Nojoto: Largest Storytelling Platform
jaspreetsekhon6367
  • 2.9KStories
  • 1.0KFollowers
  • 34.5KLove
    32.4KViews

jittu sekhon

ਪਹਿਲਾਂ ਤੇਰੀ ਆਵਾਜ਼ ਨੇ ਫ਼ਿਰ ਅੱਖਾਂ ਦੀ ਖੁਮਾਰੀ ਨੇ ਮੇਰੀ ਸ਼ਾਇਰੀ ਮਿੱਟੀ ਕਰਤੀ ਤੇਰੀ ਅਦਾਕਾਰੀ ਨੇ instagram jittu sekhon

  • Popular
  • Latest
  • Repost
  • Video
b7800b762ab276b02377517847d27ac8

jittu sekhon

ਜਿੰਨੀਆਂ ਮਨ ਸਾਡੇ ਨੂੰ ਲੱਗੀਆਂ ਨੇ, 
ਕੋਈ ਹੋਰ ਹੁੰਦਾ ਤੇ ਜਰਦਾ ਨਾ। 
ਸਾਡੀ ਰੂਹ ਦੇ ਅੰਦਰੀਂ ਰਮਿਆ ਜੋ, 
ਤੈਨੂੰ ਭੇਤ ਨਾ ਸਾਡਿਆਂ ਦਰਦਾਂ ਦਾ। 
ਜਿਸ ਦਿਲ ਨੂੰ ਚੀਸਾਂ ਹਿਜ਼ਰ ਦੀਆਂ, 
ਕਦੇ ਪੁੱਛੀ ਤੜਫਣਾ ਕੀ ਹੁੰਦਾ..?
ਸਾਡੀ ਚੁੱਪ ਦੀ ਰਮਜ਼ ਤੂੰ ਸਮਝੀ ਨਹੀਂ, 
ਤੈਨੂੰ ਪਤਾ ਐ ਸਮਝਣਾ ਕੀ ਹੁੰਦਾ..?

©jittu sekhon #kitaabein
b7800b762ab276b02377517847d27ac8

jittu sekhon

Holi is a popular and significant Hindu festival celebrated as the Festival of Colours, Love, and Spring. ਰੋਜ਼ ਨਵਾਂ ਦਿਨ ਕੱਟਣਾਂ ਏ
 ਹਾਲਾਤਾਂ ਅੱਗੇ ਡੱਟਣਾਂ ਏ 
ਤੇ ਓਸੇ ਗੇੜ ਚ ਫਸਿਆ ਤੂੰ 
ਦੱਸ ਪਿੱਛੇ ਨੂੰ ਕੀ ਚੱਟਣਾਂ ਏ ?

©jittu sekhon #holi2024
b7800b762ab276b02377517847d27ac8

jittu sekhon

ਸਾਂਭ ਕੇ ਰਖਲੀ ਕੁੜੇ ਯਾਰੀ ਸਾਡੀ, 
ਸਵਾਦ ਲੈਣ ਆਲੇ ਸ਼ਲਾਰੂ 
ਜ਼ਿੰਦਗੀ ਜਿਓਣ ਦਾ ਢੰਗ ਸਿਖਾਉਂਦੇ ਨੀ ਹੁੰਦੇ

ਜਿਹਨਾਂ ਦੀਆ ਗੱਡੀਆਂ ਦੇਖ ਕੇ ਡੁਲਦੀ ਫਿਰਦੀ ਆ 
ਉਹੋ ਟਾਈਮ ਆਉਣ ਤੇ ਵਿਆਹ ਕਰਵਾਉਂਦੇ ਨੀ ਹੁੰਦੇ

ਆਜਾ ਮਿਲਣ ਖੁੱਲਾ ਟਾਈਮ ਕੱਢ ਕੇ, 
ਇਕ ਦੂਜੇ ਨਾਲ ਗੱਲਾਂ ਕਰਲਾਂਗੇ ਤੇ ਫੋਟੋਆਂ ਖਿੱਚ ਲਵਾਗੇ, 
ਕਿਉਕਿ ਹੱਥੋ ਨਿਕਲਿਆ ਸਮਾ
ਸ਼ੀਸ਼ੇ ਦਿਖਾਉਂਦੇ ਨੀ ਹੁੰਦੇ

©jittu sekhon #skylining
b7800b762ab276b02377517847d27ac8

jittu sekhon

ਚੁੱਪ ਦੇ ਮੈਦਾਨ ਵਿੱਚ ਮਨਾ ! ਤੂੰ, ਕੇਹੜੀ ਬਾਤ ਪਾਉਨੇ
 ਟਾਵਾਂ ਟਾਵਾਂ ! ਐਥੇ, ਤਾਂ ਕੋਈ ਜਵਾਬ ਆਉਂਦੈ

©jittu sekhon #GateLight
b7800b762ab276b02377517847d27ac8

jittu sekhon

ਹੱਕਾਂ ਨੂੰ ਮੰਗਣ ਵਾਲਾ ਸੜਕਾਂ ਤੇ ਰੁਲੀ ਜਾਂਦਾ ਏ 

ਖੇਤਾਂ ਦਾ ਰਾਜਾ ਜਿਹੜਾ ' ਅੱਜ ਕੱਖਾਂ ਭਾਅ ਤੁਲੀ ਜਾਂਦਾ ਏ

©jittu sekhon #farmersprotest
b7800b762ab276b02377517847d27ac8

jittu sekhon

BeHappy ਸਾਡੀਆਂ ਇਮਾਰਤਾਂ ਉੱਚੀਆਂ ਹੋ ਗਈਆਂ ਹਨ, ਸਾਡੇ ਇਰਾਦੇ ਨੀਵੇਂ ਹੋ ਗਏ ਹਨ। 
ਸੜਕਾਂ ਚੌੜੀਆਂ ਹੋ ਗਈਆਂ ਹਨ, ਸਾਡੀਆਂ ਸੋਚਾਂ ਛੋਟੀਆਂ ਹੋ ਗਈਆਂ ਹਨ। 
ਡਿਗਰੀਆਂ ਵੱਡੀਆਂ ਹੋ ਗਈਆਂ ਹਨ, ਬੁੱਧੀ ਛੋਟੀ ਹੋ ਗਈ ਹੈ। 
ਵਿਸ਼ੇਸ਼ੱਗ ਉਪਜ ਰਹੇ ਹਨ, ਹੱਲ ਲੋਪ ਹੋ ਗਏ ਹਨ। ਦਵਾਈਆਂ ਵੱਧ ਗਈਆਂ ਹਨ,
 ਤੰਦਰੁਸਤ ਹੋਣ ਦਾ ਅਹਿਸਾਸ ਗੁੰਮ ਗਿਆ ਹੈ। ਅਸੀਂ ਬੋਲਦੇ ਵਧੇਰੇ ਹਾਂ, ਸੁਣਦੇ ਘੱਟ ਹਾਂ । 
ਅਸੀਂ ਦੂਰ ਗ੍ਰਹਿ 'ਤੇ ਅਪੜ ਗਏ ਹਾਂ ਪਰ ਗੁਆਂਢੀ ਨਾਲ ਮਿਲਣਾ ਭੁੱਲ ਗਏ ਹਾਂ। 
ਅਸੀਂ ਪੁਲਾੜ ਜਿੱਤ ਲਿਆ ਹੈ ਪਰ ਅੰਦਰੋਂ ਹਾਰ ਗਏ ਹਾਂ। ਆਮਦਨਾਂ ਵੱਧ ਗਈਆਂ ਹਨ, 
ਇਖਲਾਕ ਘੱਟ ਗਿਆ ਹੈ, ਕੱਦ ਲੰਮੇ ਹੋ ਗਏ ਹਨ, ਚਰਿੱਤਰ ਸੁੰਗੜ ਗਿਆ ਹੈ। 
ਬਟੂਏ ਭਰ ਗਏ ਹਨ, ਪਰ ਰਿਸ਼ਤੇ ਖੋਖਲੇ ਹੋ ਗਏ ਹਨ। ਮਕਾਨ ਪੱਕੇ ਬਣਨ ਲੱਗ ਪਏ ਹਨ 
ਪਰ ਘਰ ਅਤੇ ਪਰਿਵਾਰ ਟੁੱਟਣ ਲੱਗ ਪਏ ਹਨ। ਅਸੀਂ ਕੱਪੜੇ ਵਧਾ ਲਏ ਹਨ 
ਪਰ ਰਿਵਾਜ ਨੰਗੇ ਹੋਣ ਦਾ ਅਪਣਾ ਲਿਆ ਹੈ । 
ਗੱਲਾਂ ਸੇਵਾ ਦੀਆਂ ਕਰਦੇ ਹਾਂ ਪਰ ਸੋਚਦੇ ਲੁੱਟਣ ਬਾਰੇ ਹਾਂ। 
ਜਿੰਨੀਆਂ ਅਸੀਂ ਕਸਮਾਂ ਵਧੇਰੇ ਖਾਂਦੇ ਹਾਂ, ਉਹਨਾ ਹੀ ਅਸੀਂ ਝੂਠ ਵਧੇਰੇ ਬੋਲਦੇ ਹਾਂ...

©jittu sekhon #beHappy
b7800b762ab276b02377517847d27ac8

jittu sekhon

Life Like ਵਿਦਿਆਰਥੀ ਚਾਰ ਕਿਸਮ ਦੇ ਹੁੰਦੇ ਹਨ : 
ਪਹਿਲੀ ਪ੍ਰਕਾਰ, ਝਾੜੂ ਵਰਗੇ ਹੁੰਦੇ ਹਨ, 
ਜਿਹੜੇ ਚੰਗਾ-ਮਾੜਾ ਸਭ ਕੁਝ ਹੂੰਝ ਕੇ ਇਕ ਪਾਸੇ ਇਕੱਠਾ ਕਰ ਦਿੰਦੇ ਹਨ। 
ਵੇਖਦੇ ਰਹਿੰਦੇ ਹਨ ਪਰ ਚੁਕਦੇ ਨਹੀਂ।

ਦੂਜੀ ਪ੍ਰਕਾਰ, ਛੱਜ ਵਰਗੇ, ਜਿਹੜੇ ਭੈੜਾ-ਭੈੜਾ ਸੁੱਟ ਦਿੰਦੇ ਹਨ 
ਅਤੇ ਚੰਗਾ-ਚੰਗਾ ਸਾਂਭ ਲੈਂਦੇ ਹਨ।

ਤੀਜੀ ਪ੍ਰਕਾਰ, ਪਤਨਾਲਿਆਂ ਵਰਗੇ, 
ਜਿਹੜੇ ਜਿਵੇਂ ਆਉਂਦਾ ਹੈ, ਅੱਗੇ ਲੰਘਾ ਦਿੰਦੇ ਹਨ, 
ਨਾ ਕੁਝ ਜੋੜਦੇ ਹਨ, ਨਾ ਕੁਝ ਰਖਦੇ ਹਨ।

ਚੌਥੇ, ਪੁਣਨੀਆਂ ਵਰਗੇ, ਜਿਹੜੇ ਚੰਗਾ-ਚੰਗਾ ਵੱਗ ਜਾਣ ਦਿੰਦੇ ਹਨ 
ਅਤੇ ਭੈੜਾ-ਭੈੜਾ ਸਾਂਭ ਲੈਂਦੇ ਹਨ।

©jittu sekhon #Lifelike
b7800b762ab276b02377517847d27ac8

jittu sekhon

Meri Mati Mera Desh ਸਹੇਲੀਆਂ, ਵਿਆਹੀ ਜਾਣ ਵਾਲੀ ਲੜਕੀ ਨੂੰ ਸਮਝਾ ਰਹੀਆਂ ਸੀ।
 ਜਲਦੀ ਨਾ ਮੰਨੀਂ, ਤੂੰ ਉਸ ਲਈ ਸੌਖੀ ਜਿੱਤ ਨਹੀਂ ਹੋਣੀ ਚਾਹੀਦੀ। 
ਉਸ ਨੂੰ ਦੁਚਿੱਤੀ ਵਿਚ ਰੱਖੀਂ, ਉਹ ਸੋਚਦਾ ਰਹੇ
 ਕਿ ਤੂੰ ਉਸ ਨੂੰ ਪਿਆਰ ਕਰਦੀ ਹੈ ਕਿ ਨਹੀਂ ? 
ਕਦੀ-ਕਦੀ ਪੂਰਾ ਅਤੇ ਪੂਰੇ ਨਾਲੋਂ ਵੀ ਵੱਧ, ਧਿਆਨ ਦੇਈਂ 
ਅਤੇ ਕਦੇ-ਕਦੇ ਇਵੇਂ ਵਿਹਾਰ ਕਰੀਂ, ਜਿਵੇਂ ਤੂੰ ਉਸ ਨੂੰ ਜਾਣਦੀ ਹੀ ਨਹੀਂ। 
ਜੇ ਤੂੰ ਹਰ ਵੇਲੇ ਬਹੁਤ ਪਿਆਰ ਕਰੇਗੀ ਤਾਂ ਉਹ ਤੇਰਾ ਸਾਹਬ ਬਣ ਜਾਵੇਗਾ 
ਅਤੇ ਹੁਕਮ ਚਲਾਵੇਗਾ।ਤੂੰ ਮਹਾਰਾਣੀ ਵਾਂਗ ਕਦੇ ਵੀ ਉਸ ਨੂੰ ਸਭ ਕੁਝ ਨਹੀਂ ਵਿਖਾਉਣਾ, 
ਸਾਰਾ ਆਪਾ ਸਮਰਪਣ ਨਹੀਂ ਕਰਨਾ, ਤਾਂ ਕਿ ਤੂੰ ਉਸ ਦੀ ਤਾਂਘ ਬਣੀ ਰਹੇਂ, 
ਤੂੰ ਉਸ ਦੀ ਤੜਪ ਬਣੀ ਰਹੇਂ, ਉਹ ਤੈਨੂੰ ਡੀਕ ਲਾ ਕੇ ਪੀਣ ਲਈ ਤਰਸਦਾ ਰਹੇ। 
ਇਵੇਂ ਉਹ ਤੈਨੂੰ ਵਧੇਰੇ ਚਾਹੇਗਾ, ਵਧੇਰੇ ਪਿਆਰ ਕਰੇਗਾ। 
ਜਿਹੜਾ ਵਧੇਰੇ ਪਿਆਰ ਕਰਦਾ ਹੈ, ਉਹ ਵਧੇਰੇ ਦੁਖੀ ਹੁੰਦਾ ਹੈ, 
ਵਧੇਰੇ ਉਦਾਸ ਹੁੰਦਾ ਹੈ।

ਜਦੋਂ ਉਹ ਬਹੁਤ ਦੁਖੀ ਹੋਵੇ, ਬਹੁਤ ਉਦਾਸ ਹੋਵੇ, 
ਉਸ ਵੇਲੇ ਤੂੰ ਉਸ ਨੂੰ ਇਤਨਾ ਪਿਆਰ ਕਰੀਂ 
ਕਿ ਉਹ ਆਪਣੇ ਆਪ ਨੂੰ ਦੁਨੀਆ ਵਿਚ ਸਭ ਤੋਂ ਵੱਧ ਚੰਗੀ ਕਿਸਮਤ ਵਾਲਾ ਸਮਝੇ,
 ਸੁਖੀ ਮਹਿਸੂਸ ਕਰੇ ਅਤੇ ਤੇਰੇ 'ਤੇ ਮਾਣ ਕਰੇ।

©jittu sekhon #MeriMatiMeraDesh
b7800b762ab276b02377517847d27ac8

jittu sekhon

ਰੇਸ ਲੱਗੀ ਜਿੱਥੇ ਜਾਣ ਦੀ 
ਰਸਤਾ ਕਿਸਮਤ ਦੀਆਂ ਖੇਡਾਂ ਦਾ 
 ਜੀਤੂ ਅੱਜ ਜਾਣ ਹੀ ਲੈਨੇ ਆ
ਚਲੋ ਜੀ ਦਰਦ ਕਨੇਡਾ ਦਾ

©jittu sekhon #Preying
b7800b762ab276b02377517847d27ac8

jittu sekhon

ਕੁਝ ਚੇਹਰੇ...

ਕੁਝ ਚੇਹਰੇ ਹੀ ਤਾਂ ਖ਼ਾਸ ਹੁੰਦੇ
 ਜੋ ਇੰਝ ਭੁਲਾਇਆਂ ਭੁੱਲਦੇ ਨਾ,

ਕੁਝ ਕਿੱਸੇ ਦਿਲ ਵਿਚ ਦਫ਼ਨ ਹੁੰਦੇ
 ਕਿਸੇ ਕੋਲ ਬਿਠਾਇਆਂ ਖੁਲਦੇ ਨਾ,

ਕਈ ਕੌਡੀਆਂ ਲੈ ਖਰੀਦਣ ਚੱਲੇ
 ਇਹ ਤਾਂ ਸਾਹਾਂ ਦੇ ਵੀ ਮੁੱਲ ਦੇ ਨਾ,

ਜੇਹੜੇ ਬਿਖਰ ਕੇ ਖੁਦ ਹੀ ਸੰਭਲੇ ਹੋਣ
ਫਿਰ ਕਿਸੇ ਆਉਦੇ ਜਾਂਦੇ ਤੇ ਡੁੱਲਦੇ ਨਾ।

©jittu sekhon #Preying
loader
Home
Explore
Events
Notification
Profile