Nojoto: Largest Storytelling Platform

Best _ਉੱਚੀ_ਮਾਰ_ਉਡਾਰੀ_ਤੂੰ Shayari, Status, Quotes, Stories

Find the Best _ਉੱਚੀ_ਮਾਰ_ਉਡਾਰੀ_ਤੂੰ Shayari, Status, Quotes from top creators only on Nojoto App. Also find trending photos & videos about

  • 1 Followers
  • 1 Stories

Vicky wanted

#GoldenHour

read more
#_ਉੱਚੀ_ਮਾਰ_ਉਡਾਰੀ_ਤੂੰ

ਮੰਜਿਲ ਆਪੇ ਹੀ ਮਿਲ ਜਾਣੀ ਰੱਖ ਕੋਸ਼ਿਸ਼ ਜਾਰੀ ਤੂੰ,
ਹਿੰਮਤ ਕਰ ਉਏ ਸਭ ਮਿਲ ਜਾਣਾ ਜੋ ਬੈਠਾਂ ਧਾਰੀ ਤੂੰ। 
ਹਿੰਮਤ ਏ ਮਰਦਾਂ ਮਦਦ ਏ ਖੁਦਾ ਏ ਸੁਣਿਆਂ ਤਾ ਹੋਣੈ,
ਉਏ ਬਾਜ ਦੇ ਵਾਗੂੰ ਸੱਜਣਾ ਉੱਚੀ ਮਾਰ ਉਡਾਰੀ ਤੂੰ।

ਡਿੱਗ ਡਿੱਗ ਹੋਣ ਸਵਾਰ ਢਿੱਡੋ ਕੋਈ ਸਿਖ ਕੇ ਨਹੀ ਆਉਦਾ,
ਉਹ ਹੀ ਨਦੀ ਵਗਾਉਦਾ ਪਹਾੜ ਨਾਲ ਮੱਥਾ ਜੋ ਲਾਉਦਾ।
ਮੰਜਿਲ ਰਹੀ ਉਡੀਕ ਯਾਰਾਂ ਉੱਠ ਕਰ ਲੈ ਤਿਆਰੀ ਤੂੰ।
ਉਏ ਬਾਜ ਦੇ ਵਾਗੂੰ ਸੱਜਣਾ ਉੱਚੀ ਮਾਰ ਉਡਾਰੀ ਤੂੰ ।

ਜਿੱਤਦਾ ਆਖਿਰ ਉਹ ਹੈ ਜੋ ਮੁੱਲ ਜਾਣੇ ਹਾਰਾਂ ਦਾ, 
ਮਿਹਨਤ ਦਿਲ ਤੋ ਕਰਦਾ ਜੋ ਮੁੱਲ ਜਾਣੇ ਪਿਆਰਾ ਦਾ। 
ਮੁਸ਼ਕਿਲਾਂ ਅੱਗੇ ਕਦੇ ਨਾ ਯਾਰ ਇਰਾਦੇ ਹਾਰੀ ਤੂੰ, 
ਉਏ ਬਾਜ ਦੇ ਵਾਗੂੰ ਸੱਜਣਾ ਉੱਚੀ ਮਾਰ ਉਡਾਰੀ ਤੂੰ ।

ਮੰਜਿਲ ਤੇ ਉਹ ਹੀ ਪੁੱਜਦਾ ਠੇਡੇ ਖਾਣੇ ਜਾਣੇ ਜੋ, 
ਰਜਾ ਉਹਦੀ ਵਿਚ ਰਹਿ ਕੇ ਉਸਦਾ ਹਰ ਰੰਗ ਮਾਣੇ ਜੋ। 
ਦਿਲ ਦੇ ਵਿੱਚ ਵਸਾ "ਵਿੱਕੀ" ਉਹਦੀ ਕੁਦਰਤ ਪਿਆਰੀ ਤੂੰ, 
ਉਏ ਬਾਜ ਦੇ ਵਾਗੂੰ ਸੱਜਣਾ ਉੱਚੀ ਮਾਰ ਉਡਾਰੀ ਤੂੰ ।

ਲੇਖਕ :- ਵਿੱਕੀ ਬਲਾਹੜ ਮਹਿਮਾ
ਜਿਲ੍ਹਾ :- ਬਠਿੰਡਾ

©Vicky wanted #GoldenHour

Follow us on social media:

For Best Experience, Download Nojoto

Home
Explore
Events
Notification
Profile