Find the Latest Status about witer from top creators only on Nojoto App. Also find trending photos & videos about, witer.
ਜਗਸੀਰ ਜੱਗੀ ਰਾਹੀ
White ਜਿੰਦਗੀ ਬੇਵਫ਼ਾ ਨਈਂ ਤੇਰੇ ਚ' ਘਾਟ ਹੋਵੇਗੀ , ਸੋਨੇ ਦਾ ਕੀ ਦੋਸ਼, ਤੂੰ ਚੁੱਕੀ ਰਾਖ ਹੋਵੇਗੀ , ਇੱਕ ਅੱਧੇ ਗੁਨਾਹ ਦੀ ਖੀਮਾ ਮਿਲ ਜਾਂਦੀ , ਬਹੁਤੀ ਕੀਤੀ ਗਲਤੀ ਫ਼ੇਰ ਕਿੱਥੋ ਮਾਫ਼ ਹੋਵੇਗੀ , ਜੋ ਬੀਜੇਗਾ ਬੀਜ਼ ਸੋਈ ਉਗ ਜਾਵਣਾ ਏ, ਚੰਗਾ ਚਾਹੇ ਮਾੜਾ ਤੇਰੀ ਆਪਣੀ ਚਾਹਤ ਹੋਵੇਗੀ, ਜਖਮਾਂ ਨੂੰ ਛੱਡ ਮੱਲਮ ਹੋਰ ਕਿਤੇ ਲਾਈ ਜਾਨਾਂ ਏ, ਭਰਨਾ ਨਹੀਓ ਜਖਮ ਇੰਝ ਨਾ ਰਾਹਤ ਹੋਵੇਗੀ , ਇਸ਼ਕੇ ਖਾਤਰ ਮਰ ਮਿਟਣ ਲਈ ਜੋ ਤਿਆਰ ਹੋਵੇ , ਹੋਣਾ ਕੋਈ ਦੀਵਾਨਾ ਆਸ਼ਕ ਉਸਦੀ ਜਾਤ ਹੋਵੇਗੀ , ਐਵੇ ਤਾਂ ਨੀ ਇਤਿਹਾਸ ਦੇ ਪੰਨੇ ਲਿਖੇ ਗਏ , ਸਾਡੇ ਪੁਰਖਿਆਂ ਵਿੱਚ ਕੋਈ ਤੇ ਗੱਲ ਬਾਤ ਹੋਵੇਗੀ , 'ਰਾਹੀ' ਦਾ ਤਨ ਇੱਕ ਹੀ ਬੂੰਦ ਤੋਂ ਬਣਾ ਦਿੱਤਾ ਕਾਦਰ ਵਾਹ ਕਮਾਲ ਇਸਤੋਂ ਵੱਡੀ ਕੀ ਕਰਾਮਾਤ ਹੋਵੇਗੀ, ਜੱਗੀ ਰਾਹੀ 🖊🖊 ©ਜਗਸੀਰ ਜੱਗੀ ਰਾਹੀ #sunset_time #poatry #witerscommunity #sharyi
#sunset_time #poatry #witerscommunity #sharyi #Poetry
read moreਜਗਸੀਰ ਜੱਗੀ ਰਾਹੀ
White तेरे शहर की हवा कुछ बदली बदली सी है, सुना है बुरे लोग अछे हो गए है, ©ਜਗਸੀਰ ਜੱਗੀ ਰਾਹੀ #City #witerscommunity #poem✍🧡🧡💛
#City #witerscommunity poem✍🧡🧡💛 #Poetry
read moreਜਗਸੀਰ ਜੱਗੀ ਰਾਹੀ
White ਰਾਜੇ ਨੂੰ ਦਰਬਾਰ ਦੀ ਚਿੰਤਾ , ਕਿਰਤੀ ਨੂੰ ਪਰਿਵਾਰ ਦੀ ਚਿੰਤਾ, ਜਿਸ ਦੇ ਸਿਰ 'ਤੇ ਛੱਤ ਨਈਂ ਏ, ਉਸਨੂੰ ਹੈ ਘਰ ਵਾਰ ਦੀ ਚਿੰਤਾ, ਤਿੱਖੀ ਏ ਤਲਵਾਰ ਨੈਣਾ ਦੀ, ਹੋ ਨਾਹ ਜਾਵੇ ਵਾਰ ਦੀ ਚਿੰਤਾ, ਖੇਤੀਂ ਫਸਲ ਜਦ ਪੱਕੀ ਹੋਵੇ, ਉਦੋਂ ਰਹਿੰਦੀ ਮਾਰ ਦੀ ਚਿੰਤਾ, ਸੁੱਖ ਹੀ ਸੁੱਖ ਮਿਲਦੇ ਰਹਿਣ, ਏ ਸਾਰੇ ਸੰਸਾਰ ਦੀ ਚਿੰਤਾ, 'ਰਾਹੀ' ਦੀ ਬੇੜੀ ਸਮੁੰਦਰ 'ਚ, ਲੱਗੁ ਕਦੋ ਕੁ ਪਾਰ ਦੀ ਚਿੰਤਾ, ©ਜਗਸੀਰ ਜੱਗੀ ਰਾਹੀ #punjab #Punjabi #witerscommunity #poem✍🧡🧡💛 #gajal
#punjab #Punjabi #witerscommunity poem✍🧡🧡💛 #gajal #Poetry
read moreਜਗਸੀਰ ਜੱਗੀ ਰਾਹੀ
White ਕੀ ਮੇਰਾ ਕੀ ਤੇਰਾ ਯਾਰਾ, ਪਾਵਣ ਆਏ ਆ ਫੇਰਾ ਯਾਰਾ, ਤੁਰ ਜਾਣਾ ਏ ਇਸ ਜਹਾਨੋ, ਸਦਾ ਨੀ ਲਾਉਣਾ ਡੇਰਾ ਯਾਰਾ, ਮੌਤ ਨੇ ਸਭ ਨੂੰ ਲੱਭ ਲੈਣਾ ਏ, ਬਚਿਆ ਇਸ ਤੋਂ ਕਿਹੜਾ ਯਾਰਾ, ਰਾਹੀ,,, ©ਜਗਸੀਰ ਜੱਗੀ ਰਾਹੀ #GoodMorning #witerscommunity #sharyi
#GoodMorning #witerscommunity #sharyi #Poetry
read moreਜਗਸੀਰ ਜੱਗੀ ਰਾਹੀ
ਕੌਣ ਕਹਿੰਦਾ ਹੈ, ਕਾਗਜ਼ ਦਾ ਮੁੱਲ ਨੀ ਹੁੰਦਾ , ਸ਼ਬਦਾ ਨੂੰ ! ਕਿਸੇ ਅੰਦਰ ਉੱਤਰਨ ਲਈ, ਕਾਗਜ਼ ਦਾ ਪੈਂਡਾ ਬਣਾਉਂਣਾ ਪੈਂਦਾ ਹੈ, ਰਾਹੀ,, ©ਜਗਸੀਰ ਜੱਗੀ ਰਾਹੀ #Books #witerscommunity #witer
#Books #witerscommunity #witer #Poetry
read moreਜਗਸੀਰ ਜੱਗੀ ਰਾਹੀ
Black ਜਿਨ੍ਹਾਂ ਕੋਂਲੇ ਸਬਰ ਨੇ ਵੱਡੇ , ਉਹਨਾਂ ਕਦੋ ਨੇ ਪੱਲੇ ਅੱਡੇ, ਬੇ ਸਬਰੇ ਦੀ ਨੀਤ ਨਾ ਰੱਜੇ, ਆਰਜੂ ਰੱਖੇ ਅੱਗੇ ਤੋਂ ਅੱਗੇ, ਰਾਹੀ,, ©ਜਗਸੀਰ ਜੱਗੀ ਰਾਹੀ ਜੱਗੀ ਰਾਹੀ,, #witerscommunity #witer #poatry #sharyi
ਜੱਗੀ ਰਾਹੀ,, #witerscommunity #witer #poatry #sharyi #Poetry
read more