Nojoto: Largest Storytelling Platform

Best my_one_side_love Shayari, Status, Quotes, Stories

Find the Best my_one_side_love Shayari, Status, Quotes from top creators only on Nojoto App. Also find trending photos & videos about one kiss is all it takes fallin in love with me, propose shayari in hindi for girlfriend one side love, one sided love shayari and messages, one sided love shayari in hindi 720, one said love shayari in hindi,

  • 1 Followers
  • 1 Stories

ਤੇਰਾ_ਸੁਖ

#OpenPoetry ਰੰਗ ਅਾ ਸਾਂਵਲਾ,ਤਾਂ ਵੀ ਮੈਨੂੰ ਸੋਹਣੀ ਲੱਗੇ,
ਸਹੁੰ ਰੱਬ ਦੀ,ਸੂਟ ਚ ਓਹ ਤਾਂ ਬਾਹਲੀ ਫੱਬੇ,
ਨਾਲ ਸੀ ਪੜ੍ਹਦੀ,ਪਿਆਰ ਪਿਊਰ ਦਾ ਪਤਾ ਨਹੀਂ ਸੀ,
ਭੋਲੇ ਜਿਹੇ ਸੀ,ਚਲਾਕੀਆਂ ਤਾਂ ਰਤਾ ਨਹੀਂ ਸੀ,
ਪਤਾ ਨਾ ਲੱਗਿਅਾ,ਇਹ ਪਿਆਰ ਕਦ ਹੋ ਗਿਆ,
ਨਹੀਂ ਪਤਾ ਓਹਦਾ,ਪਰ ਯਾਰਾਂ ਨੂੰ ਵਨ ਸਾਈਡ ਲਵ ਹੋ ਗਿਆ,
ਗੇੜੇ ਬੜੇ ਲਾਏ,ਇਜਹਾਰ ਨਾ ਕਰ ਸਕਿਆ,
ਓਹਨੂੰ ਪੁੱਛਣ ਲਈ ਮੈਂ ਖੁਦ ਨੂੰ ਤਿਆਰ ਨਾ ਕਰ ਸਕਿਆ,
ਯਾਦ ਕਰਾਂ ਜਦ ਓਹਨੂੰ ਚੇਹਰੇ ਤੇ ਚਮਕ ਆਉਂਦੀ ਐ,
ਮੈਂ ਤਾਂ ਓਹਨੂੰ ਕਿੰਨਾ ਚਾਹਵਾਂ,ਪਤਾ ਨੀ ਓਹ ਵੀ ਚਾਉਂਦੀ ਐ,
ਓਹਦੀਆਂ ਸਹੇਲੀਆਂ ਨੂੰ ਵੀ ਆਖ ਆਖ ਕੇ ਦੇਖ ਲਿਆ,
ਕਦੇ ਗੁਰੂਦੁਆਰੇ,ਕਦੇ ਪੀਰਖਾਨੇ ਓਹਦੇ ਨਾਂ ਦਾ ਮੱਥਾ ਟੇਕ ਲਿਆ,
ਅੱਜ ਫੇਰ ਮੈਨੂੰ ਓਹ ਬੱਸ ਚ ਮਿਲ ਗਈ,
ਸੱਚ ਜਾਣੀ,ਮੇਰੀ ਰੂਹ ਓਦੋਂ ਹੀ ਖਿਲ ਗਈ,
ਓਹਦਾ ਜਨਮਦਿਨ ਇੱਕ ਮਈ ਤੇ ਮੇਰਾ ਦੋ ਮਈ ਦਾ,
ਦੁੱਖ ਬੜਾ ਹੋਣਾ ਜੇਕਰ ਮੇਰੀ ਜਿੰਦਗੀ ਚੋਂ ਗਈ ਦਾ,
ਸਿਰ ਤੇ ਹੋਣੀ ਚੁੰਨੀ,ਨੱਕ ਚ ਸੰਤਰੀ ਕੋਕਾ ਹੁੰਦਾ ਸੀ,
ਅੱਧੀ ਛੁੱਟੀ ਵੇਲੇ ਹੀ ਮੇਰੇ ਕੋਲ ਮੌਕਾ ਹੁੰਦਾ ਸੀ,
ਛੇ ਸਾਲ ਹੋਏ,ਤਾਂ ਵੀ ਓਹਨੂੰ ਯਾਦ ਕਰਦਾ ਹਾਂ,
ਰੱਖੀਂ ਸਹੀ ਸਲਾਮਤ,ਰੱਬ ਅੱਗੇ ਫ਼ਰਿਆਦ ਕਰਦਾ ਹਾਂ,
ਕਦੇ ਕਦੇ ਹੈ ਲੱਗਦਾ ਕਿ ਉਹ ਦੂਰ ਹੋ ਰਹੀ ਹੈ,
ਓਹਦੇ ਰਿਸ਼ਤੇ ਦੀ ਗੱਲ ਜਰੂਰ ਹੋ ਰਹੀ ਹੈ,
ਜਾਹ ਓਏ ਕਾਲੇ,ਤੂੰ ਤਾਂ ਸੰਗ ਚ ਹੀ ਰਹਿ ਗਿਆ,
ਤੇਰੇ ਕੋਲੋਂ ਤਾਂ ਖੋਹ ਕੇ ਕੋਈ ਹੋਰ ਹੀ ਲੈ ਗਿਆ। #my_one_side_love


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile