Find the Best 🙏Please🙏🔔🙏Like Shayari, Status, Quotes from top creators only on Nojoto App. Also find trending photos & videos about economists are a difficult lot to please and are, could you please help me, please bear with me, please subscribe to my youtube channel, listen to poetry please,
Bishamber Awankhia
White ਗ਼ਜ਼ਲ ਜ਼ਿੰਦਗੀ ਤਾਂ ਹੈ ਮਗਰ ਬੱਸ ਕਹਿਣ ਨੂੰ । ਦਰਦ ਹੀ ਬੱਸ ਰਹਿ ਗਿਆ ਹੈ ਸਹਿਣ ਨੂੰ । ਸੋਚਦੈ ਹੱਸਣ ਨੂੰ ਦਿਲ ਜਦ ਵੀ ਕਦੇ, ਅੱਥਰੂ ਕਰਦੇ ਨੇ ਕਿਉਂ ਝੱਟ ਵਹਿਣ ਨੂੰ । ਜਿਸ ਜਗ੍ਹਾ ਖੁਸ਼ੀਆ ਹੀ ਖੁਸ਼ੀਆ ਹੋਣ ਬੱਸ, ਦੇਅ ਜਗ੍ਹਾ ਐਸੀ ਅਸਾਨੂੰ ਰਹਿਣ ਨੂੰ । ਗੱਲ ਖ਼ੁਦ ਦੇ ਨਾਲ ਹੀ ਕਰਦੇ ਕੋਈ, ਵਕਤ ਮਿਲਦਾ ਜੇ ਇਕੱਠੇ ਬਹਿਣ ਨੂੰ । ਜਾ,ਕੋਈ ਲੱਭ ਹੋਰ ਬੰਦਾ ਕਿਸਮਤੇ! ਕੀ ਅਸੀਂ ਹੀ ਰਹਿ ਗਏ ਹਾਂ ਖਹਿਣ ਨੂੰ । ਬਿਸ਼ੰਬਰ ਅਵਾਂਖੀਆ, ਮੋ-9781825255 ©Bishamber Awankhia #sad#sad_emotional_shayries #punjabi_shayri #🙏Please🙏🔔🙏Like #Share_Like_and_Comment
Bishamber Awankhia
ਗ਼ਜ਼ਲ ਮੁਹੱਬਤ ਦਾ ਮੈਨੂੰ ਸਹਾਰਾ ਨਾ ਮਿਲਿਆ । ਜਿਵੇਂ ਡੁੱਬ ਗਏ ਨੂੰ ਕਿਨਾਰਾ ਨਾ ਮਿਲਿਆ। ਜੋ ਲਗਦਾ ਸੀ ਮੈਨੂੰ ਮੇਰੀ ਮਾਂ ਦੇ ਵਾਂਗੂੰ, ਮੇਰੇ ਅਰਸ਼ ਨੂੰ ਉਹ ਸਿਤਾਰਾ ਨਾ ਮਿਲਿਆ। ਗਵਾਚਾ ਇਵੇਂ ਉਹ ਮੇਰੀ ਜ਼ਿੰਦਗੀ ਚੋਂ, ਕਦੇ ਫ਼ਿਰ ਉਹ ਮੈਨੂੰ ਦੁਬਾਰਾ ਨਾ ਮਿਲਿਆ। ਸੁਣਾਈ ਉਨ੍ਹਾਂ ਨੂੰ ਮੈਂ ਰੋ ਰੋ ਕੇ ਸਾਰੀ, ਕਹਾਣੀ ਨੂੰ ਮੇਰੀ ਹੁੰਗਾਰਾ ਨਾ ਮਿਲਿਆ। ਕਿਵੇਂ ਟੁਰਦਾ ਇਸ਼ਕੇ ਦੇ ਰਾਹਾਂ ਤੇ ਝੱਲਾ, ਬਿਸ਼ੰਬਰ ਨੂੰ ਕੋਈ ਇਸ਼ਾਰਾ ਨਾ ਮਿਲਿਆ। ਬਿਸ਼ੰਬਰ ਅਵਾਂਖੀਆ,9781825255 ©Bishamber Awankhia #sad_feeling #punjabi_shayri #🙏Please🙏🔔🙏Like #share #comment💬
Bishamber Awankhia
ਗ਼ਜ਼ਲ ਮੈਂ ਪਹਿਲਾਂ ਵਰਤਿਆ ਜਾਨਾਂ ਤੇ ਮਗਰੋਂ ਸੁੱਟਿਆ ਜਾਨਾਂ। ਜਦੋਂ ਤੂੰ ਫੇਰਦੈਂ ਨਜਰਾਂ, ਮੈਂ ਅੰਦਰੋਂ ਤਿੜਕਿਆ ਜਾਨਾਂ। ਮੈਂ ਹਾਂ ਇੱਕ ਰੇਤ ਦੀ ਢੇਰੀ, ਜੇ ਫੜਦੈਂ, ਫਿਸਲਿਆ ਜਾਨਾਂ। ਕਰਾਂ ਕੀ ਗੱਲ ਹੱਕ ਸੱਚ ਦੀ? ਜੇ ਬੋਲਾਂ, ਟੰਗਿਆ ਜਾਨਾਂ। ਪਤਾ ਲੱਗਦੈ, ਕਿਵੇਂ ਉੱਠਣੈਂ ? ਮੈਂ ਜਦ ਵੀ ਤਿਲਕਿਆ ਜਾਨਾਂ। (ਬਿਸ਼ੰਬਰ ਅਵਾਂਖੀਆ, 097818 25255 ©Bishamber Awankhia #sad_feeling #punjabi_shayri #🙏Please🙏🔔🙏Like #share #comment4comment
Bishamber Awankhia
ਗ਼ਜ਼ਲ ਜਦੋਂ ਡੁੱਬਦੈ ਕੋਈ ਬੰਦਾ ਕਿਨਾਰਾ ਪਾਸ ਹੁੰਦਾ ਹੈ। ਤੇ ਜਿਹੜਾ ਡੋਬਦੈ ਉਸਨੂੰ ਉਹ ਅਕਸਰ ਖਾਸ ਹੁੰਦਾ ਹੈ। ਜੋ ਦਿਲ ਦਾ ਸਾਫ ਹੁੰਦਾ ਹੈ, ਕਰੇ ਨਾ ਛਲ ਕਪਟ ਕੋਈ, ਖੁਦਾ ਦਾ ਓਸ ਬੰਦੇ ਦੇ ਹੀ ਦਿਲ ਵਿਚ ਵਾਸ ਹੁੰਦਾ ਹੈ। ਹੰਢਾਉਂਦੈ ਮੁਫਲਸੀ ਤਾਅ ਉਮਰ,ਮਰਦੈ ਮੁਫਲਸੀ ਦੇ ਵਿਚ, ਜੋ ਆਪਣੀ ਜਿੰਦਗੀ ਤੋਂ ਤੰਗ ਤੇ ਬੇਆਸ ਹੁੰਦਾ ਹੈ। ਕਦੋਂ ਦੀ ਮਰ ਗਈ ਹੈ ਮਾਂ ਮਗਰ ਦਿਲ ਮੰਨਦਾ ਹੀ ਨਈਂ, ਕਿ ਦਿਲ ਨੂੰ ਅੱਜ ਵੀ ਮਾਂ ਦੀ ਹੋਂਦ ਦਾ ਅਹਿਸਾਸ ਹੁੰਦਾ ਹੈ। ਕੋਈ ਇਨਸਾਨ ਜੀਵਨ ਵਿੱਚ ਸਫਲ ਐਵੇਂ ਨਹੀਂ ਹੁੰਦਾ, ਸਫਲਤਾ ਦੇ ਪਿਛਾਂਹ ਉਸਦਾ ਕਠਿਨ ਅਭਿਆਸ ਹੁੰਦਾ ਹੈ। ਸਦਾ ਉਸ ਦੇਸ਼ ਦਾ ਗੌਰਵਮਈ ਹੁੰਦੈ ਭਵਿੱਖ ਲੋਕੋ! ਕਿ ਜਿਹੜੇ ਦੇਸ਼ ਦਾ ਗੌਰਵਮਈ ਇਤਿਹਾਸ ਹੁੰਦਾ ਹੈ। ਬਿਸ਼ੰਬਰ ਅਵਾਂਖੀਆ, ਮੋ-9781825255 ©Bishamber Awankhia #sad_feeling #punjabi_shayri #🙏Please🙏🔔🙏Like #share❤️ #comment4comment
Bishamber Awankhia
White ਦੁੱਖ ਘਟਾਉਣਾ ਸੀ ਜਿਨ੍ਹਾਂ ਉਹ ਦੁੱਖ ਵਧਾ ਕੇ ਤੁਰ ਗਏ। ਪਿਆਰ ਦੀ ਥਾਂ ਨਫਰਤਾਂ ਝੋਲੀ 'ਚ ਪਾ ਕੇ ਤੁਰ ਗਏ। ਮੈਂ ਬਣਾਇਆ ਸੀ ਜਿਨ੍ਹਾਂ ਨੂੰ ਤੁਰਨ ਦੇ ਕਾਬਲ ਮਗਰ, ਉਹ ਹੀ ਮੇਰੇ ਰਾਹ 'ਚ ਕੰਡੇ ਕਿਉਂ ਵਿਛਾ ਕੇ ਤੁਰ ਗਏ। ਜਾਨ ਤੱਕ ਵਾਰਨ ਦੇ ਵਾਅਦੇ ਕਰਨ ਵਾਲੇ ਵੇਖ ਅੱਜ, ਤੱਕ ਕੇ ਰਾਹਵਾਂ ਦੇ ਟੋਏ ਹੱਥ ਛੁਡਾ ਕੇ ਤੁਰ ਗਏ। ਕਹਿਣ ਨੂੰ ਸੀ ਬਹੁਤ ਕੁਝ ਲੇਕਿਨ ਉਨ੍ਹਾਂ ਕੁਝ ਨਾ ਕਿਹਾ, ਅਲਵਿਦਾ ਵਿੱਚ ਸਿਰਫ ਖਾਲ੍ਹੀ ਹੱਥ ਹਿਲਾ ਕੇ ਤੁਰ ਗਏ। ਬਿਸ਼ੰਬਰ ਅਵਾਂਖੀਆ, ਮੋ-9781825255 ©Bishamber Awankhia #sad_feeling #punjabi_shayri #🙏Please🙏🔔🙏Like #please_follow_this_id
Bishamber Awankhia
White ਗੀਤ ਅਸੀਂ ਹੁਣ ਮਿਲ ਨਹੀਂ ਪਾਉਣਾ, ਵਿਛੋੜੇ ਪੈ ਗਏ ਸੱਜਣਾ। ਤੇਰੇ ਪਿੰਡ ਮੁੜ ਨਹੀਂ ਆਉਣਾ, ਵਿਛੋੜੇ ਪੈ ਗਏ ਸੱਜਣਾ। ਭੁਲਾ ਸਕਦੈਂ ਜੇ ਮੈਨੂੰ ਤੂੰ ਤਾਂ ਬੇਸ਼ੱਕ ਹੀ ਭੁਲਾ ਦੇਵੀਂ। ਮੇਰੀ ਹਰ ਯਾਦ ਆਪਣੇ ਜਿਹਨ ਤੋਂ ਭਾਵੇਂ ਮਿਟਾ ਦੇਵੀਂ। ਮਗਰ ਨਾ ਦਿਲ ਨੂੰ ਤੜਫਾਉਣਾ , ਵਿਛੋੜੇ ਪੈ ਗਏ ਸੱਜਣਾ। ਤੇਰੇ ਪਿੰਡ........................... ਅਸਾਡੇ ਟੁੱਟ ਗਏ ਸੁਫਨੇ ਜਿਵੇਂ ਘਰ ਰੇਤ ਦੇ ਟੁੱਟਦੇ, ਕਿ ਸਾਡੇ ਲੇਖ ਮੰਦੇ ਸਨ, ਕਦਮ ਅੱਗੇ ਨੂੰ ਕੀ ਪੁੱਟਦੇ, ਪਿਆ ਦਿਲ ਲਾ ਕੇ ਪਛਤਾਉਣਾ,ਵਿਛੋੜੇ ਪੈ ਗਏ ਸੱਜਣਾ। ਤੇਰੇ ਪਿੰਡ......................... ਮੇਰੇ ਹੱਥਾਂ 'ਤੇ ਮਹਿੰਦੀ ਏ ਤੇ ਚੂੜਾ ਪੈ ਗਿਆ ਬਾਹੀਂ, ਬਿਸ਼ੰਬਰ, ਜਿੰਦਗੀ ਮੇਰੀ ਪਈ ਹੈ ਔਜੜੇ ਰਾਹੀਂ। ਪਿਆ ਹਰ ਚਾਅ ਨੂੰ ਦਫਨਾਉਣਾ, ਵਿਛੋੜੇ ਪੈ ਗਏ ਸੱਜਣਾ। ਤੇਰੇ ਪਿੰਡ........................ (ਬਿਸ਼ੰਬਰ ਅਵਾਂਖੀਆ,9781825256) ©Bishamber Awankhia #separation #SAD #punjabi_shayri #🙏Please🙏🔔🙏Like
Bishamber Awankhia
White ਗ਼ਜ਼ਲ ਬੇਬਸ ਤੇ ਲਾਚਾਰ ਬਣਾਇਐ। ਖੁਦ ਨੂੰ ਖੁਦ 'ਤੇ ਭਾਰ ਬਣਾਇਐ। ਤੈਨੂੰ ਕਰਦੈ ਵੱਖ਼ਰਾ ਜੱਗ ਤੋਂ, ਜਿਹੜਾ ਤੂੰ ਵਿਵਹਾਰ ਬਣਾਇਐ। ਰੱਬਾ! ਕਿਉਂ ਪਛਤਾਉਣੈਂ ਹੁਣ ਤੂੰ, ਤੂੰ ਹੀ ਤਾਂ ਸੰਸਾਰ ਬਣਾਇਐ। ਆਪਣੀ ਗਰਜ਼ ਲਈ ਲੋਕਾਂ ਨੇ, ਹਰ ਰਿਸ਼ਤਾ ਬਾਜ਼ਾਰ ਬਣਾਇਐ। ਮਾਂ ਦੀ ਥਾਂ 'ਤੇ ਮੇਰੇ ਰੱਬਾ!, ਦੱਸ ਕਿਹੜਾ ਗਮਖ਼ਾਰ ਬਣਾਇਐ। ਬਿਸ਼ੰਬਰ ਅਵਾਂਖੀਆ, 9781825255 ©Bishamber Awankhia #SAD #punjabi_shayri #🙏Please🙏🔔🙏Like #shareandsupport
Bishamber Awankhia
ਮਾਂ ਨਾ ਮੁਕੱਮਲ ਜਿੰਦਗੀ ਹੈ, ਮਾਂ ਬਿਨਾਂ। ਦੂਰ ਮੈਥੋਂ ਹਰ ਖੁਸ਼ੀ ਹੈ, ਮਾਂ ਬਿਨਾਂ। ਦੁੱਖ ਸੁਣੇ ਨਾ ਮੇਰਾ ਕੋਈ ਅੱਜਕੱਲ੍ਹ, ਕੀ ਕਹਾਂ ਕੀ ਬੇਬਸੀ ਹੈ, ਮਾਂ ਬਿਨਾਂ। ਖੋਹ ਨਾ ਮੈਥੋਂ ਮਾਂ ਮੇਰੀ ਤੂੰ ਐ ਖੁਦਾ, ਕੋਲ ਮੇਰੇ ਹੋਰ ਕੀ ਹੈ, ਮਾਂ ਬਿਨਾਂ। ਆਸਮਾਂ ਖਾਲ੍ਹੀ ਜਿਹਾ ਹੈ ਜਾਪਦੈ, ਧਰਤ ਵੀ ਖਾਲੀ ਜਿਹੀ ਹੈ, ਮਾਂ ਬਿਨਾਂ। ਮਾਂ ਦੇ ਹੁੰਦੇ ਜ਼ਿੰਦਗੀ ਬੇਫਿਕਰ ਸੀ, ਜਿੰਦਗੀ ਹੁਣ ਬੋਝ ਹੀ ਹੈ, ਮਾਂ ਬਿਨਾਂ। ਕੱਲਿਆਂ ਜਦ ਵੀ ਤੁਰਾਂ ਡਿੱਗਦੈਂ ਉਦੋਂ, ਹਰ ਗਲੀ ਟੋਇਆਂ ਭਰੀ ਹੈ, ਮਾਂ ਬਿਨਾਂ। ਕੀ ਕਰਾਂਗਾ ਰੱਬ ਨੂੰ ਜੇ ਮਾਂ ਨਹੀਂ, ਰੱਬ ਵੀ ਬੱਸ ਆਰਜੀ ਹੈ, ਮਾਂ ਬਿਨਾਂ। ਬਿਸ਼ੰਬਰ ਅਵਾਂਖੀਆ, 9781825255 ©Bishamber Awankhia #motherlove #🙏Please🙏🔔🙏Like #please_like_share #Comment
Bishamber Awankhia
White ਲੁਕਾ ਕੇ ਬੈਠਿਆਂ ਹਾਂ ਦਰਦ ਮੈਂ ਤਾਂ ਹਾਸਿਆਂ ਦੇ ਵਿੱਚ। ਸ਼ੁਮਾਰੀ ਕਰਨ ਮੇਰੀ ਲੋਕ ਕਿਸਮਤ ਵਾਲਿਆਂ ਦੇ ਵਿੱਚ। ਗ਼ਮਾਂ ਦਾ ਬੋਝ ਘੱਟ ਜਾਂਦੈ ਮੇਰਾ ਹਰ ਰਾਤ ਉਸ ਵੇਲੇ, ਜਦੋਂ ਕੁਝ ਦਰਦ ਭਰ ਦੇਵਾਂ ਮੈਂ ਖਾਲੀ ਵਰਕਿਆਂ ਦੇ ਵਿੱਚ। ਜਿਨ੍ਹਾਂ ਨੇ ਰੁੱਖ ਬਣ ਕੇ ਪਹੁੰਚਣਾ ਸੀ ਅੰਬਰਾਂ ਤੀਕਰ, ਤਿਹਾਏ ਸੁੱਕ ਗਏ ਸਾਰੇ ਉਹ ਬੂਟੇ ਗਮਲਿਆਂ ਦੇ ਵਿੱਚ। ਬਿਸ਼ੰਬਰ ਅਵਾਂਖੀਆ,9781825255 ©Bishamber Awankhia #SAD#sad_emotional_shayries #🙏Please🙏🔔🙏Like #sharecomment
Bishamber Awankhia
White ਅੱਖੀਆਂ ਤੇਰੇ ਨਾਲ ਲਗਾਈਆਂ ਅੱਖੀਆਂ। ਹੰਝੂਆਂ ਨਾਲ ਸਜਾਈਆਂ ਅੱਖੀਆਂ। ਕੰਮ ਜਿਨ੍ਹਾਂ ਦੇ ਆਇਆ, ਉਹਨਾਂ, ਮੌਕਾ ਵੇਖ ਘੁਮਾਈਆਂ ਅੱਖੀਆਂ। ਨੀਲੀਆਂ, ਡੂੰਘੀਆਂ, ਖੂਬ ਤਲਿਸਮੀ, ਰੱਬ ਨੇ ਅਜ਼ਬ ਬਣਾਈਆਂ ਅੱਖੀਆਂ। ਇੱਕ ਵਾਰੀ ਤਾਂ ਦਰਸ ਵਿਖਾ ਜਾ, ਚਿਰ ਤੋਂ ਨੇ ਤਿਰਹਾਈਆਂ ਅੱਖੀਆਂ। ਹਰ ਥਾਂ, ਹਰ ਪਲ ਦਿਸਦੈ ਤੂੰ ਹੀ, ਇਸ਼ਕ ਨੇ ਇੰਝ ਭਰਮਾਈਆਂ ਅੱਖੀਆਂ। (ਬਿਸ਼ੰਬਰ ਅਵਾਂਖੀਆ, 9781825255) ©Bishamber Awankhia #viarl #please_follow_me #🙏Please🙏🔔🙏Like #poem✍🧡🧡💛