨ ਹਾਂ !!! ਰੱਬ ਨਹੀਂ

  • Popular
  • Latest
  • Video
97807f93ee812a5d334592add4d72fe6

ਸਾਹੀ ਅਲਫਾਜ਼ ਨਵਨੀਤ ਦੇ

*ਖੁਦ ਤੋਂ ਬਾਅਦ, ਸਾਡਾ ਸਾਥ ਦੇਣ ਲਈ 
ਮਾਂ ਨੇ ਇੱਕ ਹੋਰ ਮਾਂ ਜੰਮੀ ਹੁੰਦੀ ਹੈ। 
ਜਿਸਨੂੰ "ਭੈਣ" ਕਹਿੰਦੇ ਹਨ।*

©ਸਾਹੀ ਅਲਫਾਜ਼ ਨਵਨੀਤ ਦੇ #MereKhayaal
97807f93ee812a5d334592add4d72fe6

ਸਾਹੀ ਅਲਫਾਜ਼ ਨਵਨੀਤ ਦੇ

*ਬਹੁਤ ਜਿਆਦਾ ਚੰਗੇ ਹੋਣਾ ਵੀ,
ਬਹੁਤੀ ਚੰਗੀ ਗੱਲ ਨਹੀਂ ਹੁੰਦੀ

©ਸਾਹੀ ਅਲਫਾਜ਼ ਨਵਨੀਤ ਦੇ #Love
97807f93ee812a5d334592add4d72fe6

ਸਾਹੀ ਅਲਫਾਜ਼ ਨਵਨੀਤ ਦੇ

ਵਿਦੇਸ਼ ‘ਚ’ ਕੀ ਨਹੀਂ ਮਿਲਦਾ ?
ਬੱਤੀਆਂ ਵਾਲੀਆਂ ਕਾਰਾਂ ਨੀ, 
ਰਿਸ਼ਵਤ ਖੋਰ ਸਰਕਾਰਾਂ ਨੀ, 
ਜੱਣੇ-ਖਣੇ ਕੋਲ ਸੰਤਰੀ ਨੀ, 
ਅਨਪੜ੍ਹ ਮੰਤਰੀ ਨੀ, 
ਗੱਡੀ ਵਾਲੇ ਬਾਬੇ ਨੀ, 
ਪੁਲਿਸ ਦੇ ਦਾਬੇ ਨੀ, 
ਬੱਤੀ ਕਦੇ ਗੁੱਲ ਨੀ, 
ਵਿਹਲਿਆਂ ਦਾ ਮੁੱਲ ਨੀ, 
ਸੜਕਾਂ ਤੇ ਟੋਏ ਨੀ,
 ਤੇ ਸੱਚੇ ਕਦੇ ਰੋਏ ਨੀ,

©ਸਾਹੀ ਅਲਫਾਜ਼ ਨਵਨੀਤ ਦੇ #Independence2021
97807f93ee812a5d334592add4d72fe6

ਸਾਹੀ ਅਲਫਾਜ਼ ਨਵਨੀਤ ਦੇ

ਜਦ ਇੱਕ ਨਦੀ ਨੇਂ ਖੂਹ ਨੂੰ ਕਿਹਾ, ਮੇਰੇ ਅੱਗੇ ਤੇਰੀ ਕੀ  ਔਕਾਤ ਹੈ, ਮੈਂ ਧਰਤੀ ਦੇ ਕੋਨੇ ਕੋਨੇ ਚ ਘੁੰਮਦੀ ਹਾਂ, ਤੇ ਤੂੰ ਇੱਕ ਥਾਂ ਤੇ ਖੜ੍ਹਾ ਹੈਂ, ਤਾਂ ਖ਼ੂਹ ਨੇਂ ਹੱਸ ਕੇ ਜ਼ਵਾਬ ਦਿੱਤਾ, ਠਹਿਰਾਵ ਅਤੇ ਦਰ ਦਰ ਭਟਕਣ ਚ ਫ਼ਰਕ ਤਾਂ ਹੁੰਦਾ ਹੀ ਹੈ, ਤੈਨੂੰ ਚੱਲ ਕੇ ਪਿਆਸੇ ਕੋਲ ਜਾਣਾਂ ਪੈਂਦਾ ਹੈ ਤੇ ਮੇਰੇ ਕੋਲ ਪਿਆਸਾ ਖ਼ੁਦ ਚੱਲ ਕੇ ਆਉਂਦਾ ਹੈ,

©ਸਾਹੀ ਅਲਫਾਜ਼ ਨਵਨੀਤ ਦੇ #Drops
97807f93ee812a5d334592add4d72fe6

ਸਾਹੀ ਅਲਫਾਜ਼ ਨਵਨੀਤ ਦੇ

----------------------------------------------------
ਦੁਸ਼ਮਣ ਏਨੀ ਅਸਾਨੀ ਨਾਲ ਕਿਥੇ ਬਣਦੇ ਹਨ
ਬਹੁਤ ਲੋਕਾਂ ਦਾ ਭਲਾ ਕਰਨਾ ਪੈਂਦਾ

©ਸਾਹੀ ਅਲਫਾਜ਼ ਨਵਨੀਤ ਦੇ #caged
97807f93ee812a5d334592add4d72fe6

ਸਾਹੀ ਅਲਫਾਜ਼ ਨਵਨੀਤ ਦੇ

ਕੋਈ ਜਾਂਦਾ ਏ ਵਿਦੇਸ਼ ਪੈਸੇ ਕਮਾਉਣ ਲਈ
ਕੋਈ ਜਾਂਦਾ ਉਥੇ ਜ਼ਿੰਦਗੀ ਹੰਢਾਉਣ ਲਈ.
ਕੋਈ ਜਾਂਦਾ ਏ ਘੁੰਮਣ ਘੁਮਾਣ ਲਈ .??.

ਪਰ ਊਧਮ ਸਿੰਘ ਵੀ ਗਿਆ ਵਿਚ ਲੰਡਨ
ਅੰਮ੍ਰਿਤਸਰ ਵਾਲਾ ਕਰਜਾ ਲਾਹੁਣ ਲਈ..
.
ਪ੍ਰਣਾਮ ਸ਼ਹੀਦਾਂ ਨੂੰ

©ਸਾਹੀ ਅਲਫਾਜ਼ ਨਵਨੀਤ ਦੇ

97807f93ee812a5d334592add4d72fe6

ਸਾਹੀ ਅਲਫਾਜ਼ ਨਵਨੀਤ ਦੇ

(ਸੱਸ😔) ਦਾ ਮੇਹਣਾ

ਨੂੰਹ ਕੋਲੋ ਸੱਸ ਸਦਾ ਮੁੰਡਾ ਭਾਲਦੀ
ਆਪਣੀ ਧੀ ਘਰ 4 ਧੀਆਂ ਨੇ
ਸਵੇਰੇ ਸ਼ਾਮ ਨਿਤ ਕਲੇਸ਼ ਰੱਖਦੀ
ਆਖੇ ਪੁੱਤ ਹੁੰਦੇ ਘਰ ਦੀਆਂ ਨੀਹਾਂ ਨੇ

  *ਨੂੰਹ ਦਾ ਜਵਾਬ*

ਗੱਲ ਸੁਣ ਮੇਰੀਏ ਸੱਸ ਮਾਏ ਨੀ
ਚੰਗੇ ਨੀ ਹੁੰਦੇ ਘਰ ਕਲੇਸ਼ ਪਾਏ ਨੀ
ਹੋ ਜਾਵੇ ਧੀ ਮੇਰਾ ਕੀ ਕਸੂਰ ਆ
ਪੁੱਛ ਆਪਣੀ ਧੀ ਨੂੰ
 ਜੋ ਮੈਥੋਂ ਥੋੜੀ ਦੂਰ ਆ

*ਹੁਣ ਸੱਸ ਚੁੱਪ ਸੀ*
😊☺️😊😊😊

©ਸਾਹੀ ਅਲਫਾਜ਼ ਨਵਨੀਤ ਦੇ

97807f93ee812a5d334592add4d72fe6

ਸਾਹੀ ਅਲਫਾਜ਼ ਨਵਨੀਤ ਦੇ

*ਅੱਜ ਦਾ ਵਿਚਾਰ*
==========
*ਉਹ ਭਾਸ਼ਾ ਵੀ ਸਿੱਖੋ ਜੋ
 ਮਾਂ ਦੀਆਂ ਅੱਖਾਂ ਬੋਲਦੀਆਂ ਹਨ।*

©ਸਾਹੀ ਅਲਫਾਜ਼ ਨਵਨੀਤ ਦੇ #DearCousins
97807f93ee812a5d334592add4d72fe6

ਸਾਹੀ ਅਲਫਾਜ਼ ਨਵਨੀਤ ਦੇ

*ਅੱਜ ਦਾ ਵਿਚਾਰ*
++++++++++ 
*ਚੁੱਪ ਰਹਿ ਕੇ ਸਹਿੰਦੇ ਰਹੋ ਤਾਂ ਤੁਸੀਂ ਚੰਗੇ ਹੋ ਤੇ ਜੇ ਤੁਸੀਂ ਕੁੱਝ ਬੋਲ ਦਿੱਤਾ ਤਾਂ ਤੁਹਾਡੇ ਵਰਗਾ ਬੁਰਾ ਕੋਈ ਨਹੀਂ।*

©ਸਾਹੀ ਅਲਫਾਜ਼ ਨਵਨੀਤ ਦੇ #LastDay
97807f93ee812a5d334592add4d72fe6

ਸਾਹੀ ਅਲਫਾਜ਼ ਨਵਨੀਤ ਦੇ

ਕੋਈ ਸਿਰ ਝੁਕਾ ਰਿਹਾ ਸੀ
  ਕੋਈ ਤਿਲਕ ਲਗਾ ਰਿਹਾ ਸੀ
ਕੋਈ ਧੂਣਾ ਧੁਖਾ ਰਿਹਾ ਸੀ
ਕੋਈ ਹੱਜ ਨੂੰ ਜਾ ਰਿਹਾ ਸੀ
ਧਰਮ ਵੱਖਰੇ ਰਸਤਾ ਇਕੋ ਸੀ
ਹਰ ਕੋਈ ਰੱਬ ਨੂੰ ਧਿਆ ਰਿਹਾ ਸੀ

©ਸਾਹੀ ਅਲਫਾਜ਼ ਨਵਨੀਤ ਦੇ #BakraEid
loader
Home
Explore
Events
Notification
Profile