Find the Best ਸਫ਼ਰਸ਼ਾਇਰੀ Shayari, Status, Quotes from top creators only on Nojoto App. Also find trending photos & videos about
Harjit Dildar
White ਮਗਰੂਰ ਨਹੀਂ ਮਜਬੂਰ ਹਾਂ ਮੈਂ ਮਗਰੂਰ ਨਹੀਂ ਮਜਬੂਰ ਹਾਂ ਮੈਂ , ਤੇਰੇ ਕਰਕੇ ਹੀ ਮਸ਼ਹੂਰ ਹਾਂ ਮੈਂ ਜੱਗ ਭੁੱਲਿਆ ਤੇਰਾ ਖਿਆਲ ਰਿਹਾ , ਖੁਦ ਆਪਣੇ ਹੀ ਦਿਲ ਦੀ ਨਸੂਰ ਹਾਂ ਮੈਂ ਮਗਰੂਰ ਨਹੀਂ ਮਜਬੂਰ ਹਾਂ ਮੈਂ ਮੈਂ ਕਿਸ ਨੂੰ ਕੋਸਾਂ ਦੱਸ ਮੈਨੂੰ , ਬਦਨਾਮੀ ਬਣੀ ਤਕਦੀਰ ਮੇਰੀ । ਸਭ ਸ਼ੌਹਰਤਾਂ ਮੈਥੋਂ ਖੁੱਸ ਗਈਆਂ , ਅੱਜ ਔਝੜ ਏ ਜਾਗੀਰ ਮੇਰੀ। ਕਰੂ ਕੌਣ ਭਰੋਸਾ ਮੇਰੇ ਤੇ , ਹੁਣ ਕੀ ਕਹਾਂ ਬੇਕਸੂਰ ਹਾਂ ਮੈਂ। ਮਗਰੂਰ ਨਹੀਂ ਮਜਬੂਰ ਹਾਂ ਮੈਂ , ਜ਼ਿੰਦਗੀ ਦੇ ਬਾਗ਼ ਬਗ਼ੀਚੇ ਵਿੱਚ , ਮੈਂ ਰੁੱਖ ਇਸ਼ਕ ਦਾ ਲਾ ਬੈਠਾ । ਬੰਨ੍ਹ ਤੋੜ ਕੇ ਮੈਂ ਸਭ ਰਿਸ਼ਤਿਆਂ ਦੇ , ਇਹਨੂੰ ਪਾਣੀ ਵਫ਼ਾ ਦਾ ਪਾ ਬੈਠਾ । ਅੱਜ ਤੇਜ਼ ਹਵਾਵਾਂ ਵਗ ਚੱਲੀਆਂ , ਤਾਂ ਝੜਿਆ ਹੋਇਆ ਉਹ ਬੂਰ ਹਾਂ ਮੈਂ । ਮਗਰੂਰ ਨਹੀਂ ਮਜਬੂਰ ਹਾਂ ਮੈਂ ਇੱਕ ਲਾਈ ਚਿੰਗਾਰੀ ਦਿਲ ਵਿੱਚ ਮੈਂ , ਦਿਲ ਬਾਲਣ ਬਣਕੇ ਬਲਦਾ ਰਿਹਾ । ਲੋਕਾਂ ਜਖਮ ਦਿੱਤੇ ਮੇਰੀ ਜ਼ਿੰਦਗੀ ਨੂੰ , ਮੈਂ ਸਮਝ ਦਵਾ ਸਵਾਹ ਮਲਦਾ ਰਿਹਾ। ਨੈਣੀਂ ਲੱਗੀਆਂ ਸੌਣ ਦੀਆਂ ਝੜੀਆਂ ਨੇ , ਖੁਦ ਭਖਦਾ ਹੋਇਆ ਤੰਦੂਰ ਹਾਂ ਮੈਂ ਮਗਰੂਰ ਨਹੀਂ ਮਜਬੂਰ ਹਾਂ ਮੈਂ ਅੱਜ ਉਹ ਵੀ ਨਸੀਹਤ ਦਿੰਦੇ ਨੇ , ਜੋ ਨਿੱਤ ਨਿੱਤ ਗਲਤੀਆਂ ਕਰਦੇ ਰਹੇ। ਜਿਉਂਦੇ ਖੁਸ਼ੀਆਂ ਵਿੱਚ 'ਹਰਜੀਤ' ਜਹੇ , ਪੱਬ ਕੰਡਿਆਂ ਤੇ ਆ ਧਰਦੇ ਰਹੇ । ਮਹਿਲ ਚਾਹੁੰਦਾ ਸੀ ਬਣਨਾ ਰਸਮਾਂ ਦਾ , ਹੁਣ ਟੁੱਟ ਹੋਇਆ ਚੂਰੋ ਚੂਰ ਹਾਂ ਮੈਂ । ਮਗਰੂਰ ਨਹੀਂ ਮਜਬੂਰ ਹਾਂ ਮੈਂ ਮਗਰੂਰ ਨਹੀਂ ਮਜਬੂਰ ਹਾਂ ਮੈਂ , ਤੇਰੇ ਕਰਕੇ ਹੀ ਮਸ਼ਹੂਰ ਹਾਂ ਮੈਂ । ਜੱਗ ਭੁੱਲਿਆ ਤੇਰਾ ਖਿਆਲ ਰਿਹਾ , ਖੁਦ ਆਪਣੇ ਹੀ ਦਿਲ ਦੀ ਨਸੂਰ ਹਾਂ ਮੈਂ। ©Harjit Dildar #sad_shayari #ਸਫ਼ਰਸ਼ਾਇਰੀ #ਆਸ਼ਕੀ #ਪੰਜਾਬੀਸ਼ਾਇਰੀ #ਪੰਜਾਬੀਘੈਂਟਸ਼ਾਇਰੀ
#sad_shayari #ਸਫ਼ਰਸ਼ਾਇਰੀ #ਆਸ਼ਕੀ #ਪੰਜਾਬੀਸ਼ਾਇਰੀ #ਪੰਜਾਬੀਘੈਂਟਸ਼ਾਇਰੀ
read more
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited