Nojoto: Largest Storytelling Platform
jarmanjitsinghra4813
  • 18Stories
  • 36Followers
  • 81Love
    0Views

Jarmanjit Singh Randhawa

  • Popular
  • Latest
  • Video
d83d1be8e51a1569f4b04efc2ff9d823

Jarmanjit Singh Randhawa

ਮੈ ਲਿੱਖ ਲਿੱਖ ਕੋਰੇ ਕਾਗਜ਼ ਭਰ ਛੱਡੇ, ਪਰ ਮਨ ਨਾ ਹੋਇਆ ਸਰ ਦਾਤਾ।।
ਪਲ ਪਲ ਰਹਾਂ ਮੈਂ ਝੂਰਦਾ, ਨਾ ਹੋਵੇ ਮੈਥੋਂ ਹੁਣ ਜਰ ਦਾਤਾ।।

ਮੇਰੀ ਹਾਲਤ ਸਿੰਮਲ ਰੁੱਖ ਜਹੀ, ਨਾ ਫੁੱਲ ਚੰਗੇ ਨਾ ਫਲ ਚੰਗੇ।।
ਤੂੰ ਮੈਨੂੰ ਸਾਹਮਣੇ ਹੋ ਕੇ ਵੀ ਦਿੱਸਦਾ ਨਹੀ, ਜਾ ਕੰਮ ਮੰਦੇ ਜਾ ਕਰਮ ਮੰਦੇ।।

ਸੱਪ ਵਾਂਗ ਵਿਸ ਰਹਾਂ ਘੋਲਦਾ, ਹੁਣ ਬਖਸ਼ ਚੰਦਨ ਜੈਸਾ ਰੁੱਖ ਕੋਈ।।
ਤੇਰੀ ਅੰਸ ਹੋ ਕੇ ਵੀ ਤੈਥੋਂ ਦੂਰ ਹਾ, ਇਸ ਵਿਛੋੜੇ ਜੈਸਾ ਨਾ ਦੁੱਖ ਕੋਈ।।

jarmanjit singh

d83d1be8e51a1569f4b04efc2ff9d823

Jarmanjit Singh Randhawa

(ਗੁਰੂ ਨਾਨਕ ਪਾਤਿਸ਼ਾਹ ਦਾ ਅਨੰਦ ਕਾਰਜ)

ਬਾਬਾ ਮਹਿਤਾ ਕਾਲੂ ਖੁਸ਼ੀਆਂ ਮਨਾਵੇ, ਮਾਤਾ ਤ੍ਰਿਪਤਾ ਨੂੰ ਮਿਲਣ ਵਧਾਈਆਂ ਜੀ।।
ਸਤਿਗੁਰ ਨਾਨਕ ਦੂਲੇ ਦੇ, ਨਾਲ ਸੰਗਤਾਂ ਜੰਞੀ ਬਣਕੇ ਆਈਆਂ ਜੀ।।

ਭੈਣ ਨਾਨਕੀ ਸ਼ਗਨ ਮਨਾਵੇ, ਤੇ ਨਾਲੇ ਵੰਡੇ ਮਠਿਆਈਆਂ ਜੀ।।
ਉਸ ਦੀਨ ਦੁਨੀ ਦੇ ਪਾਤਸ਼ਾਹ ਨੇ, ਤੇਰਾ ਤੇਰਾ ਤੋਲ ਕੀਤੀਆਂ ਕਮਾਈਆਂ ਜੀ।।

ਧੰਨ ਮਾਤਾ ਸੁਲੱਖਣੀ, ਜਿਨ ਨਾਨਕ ਵਰ ਪਾਇਆ ਜੀ।।
ਅਕਾਲ ਪੁਰਖ ਆਪ ਕਾਜ ਰਚਾਇਆ ਜੀ, ਕਿਉਂਕਿ ਗੁਰਮੁਖਿ ਵੀਆਹਣਿ ਆਇਆ ਜੀ।।

jarmanjit singh

d83d1be8e51a1569f4b04efc2ff9d823

Jarmanjit Singh Randhawa

ਤੇਰੇ ਦਿੱਤੇ ਧੋਖੇ ਨੇ ਸਾਨੂੰ ਬਣਾ ਸ਼ਾਇਰ, ਸਾਡੇ ਹੱਥ ਫੜਾਤੀ ਕਲਮ ਸੱਜਣਾਂ।।
ਤੇਰੇ ਦਿੱਤੇ ਜਖਮ ਨੂੰ ਜੋ ਜਲਦੀ ਭਰਦੇ, ਏਸੀ ਬਣੀ ਨਈ ਕੋਈ ਮਲਮ ਸੱਜਣਾਂ।।

ਜੇ ਤੂੰ ਸਾਥ ਨਿਭਾਉਦੀ ਸਾਰੀ ਜਿੰਦਗੀ, ਰੱਖ ਦੇ ਤੈਨੂੰ ਬਿੱਠਾ ਕੇ ਅੱਖਾਂ ਤੇ ਸੱਜਣਾਂ।।
 ਕਸਮ ਖੁਦਾ ਦੀ ਰੱਬ ਕੋ ਤੈਨੂੰ ਮੰਗ ਲੈਂਦੇ, ਲਿਖਵਾ ਲੈਂਦੇ ਹੱਥਾਂ ਤੇ ਸੱਜਣਾਂ।।

 ਜਦ ਵੀ ਤੇਰੀ ਯਾਦ ਆਵੇ, ਦਿਲ ਚ ਹੋਵੇ ਤੇਰਾ ਈ ਜਿਕਰ ਸੱਜਣਾਂ।।
ਇਸ ਕਮਲੇ ਦਿਲ ਨੂੰ ਕੀ ਆਖਾਂ, ਜੋ ਕਰਦਾ ਰਹਿੰਦਾ ਤੇਰਾ ਈ ਫਿਕਰ ਸੱਜਣਾਂ।।

ਏ ਅੱਖਰ ਨਹੀ ਕਮਲੀਏ, ਲਿਖੇ ਨੇ ਆਪਣੇ ਮੈਂ ਜਜਬਾਤ ਸੱਜਣਾਂ।।
ਜੇ ਮੇਰੇ ਵੱਸ ਹੋਵੇ ਦਿਲ ਚੀਰ ਕੇ ਤੈਨੂੰ ਦਿਖਾ ਦਿਆ, ਜੋ ਮੇਰੇ ਦਿਲ ਦੇ ਹਾਲਾਤ ਸੱਜਣਾਂ।।

jarmanjit singh

d83d1be8e51a1569f4b04efc2ff9d823

Jarmanjit Singh Randhawa

(ਪੂਰਨ ਬ੍ਰਹਮ ਗਿਆਨੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ)

ਪਿਆਰ ਰੰਗ ਵਿਚ ਰੱਤਾ ਬਾਬਾ ਮੁੱਖੋ ਫੁਰਮਾਵੇ, ਨਾਨਕ ਮੇਰਾ ਪੈਗੰਬਰ ਹੈ।।
ਮੰਗੋ ਪ੍ਰੇਮ ਇਸ ਰੂਹ ਕੋ, ਧੰਨ ਬਾਬਾ ਬੁੱਢਾ ਮਹੁੱਬਤ ਦਾ ਸਮੁੰਦਰ ਹੈ।।

ਪੂਰੇ ਸੰਸਾਰ ਵਿਚ, ਬਾਬੇ ਦਾ ਬੜਾ ਵੱਡਾ ਕੱਦ ਹੈ।।
ਮੰਗੋ ਗੁਰਸਿੱਖੀ ਇਸ ਰੱਬੀ ਰੂਹ ਕੋ, ਧੰਨ ਬਾਬਾ ਬੁੱਢਾ ਸਿੱਖੀ ਦੀ ਹੱਦ ਹੈ।।

ਪੂਜਣ ਸਭ ਇਸ ਬ੍ਰਹਮ ਗਿਆਨੀ ਨੂੰ, ਕੀ ਦੇਵ ਕੀ ਜਮ ਹੈ।।
ਡੰਡਉਤਿ ਕਰੋ ਅਨਿਕ ਬਾਰ, ਧੰਨ ਬਾਬਾ ਬੁੱਢਾ ਸਿੱਖੀ ਦਾ ਥੰਮ ਹੈ।।

ਡੁਬਦੇ ਜਗਤ ਨੂੰ ਤਾਰਨਾ, ਇਹੀ ਸੰਤ ਦਾ ਕਾਜ ਹੈ।।
ਫੜ ਚਰਨ ਨਿਸਤਰੋ, ਧੰਨ ਬਾਬਾ ਬੁੱਢਾ ਸਿੱਖੀ ਦਾ ਜਹਾਜ਼ ਹੈ।।

ਬਾਬੇ ਬਿਰਦ ਦੀ ਪ੍ਰੀਤ ਤੋਂ ਬਿਨਾਂ, ਇਹ ਸੰਸਾਰ ਅੰਧ-ਕੂਪ ਹੈ।।
ਧੰਨ ਧੰਨ ਕਹੋ ਇਸ ਮਹਾਪੁਰਖ ਨੂੰ, ਧੰਨ ਬਾਬਾ ਬੁੱਢਾ ਪਰਮੇਸ਼ੁਰ ਰੂਪ ਹੈ।।

jarmanjit singh

d83d1be8e51a1569f4b04efc2ff9d823

Jarmanjit Singh Randhawa

#OpenPoetry (ਪੁਰਾਤਨ ਦਮਦਮੀ ਟਕਸਾਲ)

ਸਾਹਿਬ ਦਮਦਮੇ ਦੀ ਧਰਤ ਤੇ, ਜਨਮ ਹੋਇਆ ਦਮਦਮੀ ਟਕਸਾਲ ਦਾ।।
ਪਹਿਲੇ ਜਥੇਦਾਰ ਧੰਨ ਬਾਬਾ ਦੀਪ ਸਿੰਘ, ਜੋ ਸੁਤ ਸੀ ਅਕਾਲ ਦਾ।।

ਸੰਤ ਗੁਰਬਚਨ ਸਿੰਘ ਜੀ ਤੇ ਸੰਤ ਕਰਤਾਰ ਸਿੰਘ ਜੀ ਵਰਗੇ ਮਹਾਪੁਰਸ਼ਾਂ ਨੇ ਫੇਰ ਹੋਰ ਟਕਸਾਲ ਨੂੰ ਸ਼ਿਗਾਰਿਆ।।
ਭਗਤੀ ਤੇ ਸੇਵਾ ਦੇ ਪੁੰਜ ਸੰਤ ਠਾਕੁਰ ਸਿੰਘ ਜੀ ਨੇ ਬਿੱਖਰੇ ਪੈਂਡਿਆਂ ਚ ਕੌਮ ਨੂੰ ਉਬਾਰਿਆ।।

ਜਦ ਜਾਲਮ ਹਕੂਮਤ, ਪੰਥ ਦੀ ਪੱਗ ਲਾਉਣ ਦੀਆਂ ਟਿਲਸਾਰਾ ਲਾ ਰਏ ਸੀ।।
ਫੇਰ ਚੌਦਵੇਂ ਮੁੱਖੀ ਟਕਸਾਲ ਦੇ, ਉਨ੍ਹਾਂ ਸ਼ਸਤਰਾਂ ਨੂੰ ਹੱਥ ਪਾ ਲਏ ਸੀ।।

ਉਸ ਖੂਨੀ ਜੰਗ ਵਿੱਚ ਸਿੰਘਾ ਨਵਾਂ ਇਤਿਹਾਸ ਰਚਾ ਦਿੱਤਾ।।
ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਚਮਕੌਰ ਦਾ ਇਤਿਹਾਸ ਦੋਹਰਾਂ ਦਿੱਤਾ।।

ਲੋੜ ਪੈਣ ਤੇ ਕਦੇ ਕਲਮ ਚਲਾਈ ਤੇ ਕਦੇ ਤੇਗ ਇਸ ਟਕਸਾਲ ਨੇ, ਇਸ ਦੇ ਜਥੇਦਾਰਾਂ ਦੀ ਕੁਰਬਾਨੀ ਬੜੀ ਵੱਡੀ ਏ।।
ਜੇ ਕਹਿ ਦੇਵੋ ਤਾਂ ਕੋਈ ਅੱਤਕਥਨੀ ਨਹੀਂ, ਦਮਦਮੀ ਟਕਸਾਲ ਸਿੱਖ ਪੰਥ ਦੀ ਰੀਡ ਦੀ ਹੱਡੀ ਏ।।
jarmanjit singh
d83d1be8e51a1569f4b04efc2ff9d823

Jarmanjit Singh Randhawa

2 Years of Nojoto ਹੇ ਮੇਰੇ ਖੁਦਾ! ਇਸ਼ਕ ਇਸ਼ਕ ਕੂਕਣ ਸਾਰੇ।।
ਜਿਨ੍ਹਾਂ ਕੀਤਾ, ਕੁੱਝ ਜਿੱਤੇ ਬਹੁਤੇ ਹਾਰੇ।।

ਕਿਉਂਕਿ ਹਾਰਨ ਵਾਲਿਆਂ, ਅਧੂਰਿਆਂ ਸੰਗ ਲਾਈਆਂ ਸੀ।।
ਸਦਕੇ ਜਾਵਾਂ ਜਿੱਤਣ ਵਾਲਿਆਂ ਦੇ, ਜਿਨ੍ਹਾਂ ਪੂਰੇ ਨਾਲ ਨਿਬਾਈਆ ਸੀ।।

ਇਸ ਪ੍ਰੇਮਾ ਖੇਡ ਵਿੱਚ ਖੋਪਰ ਲੁਹਾਏ ਤੇ ਸੀਸ ਤਲੀ ਰੱਖ, ਹੱਦੋਂ ਵੱਧ ਮਹੁੱਬਤਾਂ ਕਮਾਈਆਂ ਸੀ।।
ਪੂਰੇ ਨੇ ਫੇਰ ਬਾਂਹ ਨਾ ਛੱਡੀ, ਚਾਹੇ ਲੱਖ ਅੰਕੁੜਾ ਆਈਆਂ ਸੀ।।

jarmanjit singh

d83d1be8e51a1569f4b04efc2ff9d823

Jarmanjit Singh Randhawa

ਇੱਕ ਗੁਲਾਮੀ ਚੋ ਨਿਕਲੇ ਸੱਜਣਾਂ, ਦੂਜੀ ਗੁਲਾਮੀ ਚ ਫੱਸ ਗਏ।।
ਸਾਰਿਆਂ ਨੇ ਸਿੱਖਾਂ ਨਾਲ ਕਮਾਇਆ ਧੋਖਾ, ਜੋ ਆਪਣੇ ਕੀਤੇ ਵਾਦਿਆ ਤੋ ਨਸ ਗਏ।।

90% ਦੇ ਕੇ ਕੁਰਬਾਨੀਆਂ ਵੀ, ਤਾਂ ਵੀ ਜ਼ਰਾਇਨ ਪੇਸ਼ਾ ਕੌਮ ਅੱਖਵਾਏ।।
ਜਿਸ ਦੇਸ਼ ਲਈ ਸਿਰਾਂ ਦੇ ਢੇਰ ਲਾ ਤੇ, ਉਹਨਾਂ ਕੋਲੋਂ ਹੀ ਗਲਾਂ ਚ ਟੈਰ ਪਵਾਏ।।

ਇਸ ਦੇਸ਼ ਨੂੰ ਆਪਣਾ ਦੇਸ਼ ਕਿਵੇਂ ਆਖਾਂ, ਜਿੱਥੇ ਸਿੱਖਾਂ ਅਨੇਕਾਂ ਹੀ ਕਸ਼ਟ ਝੱਲੇ ਹੋਏ ਨੇ।।
ਬਾਦਸ਼ਾਹੀ ਕੌਮ ਬਣਗੀ ਗੁਲਾਮ, ਤੇ ਗੁਲਾਮਾਂ ਤਖਤ ਮੱਲੇ ਹੋਏ ਨੇ।।

ਜਿਸ ਮੁਲਕ ਦੇ ਲੋਕ ਤੇ ਆਗੂ ਦਿਲ ਦੇ ਹੋਣ ਖੋਟੇ, ਉਸ ਮੁਲਕ ਨੂੰ ਨਾਹੀਉ ਕੋਈ ਸੁਧਾਰ ਸਕਦਾ।।
ਜੇ ਭਾਰਤ ਦੇ ਲੋਕ ਆਪਣਾ ਸਿਰ ਵੀ ਵੱਡ ਕੇ ਰੱਖ ਦੇਣ, ਫਿਰ ਵੀ ਹਿੰਦੁਸਤਾਨ ਖਾਲਸੇ ਦਾ ਕਰਜ ਨਾਹੀਉ ਉਤਾਰ ਸਕਦਾ।।
jarmanjit singh

d83d1be8e51a1569f4b04efc2ff9d823

Jarmanjit Singh Randhawa

Battle of chamkaur sahib(ਪਿਆਰੇ ਭਾਈ ਹਿੰਮਤ ਸਿੰਘ ਜੀ)

ਹਿੰਮਤ ਸਿੰਘ ਦੀ ਦੇਖ ਹਿੰਮਤ, ਕੈਸੀ ਕਰਨੀ ਏ ਸੰਤ ਕਰ ਗਿਆ।।
ਐਸਾ ਨਿਤਰਿਆ ਚਮਕੌਰ ਦੇ ਮੈਦਾਨ ਅੰਦਰ, ਬਹਾਦਰੀ ਦਾ ਯੋਧਾ ਅੰਤ ਕਰ ਗਿਆ।।

ਵਾਂਗ ਸ਼ੇਰ ਦੇ ਗੱਜਿਆ ਰਣ ਵਿੱਚ, ਲੋਥਾਂ ਦੇ ਸਥਰ ਵਿਸ਼ਾ ਦਿੱਤੇ।।
ਲੱਖਾ ਪਾਪੀ ਫੌਜਾਂ ਦੇ, ਗਲ ਵਿਚ ਜਮਾਂ ਦੇ ਸੰਗਲ ਪਾ ਦਿੱਤੇ।।

ਐਸੇ ਵਾਰ ਛੱਡੇ ਤੇਗ ਦੇ, ਤੁਰਕਾਂ ਦਾ ਸਾਹ ਸੁੱਕਾ ਦਿੱਤਾ।।
ਓਦੀ ਹਿੰਮਤ ਚੋ ਜਿਹੜੀ ਹਿੰਮਤ ਨਿਕਲੀ, ਉਹਨੇ ਕੇਸਰੀ ਨਿਸ਼ਾਨ ਝੂਲਾ ਦਿੱਤਾ।।

ਅਕਾਲੀ ਪਿਤਾ ਦੇ ਪਿਆਰੇ ਦਾ, ਬੜਾ ਵੱਡਾ ਕੌਮ ਤੇ ਪਰਉਪਕਾਰ ਹੈ।।
ਇਸ ਸੰਤ-ਸਿਪਾਹੀ ਯੋਧੇ ਨੂੰ, ਸਦਾ ਹੀ ਨਮਸਕਾਰ ਹੈ।।
jarmanjit singh

d83d1be8e51a1569f4b04efc2ff9d823

Jarmanjit Singh Randhawa

Title÷ ਅਕਾਲ ਕੇ ਰਬਾਬੀਏ ( ਭਾਈ ਮਰਦਾਨਾ ਜੀ ਤੇ ਹੋਰ ਪਿਆਰੇ ਗੁਰਸਿੱਖ )

ਗੂੰਜੇ ਜਦ ਰਬਾਬ ਰਬਾਬੀਆਂ ਦੀ, ਕੁਦਰਤ ਤੇਰੀ ਫੇਰ ਟਹਿਕਣ ਲੱਗੇ।।
ਧਾਰੇ ਬਾਣੀ ਨਾਲ ਜਦ ਰੂਪ ਕੀਰਤਨ ਦਾ, ਫੁੱਲਾਂ ਜਹੀ ਜਿੰਦੜੀ ਫੇਰ ਮਹਿਕਣ ਲੱਗੇ।।

ਇਸ ਰਬਾਬੀ ਪ੍ਰੀਤ ਸਦਕਾ, ਸੰਤਾਂ ਮਾਇਆ ਤੋਂ ਇਕ ਪਾਸਾ ਕਰ ਲਿਆ ਏ।।
ਕੀਰਤਨ ਦੀ ਬਖਸ਼ਿਸ਼ ਸਦਕਾ, ਭਗਤਾਂ ਸੱਚਖੰਡ ਵਾਸਾ ਕਰ ਲਿਆ ਏ।।

ਜੁਗੋ-ਜੁਗ ਧੁਰ ਰਹੂ ਵੱਜਦੀ, ਰਹਿਮਤਾਂ ਦੇ ਖਜਾਨੇ ਦੀ।।
ਕਿਉਂਕਿ ਏ ਅਕਾਲ ਰੂਪੀ ਰਬਾਬ ਹੈ, ਨਾਨਕ ਦੇ ਮਰਦਾਨੇ ਦੀ।।

jarmanjit singh

d83d1be8e51a1569f4b04efc2ff9d823

Jarmanjit Singh Randhawa

Title÷ ਅਕਾਲ ਕੇ ਰਬਾਬੀਏ ( ਭਾਈ ਮਰਦਾਨਾ ਜੀ ਤੇ ਹੋਰ ਪਿਆਰੇ ਗੁਰਸਿੱਖ )

ਗੂੰਜੇ ਜਦ ਰਬਾਬ ਰਬਾਬੀਆਂ ਦੀ, ਕੁਦਰਤ ਤੇਰੀ ਫੇਰ ਟਹਿਕਣ ਲੱਗੇ।।
ਧਾਰੇ ਬਾਣੀ ਨਾਲ ਜਦ ਰੂਪ ਕੀਰਤਨ ਦਾ, ਫੁੱਲਾਂ ਜਹੀ ਜਿੰਦੜੀ ਫੇਰ ਮਹਿਕਣ ਲੱਗੇ।।

ਇਸ ਰਬਾਬੀ ਪ੍ਰੀਤ ਸਦਕਾ, ਸੰਤਾਂ ਮਾਇਆ ਤੋਂ ਇਕ ਪਾਸਾ ਕਰ ਲਿਆ ਏ।।
ਕੀਰਤਨ ਦੀ ਬਖਸ਼ਿਸ਼ ਸਦਕਾ, ਭਗਤਾਂ ਸੱਚਖੰਡ ਵਾਸਾ ਕਰ ਲਿਆ ਏ।।

ਜੁਗੋ-ਜੁਗ ਧੁਰ ਰਹੂ ਵੱਜਦੀ, ਰਹਿਮਤਾਂ ਦੇ ਖਜਾਨੇ ਦੀ।।
ਕਿਉਂਕਿ ਏ ਅਕਾਲ ਰੂਪੀ ਰਬਾਬ ਹੈ, ਨਾਨਕ ਦੇ ਮਰਦਾਨੇ ਦੀ।।

jarmanjit singh

loader
Home
Explore
Events
Notification
Profile