Nojoto: Largest Storytelling Platform
baljitmahla5079
  • 151Stories
  • 15Followers
  • 1.8KLove
    17.1KViews

Baljit Singh Mahla

i am Baljit mahla Lyrics, Shayar, Singer & Punjabi movie actor https://youtu.be/H-U8qFy8HIo?si=3ZToz0SLHvhk2vKz

  • Popular
  • Latest
  • Video
fb7eb74b66cf3f37c78532f5dd9ea177

Baljit Singh Mahla

ਦੀਦ
ਜਿਸ ਦਿਨ ਦਾ ਵੇਖਿਆ ਮੈਂ ਤੈਨੂੰ
ਸੁੱਧ ਬੁੱਧ ਨਾ ਰਹੀ ਹਾਏ ਮੈਨੂੰ
ਦਿਲ ਹੋ ਗਿਆ ਹੈ ਤੇਰਾ ਹੀ ਮੁਰੀਦ ਨੀ
ਦਿਲ ਚਾਹੁੰਦਾ ਤੇਰੀ ਹਰ ਵੇਲ਼ੇ ਦੀਦ ਨੀ
****
ਮੈਨੂੰ ਅੰਬਰਾਂ ਤੋਂ ਆਈ ਹੋਈ ਲੱਗਦੀ ਏਂ ਹੂਰ
ਫੁੱਲ ਫ਼ਿੱਕੇ ਪੈ ਜਾਂਦੇ ਤੱਕ ਮੁੱਖੜੇ ਦਾ ਨੂਰ
ਮੇਰੀ ਤੂੰ ਹੀ ਹੈਂ ਦੀਵਾਲੀ ਤੂੰ ਹੀ ਈਦ ਨੀ
ਦਿਲ ਚਾਹੁੰਦਾ ਤੇਰੀ ਹਰ ਵੇਲ਼ੇ ਦੀਦ ਨੀ
****
ਲੱਕ ਗੜਵੇ ਦੇ ਵਾਂਗੂੰ ਧੋਣ ਲੱਗਦੀ ਸੁਰਾਹੀ
ਜਾਪ ਦਾ ਏ ਵੇਹਲੇ ਬੇਹ ਕੇ ਰੱਬ ਨੇ ਬਣਾਈ 
ਲਾਈ ਰੱਬ ਨੇ ਹੈ ਤੇਰੇ ਉੱਤੇ ਰੀਜ਼ ਨੀ
ਦਿਲ ਚਾਹੁੰਦਾ ਤੇਰੀ ਹਰ ਵੇਲ਼ੇ ਦੀਦ ਨੀ
****
ਮੈਂਥੋਂ ਹੁੰਦੀ ਨਾ ਸਿਫ਼ਤ ਤੇਰੇ ਬਾਰੇ ਮੁਟਿਆਰੇ
ਤੇਰੇ ਹਰ ਇੱਕ ਨੱਖਰੇ ਹੀ ਲੱਗਦੇ ਪਿਆਰੇ
ਬਲਜੀਤ ਮਾਹਲੇ ਦੀ ਉੱਡ ਗਈ ਆ ਨੀਂਦ ਨੀ
ਦਿਲ ਚਾਹੁੰਦਾ ਤੇਰੀ ਹਰ ਵੇਲ਼ੇ ਦੀਦ ਨੀ
****
ਲੇਖ਼ਕ ਬਲਜੀਤ ਸਿੰਘ ਮਾਹਲਾ

©Baljit Singh Mahla
  #Love deed

#Love deed

fb7eb74b66cf3f37c78532f5dd9ea177

Baljit Singh Mahla

ਰਾਂਝੇ ਨੇ ਵੀ ਮੱਝੀਆਂ ਚਰਾਈਆਂ 
ਮੱਝੀਆਂ ਚਰਾਈਆਂ ਰਾਸ ਨਾ ਆਈਆਂ
ਰਾਂਝੇ ਵਾਂਗੂੰ ਨਹੀਓਂ ਅਸੀਂ ਕੰਨਾਂ ਨੂੰ ਪੜਵਾਉਣਾ
ਛੱਡ ਜਾਏਂਗੀ ਵਿਲਕ ਦੇ ਯਾਰਾਂ ਨੂੰ ਨੀ ਪਿਆਰ ਨਈਂ ਪਾਉਣਾ
ਸੋਹਣੀ ਨਾ ਲੱਗੀ ਪਾਰ ਕੁੜੇ
ਡੁੱਬ ਗਈ ਨਦੀ ਵਿਚਕਾਰ ਕੁੜੇ
ਮਹੀਵਾਲ ਦੇ ਵਾਂਗੂੰ ਨਹੀਓਂ ਪੱਟ ਖਵਾਉਣਾ
ਛੱਡ ਜਾਏਂਗੀ ਵਿਲਕ ਦੇ ਯਾਰਾਂ ਨੂੰ ਨੀ ਮੈਂ ਪਿਆਰ ਨਈਂ ਪਾਉਣਾ
ਬਲਜੀਤ ਮਾਹਲੇ ਨੇ ਵੀ ਖੂਬ ਨਿਭਾਈਆਂ
ਮਿਰਜ਼ੇ ਵਾਂਗੂੰ ਨਹੀਓਂ ਪਿੱਠ ਤੇ ਵਾਰ ਕਰਾਉਣਾ
ਛੱਡ ਜਾਏਂਗੀ ਵਿਲਕ ਦੇ ਯਾਰਾਂ ਨੂੰ ਨੀ ਮੈਂ ਪਿਆਰ ਨਈਂ ਪਾਉਣਾ



ਲੇਖਕ ਬਲਜੀਤ ਸਿੰਘ ਮਾਹਲਾ

©Baljit Mahla
  broken heart 💔

broken heart 💔 #SAD

fb7eb74b66cf3f37c78532f5dd9ea177

Baljit Singh Mahla

#HappyMusic dreams
fb7eb74b66cf3f37c78532f5dd9ea177

Baljit Singh Mahla

ਤੈਨੂੰ ਰੱਬ ਨੇ ਬਣਾਇਆ ਜਾਂ ਹੈ ਰੱਬ ਤੇਰੇ ਵਿੱਚ 
ਤੇਰੇ ਪਿਆਰ ਵਾਲ਼ੀ ਤੰਦ ਲੈਂਦੀ ਦਿਲ ਮੇਰਾ ਖਿੱਚ 
ਏ ਨੈਣ ਤਰਸਦੇ ਰਹਿੰਦੇ ਹੈ ਦੀਦਾਰ ਤੋਂ ਬਿਨ੍ਹਾਂ 
ਦਿਲ ਲੱਗਦਾ ਨਈਂ ਮੇਰਾ ਸੋਹਣੇ ਯਾਰ ਤੋਂ ਬਿਨ੍ਹਾਂ

©Baljit Mahla
  ਦੀਦਾਰ

ਦੀਦਾਰ #Love

fb7eb74b66cf3f37c78532f5dd9ea177

Baljit Singh Mahla

ਪਿਆਰ 
ਮੈਂ ਰੱਬ ਕੋਲੋਂ ਮੰਗਾਂ ਬਸ ਤੈਨੂੰ ਸੋਹਣੀਏ 
ਚਾਹੀਦਾ ਨਈਂ ਕੁੱਝ ਹੋਰ ਮੈਨੂੰ ਸੋਹਣੀਏ 
ਤਨ ਮਨ ਸੋਹਣੀਏ, "ਨੀ ਦਿਆਂ ਤੈਥੋਂ ਵਾਰ 
ਖੁਲ੍ਹੇ ਆਸਮਾਨ ਜਿਨ੍ਹਾਂ, "ਤੈਨੂੰ ਕਰਾਂ ਮੈਂ ਪਿਆਰ 
*****
ਸਾਦਗੀ ਦੇ ਵਿੱਚ ਵੀ ਤੂੰ, "ਬੜੀ ਸੋਹਣੀ ਲੱਗਦੀ 
ਮਨਮੋਹਣੀਏ ਤੂੰ ਮੈਨੂੰ, "ਨੀ ਮਨਮੋਹਣੀ 
 ਲੱਗਦੀ 
ਨੈਣ ਰੱਜੇ ਨਾ ਪਿਆਸੇ ਮੇਰੇ, "ਤੈਨੂੰ ਸੋਹਣੀ ਨਿਹਾਰ 
ਖੁਲ੍ਹੇ ਆਸਮਾਨ ਜਿਨ੍ਹਾਂ, "ਤੈਨੂੰ ਕਰਾਂ ਮੈਂ ਪਿਆਰ 
*****
ਦਿਲ ਚਾਉਂਦਾ ਤੈਨੂੰ ਹਰ ਵੇਲ੍ਹੇ, "ਤੂੰ ਬਸ ਰਹੇਂ ਹੱਸਦੀ 
ਮੇਰੇ ਅੱਜ ਅਤੇ ਕੱਲ ਵਿੱਚ, "ਬਸ ਤੂੰਹੀਓਂ ਵੱਸਦੀ 
ਹਰ ਇੱਕ ਮੈਂ ਭੁਗਾਵਾਂਗਾ, "ਨੀ ਕੀਤੇ ਕੌਲ ਕਰਾਰ 
ਖੁਲ੍ਹੇ ਆਸਮਾਨ ਜਿਨ੍ਹਾਂ, "ਤੈਨੂੰ ਕਰਾਂ ਮੈਂ ਪਿਆਰ 
*****
ਬਲਜੀਤ ਮਾਹਲਾ ਸੋਹਣੀਏ, "ਰੂਹ ਤੋਂ ਤੈਨੂੰ ਚਾਉਂਦਾ ਨੀ 
ਆਪਣਿਆਂ ਗੀਤਾਂ ਵਿੱਚ,"ਤੇਰੀ ਯਾਦ ਨੂੰ ਪਰੋਂਦਾ ਨੀ 
ਗੁਰੂ ਘਰ ਲਾਂਵਾਂ ਲੈ ਕੇ, "ਇੱਕ ਹੋਇਏ ਦਿਲਦਾਰ 
ਖੁਲ੍ਹੇ ਆਸਮਾਨ ਜਿਨ੍ਹਾਂ, "ਤੈਨੂੰ ਕਰਾਂ ਮੈਂ ਪਿਆਰ 
*****
ਲੇਖ਼ਕ :-ਬਲਜੀਤ ਮਾਹਲਾ 
ਮੋਬ :-8054942313

©Baljit Mahla
  #pyaar
fb7eb74b66cf3f37c78532f5dd9ea177

Baljit Singh Mahla

#meditation #didaar
fb7eb74b66cf3f37c78532f5dd9ea177

Baljit Singh Mahla

#SadStorytelling ਦਿਲ ਮੇਰਾ ਤੋੜ ਕੇ

#SadStorytelling ਦਿਲ ਮੇਰਾ ਤੋੜ ਕੇ #Thoughts

fb7eb74b66cf3f37c78532f5dd9ea177

Baljit Singh Mahla

ਚਰਖਾ ਕੱਤ ਦਈਏ ਸੁਣ ਸੋਹਣੀਏ ਨਾਰੇ ਨੀ
ਤੇਰੇ ਨੱਖਰੇ ਸਾਨੂੰ ਲਗਦੇ ਬੜੇ ਪਿਆਰੇ ਨੀ
ਤੇਰੀ ਗਲ ਨੂੰ ਚੁੰਮਦੇ ਝੁਮਕੇ ਲੈਣ ਹੁਲਾਰੇ ਨੀ
ਤਿੱਖੇ ਨੈਣ ਤੇਰੇ ਹੈ ਲੱਗਦੇ  ਵਾਂਗ ਹਥਿਆਰੇ ਨੀ
ਬਲਜੀਤ ਮਾਹਲਾ  ਤੇਰਾ ਦੀਵਾਨਾ ਹੁਸਨ ਦੀਏ ਸਰਕਾਰੇ ਨੀ।

©Baljit Mahla
  #JodhaAkbar Love
fb7eb74b66cf3f37c78532f5dd9ea177

Baljit Singh Mahla

ਕੀ ਸਿਫ਼ਤ ਕਰਾਂ ਮੈਂ ਸੱਜਣ ਜੀ
ਤੂੰ ਸੂਰਜ ਵਾਂਗੂੰ ਲੱਗਦਾ ਹੈਂ
ਫੈਲੇ ਹੋਏ ਹਨ੍ਹੇਰੇ ਵਿੱਚ ਸੱਜਣਾ
ਤੂੰ ਦੀਵਾ ਬਣ ਕੇ ਜਗਦਾ ਹੈ
ਖੁੱਲ੍ਹੇ ਵਿਚਾਰਾਂ ਦਾ ਸਾਗਰ ਸੱਜਣ ਜੀ
ਤੇਰੀ ਰੂਹ ਅੰਦਰ ਵੱਗਦਾ ਹੈ
ਬਲਜੀਤ ਮਾਹਲਾ ਤੇਰਾ ਦੀਵਾਨਾ ਹੈ
ਤੈਨੂੰ ਨੂੰ ਹਰ ਅੱਖਰ ਵਿੱਚ ਲੱਭ ਦਾ ਹੈ।

©Baljit Mahla
  #loveshayari #ਸੱਜਣ

#loveshayari #ਸੱਜਣ #Love

fb7eb74b66cf3f37c78532f5dd9ea177

Baljit Singh Mahla

ਇਕ ਦਿਨ ਲਈ ਜੇ ਰੱਬ ਬਣ ਜਾਂ
ਸਾਰੀ ਕਾਇਨਾਤ ਹੀ ਤੇਰੇ ਤੋਂ ਵਾਰ ਦਿਆਂ  
ਭੁੱਲ ਜਾਵੇਂ ਤੂੰ ਦੁਨੀਆਂ ਸਾਰੀ,"
ਏਨਾ ਤੈਨੂੰ ਪਿਆਰ ਦਿਆਂ 
ਜਿਹੜੇ ਰਾਹਾਂ ਤੋਂ ਤੂੰ ਆਵੇਂ ਜਾਵੇਂ,"
ਫੁੱਲਾਂ ਨਾਲ ਸ਼ਿੰਗਾਰ ਦਿਆਂ
ਬਲਜੀਤ ਮਾਹਲਾ ਕਰੇ ਇਸ਼ਕ ਰੂਹਾਨੀ
ਕਿਦਾਂ ਦਿਲ ਦਾ ਸਾਰ ਦਿਆਂ
🌹🌹🌹
Ek din ke liye agar main rab ban jaon
sari kaynat hi tujh par vaar don
bhool jaye tu sari duniya
itna tujhe pyar don
jis raah se gujro tum
us raah ko shingar don
Baljit Mahla kare Ishq roohani
keise dil ka main saar don

©Baljit Mahla
  #Hum true love

#Hum true love #Love

loader
Home
Explore
Events
Notification
Profile