Nojoto: Largest Storytelling Platform
jagdeepsingh1042
  • 42Stories
  • 91Followers
  • 290Love
    3.1KViews

Jagdeep Singh

  • Popular
  • Latest
  • Video
bf0583ec1429889f8a8c00811439f35e

Jagdeep Singh

ਲੱਖ ਬਣੀਐ ਰਾਹ ਚ ਰੋੜਾ, 
ਕੰਮ ਕਦੇ ਕਿਸੇ ਦੇ ਰੁਕਦੇ ਨੀ ਹੁੰਦੇ।
ਪੱਕੇ ਇਰਾਦੇ ਹੋਣ ਜਿੰਨਾਂ ਦੇ,
ਉਹ ਕਿਸੇ ਦੇ ਇਸਾਰੇ ਤੇ ਝੁੱਕਦੇ ਨੀ ਹੁੰਦੇ,
ਜਿੱਥੇ ਲਿਖਿਆ ਦਾਣਾ ਪਾਣੀ,
 ਆਪੇ ਜਾਣਾ ਚੱਲ ਕੇ,
ਬਾਜ ਕਦੇ ਕਿਸੇ ਦੇ ਕਹਿਣ ਤੇ, ਚੋਗ ਚੁਗ ਦੇ ਨੀ ਹੁੰਦੇ।

©Jagdeep Singh ਹੋਸਲੇ ਬੁਲੱਦ

ਹੋਸਲੇ ਬੁਲੱਦ

bf0583ec1429889f8a8c00811439f35e

Jagdeep Singh

ਇੱਥੇ ਖਿੱਚਣ ਤੇਰੀਆਂ ਟੰਗਾਂ ਵੇ ,
ਕਿਉ ਤੂੰ ਵੱਖਰੀ ਪੋੜੀ ਚੜ ਦਾ ਏ।
ਅੰਦਰੋ ਹੱਸਣ ਤੇਰੇ ਹਲਾਤਾਂ ਤੇ
ਤੂੰ ਕਿਹੜੀ ਅੱਗ ਚ ਸੜ ਦਾ ਏ।
ਨਾਲ ਰਹਿ ਕੇ ਪਰਖਣ ਓਕਾਤਾਂ,
ਤੂੰ ਗੱਲ ਕਿਹੜੇ ਰਿਸ਼ਤੇ ਦੀ ਕਰਦਾ ਏ।
ਸਾਹਾਂ ਨਾਲੋਂ ਵੱਧ ਮਿਲਦੇ ਤਹਾਨੇ ਨੇ ,
ਦੱਸ ਗੱਲ ਕੋਣ ਤੇਰੇ ਪੱਖ ਦੀ ਕਰਦਾ ਏ।
ਖਿੱਚਣ ਤੇਰੀਆਂ ਟੰਗਾਂ ਵੇ ,
ਤੂੰ ਜਿਹੜੀ ਵੀ ਪੋੜੀ ਚੜ ਦਾ ਏ

©Jagdeep Singh yaari mar

#changetheworld

yaari mar #changetheworld

bf0583ec1429889f8a8c00811439f35e

Jagdeep Singh

ਖਾ ਕੇ ਠੋਕਰਾ ਉੱਠ ਦਿਲਾ, 
ਕਰ ਭੁੱਲਣ ਦੀ ਕੋਸਿਸ਼ ਦਰਦਾਂ  ਨੂੰ।
ਇਹ ਦੁਨੀਆ ਬੜੀ ਮਤਲਬ ਖੋਰਾਂ ਦੀ,
ਕੁੱਝ ਸਮਝ ਦੀ ਨਾ ਫਰਜ਼ਾਂ ਨੂੰ।
ਵਰਤ ਖਰਚ ਕੇ ਛੱਡ ਜਾਂਦੇ ਆ,
ਹੁਣ ਸਮਝ ਜਮਾਨੇ ਦੀਆਂ ਤਰਜ਼ਾ ਨੂੰ।

©Jagdeep Singh ਦਿਲ ਦਰਦ

#womensday2021

ਦਿਲ ਦਰਦ #womensday2021

bf0583ec1429889f8a8c00811439f35e

Jagdeep Singh

ਹੰਝੂਆ ਦੀ ਵਰਖਾ ਵਿਚ,
 ਭਿੱਜੇਆ ਅਰਮਾਨ ਮੇਰੇ।
ਪਹਿਲਾ ਜਾਦਾ ਰਿਸ਼ਤਿਆਂ ਨੂੰ ਬੁਣਿਆ,
ਪਿੱਛੋਂ ਜਾਦੇ ਨੇ ਦੇੜੇ।
ਕੀ ਦੋਸ ਦਵਾ ਮੇ ਇਸ਼ਕੇ ਨੂੰ,
ਬਸ ਝੂਠੇ ਵਾਅਦੇ ਸੀ ਤੇਰੇ।
ਪਤਾ ਤੈਨੂੰ ਵੀ ਕੀ ਹੋਣਾ ਹਾਲ ਮੇਰਾ,
ਕਦੇ ਪੁੱਛਿਆ ਨਹੀਂ ਤੂੰ ਹੋ ਕੇ ਨੇੜੇ।

©Jagdeep Singh Dil drd

Dil drd

bf0583ec1429889f8a8c00811439f35e

Jagdeep Singh

ਉਹ ਨੇ ਕਦਰਾ ਕੀਮਤਾਂ ਖੋ ਦਿੱਤੀਆ,
ਜਿੱਥੇ ਦਿਲਾ,ਤੂੰ ਦਿਲਾ ਨੂੰ ਲਾ ਬੈਠਾ,
ਰੋਗ ਲੱਗ ਗਿਆ ਤੈਨੂੰ ਉਮਰਾ ਦਾ,
ਸੱਜਣ ਪਲ ਦੇ ਵਿਚ ਭੁਲਾ ਬੈਠਾ।
ਬੇਈਮਾਨਾ ਦੇ ਹਿਸੇ ਪਿਆਰ ਆਇਆ,
ਮੇ ਆਪਣੀ ਰੂਹ ਨੂੰ ਪਿਆਰ ਦਾ ਰੰਗ ਲਾ ਬੈਠਾ।
ਮੁੜ ਆਇਆ ਹਾਂ ਵਾਪਸ ਆਪਣੀ ਮੰਜਲ ਤੋ,
ਹੁਣ ਖੁਦ ਨੂੰ ਖੁਦ ਦੇ ਵਿਚ ਗੁਵਾ ਬੈਠਾ।

©Jagdeep Singh ਦਿਲ ਦਰਦ

#Man

ਦਿਲ ਦਰਦ #Man

bf0583ec1429889f8a8c00811439f35e

Jagdeep Singh

ਵਾਰ ਦਿੱਤੀ ਉਹ ਤੋਂ ਹੁਸਨ ਜਵਾਨੀ,
ਖੇਡ ਗਿਅਾ ਦਿਲ ਨਾਲ ਸੈਤਾਨੀ।
ਬੈਠਾ ਅੱਜ ਬਣ ਕੇ ਵੈਰੀ,
ਜੋ ਹੁੰਦਾ ਸੀ ਕਦੇ ਦਿਲ ਦਾ ਜਾਨੀ।
ਪਿਆਰ ਮੇਰੇ ਨੂੰ ਉਹ ਨੇ ਸਮਝਿਆ ਧੰਦਾ,
ਰੱਬ ਦਾ ਨੀ ਉਹ ਲਗਦਾ ਬੰਦਾ,
 ਜਿਸ ਨੇ ਹੰਜੂ ਦੀ ਗਲ ਪਾਈ  ਗਾਨੀ।

©Jagdeep Singh Dil de drd
#feelings

Dil de drd #feelings

bf0583ec1429889f8a8c00811439f35e

Jagdeep Singh

ਅੱਖਾਂ ਖੋਲ ਕੇ ਚੱਲ ਦੀਵਾਨੇ,
ਸੋਹਣੀਆ ਸਕਲਾ ਅੰਦਰ,
ਦਿਲ ਕਾਲੇ ਨੇ।

ਇਥੇ ਘੱਟ ਮਿਲ ਦੇ ਸਾਥੀ ਰੂਹਾਂ ਦੇ
ਜਿਸਮਾਂ ਦੇ ਠੱਗ ਵਹਾਲੇ ਨੇ।

ਵਰਤ ਖਰਚ ਕੇ ਸੱਡ ਦਿੰਦੇ,
ਅੱਜ ਦੇ ਰਿਸ਼ਤੇ ਕੱਚ ਤੋਂ ਵੀ ਮਾੜੇ ਨੇ।

©Jagdeep Singh ਦਿਲਜਾਨੀ

#standAlone

ਦਿਲਜਾਨੀ #standAlone

bf0583ec1429889f8a8c00811439f35e

Jagdeep Singh

ਇਕ ਕਰੇ ਇਸ਼ਕ ,
ਦੂਜਾ ਵਪਾਰ ਕਰੇ।
ਇਕ ਰੱਬ ਮੰਨ ਬੈਠਾ ,
ਦੂਜਾ ਟਾਇਮ ਪਾਸ ਕਰੇ।
ਇਕ ਹੱਥੀ ਕਰੇ ਛਾਵਾ,
ਦੂਜਾ ਰਾਹਾ ਵਿਚ ਕੰਡੇ ਧਰੇ ।
ਆਜਾ ਦੇਖ ਦੁਨੀਆ  ਰੰਗ ਬਰੰਗੀ,
ਕਿਉ ਅੱਖ ਤੇ ਹੱਥ ਧਰੇ।
ਮਤਲਬੀਆ ਦੇ ਸਹਿਰ ਵਿੱਚ ਰਹਿ ਕੇ,
 ਕਿਓ ਹੁਣ ਧੋਖੇ ਤੋਂ ਡਰੇ।

©Jagdeep Singh #sunkissed
bf0583ec1429889f8a8c00811439f35e

Jagdeep Singh

ਨਾ ਜਿਉਦਿਆ ਵਿੱਚ,
ਨਾ ਮਰਿਆ ਵਿੱਚ ਹੁੰਦੀ ਗਿਣਤੀ,
ਕਿਉ ਚਾਵਾ ਦਾ ਗਲਾ ਘੁੱਟ ਗਿਅਾ।

ਹਿੱਕ ਨਾਲ ਲਾ ਕੇ ਕਹਿ ਦਾ ਸੀ, 
ਤੂੰ ਮੇਰੀ ਐ ,ਤੂੰ ਮੇਰੀ ਰਹੇ ਗੀ,
ਅੱਜ ਕਿਵੇਂ ਹੱਥਾ ਚੋ,ਹੱਥ ਸੁੱਟ ਗਿਅਾ।

ਵੇਕਦਰਾ ਤੂੰ ਖੁਸ਼ ਰਹਿ ਕੇ ਨਾਲ ਗੈਰਾ ਦੇ,
ਦੱਸ ਸਾਡੇ ਕਿਉ ਹੱਸੇ ਲੁੱਟ ਗਿਆ।

ਭੁੱਲ ਗਿਆ ਬੂਟਾ ਲਾ ਇਸ਼ਕ ਦਾ ,
ਜੋ ਤੇਰੀ ਉਡੀਕ ਵਿਚ ਸੁੱਕ ਗਿਅਾ।

©Jagdeep Singh ਇਸ਼ਕ
#allalone

ਇਸ਼ਕ #allalone

bf0583ec1429889f8a8c00811439f35e

Jagdeep Singh

ਨਾ ਜਿਉਦਿਆ ਵਿੱਚ,
ਨਾ ਮਰਿਆ ਵਿੱਚ ਹੁੰਦੀ ਗਿਣਤੀ,
ਕਿਉ ਚਾਵਾ ਦਾ ਗਲਾ ਘੁੱਟ ਗਿਅਾ।

ਹਿੱਕ ਨਾਲ ਲਾ ਕ ਕਹਿ ਦਾ ਸੀ,
 ਤੂੰ ਮੇਰੀ ਐ ,ਤੂੰ ਮੇਰੀ ਰਹੇ ਗੀ,
ਅੱਜ ਕਿਵੇਂ ਹੱਥਾ ਚੋ,ਹੱਥ ਸੁੱਟ ਗਿਅਾ।

ਵੇਕਦਰਾ ਤੂੰ ਖੁਸ਼ ਰਹਿ ਕੇ ਨਾਲ ਗੈਰਾ ਦੇ,
ਦੱਸ ਸਾਡੇ ਕਿਉ ਹੱਸੇ ਲੁੱਟ ਗਿਆ।

ਭੁੱਲ ਗਿਆ ਬੂਟਾ ਲਾ ਇਸ਼ਕ ਦਾ ,
ਜੋ ਤੇਰੀ ਉਡੀਕ ਵਿਚ ਸੁੱਕ ਗਿਅਾ।

©Jagdeep Singh #allalone
loader
Home
Explore
Events
Notification
Profile