Nojoto: Largest Storytelling Platform
nojotouser3425252135
  • 29Stories
  • 71Followers
  • 209Love
    0Views

✍ਰਣਜੀਤ ਕੌਰ

ਹਮ ਨਹੀਂ ਚੰਗੇ ਬੁਰਾ ਨਹੀਂ ਕੋਇ

  • Popular
  • Latest
  • Video
d86af0c7ae19c4b857c9e9b9108e7dee

✍ਰਣਜੀਤ ਕੌਰ

ਇਹ ਦੁਨੀਆਂ ਖਾ ਲੈਣੀਂ ਆਪਸੀ ਝਗੜੇ ਨੇਂ
ਕੌਣ ਕਰੂ ਇਨਸਾਫ ਜਦੋ ਹਾਕਮ ਗੁਨੇਗਾਰ ਹੋਵੇ।

ਕੋਈ ਮਜ਼ਹਬ ਐਸਾ ਨਹੀ ਇਸ ਮਾਰ ਤੋੰ ਬਚਿਆ ਜੋ
ਰੌਲ਼ਾ ਜਾਤ ਪਾਤ ਦਾ ਜਦ ਪਾਉਂਦਾ ਵੰਗਾਰ ਹੋਵੇ।

ਰੱਤ ਸਭ ਦੀ ਇੱਕੋ ਜਿਹੀ ਤੇ ਦਰਦ ਵੀ ਸਾਂਝਾ ਏ
ਫਿਰ ਕਿਉਂ ਨਾਂ ਸਮਝਣ ਲਈ ਕੋਈ ਇਹ ਤਿਆਰ ਹੋਵੇ।

ਪਰ ਪੰਛੀਆਂ ਦੇ ਕੱਟਦਾਂ ਕਦੇ ਆਪਣਾਂ ਵੀ ਹੱਥ ਵੱਡੀ
ਦੇਖੀ ਦਰਦ ਦੀ ਚੀਸ ਕਿਵੇਂ ਜਿਸਮ ਚੋੰ ਆਰ ਤੇ ਪਾਰ ਹੋਵੇ।

ਭੁੱਖ ਸੁੱਕੀ ਚੋਪੜੀ ਦੀ ਇਹ ਕਦੇ ਵੀ ਨਹੀਂ ਲੱਗਦੀ
ਢਿੱਡ ਖਾਲੀ ਨੂੰ ਜੇਕਰ ਸਿਰਭ ਭਰਨ ਦਾ ਆਹਰ ਹੋਵੇ

ਰੱਬ ਹੈ 'ਰਣਜੀਤ' ਸਦਾ ਕਣ ਕਣ ਵਿੱਚ ਵੱਸਦਾ ਹੈ
ਨਾਲ ਨਿਹਚੇ ਜੇ ਕੋਈ ਵੇਖਣ ਲਈ ਤਿਆਰ ਹੋਵੇ। #Light
d86af0c7ae19c4b857c9e9b9108e7dee

✍ਰਣਜੀਤ ਕੌਰ

ਮੈਂ ਸਭ ਕੁਝ ਬਣ ਗਿਆ ਇਨਸਾਨ ਬਣ ਨਾਂ ਪਾਇਆ
ਤੇਰੀਆਂ ਅਕੀਦਾਂ ਦੇ ਸਮਾਨ ਬਣ ਨਾਂ ਪਾਇਆ

ਕਿੱਥੋਂ ਲਿਆਇਆ ਏ ਤੂੰ ਮੈਨੂੰ ਘੜਨ ਲਈ ਮਿੱਟੀ
ਕੀ ਸੋਚ ਕੇ ਪਿੰਜਰ ਨੂੰ ਮੁੱਠ ਹੱਡੀਆਂ ਦੀ ਦਿੱਤੀ
ਤੇਰਾ ਲਗਾਇਆ ਹੋਇਆ ਮੈਂ ਅਨੁਮਾਨ ਬਣ ਨਾਂ ਪਾਇਆ।
ਮੈਂ,,,,,,,

ਕਿਹੜੀ ਰੋਸ਼ਨੀਂ ਅੱਖਾਂ ਵਿੱਚ ਤੂੰ ਪਾਈ ਏ ਮੇਰੇ
ਇਹਦੇ ਸਾਹਮਣੇਂ ਰੌਸ਼ਨ ਹੋ ਜਾਂਦੇ ਨੇਂ ਸਭ ਹਨੇਰੇ
ਕਾਬਿਲ ਤੈਨੂੰ ਦੇਖਣ ਦੇ ਪਰ ਅਨਜਾਨ ਬਣ ਨਾਂ ਪਾਇਆ।
ਮੈਂ,,,,

ਨੱਕ ਸੁੰਘਦਾ ਏ ਕੰਨ ਸੁਣਦੇ ਨੇਂ ਮੂੰਹ ਕਿਵੇਂ ਬੋਲਦਾ ਏ
ਕਿਵੇੰ ਦਿਮਾਗ ਇਹ ਬੀਤੀਆਂ ਗੁਜਰੀਆਂ ਗੱਲਾਂ ਟੋਲ਼ਦਾ ਏ
ਇਹਨਾਂ ਨੂੰ ਬੁਝਣ ਲਈ ਕੋਈ ਗਿਆਨ ਬਣ ਨਾਂ ਪਾਇਆ।
ਮੈ,,,,,,,

ਉੱਗਲਾਂ ਇਹ ਹੱਥਾਂ ਦੀਆਂ ਕਿਵੇਂ ਕਿਰਤ ਕਰਦੀਆਂ ਨੇਂ
ਧਰਤੀ ਤੋਂ ਅੰਬਰ ਤੱਕ ਇਹ ਉਡਾਰੀ ਭਰਦੀਆਂ ਨੇਂ
ਪਰ ਤੈਨੂੰ ਛੂਹਣਾਂ ਹਾਲੇ ਤੀਕ ਅਸਾਨ ਬਣ ਨਾਂ ਪਾਇਆ।
ਮੈਂ,,,,,,,,

ਚੁੱਕਦੇ ਭਾਰ ਸਰੀਰ ਦਾ ਦੋ ਜੋ ਪੈਰ ਬਣਾਏ ਤੂੰ
ਕਿੱਦਾਂ ਦਿੱਲ ਤੇ ਮਨ ਦੇ ਅੰਦਰ ਭਾਵ ਜਗਾਏ ਤੂੰ
ਪਾਉਣ ਲੀ ਇਹ 'ਰਣਜੀਤ' ਅੰਤ ਵਿਗਿਆਨ ਬਣ ਨਾਂ ਪਾਇਆ
ਮੈਂ,,,,,,,,,,,

  ✍ਰਣਜੀਤ ਕੌਰ(  follow me on -insta lafza de gulam) #alone
d86af0c7ae19c4b857c9e9b9108e7dee

✍ਰਣਜੀਤ ਕੌਰ

ਬਰੂਹਾਂ 'ਚ ਸੀ ਮੇਲਦੀ
ਚਾਨਣ ਦੇ ਨਾਲ਼ ਖੇਲਦੀ
ਹੱਥ ਛੱਡ ਦੇਵਾਂ ਤਾਂ ਡਰਦੀ ਸੀ
ਉਹ ਨਿੱਕੀ ਜਿਹੀ ਧੀ ਮੇਰਾ ਕਿੰਨਾਂ ਕਰਦੀ ਸੀ।

ਮੈਂ ਉਹਦੇ ਕਾਜ ਦਿਆਂ ਫਿਕਰਾਂ ਵਿੱਚ ਸੀ
ਅਜੇ ਜਦੋਂ ਉਹ ਹੁੰਗਾਰਿਆਂ ਦੇ ਜਿਕਰਾਂ ਵਿੱਚ ਸੀ
ਖਿਡੌਣਿਆਂ ਤੋਂ ਜਿਆਦਾ ਉਹ ਮੇਰੇ ਤੇ ਮਰਦੀ ਸੀ
ਉਹ ਨਿੱਕੀ ਜਿਹੀ,,,,,,,,,,

ਉਹਦੀ ਮਾਂ ਉਹਨੂੰ ਤੋਰਨ ਦਾ ਦਿਨ ਮਿਥਦੀ ਸੀ
ਜਦੋੰ ਕਰਨੀਂ ਅਜੇ ਉਹ ਗੁੱਤ ਈ ਸਿਖਦੀ ਸੀ
ਕਦੇ ਕਦੇ ਚੌਂਕੇ ਚੁਲੇ ਦੀ ਜਿੱਦ ਵੀ ਕਰਦੀ ਸੀ
ਉਹ ਨਿੱਕੀ ਜਿਹੀ,,,,,,,,,,

ਵੀਰ ਉਹਦੇ ਸਿਰ ਨੰਗੇ ਤੋਂ ਭੱਜ ਭੱਜ ਪੈਂਦਾਂ ਸੀ
ਜਦੋਂ ਅਜੇ ਦੁੱਪਟਾ ਉਹਦੇ ਪੈਰਾਂ ਨਾਲ਼ ਖਹਿੰਦਾ ਸੀ
ਘੂਰੀਆਂ ਝਿੜਕਾਂ ਸਭ ਦੀਆਂ ਹੱਸ ਕੇ ਜਰਦੀ ਸੀ
ਉਹ ਨਿੱਕੀ ਜਿਹੀ,,,,,,,,,,

ਦਾਦੀ ਦਾਦਾ ਬੋਲ ਬਾਣੀਂ ਦਾ ਵੱਲ ਸਿਖਾਉਂਦੇ ਸੀ
ਹਾਲੇ ਤੇ ਉਹਦੇ ਤੋਤਲੇ ਬੋਲ ਕਿੰਨਾਂ ਫਿਸਲਾਉਂਦੇ ਸੀ
'ਰਣਜੀਤ' ਉਹ ਜੰਮਦੀ ਹੀ ਅਕਲਾਂ ਵਿੱਚ ਤਰਦੀ ਸੀ
ਉਹ ਨਿੱਕੀ ਜਿਹੀ,,,,,,

d86af0c7ae19c4b857c9e9b9108e7dee

✍ਰਣਜੀਤ ਕੌਰ

ਨਫ਼ਰਤ ਨਹੀਂ ਕਬੂਲ ਤੇਰੀ ਕਾਦਰਾ ਵੇ
ਸਾਨੂੰ ਪਿਆਰ ਦਾ ਵੱਲ ਸਿਖਾ ਸਾਂਈਆਂ।
ਸਾਡੇ ਵੱਸਦੇ ਹੋਣ ਵੀਰਾਨ ਨਾਂ ਵੇ
ਨਾਂ ਦਿੱਲ ਕਿਸੇ ਦਾ ਦੁੱਖਾ ਸਾਂਈਆਂ।
ਇਹ ਹੱਸਦੀ ਵੱਸਦੀ ਕੁਦਰਤ ਵਿੱਚ
ਮੈਂ ਵੀ ਤੂੰ ਹੀ ਹੱਥੀਂ ਬਣਾਇਆ ਏ।
ਕੀ ਰੁੱਸ ਕੇ ਕਦੇ ਪਿਤਾ ਪੁੱਤ ਨਾਲੋਂ
ਗੁੱਸਾ ਏਦਾਂ ਕਦੇ ਕਿਸੇ ਲਾਇਆ ਏ।
ਭੁੱਲ ਚੁੱਕ ਦੀ ਜੇ ਕੋਈ ਖ਼ਿਮਾਂ ਮੰਗੇ
ਮਾਫ ਕਰਨਾਂ ਸਦਾ ਅਸੂਲ ਤੇਰਾ
ਹੱਥ ਜੋੜ 'ਰਣਜੀਤ' ਸਭ ਆ ਝੁੱਕੇ
ਹੁੰਦਾ ਕਹਿਰ ਨਹੀਂ ਕਬੂਲ ਤੇਰਾ।

d86af0c7ae19c4b857c9e9b9108e7dee

✍ਰਣਜੀਤ ਕੌਰ

ਰੱਖ ਬਿਰਤੀ ਉਸ ਅਕਾਲ ਦੀ ਏ।
ਕੋਈ ਸਾਂਝ ਨਹੀਂ ਉਹਦੇ ਨਾਲ਼ ਦੀ ਏ।
ਨਹੀਂ ਮਿਲਣਾਂ 'ਰਣਜੀਤ' ਇਹ ਦੁਨੀਆਂ ਤੋਂ
ਸਕੂਨ ਰੂਹ ਤੇਰੀ ਜੋ ਭਾਲ਼ਦੀ ਏ।

d86af0c7ae19c4b857c9e9b9108e7dee

✍ਰਣਜੀਤ ਕੌਰ

ਸੁਣਿਐ ਬੜਾ ਰੂਪ ਨਿਖਰ ਗਿਆ ਤੇਰਾ
ਅੰਬਰ ਤੋਂ ਆਏ ਅੰਮ੍ਰਿਤ ਨਾਲ਼ ਨਹਾਉਦੀ ਏ।
ਨਾਂ ਕੋਈ ਮਿੱਟੀ ਘੱਟਾ ਉੱਡਦਾ ਏ
ਨਾਂ ਕੋਈ ਸ਼ੋਰ ਵਾਲ਼ੀ ਆਵਾਜ਼ ਆਉੰਦੀ ਏ।
ਬੜਾ ਸੱਜ ਸਵਰ ਕੇ ਬਹਿੰਨੀ ਏ
ਨਾਂ ਕਾਲ਼ਾ ਟਿੱਕਾ ਲਾਇਆ ਏ।
ਤੈਨੂੰ ਜਿਸ ਨਜ਼ਰਾਂ ਲਾਈਆਂ ਸੀ
ਤੂੰ ਉਹ ਖੂੰਜੇ ਵਿੱਚ ਬਿਠਾਇਆ ਏ।
ਚੱਲ ਛੱਡ ਹੱਠ ਹੁਣ ਰਹਿਮ ਕਰ
ਤੇਰੀ ਰੱਬ ਵੀ ਸੁਣਦਾ ਹੋ ਨੇੜੇ।
ਮੰਗਦੇ ਹਾਂ ਮੁਆਫੀ ਗੁਨਾਹਾਂ ਦੀ
ਸਾਡੇ ਸੁੰਨੇਂ ਨਾਂ ਕਰੀ ਜਾ ਵੇਹੜੇ।
ਤੇਰੇ ਬੋਲਾਂ ਤੇ ਫੁੱਲ ਚੜਾਂਵਾਂਗੇ
ਤੇਰੇ ਚਮਕਦਾ ਚੇਹਰਾ ਰੱਖਾਂਗੇ।
ਤੇਰੇ ਬਾਗ ਬਗੀਚੇ ਸਾਂਭਾਗੇ
ਨਾਂ ਜੀਵ ਜੰਤ ਵੱਲ ਤੱਕਾਂਗੇ।
ਹੱਥ ਜੋੜ ਖਤਾਬਾਜ਼ ਆ ਢੁਕੇ
ਤੇਰਾ ਚੱਲ ਗਿਆ ਜੋਰ ਮੰਨ ਲਿਆ।
'ਰਣਜੀਤ' ਅੱਗੇ ਦੀ ਮੱਤ ਸਾਨੂੰ
ਤੇਰਾ ਝਿੜਕਿਆ ਪੱਲੇ ਬੰਨ ਲਿਆ

d86af0c7ae19c4b857c9e9b9108e7dee

✍ਰਣਜੀਤ ਕੌਰ

ਕਦੇ ਕਤਲ ਨਾਲ਼ 
ਕਦੇ ਰਫਲ ਨਾਲ਼
ਦਿੱਲੀ ਖੇਡਦੀ ਚਾਲਾਂ
ਹਰਦਮ ਅਕਲ ਨਾਲ਼।
                                      ਕਦੇ ਟੈਰਾਂ ਨਾਲ਼
                                    ਕਦੇ ਪੈਰਾਂ ਨਾਲ਼
                                  ਰਹੀ ਸਾੜਦੀ ਲਤਾੜਦੀ
                                    ਬੜੇ ਕਹਿਰਾਂ ਨਾਲ।
   ਚਾਣਕਯ ਨੀਤੀਵਾਨ ਏ
ਮੰਨਿਆਂ ਮਹਾਨ ਏ
         ਉਹਦੇ ਪੂਰਨਿਆਂ ਤੇ ਚੱਲ ਤੂੰ
          ਬਣੀਂ ਦਿਮਾਗੀ ਬਲਵਾਨ ਏ।  
                                         ਕੀਤੀ ਅੱਜ ਵੀ ਉਹੀ ਕਾਰ ਏ
                                           ਦਿੱਤੇ ਬੇਰਹਿਮੀਂ ਨਾਲ਼ ਮਾਰ ਏ
                                           ਪਹਿਲਾਂ ਸਿੱਖ ਸੀ ਹੁਣ ਮੁਸਲਿਮ
                                            ਬਣ ਗਏ ਤੇਰਾ ਸ਼ਿਕਾਰ ਏ।
          ਉਹ ਆਊਗਾ ਨੱਥ ਪਾਉਣ ਨੂੰ
      ਫਿਰ ਤੈਨੂੰ ਸਮਝਾਉਣ ਨੂੰ
        ਆਹ ਜਿਵੇਂ ਤੂੰ ਢਾਏ ਨੇਂ ਓਵੇਂ
       'ਰਣਜੀਤ' ਮੁਨਾਰੇ ਢਾਹੁਣ ਨੂੰ।

d86af0c7ae19c4b857c9e9b9108e7dee

✍ਰਣਜੀਤ ਕੌਰ

ਸੋਧਿਆ ਬਾਬੇ ਦੀਪ ਸਿੰਘ ਅਰਦਾਸਾ ਗੁਰੂ ਦਰ ਆ ਕੇ।
ਸੋਧਣਾਂ ਵੈਰੀ ਆਗਿਆ ਜੋ ਰਣ ਵਿੱਚ ਫੌਜ ਚੜਾਕੇ।
ਆਪਣਾਂ ਵਚਨ ਪੁਆਗਵਣਾਂ ਮੈਂ ਹੋਣੀਂ ਪਿਛੇ ਲਾ ਕੇ।
ਤੱਕ ਓਟ ਨੂੰ ਮੂਰਹੇ ਮੌਤ ਨੂੰ ਲਾਇਆ ਸੂਰਮੇਂ।
ਸੀਸ ਤਲ਼ੀ ਤੇ ਟਿਕਾ ਓ ਖੰਡਾ ਵਾਇਆ ਸੂਰਮੇਂ।
 
ਤੱਕੀ ਓਟ ਅਕਾਲ ਦੀ ਯੋਧਾ ਪੈਰ ਪਿੱਛੇ ਨਾਂ ਧਰਦਾ।
ਮਰਜੀਵੜਾ ਯੋਧਾ ਦੇਖ ਕੇ ਵੈਰੀ ਨੱਸਿਆ ਡਰਦਾ।
ਅਠਾਰਾਂ ਸੇਰ ਦਾ ਖੰਡਾ ਸੀ ਜਦ ਵਿੱਚ ਮੈਦਾਨੇ ਵਰੵਦਾ।
ਨਹੀਂ ਅੜਦਾ ,ਜਾਵੇ ਝੜਦਾ ਵੈਰੀ ਝੂਰਿਆ।
ਬਿਨਾਂ ਸੀਸ ਤੋਂ ਸੀ ਯੋਧੇ ਵੈਰੀ ਤਾਂਈ ਘੂਰਿਆ।

ਹਾਰ ਹੋਣੀਂ ਵੀ ਰਾਹ ਛੱਡ ਦਿੱਤਾ ਤੱਕ ਕੇ ਸਿਰੜੀ ਸੂਰਾ।
ਹੈ 'ਰਣਜੀਤ' ਫੌਲਾਦੀ ਯੋਧਾ ਕਹਿਣ ਕਰਨ ਦਾ ਪੂਰਾ।
ਰਹਿਗੇ ਦੰਗ ਸੀ,ਡਿੱਠਾ ਜੰਗ ਸੀ ਸਿਰਲੱਥ ਸੂਰਮਾਂ।
ਧੰਨ ਧੰਨ ਬਾਬਾ ਦੀਪ ਸਿੰਘ ਮਹਾਬਲੀ ਸੂਰਮਾਂ।

d86af0c7ae19c4b857c9e9b9108e7dee

✍ਰਣਜੀਤ ਕੌਰ

ਦੇਖਣ ਵਿੱਚ ਇੱਕੋ ਜਿਹੇ ਲੱਗਦੇ
ਕੀ ਬੰਗਲਾ ਕੀ ਹੰਸ।
ਨੋਚ ਨੋਚ ਇੱਕ ਬੋਟੀ ਬੋਟੀ 
ਖਾਵੇ ਜੀਵ ਤੇ ਜੰਤ।
ਮਾਣ ਸਰੋਵਰ ਕੰਢੇ ਬਹਿ ਕੇ
ਇੱਕ ਚੁਗੇ ਮੋਤੀ ਵਡਹੰਸ।
ਕੋਈ ਫਰਕ ਨਹੀਂ ਪੈਂਦਾ ਰੂਪ ਰੰਗ ਤੋਂ
'ਰਣਜੀਤ' ਕਰਮ ਬਣਾਉਣ ਮਹੰਤ।

d86af0c7ae19c4b857c9e9b9108e7dee

✍ਰਣਜੀਤ ਕੌਰ

ਗੌਰ ਕਰਕੇ ਵੇਖ ਜ਼ਰਾ
ਉਸ ਰੱਬ ਦੇ ਪੈਰੋਕਾਰ ਨੂੰ।
ਕਿੰਨਾਂ ਤਿਆਗ ਕਿੰਨਾਂ ਬਲੀਦਾਨ
ਦੇਣਾਂ ਪਿਆ ਦਸਮ ਅਵਤਾਰ ਨੂੰ।
ਕਿਤੇ ਪਿਤਾ ਵਾਰਿਆ ਕਿਤੇ ਪੁੱਤ ਵਾਰੇ
ਵਾਰ ਦਿੱਤਾ ਉਸ ਸਾਰੇ ਪਰਿਵਾਰ ਨੂੰ।
ਬਣ ਫਕੀਰ ਆਇਆ ਜੰਗਲ਼ ਮਾਛੀਵਾੜੇ
ਕਰਦਾ ਸ਼ੁਕਰਾਨੇੰ ਉਸ ਪਰਵਰਦਗਾਰ ਨੂੰ।
ਹੋਇਆ ਨਹੀਂ 'ਰਣਜੀਤ' ਕੋਈ ਵਲੀ ਐਸਾ
ਜਿਹੜਾ ਇੱਕੋ ਜਿਹਾ ਸਮਝੇ ਸਾਰੇ ਸੰਸਾਰ ਨੂੰ।

loader
Home
Explore
Events
Notification
Profile