Nojoto: Largest Storytelling Platform
mobilesolutions6105
  • 21Stories
  • 1Followers
  • 144Love
    0Views

Bedil

  • Popular
  • Latest
  • Video
a05c09f7f3814c74d591d43641b76d4c

Bedil

ਪਹਿਲਾ ਮਿਲਾ ਕੇ ਫਿਰ ਦੂਰ ਕਰਦਾ 
ਇਹ ਰੱਬ ਵੀ ਖੁਸ਼ੀਆਂ ਕਿੱਥੇ ਜ਼ਰਦਾ
ਹਾਲਤਾਂ ਨਾਲ ਮੈਂ ਰਹਿੰਦੀ ਆ ਲੜਦੀ
ਇਹ ਜਿੰਦਗੀ ਸੌਖੀ ਕਿੱਥੇ ਆ ਚੱਲਦੀ
ਬੇਦਿਲਾ ਦਿੱਲ ਨਾ ਲਾਈ ਕੀਤੇ 
ਇਹ ਦੁਨੀਆ ਐਨੀ ਚੰਗੀ ਨਹੀਂ ਜਿੰਨੀ ਦਿਖਦੀ

©Bedil #thought
a05c09f7f3814c74d591d43641b76d4c

Bedil

ਮੇਰਾ ਨੰਬਰ ਅੱਜ ਵੀ ਉਹੀ ਆ ਪਰ ਓਹਦੀ ਕਾਲ ਨਹੀਂ ਆਈ ਕਦੇ
ਮੈਂ ਰੋਜ਼ ਰੋਂਦਾ ਹਾਂ ਓਹਦੇ ਲਈ ਪਰ ਓਹ ਨਹੀਂ ਰੋਈ ਕਦੇ
ਮਿਲਣਾ ਨਾ ਮਿਲਣਾ ਰੱਬ ਦੇ ਹੱਥ ਹੁੰਦਾ ਮੈਨੂੰ ਸਮਝਾਉਂਦੀ ਸੀ
ਕੁੱਝ ਤਾਂ ਵਸ ਸੀ ਓਹਦੇ ਪਰ ਖੁੱਦ ਦਿੱਲੋ ਨਾ ਮੇਰੀ ਹੋਈ ਕਦੇ
ਓਹਦੇ ਨਾਲ ਸੁਪਣੇ ਸਜਾਏ ਜੋ ਕਿਸੇ ਹੋਰ ਨਾਲ ਪੂਰੇ ਨਹੀਂ ਕਰਾਂਗਾ
ਜਿੱਦਣ ਓਹਦੇ ਵਿਆਹ ਦੀ ਖ਼ਬਰ ਮਿਲੀ ਓਦਣ ਹੀ ਮੈਂ ਮਰਾਂਗਾ
ਮੈਂ ਓਹਦਾ ਇੰਤਜ਼ਾਰ ਕਰਦਾ ਰਹਾਂਗਾ ਆਖਰੀ ਸਾਹ ਤੱਕ
ਕਹਿਕੇ ਮਜਬੂਰੀਆਂ ਨਾ ਵਿਆਹ ਕਰਵਾਉਂਗਾ
ਤੂੰ ਮਰਦੇ ਨੂੰ ਹੀ ਵਿਆਹ ਦੀ ਹਾਮੀ ਭਰ ਜਾਈ
ਮੈਂ ਅਰਥੀ ਤੇ ਵੀ ਸਿਹਰਾ ਲਾ ਕੇ ਆਊਂਗਾ

©Bedil #YouNme
a05c09f7f3814c74d591d43641b76d4c

Bedil

ਓਹਨੂੰ ਚਿੱਟੇ ਰੰਗ ਦਾ ਸੂਟ ਲੈਕੇ ਦੇਣਾ ਮੈਂ
ਮੇਰੇ ਜਨਾਜੇ ਤੇ ਪਾ ਕੇ ਆਏਗੀ.........
ਕੋਈ ਵਟਰਪਰੂਫ ਕੱਜਲ ਵੀ ਲੈਕੇ ਦਵਾਂਗਾ
ਨਹੀਂ ਦਸ ਪਾਗਲ ਉਹ ਕੀਦਾ ਰੋਏਗੀ
ਨਜ਼ਰਅੰਦਾਜ਼ ਕਰਦੀ ਰਹੀ ਜੋ ਜਿਊਂਦੇ ਜੀ
ਲਾਸ਼ ਨੂੰ ਧਾਹਾਂ ਮਾਰ ਕੇ ਉਠਾਏਗੀ 
ਮੈਨੂੰ ਤਾਂ ਬਸ ਹਰ ਵੇਲੇ ਓਹਨੇ ਰੋਂਦੇ ਦੇਖਿਆ
ਓਦਣ ਮੈਂਨੂੰ ਫਰਕ ਨਹੀਂ ਪੈਣਾ ਤੇ ਉਹ ਰੱਜ ਕੇ ਰੋਏਗੀ
ਗਿਫੱਟਾਂ ਦੀ ਫ਼ਰਮਾਇਸ਼ ਕਰਦੀ ਰਹੀ ਸਾਰੀ ਉਮਰ
ਓਹਨੂੰ ਚਿੱਟੇ ਰੰਗ ਦਾ ਸੂਟ ਲੈਕੇ ਦੇਣਾ ਮੈਂ
ਮੇਰੇ ਜਨਾਜੇ ਤੇ ਪਾ ਕੇ ਆਏਗੀ.........
            Bedil....✍️

©Bedil #Lumi
a05c09f7f3814c74d591d43641b76d4c

Bedil

ਫੋਨ ਲਾਕੇ ਸੁਣੀਏ ਰੋਜ਼ Heartbeat ਉਂਝ
ਪਰ ਕਦੇ ਗਲ ਲੱਗ ਕੇ ਦੇਖਿਆ ਨਹੀਂ
ਖੁਆਬਾਂ ਚ ਤਾਂ ਰੋਜ਼ ਮਿਲੀਏ ਗੱਲ ਵੱਖਰੀ
ਪਰ ਅਸਲ ਚ ਕਦੇ ਓਹਨੂੰ ਛੂਹਿਆ ਨਹੀਂ
ਕੁੱਝ ਜਿਆਦਾ ਹੀ Long Distance ਯਾਰ ਮੇਰਾ
ਤਾਹੀਂ ਲੱਗਦਾ ਸਦਾ ਲਈ ਮੈਨੂੰ ਉਹ ਮਿਲਿਆ ਨਹੀਂ
ਬੇਵਫ਼ਾ ਨਹੀਂ ਕਹਿ ਸਕਦੇ ਕੁੱਝ ਮਜਬੂਰੀਆਂ ਹੁੰਦੀਆਂ ਨੇ 
ਕਿਸਮਤ ਮਾੜੀ ਨਾਲੋਂ ਵੱਧ ਦੁੱਖ ਇਹ ਦੂਰੀਆਂ ਦਿੰਦੀਆਂ ਨੇ 
ਕਾਸ਼ ਕੇ ਅਸੀਂ ਇੱਕ ਦੂਜੇ ਦੇ ਹੋ ਸਕਦੇ
ਇਹ ਕਹਾਣੀਆਂ ਅਧੂਰੀਆਂ ਕਿਉਂ ਰਹਿੰਦੀਆਂ ਨੇ ?.....

©Bedil #PARENTS
a05c09f7f3814c74d591d43641b76d4c

Bedil

ਮੈਂ ਆਪਣੀ ਕਿਸਮਤ ਮਾੜੀ ਲਿਖਾ 
ਜਾਂ ਓਹਦੇ ਬਾਰੇ ਕੁੱਝ ਚੰਗਾ ਲਿਖਾ ?
ਮੈਂ ਕਿੱਥੇ ਕਿੱਥੇ ਤੱਕ ਸਿਰਫ਼ ਓਹਨੂੰ ਹੀ ਸੋਚਿਆ
ਦਰਦ ਕਿੰਨਾ ਮੇਰੇ ਦਿੱਲ ਚ ਹੁੰਦਾ ਲਿਖਾ
ਮੈਂ ਹਰ ਗੁਰੂ ਘਰ ਓਹਨੂੰ ਹੀ ਮੰਗਿਆ
ਤੇ ਕੋਈ ਬਿਨ ਮੰਗਿਆ ਓਹਨੂੰ ਪਾ ਗਿਆ ਏ
ਮੈਂ ਤੈਰਨ ਦਾ ਸ਼ੋਂਕ ਸੀ ਰੱਖਦਾ
ਪਰ ਓਹਦੇ ਲਈ ਤਾਂ ਮੈਂ ਪਾਣੀ ਚ ਵਹਿ ਗਿਆ ਏ
ਮੈਂ ਐਨੇ ਫ਼ੇਰੇ ਲਾਏ ਓਹਦੇ ਦਰ ਤੇ
ਤੇ ਕੋਈ ਸੱਤ ਫੇਰਿਆਂ ਚ ਹੀ ਓਹਨੂੰ ਲੈ ਗਿਆ ਏ

©Bedil #Love
a05c09f7f3814c74d591d43641b76d4c

Bedil

Sidhu ਸੁਣਨ ਦਾ ਸ਼ੋਂਕ ਸੀ ਰੱਖਦਾ
ਕੁੜੀ Arijit ਤੇ ਲਾ ਗਈ ਏ
ਮੇਰੇ ਦੋ ਸਾਲਾਂ ਦੇ ਸੁਪਣੇ ਸਾਰੇ
ਪਲਾਂ ਚ ਹੀ ਉਹ ਢਾਹ ਗਈ ਏ
ਹੱਸਦਾ ਰਹਿੰਦਾ ਸੀ ਮੈਂ ਸਾਰਾ ਹੀ ਦਿਨ
Sad Song ਤੇ ਬਸ ਰੋਣ ਤੇ ਲਾ ਗਈ ਏ
ਮੇਰੀਆਂ ਰਾਤਾਂ ਵੀ ਲੰਘਦੀਆਂ ਨਹੀਂ
 ਦਸ ਦਿਨ ਕਿਵੇ ਲੰਘਣੇ ਨੇ
ਇੱਕ ਦੋ ਦਿਨ ਦੀ ਗੱਲ ਠੀਕ 
ਇਹ ਅਣਗਿਣਤ ਸਾਲ ਕਿਵੇ ਲੰਘਣੇ ਨੇ

©Bedil #SunSet
a05c09f7f3814c74d591d43641b76d4c

Bedil

ਓਹਦੀ ਕਿੰਨੇ ਦਿਨ ਬਾਅਦ ਨਵੀ ਫ਼ੋਟੋ ਦੇਖੀ 
ਜੋ ਖੁੱਦ ਓਹਨੇ ਕਰੀਂ upload ਸੀ
ਫੈਸ਼ਨ ਵਗੈਰਾ ਕਰਿਆ ਹੋਇਆ ਸੀ
ਪਤਾ ਨਹੀਂ ਕਿਸੇ ਵਿਆਹ ਤੇ ਜਾਂ ਕਿਤੇ ਹੋਰ ਸੀ
ਹਾਂ ਇੱਕ ਗੱਲ ਏ ਓਹਨੇ ਮੈਨੂੰ ਹੀ ਭੁਲਾਇਆ ਏ 
ਮੇਰੇ ਗਿਫੱਟਾਂ ਦੀ ਓਹਨੂੰ ਹਜ਼ੇ ਤੱਕ ਲੋੜ ਸੀ
ਸੂਟ ਉਹ ਪਾਇਆ ਜਿਹੜਾ ਬਰਡੇ ਤੇ ਮੈਂ ਭੇਜਿਆ ਸੀ
ਲੱਗਦਾ ਕਮਲੀ ਕੋਲ ਕੱਪੜਿਆਂ ਦੀ ਹਜ਼ੇ ਵੀ ਥੋੜ ਸੀ
                  Bedil....✍️

©Bedil #Joker
a05c09f7f3814c74d591d43641b76d4c

Bedil

2 ਸਾਲ ਮੇਰੇ ਨਾਲ ਓਹਨੇ ਹੱਸ ਖੇਡ ਕੇ ਕੱਟੇ ਨੇ
ਹੁਣ ਫ਼ੇਰ ਇਹ ਦੋਸ਼ ਜਿਹੇ ਕਿਉਂ ਲਾ ਛੱਡੇ ਨੇ
ਕਦੇ ਕਹਿੰਦੀ ਏ ਤੇਰੀ ਜਿਸਮਾਂ ਤੇ ਅੱਖ ਸੀ
ਕਦੇ ਕਹਿੰਦੀ ਏ ਤੇਰੀ ਜਾਤ ਵੀ ਵੱਖ ਸੀ
ਗੱਲਾਂ ਗੱਲਾਂ ਚ ਬਹਾਨੇ ਬਣਾਏ ਓਹਨੇ ਛੱਡਣ ਦੇ
ਬੇਦਿਲ ਨੂੰ ਬੇਰਹਿਮੀ ਨਾਲ ਦਿੱਲ ਚੋ ਕੱਢਣ ਦੇ 
ਚੱਲ ਕੋਈਨਾ ਤੂੰ ਖੁਸ਼ ਆ ਨਾ ਮੈਨੂੰ ਛੱਡ ਕੇ ?
ਮੈਂ ਯਾਦਾਂ ਨੂੰ ਜਿੰਦਾ ਲਾ ਲੈਣਾ ਆਪਣੇ ਕੋਲ ਰੱਖ ਕੇ......

©Bedil #selfhate
a05c09f7f3814c74d591d43641b76d4c

Bedil

ਉਹ ਮੈਨੂੰ ਕਹਿੰਦੀ ਐ ਤੈਨੂੰ ਪਿਆਰ ਕਰਨਾ ਨਹੀਂ ਆਉਂਦਾ....
ਹਾਂ ਮੈਨੂੰ ਹੋਟਲਾਂ ਚ ਮਿਲਣਾ ਨਹੀਂ ਆਉਂਦਾ....
ਮੰਦਿਰ ਮਸਜਿਦ ਗੁਰਦੁਆਰੇ ਚਲਾਂਗੇ ਤੈਨੂੰ ਕਹਿੰਦਾ ਹੁੰਦਾ ਸੀ
ਚੁੰਨੀ ਸਿਰ ਤੋਂ ਨਾ ਲਾਇਆ ਕਰ ਸਮਝਾਉਂਦਾ ਹੁੰਦਾ ਸੀ
ਪਾਕ ਪਵਿੱਤਰ ਪਿਆਰ ਸੀ ਮੇਰਾ ਤਾਹੀਂ ਤੈਨੂੰ ਕਬੂਲ ਨਹੀਂ
ਵਿਆਹ ਕਰਵਾਉਣਾ ਸੀ ਤੇਰੇ ਨਾਲ ਇਹ ਗੱਲ ਫਜ਼ੂਲ ਨਹੀਂ
ਇਹ ਜਿਸਮਾਂ ਦਾ ਮੈਨੂੰ ਕੋਈ ਸ਼ੋਂਕ ਨਹੀਂ ਆ
ਤੈਨੂੰ ਵੀ ਪਤਾ ਸਚਾਈ ਦਾ ਗੱਲਾਂ ਇਹ ਢੋਂਗ ਨਹੀਂ ਆ

©Bedil #Connection
a05c09f7f3814c74d591d43641b76d4c

Bedil

ਹਰ ਪਾਸੇ ਇਸ਼ਕ ਚੋ ਹਾਰੇ ਬੈਠੇ ਨੇ 
ਪਹਿਚਾਣ ਨਹੀਂ ਲੋਕਾਂ ਨੂੰ ਇਹ ਪਿਆਰ ਦੀ
ਹਰ ਪਾਸੇ ਇਸ਼ਕ ਚੋ ਹਾਰੇ ਬੈਠੇ ਨੇ 
ਜਿਸਮਾਂ ਦੇ ਮਿਲਣ ਨੂੰ ਮੁਹੱਬਤ ਦੱਸਦੇ ਓ ?
ਇਹ ਤਾਂ ਆਮ ਬਜਾਰਾਂ ਚ ਮੈਂ ਵਿੱਕਦੇ ਦੇਖੇ ਨੇ
ਤੇਨੂੰ ਕਦਰ ਨਹੀਂ ਪਿਆਰ ਦੀ ਤੇ ਕੋਈ ਤਰਲੇ ਪਾਉਂਦਾ ਏ
ਮੁਹੱਬਤ ਚੀਜ਼ ਹੀ ਐਸੀ ਏ ਇਹਦੇ ਚ ਰਾਜੇ ਵੀ ਭੀਖ ਮੰਗਦੇ ਨੇ

©Bedil #Hope
loader
Home
Explore
Events
Notification
Profile