Nojoto: Largest Storytelling Platform
parwinderkaur5198
  • 49Stories
  • 376Followers
  • 1.1KLove
    0Views

Parwinder Kaur

  • Popular
  • Latest
  • Video
cd72af2259e757b344a98f677fa65185

Parwinder Kaur

https://youtu.be/vdHGaNTgojI

https://youtu.be/vdHGaNTgojI

27 Views

cd72af2259e757b344a98f677fa65185

Parwinder Kaur

ਤੁਸੀ ਸੋਹਣੇ ਖਿੜੇ ਫੁੱਲ ਗੁਲਾਬ ਜੇਹੇ....

ਅਸੀ ਟਾਹਣੀਉਂ ਟੁੱਟੇ ਸੁੱਕੇ ਪੱਤੇ ਹਾਂ....

ਤੁਹਾਨੂੰ ਹੋਣ ਸਲਾਮਾਂ ਹਰ ਚਾਰੇ ਪਾਸੋਂ....

ਅਸੀ ਹਰ ਇੱਕ ਦੇ ਦਿਲ ਚੋਂ ਲੱਥੇ ਹਾਂ.... #LEAFSFALLING
cd72af2259e757b344a98f677fa65185

Parwinder Kaur

ਹਰ ਇੱਕ ਨੂੰ ਇਥੇ ਆਪਣੀ ਹੀ ਇਜਤ ਕਿਉ ਪਿਆਰੀ ਹੁੰਦੀ ਆ,,,,,,,,,
ਦੁਨੀਆ ਦੀ ਸੋਚ ਵੀ ਕਿੰਨੀ ਨਿਆਰੀ ਹੁੰਦੀ ਆ,,,,,,,,,
ਜਿਸਮ ਦੀ ਖਾਤਰ ਪਿਆਰ ਪਾਉਣ ਦੀ ਅਜਕਲ ਕੀਤੀ ਤਿਆਰੀ ਹੁੰਦੀ ਆ,,,,,,
ਮਤਲਬ ਦੇ ਲਈ ਸਾਝ ਪਿਆਰ ਰੂਹ ਅੰਦਰੋ ਕਿਉ ਮਾਰੀ ਹੁੰਦੀ ਆ,,,,,,,,

15 Love

cd72af2259e757b344a98f677fa65185

Parwinder Kaur

https://youtu.be/CYpueCIV4YY

https://youtu.be/CYpueCIV4YY

27 Views

cd72af2259e757b344a98f677fa65185

Parwinder Kaur

ਕਦੇ ਕਦੇ ਸੋਚ ਨਾਲ ਵਖਤ ਬਦਲ ਜਾਂਦਾ ਆ...
ਪਰ
ਕਦੇ ਵਖਤ ਨਾਲ ਸੋਚ ਬਦਲ ਜਾਂਦੀ ਆ...
cd72af2259e757b344a98f677fa65185

Parwinder Kaur

ਜਦ ਅੱਜ ਵੀ ਤੁਹਾਡਾ ਕੀਤੇ ਜ਼ਿਕਰ ਆਉਂਦਾ.....

ਤਾਂ...

ਮੈਨੂੰ ਮੇਰੇ ਰਿਸ਼ਤੇ ਰੇਤ ਦੀ ਤਰਾਂ ਬਿਖਰੇ ਲੱਗਦੇ...
cd72af2259e757b344a98f677fa65185

Parwinder Kaur

ਤੂੰ ਭੁੱਲ ਜਾ ਭਾਵੇ ਲੱਖ ਵਾਰੀ,,,,
ਸਾਥੋਂ ਤਾਂ ਭੁਲਾਇਆ ਜਾਣਾ ਨੀ,,,,,
ਤੂੰ ਬਣ  ਗਿਆ ਹੁਣ ਭਾਵੇ ਗੈਰਾਂ ਦਾ,,,,,
ਸਾਥੋ ਦਿਲ ਚ ਹੋਰ ਵਸਾਇਆ ਜਾਣਾ ਨੀ,,,,,
ਜੋ ਦੇ ਗਿਆ ਦਿਲ ਨੂੰ ਫੱਟ ਡੂੰਘਾ,,,,,
ਉਹ ਕਿਸੇ ਨੂੰ ਦਿਖਾਇਆ ਜਾਣਾ ਨੀ,,,,,
ਤੂੰ ਹੋ ਗਿਆ ਮਹਿੰਗੇ ਮੁੱਲ ਵਰਗਾ,,,,,
ਸਾਥੋ ਤੇਰਾ ਮੌਲ ਚੁਕਾਇਆ ਜਾਣਾ ਨੀ,,,,
ਤੇਰੀ ਗਿਣਤੀ ਹੋ ਗਈ ਵੱਡਿਆ ਚ,,,,
ਸਾਥੋ ਲਗਦਾ ਤੈਨੂੰ ਕਦੇ ਪਾਇਆ ਜਾਣਾ ਨੀ,,,,
ਤੂੰ ਖੁਸ਼ ਵੱਸੇ ਸਾਨੂੰ ਉਜਾੜਣ ਵਾਲਿਆ ,,,,,,
ਸਾਥੋ ਤਾ ਤੇਰਾ ਬਾਗ ਉਜਾੜਿਆ ਜਾਣਾ ਨੀ,,,,,
*****ਪਰਵਿੰਦਰ ਕੌਰ*****
cd72af2259e757b344a98f677fa65185

Parwinder Kaur

ਮੇਰੇ ਪਿਆਰ ਦਾ ਤੈਨੂੰ ਅਹਿਸਾਸ ਹੀ ਨਾ ਹੋਇਆ,,,,,,
ਤੂੰ ਕੀ ਜਾਣੇ ਤੇਰੇ ਲਈ ਦਿਲ ਕਿੰਨੀ ਵਾਰੀ ਰੋਇਆ,,,,
ਸਾਨੂੰ ਤੱਕ ਤੱਕ ਨਜ਼ਰਾਂ ਘੁਮਾਈ ਜਾਨੀ ਏ ਨੀਂ,,,,,
ਦਿਲ ਰੋਵੇ ਜਦੋ ਗੈਰਾਂ ਨਾਲ ਹੱਸ ਹੱਸ ਬਾਤਾਂ ਪਾਈ ਜਾਨੀ ਏ ਨੀਂ,,,,,,

ਤੇਰੇ ਉੱਤੇ ਕੀਤਾ ਰੱਬ ਜਿੰਨਾ ਇਤਬਾਰ ਨੀਂ,,,,
ਸਾਹਾਂ ਤੋਂ ਵੀ ਵੱਧ ਕੇ ਤੇਰੇ ਨਾਲ ਪਿਆਰ ਨੀਂ,,,,,
ਸਾਡਾ ਆਸਾਂ ਮਹਿਲ ਤੂੰ ਕਿਉ ਢਾਅਈ ਜਾਨੀ ਏ ਨੀਂ,,,,,
ਦਿਲ ਰੋਵੇ ਜਦੋ ਗੈਰਾਂ ਨਾਲ ਹੱਸ ਹੱਸ ਬਾਤਾਂ ਪਾਈ ਜਾਨੀ ਏ ਨੀਂ,,,,

ਸਾਡੇ ਪਿਆਰ ਵਿਚ ਦੱਸ ਕਿਹੜੀ ਰਹਿ ਗਈ ਕਮੀ ਨੀਂ,,,,
ਜੋ ਤੂੰ ਨੈਣਾਂ ਮੇਰਿਆ ਨੂੰ ਦੇ ਗਈ ਏ ਹੰਝੂਆਂ ਦੀ ਨਮੀ ਨੀਂ,,,
ਦਿਲ ਤੋੜ ਤੋੜ ਸਾਡਾ ਸਾਨੂੰ ਗੈਰ ਬਣਾਈ ਜਾਨੀ ਏ ਨੀਂ,,,,,
ਦਿਲ ਰੋਵੇ ਜਦੋਂ ਗੈਰਾਂ ਨਾਲ ਹੱਸ ਹੱਸ ਬਾਤਾਂ ਪਾਈ ਜਾਨੀ ਏ ਨੀਂ,,,,,

ਦਿਲ ਅੱਜ ਵੀ ਏ ਚਾਹੁੰਦਾ ਤੈਨੂੰ ਆਪਣੀ ਬਣਾਉਣਾ,,,,,
ਤੇਰੇ ਨਾਲ ਸੋਹਣੀਏ ਨੀਂ ਸਾਰੀ ਜਿੰਦਗੀ ਬਿਤਾਉਣਾ,,,,,
ਤੂੰ ਤਾਂ ਅੱਧ ਵਿਚਕਾਰ ਹੱਥ ਛੁਡਾਈ ਜਾਨੀ ਏ ਨੀਂ,,,,,
ਦਿਲ ਰੋਵੇ ਜਦੋਂ ਗੈਰਾਂ ਨਾਲ ਹੱਸ ਹੱਸ ਬਾਤਾਂ ਪਾਈ ਜਾਨੀ ਏ ਨੀਂ ,,,,,
*****ਪਰਵਿੰਦਰ ਕੌਰ*****
cd72af2259e757b344a98f677fa65185

Parwinder Kaur

ਅਸੀ ਦਿਲ ਵਿਚ ਤੈਨੂੰ ਵਸਾ ਬੈਠੇ,,,,,
ਤੇਰੇ ਨਾਲ ਅਸੀ  ਦਿਲ ਲਾ ਬੈਠੇ,,,,,
ਪਹਿਲੀ ਤੱਕਣੀ ਵਿਚ ਹੀ ਸੱਜਣਾਂ,,,,,
ਅਸੀ ਆਪਣਾ ਆਪ ਭੁੱਲਾ ਬੈਠੇ,,,,,,
ਦਿਲ ਦੇ ਹੱਥੋ ਮਜਬੂਰ ਹੋ ਗਏ,,,,
ਤੈਨੂੰ ਆਪਣੇ ਦਿਲ ਦਾ ਹਾਲ ਸੁਣਾ ਬੈਠੇ,,,,,
ਜਿੰਦਗੀ ਜਿਉਣੀ ਹੁਣ ਨਾਲ ਤੇਰੇ ,,,,,,
ਤੇਰੇ ਤੇ ਅਸੀ ਹੱਕ ਜਤਾ ਬੈਠੇ,,,,
ਤੇਰੇ ਤੋ ਬਿਨ ਹੁਣ ਨਾ ਕੁਝ ਰੱਬ ਤੋਂ ਮੰਗਾਂ,,,,
ਤੈਨੂੰ ਜਾਨ ਤੋਂ ਵ।ਧ ਕੇ ਚਾਅ ਬੈਠੇ,,,,
ਕੈਸਾ ਰਿਸ਼ਤਾ ਬਣ ਗਿਆ ਤੇਰੇ ਨਾਲ,,,,
ਅਸੀ ਤੈਨੂੰ ਰੂਹਾਂ ਵਿਚ ਸਮਾ ਬੈਠੇ,,,,
ਤੈਨੂੰ ਆਪਣੀ ਜਾਨ ਬਣਾ ਬੈਠੇ,,,,,,
*****ਪਰਵਿੰਦਰ ਕੌਰ*****
cd72af2259e757b344a98f677fa65185

Parwinder Kaur

ਇੱਕ ਦੀਵਾ ਅੱਜ ਹਰ ਪਾਸੇ ਮੈਂ ਆਸਾ ਦਾ ਜਗਾਵਾਂ...
ਇੱਕ ਦੀਵਾ ਮੈਂ ਬੁੱਝ ਚੁੱਕਿਆ ਪਿਆਸਾ ਦਾ ਜਗਾਵਾਂ...

ਇੱਕ ਦੀਵਾ ਬਾਲ ਮੈਂ ਆਪਣੇ ਹੰਕਾਰ ਨੂੰ ਮਿਟਾ ਦੇਵਾਂ...
ਇੱਕ ਦੀਵਾ ਟੁੱਟ ਚੁੱਕੇ ਰਿਸ਼ਤਿਆਂ ਦੇ ਨਾਮ ਲਾ ਦੇਵਾਂ...

ਦਿਲਾਂ ਚ ਪਿਆਰ ਭਰੀ ਤੂੰ ਨਫ਼ਰਤਾਂ ਨੂੰ ਆਣ ਹਰੀ...
ਹਰ ਇੱਕ ਘਰ ਜਗੇ ਦੀਪ ਨਾਲ ਖੁਸ਼ੀਆਂ ਹੀ ਚਾਹਵਾਂ...

ਬਾਲ ਦਿਉਂ ਦੀਵਾ ਇੱਕ ਸਭ ਘਰ ਖੁਸ਼ੀਆਂ ਅਮੰਗਾਂ ਦਾ...
 ਕਦੇ ਚੜ੍ ਕੇ ਨਾ  ਉਤਰੇ ਰੰਗ ਪਿਆਰ ਦਿਆਂ ਰੰਗਾਂ ਦਾ...

ਹਰ ਦਿਨ ਦੀਪ ਅਸੀ ਰਲ ਖੁਸ਼ੀਆਂ ਦੇ ਜਗਾਈ ਜਾਈਏ...
ਹਰ ਦਿਨ ਸਾਂਝਾ ਪਾ ਰਲ ਦੀਵਾਲੀ ਵਾਂਗ ਹੀ ਮੰਨਾਈ ਜਾਈਏ...

ਦੀਵਿਆਂ ਦੀ ਲੋਅ ਨਾਲ ਸੱਜਣਾਂ ਦੀਆਂ ਰਾਹਾਂ ਨੂੰ ਰੋਸ਼ਨਾਵਾਂ...
"ਪਰਵਿੰਦਰ"ਸਭ ਖੁਸ਼ੀਆ ਸਦਾ ਆਪਣਿਆ ਨਾਲ ਮੈਂ ਮਨਾਵਾਂ...
###✍ਪਰਵਿੰਦਰ ਕੌਰ###

10 Love

loader
Home
Explore
Events
Notification
Profile