Nojoto: Largest Storytelling Platform

Best ਗੀਤਾ Shayari, Status, Quotes, Stories

Find the Best ਗੀਤਾ Shayari, Status, Quotes from top creators only on Nojoto App. Also find trending photos & videos about ਗੀਤਾ ਜੈਲਦਾਰ new song, ਗੀਤਾਂ ਨੂੰ, ਗੀਤਾਂ ਤੇ, ਗੀਤਾਂ ਦੇ, ਗੀਤਾਂ ਦੀ,

  • 2 Followers
  • 2 Stories

Saity Singh

ਕੰਮੀਆਂ ਦੇ ਵਿਹੜੇ ਦਾ ਸੂਰਜ---ਹਿਮਾ ਦਾਸ (ਮਘਦਾ ਰਹੀਂ ਵੇ ਸੂਰਜਾ , ਕੰਮੀਆਂ ਦੇ ਵਿਹੜੇ --ਸੰਤ ਰਾਮ ਉਦਾਸੀ) ਦੌੜੀ ਚੱਲ ਹਿਮਾ ਦਾਸ !! ਹੋਰ ਤੇਜ਼ ! ਹੋਰ ਤੇਜ਼ !! ਜੋਰ ਨਾਲ !!! ਜੋਸ਼ ਨਾਲ !! ਜਜ਼ਬੇ ਨਾਲ !! ਜਨੂੰਨ ਨਾਲ ! ਜ਼ਬਤ ਨਾਲ ਅਜੇ ਤਾਂ ਹਿਮਾ ਵਲੋਂ ਜਿੱਤੇ ਪੰਜਵੇਂ ਤਮਗੇ ਦੀਆਂ ਖਬਰਾਂ ਹੀ ਚੱਲੀ ਜਾਂਦੀਆ ਸਨ ਕਿ ਉਸਦੇ ਛੇਵੇਂ ਸੁਨਹਿਰੀ ਤਮਗੇ ਦੀਆਂ ਖਬਰਾਂ ਆ ਗਈਆਂ ਨੇ। ਦੇਸ਼ ਦੇ ਮੁਖੀਏ ਵਲੋਂ ਵਧਾਈ ਦਿੱਤੀ ਗਈ ਹੈ। ਵੱਡੇ ਸਟਾਰ ਖਿਡਾਰੀਆਂ ਤੇ ਐਕਟਰਾਂ ਵਲੋਂ ਵੀ। ਉਸਦੇ ਪੰਜਵੇਂ ਸੋਨ ਤਮਗੇ ਨੇ ਮਸੀਂ ਕਿਤੇ ਜਾਕੇ ਘੂਕ ਸੁੱਤੇ ਪਏ ਆਗੂਆਂ ਦੀ ਜਾਗ ਖੋਲੀ ਸੀ ਤੇ ਹੁਣ ----। ਚੱਲ ਹਿਮਾ ਧੀਏ ਮੰਨ ਲੈ ਇਹਨਾਂ ਦੀਆਂ ਵਧਾਈਆਂ। ਗੱਲ ਗੱਲ 'ਤੇ ਟਊਂ ਟਊਂ ਕਰਨ ਵਾਲੇ ਮੀਡੀਏ ਦੀ ਜਾਗ ਤਾਂ ਅਜੇ ਵੀ ਨ੍ਹੀਂ ਖੁੱਲ੍ਹੀ। ਕਾਸ਼ ਕਿਤੇ ਤੇਰੇ ਨਾਲ ਕੋਈ ਪਾਕਿਸਤਾਨੀ ਦੌੜਾਕ ਦੌੜੀ ਹੁੰਦੀ। ਫੇਰ ਸ਼ਾਇਦ ਮੀਡੀਆ ਚੀਕਦਾ, "ਹਿਮਾ ਕੀ ਸਰਜੀਕਲ ਸਟਰਾਈਕ!" ਖੈਰ ਘਬਰਾ ਨਾ, ਮੀਡੀਆ ਅਜੇ ---ਗਾਂ, ਗੋਬਰ, ਗਿਆਨ ਗੋਸ਼ਟ, ਗੋਤਰ, ਗ੍ਰਹਿ ਦਿਸ਼ਾਵਾਂ ਤੇ ਗੱਪਾਂ 'ਚ ਬਿਜ਼ੀ ਹੈ। ਵਿਹਲਾ ਹੁੰਦਿਆਂ ਹੀ ਤੇਰੇ ਬਾਰੇ ਚਰਚਾ ਜਰੂਰ ਕਰੇਗਾ। ਹਿਮਾ ਤੂੰ ਆਪਣੇ ਬਾਪ ਰਣਜੀਤ ਦਾਸ ਦਾ ਹੀ ਨਹੀਂ , ਦੇਸ਼ ਦੇ ਕਰੋੜਾਂ ਉਹਨਾਂ ਦੱਬੇ ਕੁਚਲੇ, ਲਤਾੜੇ ਤੇ ਜਾਤੀਵਾਦ ਦਾ ਸ਼ਿਕਾਰ ਬਣਾ ਕੇ ਨਿਤਾਣੇ ਬਣਾ ਦਿੱਤੇ ਗਏ ਲੋਕਾਂ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ ਜਿੰਨਾਂ ਨੂੰ ਕਦੇ ਮੌਕੇ ਹੀ ਨਹੀਂ ਦਿੱਤੇ। ਤੂੰ ਦੱਸ ਦਿੱਤਾ ਹੈ ਕਿ ਮੌਕੇ ਮਿਲਣ ਤਾਂ ਇਹ ਗਰੀਬ ਲੋਕ ਦੇਸ਼ ਦਾ ਨਾਂ ਸੁਨਹਿਰੀ ਅੱਖਰਾਂ ਵਿੱਚ ਲਿਖ ਦੇਣ। ਕੀ ਖੇਡਾਂ, ਕੀ ਵਿਗਿਆਨ, ਕੀ ਇੰਜਨੀਅਰਿੰਗ--- ਇਹਨਾਂ ਦੇ ਖੂਨ 'ਚ ਦੇਸ਼ ਪ੍ਰਤੀ ਵਫਾਦਾਰੀ ਤੇ ਸਮਰਪਣ ਹੈ, ਇਹ ਹਰ ਖੇਤਰ 'ਚ ਮੱਲਾਂ ਮਾਰ ਸਕਦੇ ਨੇ। ਹਿਮਾ ! ਤੈਨੂੰ ਦੌੜਦਿਆਂ ਵੇਖ ਦੇਸ਼ ਦੀ ਇਕ ਹੋਰ ਮਹਾਨ ਧੀ 'ਪੀ ਟੀ ਊਸ਼ਾ' ਚੇਤੇ ਆਈ ਸੀ। ਯਾਦ ਹੈ 1984 ਦਾ ਲਾਂਸ ਏਂਜਲਸ ਉਲੰਪਿਕ। ਇਕ ਸੈਕਿੰਡ ਦੇ ਸੌਂਵੇ ਹਿਸੇ ਨਾਲ ਤਮਗਾ ਜਿੱਤਣ ਤੋਂ ਰਹਿ ਗਈ। ਅਸੀਂ ਬਹੁਤ ਉਦਾਸ ਹੋਏ ਸਾਂ ਉਸ ਦਿਨ। ਉਡਣੇ ਸਿੱਖ ਮਿਲਖਾ ਸਿੰਘ ਤੋਂ ਬਾਅਦ ਇਹ ਇਕ ਸ਼ਾਨਦਾਰ ਪ੍ਰਾਪਤੀ ਸੀ। ਸਾਨੂੰ ਯਾਦ ਨੇ 1986 ਦੀਆਂ ਸਿਓਲ ਏਸ਼ੀਆਈ ਖੇਡਾਂ। ਕੁੱਲ ਪੰਜ ਸੋਨ ਤਮਗੇ ਜਿੱਤੇ ਸਨ ਆਪਣੇ ਦੇਸ਼ ਨੇ, ਇਹਨਾਂ 'ਚੋਂ ਚਾਰ ਪੀ ਟੀ ਊਸ਼ਾ ਦੇ ਸਨ। ਇਕ ਸੁਰ ਸਿੰਘੀਏ ਕਹਾਣੀਕਾਰ ਵਰਿਆਮ ਸਿੰਘ ਸੰਧੂ ਦੇ ਗਰਾਈਂ ਕਰਤਾਰ ਸਿੰਘ ਭਲਵਾਨ ਦਾ ਸੀ। 200, 400, 400 ਮੀਟਰ ਹਰਡਲਜ, 4×400 ਮੀਟਰ ਰੀਲੇਅ। ਦੇਸ਼ ਅਸ਼ ਅਸ਼ ਕਰ ਉੱਠਿਆ। ਪੀ ਟੀ ਊਸ਼ਾ ਨੇ 125 ਕਰੋੜੀ ਦੇਸ਼ ਨੂੰ ਨਮੋਸ਼ੀ ਤੋਂ ਬਚਾ ਲਿਆ ਸੀ। 1990 ਦੀਆਂ ਬੀਜਿੰਗ ਖੇਡਾਂ ਵਿਚ ਤਿੰਨ ਸਿਲਵਰ ਫੇਰ ਜਿੱਤ ਲਏ। ਸਰਕਾਰ ਨੇ ਪਦਮ ਸ਼੍ਰੀ ਦਿੱਤਾ ਹੈ। ਜੇ ਥਾਪਾ ਜਿਹਾ ਫੜਕੇ ਖੇਡੀ ਹੁੰਦੀ, ਨਾਲੇ ਰੱਜ ਕੇ ਨੋਟ ਕਮਾਏ ਹੁੰਦੇ ਨਾਲੇ ਪਦਮ ਭੂਸ਼ਣ ਡੁੱਕ ਲੈਂਦੀ। ਪਰ ਕੀ ਕਰਦੀ ਗਰੀਬ ਦੀ ਧੀ ਜੋ ਸੀ। ਜਿੰਨਾਂ ਦਾ ਤਾਂ ਪਰਛਾਵਾਂ ਵੀ ਵਰਜਿਤ ਹੈ। ਪਦਮ ਸ਼੍ਰੀ ਥੋੜਾ ਇਹਨਾਂ ਲਈ ? ਕਿਸੇ ਹੋਰ ਦੇਸ਼ 'ਚ ਜੰਮੀ ਪਲੀ ਹੁੰਦੀ ਅਗਲਿਆਂ ਖੇਡ ਮੰਤਰੀ ਬਣਾ ਦੇਣੀ ਸੀ। #nojotophoto

read more
 ਕੰਮੀਆਂ ਦੇ ਵਿਹੜੇ ਦਾ ਸੂਰਜ---ਹਿਮਾ ਦਾਸ
(ਮਘਦਾ ਰਹੀਂ ਵੇ ਸੂਰਜਾ , ਕੰਮੀਆਂ ਦੇ ਵਿਹੜੇ --ਸੰਤ ਰਾਮ ਉਦਾਸੀ)

ਦੌੜੀ ਚੱਲ ਹਿਮਾ ਦਾਸ !!
ਹੋਰ ਤੇਜ਼ ! ਹੋਰ ਤੇਜ਼ !! ਜੋਰ ਨਾਲ !!! ਜੋਸ਼ ਨਾਲ !! ਜਜ਼ਬੇ ਨਾਲ !! ਜਨੂੰਨ ਨਾਲ ! ਜ਼ਬਤ ਨਾਲ
ਅਜੇ ਤਾਂ ਹਿਮਾ ਵਲੋਂ ਜਿੱਤੇ ਪੰਜਵੇਂ ਤਮਗੇ ਦੀਆਂ ਖਬਰਾਂ ਹੀ ਚੱਲੀ ਜਾਂਦੀਆ ਸਨ ਕਿ ਉਸਦੇ ਛੇਵੇਂ ਸੁਨਹਿਰੀ ਤਮਗੇ ਦੀਆਂ ਖਬਰਾਂ ਆ ਗਈਆਂ ਨੇ। ਦੇਸ਼ ਦੇ ਮੁਖੀਏ ਵਲੋਂ ਵਧਾਈ ਦਿੱਤੀ ਗਈ ਹੈ। ਵੱਡੇ ਸਟਾਰ ਖਿਡਾਰੀਆਂ ਤੇ ਐਕਟਰਾਂ ਵਲੋਂ ਵੀ। ਉਸਦੇ ਪੰਜਵੇਂ ਸੋਨ ਤਮਗੇ ਨੇ ਮਸੀਂ ਕਿਤੇ ਜਾਕੇ ਘੂਕ ਸੁੱਤੇ ਪਏ ਆਗੂਆਂ ਦੀ ਜਾਗ ਖੋਲੀ ਸੀ ਤੇ ਹੁਣ ----। ਚੱਲ ਹਿਮਾ ਧੀਏ ਮੰਨ ਲੈ ਇਹਨਾਂ ਦੀਆਂ ਵਧਾਈਆਂ। ਗੱਲ ਗੱਲ 'ਤੇ ਟਊਂ ਟਊਂ ਕਰਨ ਵਾਲੇ ਮੀਡੀਏ ਦੀ ਜਾਗ ਤਾਂ ਅਜੇ ਵੀ ਨ੍ਹੀਂ ਖੁੱਲ੍ਹੀ। ਕਾਸ਼ ਕਿਤੇ ਤੇਰੇ ਨਾਲ ਕੋਈ ਪਾਕਿਸਤਾਨੀ ਦੌੜਾਕ ਦੌੜੀ ਹੁੰਦੀ। ਫੇਰ ਸ਼ਾਇਦ ਮੀਡੀਆ ਚੀਕਦਾ, "ਹਿਮਾ ਕੀ ਸਰਜੀਕਲ ਸਟਰਾਈਕ!" ਖੈਰ ਘਬਰਾ ਨਾ, ਮੀਡੀਆ ਅਜੇ ---ਗਾਂ, ਗੋਬਰ, ਗਿਆਨ ਗੋਸ਼ਟ, ਗੋਤਰ, ਗ੍ਰਹਿ ਦਿਸ਼ਾਵਾਂ ਤੇ ਗੱਪਾਂ 'ਚ ਬਿਜ਼ੀ ਹੈ। ਵਿਹਲਾ ਹੁੰਦਿਆਂ ਹੀ ਤੇਰੇ ਬਾਰੇ ਚਰਚਾ ਜਰੂਰ ਕਰੇਗਾ। 
ਹਿਮਾ ਤੂੰ ਆਪਣੇ ਬਾਪ ਰਣਜੀਤ ਦਾਸ ਦਾ ਹੀ ਨਹੀਂ , ਦੇਸ਼ ਦੇ ਕਰੋੜਾਂ ਉਹਨਾਂ ਦੱਬੇ ਕੁਚਲੇ, ਲਤਾੜੇ ਤੇ ਜਾਤੀਵਾਦ ਦਾ ਸ਼ਿਕਾਰ ਬਣਾ ਕੇ ਨਿਤਾਣੇ ਬਣਾ ਦਿੱਤੇ ਗਏ ਲੋਕਾਂ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ ਜਿੰਨਾਂ ਨੂੰ ਕਦੇ ਮੌਕੇ ਹੀ ਨਹੀਂ ਦਿੱਤੇ। ਤੂੰ ਦੱਸ ਦਿੱਤਾ ਹੈ ਕਿ ਮੌਕੇ ਮਿਲਣ ਤਾਂ ਇਹ ਗਰੀਬ ਲੋਕ ਦੇਸ਼ ਦਾ ਨਾਂ ਸੁਨਹਿਰੀ ਅੱਖਰਾਂ ਵਿੱਚ ਲਿਖ ਦੇਣ। ਕੀ ਖੇਡਾਂ, ਕੀ ਵਿਗਿਆਨ, ਕੀ ਇੰਜਨੀਅਰਿੰਗ--- ਇਹਨਾਂ ਦੇ ਖੂਨ 'ਚ ਦੇਸ਼ ਪ੍ਰਤੀ ਵਫਾਦਾਰੀ ਤੇ ਸਮਰਪਣ ਹੈ, ਇਹ ਹਰ ਖੇਤਰ 'ਚ ਮੱਲਾਂ ਮਾਰ ਸਕਦੇ ਨੇ। 
ਹਿਮਾ ! ਤੈਨੂੰ ਦੌੜਦਿਆਂ ਵੇਖ ਦੇਸ਼ ਦੀ ਇਕ ਹੋਰ ਮਹਾਨ ਧੀ 'ਪੀ ਟੀ ਊਸ਼ਾ' ਚੇਤੇ ਆਈ ਸੀ। ਯਾਦ ਹੈ 1984 ਦਾ ਲਾਂਸ ਏਂਜਲਸ ਉਲੰਪਿਕ। ਇਕ ਸੈਕਿੰਡ ਦੇ ਸੌਂਵੇ ਹਿਸੇ ਨਾਲ ਤਮਗਾ ਜਿੱਤਣ ਤੋਂ ਰਹਿ ਗਈ। ਅਸੀਂ ਬਹੁਤ ਉਦਾਸ ਹੋਏ ਸਾਂ ਉਸ ਦਿਨ। ਉਡਣੇ ਸਿੱਖ ਮਿਲਖਾ ਸਿੰਘ ਤੋਂ ਬਾਅਦ ਇਹ ਇਕ ਸ਼ਾਨਦਾਰ ਪ੍ਰਾਪਤੀ ਸੀ। ਸਾਨੂੰ ਯਾਦ ਨੇ 1986 ਦੀਆਂ ਸਿਓਲ ਏਸ਼ੀਆਈ ਖੇਡਾਂ। ਕੁੱਲ ਪੰਜ ਸੋਨ ਤਮਗੇ ਜਿੱਤੇ ਸਨ ਆਪਣੇ ਦੇਸ਼ ਨੇ, ਇਹਨਾਂ 'ਚੋਂ ਚਾਰ ਪੀ ਟੀ ਊਸ਼ਾ ਦੇ ਸਨ। ਇਕ ਸੁਰ ਸਿੰਘੀਏ ਕਹਾਣੀਕਾਰ ਵਰਿਆਮ ਸਿੰਘ ਸੰਧੂ ਦੇ ਗਰਾਈਂ ਕਰਤਾਰ ਸਿੰਘ ਭਲਵਾਨ ਦਾ ਸੀ। 200, 400, 400 ਮੀਟਰ ਹਰਡਲਜ, 4×400 ਮੀਟਰ ਰੀਲੇਅ। ਦੇਸ਼ ਅਸ਼ ਅਸ਼ ਕਰ ਉੱਠਿਆ। ਪੀ ਟੀ ਊਸ਼ਾ ਨੇ 125 ਕਰੋੜੀ ਦੇਸ਼ ਨੂੰ ਨਮੋਸ਼ੀ ਤੋਂ ਬਚਾ ਲਿਆ ਸੀ। 1990 ਦੀਆਂ ਬੀਜਿੰਗ ਖੇਡਾਂ ਵਿਚ ਤਿੰਨ ਸਿਲਵਰ ਫੇਰ ਜਿੱਤ ਲਏ। ਸਰਕਾਰ ਨੇ ਪਦਮ ਸ਼੍ਰੀ ਦਿੱਤਾ ਹੈ। ਜੇ ਥਾਪਾ ਜਿਹਾ ਫੜਕੇ ਖੇਡੀ ਹੁੰਦੀ, ਨਾਲੇ ਰੱਜ ਕੇ ਨੋਟ ਕਮਾਏ ਹੁੰਦੇ ਨਾਲੇ ਪਦਮ ਭੂਸ਼ਣ ਡੁੱਕ ਲੈਂਦੀ। ਪਰ ਕੀ ਕਰਦੀ ਗਰੀਬ ਦੀ ਧੀ ਜੋ ਸੀ। ਜਿੰਨਾਂ ਦਾ ਤਾਂ ਪਰਛਾਵਾਂ ਵੀ ਵਰਜਿਤ ਹੈ। ਪਦਮ ਸ਼੍ਰੀ ਥੋੜਾ ਇਹਨਾਂ ਲਈ ? ਕਿਸੇ ਹੋਰ ਦੇਸ਼ 'ਚ ਜੰਮੀ ਪਲੀ ਹੁੰਦੀ ਅਗਲਿਆਂ ਖੇਡ ਮੰਤਰੀ ਬਣਾ ਦੇਣੀ ਸੀ।


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile