Find the Latest Status about please from top creators only on Nojoto App. Also find trending photos & videos about, please.
Bishamber Awankhia
ਗ਼ਜ਼ਲ ਮੁੜ ਕਿਤੇ ਬਚਪਨ ਮਿਲਾ ਦੇ , ਐ ਖੁਦਾ। ਰਾਖ਼ ਤੋਂ ਫਿਰ ਮਾਂ ਬਣਾਦੇ, ਐ ਖੁਦਾ। ਬੇਮੁਹਾਰੀ ਤੇ ਡਰਾਉਣੀ ਭੀੜ ਵਿੱਚ, ਹੱਥ ਪਿਉ ਦਾ ਫਿਰ ਫੜਾ ਦੇ, ਐ ਖੁਦਾ। ਦਿਲ ਮੇਰੇ ਵਿਚ ਜੋ ਚਿਰਾਂ ਤੋਂ ਸੜ ਰਹੇ, ਢੇਰ ਯਾਦਾਂ ਦੇ ਹਟਾ ਦੇ, ਐ ਖੁਦਾ। ਨੇਰ੍ਹ ਭਰੀਆਂ ਝੁੱਗੀਆਂ ਨੂੰ ਵੀ ਕਦੀ, ਮੁੱਖ ਸੂਰਜ ਦਾ ਵਿਖਾ ਦੇ, ਐ ਖੁਦਾ। ਔੜ ਮਾਰੀ ਜ਼ਿੰਦਗੀ ਦੀ ਧਰਤ ਤੇ ਰਹਿਮਤਾਂ ਦਾ ਮੀਂਹ ਵਰਾ ਦੇ, ਐ ਖੁਦਾ। ਰੋ ਲਵਾਂ ਇਕ ਵਾਰ ਲੱਗ ਕੇ ਮੈਂ ਗਲੇ, ਯਾਰ ਵਿਛੱੜੇ ਸਭ ਮਿਲਾ ਦੇ, ਐ ਖੁਦਾ। (ਬਿਸ਼ੰਬਰ ਅਵਾਂਖੀਆ,9781825255, ©Bishamber Awankhia #motherlove #sad_feeling #punjabi_shayri #pleaselikeandshare
Bishamber Awankhia
White ਦੁੱਖ ਘਟਾਉਣਾ ਸੀ ਜਿਨ੍ਹਾਂ ਉਹ ਦੁੱਖ ਵਧਾ ਕੇ ਤੁਰ ਗਏ। ਪਿਆਰ ਦੀ ਥਾਂ ਨਫਰਤਾਂ ਝੋਲੀ 'ਚ ਪਾ ਕੇ ਤੁਰ ਗਏ। ਮੈਂ ਬਣਾਇਆ ਸੀ ਜਿਨ੍ਹਾਂ ਨੂੰ ਤੁਰਨ ਦੇ ਕਾਬਲ ਮਗਰ, ਉਹ ਹੀ ਮੇਰੇ ਰਾਹ 'ਚ ਕੰਡੇ ਕਿਉਂ ਵਿਛਾ ਕੇ ਤੁਰ ਗਏ। ਜਾਨ ਤੱਕ ਵਾਰਨ ਦੇ ਵਾਅਦੇ ਕਰਨ ਵਾਲੇ ਵੇਖ ਅੱਜ, ਤੱਕ ਕੇ ਰਾਹਵਾਂ ਦੇ ਟੋਏ ਹੱਥ ਛੁਡਾ ਕੇ ਤੁਰ ਗਏ। ਕਹਿਣ ਨੂੰ ਸੀ ਬਹੁਤ ਕੁਝ ਲੇਕਿਨ ਉਨ੍ਹਾਂ ਕੁਝ ਨਾ ਕਿਹਾ, ਅਲਵਿਦਾ ਵਿੱਚ ਸਿਰਫ ਖਾਲ੍ਹੀ ਹੱਥ ਹਿਲਾ ਕੇ ਤੁਰ ਗਏ। ਬਿਸ਼ੰਬਰ ਅਵਾਂਖੀਆ, ਮੋ-9781825255 ©Bishamber Awankhia #sad_feeling #punjabi_shayri #🙏Please🙏🔔🙏Like #please_follow_this_id
AYUSH SINGH
PINTU CHAKRABORTY
White Raat jabtak dhal na jaaye😍 tab Tak karle baate😍 subah to aise hi hoga.... Ab Jo mere saath ho🤫 ©PINTU CHAKRABORTY #lonely_quotes #lonliness #broken #Heartless #Heart #broken #please_follow_me
Bishamber Awankhia
White ਗ਼ਜ਼ਲ ਆਸ ਲਮੇਰੇ ਜੀਵਨ ਦੀ ਨਿੱਤ ਕਰਦਾ, ਕਰਦਾ। ਮਰ ਹੀ ਜਾਂਦੈ ਆਖ਼ਰ ਬੰਦਾ ਮਰਦਾ, ਮਰਦਾ। ਲੱਖ ਬਚਾਓ ਕੱਚਾ ਕੋਠਾ ਲਿੱਪ ਲਿੱਪ ਭਾਂਵੇ, ਢਾਹ ਹੀ ਜਾਂਦੈ ਮੀਂਹ ਇਹਨੂੰ ਵੀ ਵਰ੍ਹਦਾ, ਵਰ੍ਹਦਾ। ਏਨੀ ਦਹਿਸ਼ਤ ਨਰਕਾਂ ਦੀ ਜਦ ਬਾਬਾ ਪਾਉਂਦੈ, ਲੱਗ ਹੀ ਜਾਂਦੈ ਚਰਨੀਂ ਬੰਦਾ ਡਰਦਾ, ਡਰਦਾ। ਉਸਦੇ ਅੰਦਰ ਸਾਹਾਂ ਦਾ ਹੀ ਭਾਰ ਬੜਾ ਸੀ, ਸਾਹ ਮੁੱਕੇ ਤਾਂ ਕੰਢੇ ਲੱਗਾ ਤਰਦਾ, ਤਰਦਾ। ਜ਼ਖਮ ਨਵਾਂ ਨਾ ਹੋਰ ਲਗਾ ਤੂੰ ਮੇਰੇ ਦਿਲ 'ਤੇ, ਦਿਲ ਦਾ ਜ਼ਖ਼ਮ ਹੈ ਮਾਰ ਮੁਕਾਉਂਦਾ ਭਰਦਾ, ਭਰਦਾ। ਬਿਸ਼ੰਬਰ ਅਵਾਂਖੀਆ, 9781825255 ©Bishamber Awankhia #SAD #pleaselikefollowcommentshare #subscribetomychannel #punjabi_shayri
Bishamber Awankhia
White ਅੱਖੀਆਂ ਤੇਰੇ ਨਾਲ ਲਗਾਈਆਂ ਅੱਖੀਆਂ। ਹੰਝੂਆਂ ਨਾਲ ਸਜਾਈਆਂ ਅੱਖੀਆਂ। ਕੰਮ ਜਿਨ੍ਹਾਂ ਦੇ ਆਇਆ, ਉਹਨਾਂ, ਮੌਕਾ ਵੇਖ ਘੁਮਾਈਆਂ ਅੱਖੀਆਂ। ਨੀਲੀਆਂ, ਡੂੰਘੀਆਂ, ਖੂਬ ਤਲਿਸਮੀ, ਰੱਬ ਨੇ ਅਜ਼ਬ ਬਣਾਈਆਂ ਅੱਖੀਆਂ। ਇੱਕ ਵਾਰੀ ਤਾਂ ਦਰਸ ਵਿਖਾ ਜਾ, ਚਿਰ ਤੋਂ ਨੇ ਤਿਰਹਾਈਆਂ ਅੱਖੀਆਂ। ਹਰ ਥਾਂ, ਹਰ ਪਲ ਦਿਸਦੈ ਤੂੰ ਹੀ, ਇਸ਼ਕ ਨੇ ਇੰਝ ਭਰਮਾਈਆਂ ਅੱਖੀਆਂ। (ਬਿਸ਼ੰਬਰ ਅਵਾਂਖੀਆ, 9781825255) ©Bishamber Awankhia #viarl #please_follow_me #🙏Please🙏🔔🙏Like #poem✍🧡🧡💛
Life Beautiful