Nojoto: Largest Storytelling Platform
nojotouser6832296969
  • 75Stories
  • 162Followers
  • 1.6KLove
    1.6KViews

guru preet maan

ਪਰੀਤਾ ਪੰਜਾਬੀ

  • Popular
  • Latest
  • Repost
  • Video
c95689ef4237379713a2c654948346c9

guru preet maan

sbhse bda ye rog,,,
ki kahege log...

©guru preet maan you do, what do you want

#Trees

you do, what do you want #Trees

c95689ef4237379713a2c654948346c9

guru preet maan

c95689ef4237379713a2c654948346c9

guru preet maan

ਕਿਸ ਗੱਲ ਦਾ ਹੰਕਾਰ ਹੋ ਗਿਆ,,,
ਕਿਹੜੀ ਚੀਜ਼ ਤੋਂ ਸੜਦਾ ਰਹਿਣਾ।।।
ਨਫਰਤਾਂ ਦੀ ਅੱਗ ਬਾਲ ਬਾਲ ਕੇ,,,
ਵਿੱਚ ਆਪ ਤੂੰ ਵੜਦਾ ਰਹਿਣਾ।।।
ਇੱਕ ਪਲ ਵਿੱਚ ਜਿੰਦ ਮੁੱਕ ਜਾਣੀਂ,,,
ਹਰ ਪਲ ਕਿਉਂ ਮਰਦਾ ਰਹਿਣਾ।।।

©ਪਰੀਤਾ ਪੰਜਾਬੀ #Corona_Lockdown_Rush
c95689ef4237379713a2c654948346c9

guru preet maan

#5LinePoetry hello ji
aap sbh kaise ho?~

©ਪਰੀਤਾ ਪੰਜਾਬੀ #5LinePoetry
c95689ef4237379713a2c654948346c9

guru preet maan

ਕਈ ਵਾਰ ਏਦਾਂ ਵੀ ਸਮਝਾਇਆ ਜਾਂਦਾ
ਇੱਕ ਵਾਰ ਮੈਂ ਤੇ ਗੁਰਪ੍ਰੀਤ ਪਾਰਕ ਵਿੱਚ ਖੜੇ ਸੀ। ਅਚਾਨਕ ਉਸਨੇ ਮੈਨੂੰ ਚੱਪਲਾਂ ਲਾਹ ਕੇ ਆਪਣੇ ਪੈਰ ਘਾਹ ਉੱਤੇ ਟਿਕਾਉਣ ਨੂੰ ਕਿਹਾ। ਮੈਂ ਝੱਟ ਪਲ ਵਿੱਚ ਚੱਪਲਾਂ ਪਾਸੇ ਕਰ ਆਪਣੇ ਪੈਰ ਠੰਡੇ ਘਾਹ ਤੇ ਟਿਕਾ ਦਿੱਤੇ। ਅਗਲੇ ਕਿਸੇ ਬੋਲ ਦੀ ਉਡੀਕ ਵਿੱਚ ਉਸ ਵੱਲ ਦੇਖਿਆ ਤਾਂ ਉਸ ਦੇ ਚਿਹਰੇ ਤੇ ਮੁਸਕਰਾਹਟ ਸੀ। ਮੈਂ ਇਸਦਾ ਕਾਰਨ ਜਾਨਣਾ ਚਾਹਿਆ। ਉਸਨੇ ਦੱਸਿਆ ਕਿ ਤੂੰ ਬਹੁਤ ਭੋਲਾ ਏ। ਕਿਸੇ ਦੀ ਗੱਲ ਬਿਨਾਂ ਸੋਚੇ ਮੰਨ ਲੈਂਦਾ ਏ। ਕੰਮ ਕਰਨ ਤੋਂ ਬਾਅਦ ਵਿੱਚ ਸੋਚਦਾ ਵੀ ਮੈਂ ਇਹ ਕਿਉਂ ਕੀਤਾ, ਹਾਲਾਂਕਿ ਸੋਚਣਾ ਪਹਿਲਾਂ ਚਾਹੀਦਾ ਤੇ ਪ੍ਰਸ਼ਨ ਵੀ ਪਹਿਲਾਂ ਉੱਠਣਾ ਚਾਹੀਦਾ ਸੀ। ਮੈਂ ਵੀ ਆਪਣੀ ਬੇਵਕੂਫੀ ਤੇ ਮੁਸਕਰਾ ਹੀ ਰਿਹਾ ਸੀ ਤੇ ਸੋਚ ਰਿਹਾ ਸੀ ਕਿ ਇਸ ਦੀ ਛੋਟੀ ਜਿਹੀ ਗੱਲ ਵਿੱਚ ਮੇਰੇ ਲਈ ਕਿੰਨਾ ਵੱਡਾ ਸੰਦੇਸ਼ ਛੁਪਿਆ ਹੋਇਆ ਹੈ। #lightindark
c95689ef4237379713a2c654948346c9

guru preet maan

ਪਹਿਲਾਂ ਕਸ਼ਮੀਰ ਨਾਲ ਕੀਤੇ ਧੱਕੇ
ਹੁਣ ਜ਼ੁਲਮ ਢਾਹਵੇ ਜੱਟਾਂ ਤੇ

ਪਹਿਲਾਂ ਸਾਥੋਂ ਪਾਣੀ ਖੋਹਿਆ
ਹੁਣ ਅੱਖ ਰੱਖ ਲਈ ਏ ਵੱਟਾਂ ਤੇ

ਪਹਿਲਾਂ ਜਖ਼ਮ ਦਿੱਤੇ ਚੁਰਾਸੀ ਦੇ
ਹੁਣ ਲੂਣ ਪਾਵੇ ਸੱਟਾਂ ਤੇ

ਤੇਰਾ ਕੱਖ ਵੀ ਨਹੀਂਓ ਛੱਡਣਾ
ਜੇ ਅੜਗੇ ਜੱਟ ਹੱਕਾਂ ਤੇ #happybirthdaypmmodi
c95689ef4237379713a2c654948346c9

guru preet maan

ਲੋਕਾਂ ਦੀਆਂ ਤੂੰ ਗੱਲਾਂ ਕਰਦਾ
ਆਪਣੇ ਆਪ ਦੀਆਂ ਤੇਹਾਂ ਨਾ ਜਾਣੀਆਂ

ਮੋੜਾਂ ਤੇ ਬੈਠ ਗੈਰਾਂ ਦੀਆਂ ਤੱਕੇ
ਤੇਰੇ ਘਰ ਵੀ ਹੋਣੀਆਂ ਧੀਆਂ ਧਿਆਣੀਆਂ

ਬਾਪੂ ਬਣ ਭੁੱਲ ਜਾਣਾ ਏ
ਬਾਪੂ ਸਿਰ ਤੇ ਮੌਜਾਂ ਮਾਣੀਆਂ

ਮੰਦਿਰ ਮਸਜਿਦ ਰੱਬ ਨੂੰ ਲੱਭੇ
ਮਾਂ ਨਾਲ ਕਰੇਂ ਕੁੱਤੇਖਾਣੀਆਂ

ਆਪਣੇ ਤੇ ਲਾਗੂ ਇੱਕ ਵੀ ਨਾ ਕਰੇ
ਉਂਝ ਗੱਲਾਂ ਤੇਰੀਆਂ ਬਹੁਤ ਸਿਆਣੀਆਂ #Believe

Believe #Believe

c95689ef4237379713a2c654948346c9

guru preet maan

ਮਾਪੇ ਹੋ ਗਏ ਬੁੱਢੇ, 
ਪੁੱਤ ਅਜੇ ਪੜ੍ਹੀ ਜਾਂਦੇ ਆ

ਕਿਤਾਬ ਕੋਈ ਚੱਕਣੀ ਨਹੀਂ, 
ਮੋਬਾਈਲਾਂ ਚ ਹੀ ਵੜੀ ਜਾਂਦੇ ਆ

ਦੁਨੀਆਂਦਾਰੀ ਦਾ ਪਤਾ ਨਹੀਂ, 
ਗਾਇਕਾਂ ਪਿੱਛੇ ਲੜੀ ਜਾਂਦੇ ਆ

ਡੱਕਾ ਕੋਈ ਤੋੜਨਾ ਨਹੀਂ, 
ਬੱਸ ਐਵੇਂ ਤੜੀ ਜਾਂਦੇ ਆ

ਆਪ ਉੱਚਾ ਸੋਚਣਾ ਨਹੀਂ, 
ਦੂਜਿਆਂ ਤੋਂ ਸੜੀ ਜਾਂਦੇ ਆ

ਮੰਜ਼ਿਲ ਦਾ ਪਤਾ ਨਹੀਂ, 
ਨੈਣਾਂ ਦੇਵੀ ਚੜੀ ਜਾਂਦੇ ਆ

ਅੱਗ ਸੁਆਹ ਵਾਧੂ ਖਾਂਦੇ ਆ, 
ਭੁੱਖੇ ਪਿਆਸੇ ਮਰੀ ਜਾਂਦੇ ਆ #reading
c95689ef4237379713a2c654948346c9

guru preet maan

ਨਿੱਕੀਆਂ ਉਮਰਾਂ, ਬਸਤੇ ਭਾਰੀ,,,
ਪੰਧ ਨਿਰਾਲੇ, ਉਮਰਾਂ ਦੇ ਰਾਹੀ,,,
ਦੂਰ ਨੇ ਮੰਜ਼ਿਲਾਂ, ਕਰ ਲਈ ਤਿਆਰੀ,,,
ਨਿੱਕੀਆਂ ਉਮਰਾਂ, ਬਸਤੇ ਭਾਰੀ,,, #ਉਮਰਾਂ ਦੇ ਰਾਹੀ

#ਉਮਰਾਂ ਦੇ ਰਾਹੀ

c95689ef4237379713a2c654948346c9

guru preet maan

ਅੱਲਾ ਈ ਅੱਲਾ ਕਰਿਆ ਕਰ,
ਤੇ ਠੰਡੇ ਦਮ ਨਾ ਭਰਿਆ ਕਰ।
ਅੰਦਰ ਤੇਰੇ ਕਾਦਰ ਵਸਦਾ,
ਉਸਨੂੰ ਸਿਜਦਾ ਕਰਿਆ ਕਰ।

ਮੰਜ਼ਿਲ ਤੇਰੀ ਅਜੇ ਲੰਮੇਰੀ,
ਤੂੰ ਕਿਉਂ ਬਹਿ ਗਿਓਂ ਢਾਹ ਕੇ ਢੇਰੀ।
ਉੱਠ ਖੜ੍ਹ ਸ਼ਾਬਾ! ਪੈ ਜਾਹ ਪੈਂਡੇ,
ਝੁਰ ਝੁਰ ਕੇ ਨਾ ਮਰਿਆ ਕਰ।
ਅੱਲਾ ਈ ਅੱਲਾ ਕਰਿਆ ਕਰ,
ਤੇ...
ਕਿਉਂ ਹੰਝੂਆਂ ਦੀ ਰਾਸ ਲੁਟਾਵੇਂ,
ਮੋਤੀ ਲੜੀਓਂ ਤੋੜ ਗਵਾਵੇਂ।
ਦਿਲ ਦੀਆਂ ਪੀੜਾਂ ਰੱਬ ਦਿਆ ਬੰਦਿਆ,
ਦਿਲ ਹੀ ਅੰਦਰ ਜਰਿਆ ਕਰ।
ਅੱਲਾ ਈ ਅੱਲਾ ਕਰਿਆ ਕਰ,
ਤੇ...
ਬੋਝਲ ਹੋ ਕੇ ਡੁੱਬ ਜਾਵੇਂਗੀ,
ਲਹਿਰਾਂ ਅੰਦਰ ਸੁੱਕ ਜਾਵੇਂਗੀ।
ਇਤਨਾ ਨੀਰ ਨਾ ਭਰਿਆ ਕਰ।
ਅੱਲਾ ਈ ਅੱਲਾ ਕਰਿਆ ਕਰ,
ਤੇ ਠੰਡੇ ਦਮ ਨਾ ਭਰਿਆ ਕਰ। #solotraveller
loader
Home
Explore
Events
Notification
Profile