Nojoto: Largest Storytelling Platform

Best HarjotDiKalam Shayari, Status, Quotes, Stories

Find the Best HarjotDiKalam Shayari, Status, Quotes from top creators only on Nojoto App. Also find trending photos & videos about harjot new song, harjot new song video 210, harjot new song 2400, london song harjot, harjot dhaliwal,

  • 3 Followers
  • 2 Stories

Goppy Zirewala

ਪੜੋ ਚਮਕੀਲੇ ਦੀ ਦਾਸਤਾਨ #hunarbaaz #HarjotDiKalam

read more
ਕੁਲਦੀਪ ਮਾਣਕ ਅਮਰ ਸਿੰਘ ਚਮਕੀਲਾ ਤੋਂ ਜੈਲਸੀ ਬਹੁਤ ਕਰਦਾ ਰਿਹਾ‼️
ਚਮਕੀਲਾ ਅਤੇ ਜੀਜਾ ਲੱਕ ਮਿਣ ਲੈ -ਐਸ. ਅਸ਼ੋਕ ਭੌਰਾ

ਚਮਕੀਲਾ ਪਹਿਲਾਂ ਲੁਧਿਆਣਾ ਦੇ ਭਰਤ ਨਗਰ ਚੌਕ ਵਿਚ ਪੱਗਾਂ ਰੰਗਦਾ ਸੀ। ਫਿਰ ਕੋਟੀਆਂ-ਸਵੈਟਰ ਬੁਣਦਾ ਰਿਹਾ ਤੇ ਫਿਰ ਜਦੋਂ ਸੁਰਿੰਦਰ ਸ਼ਿੰਦੇ ਦਾ ਸ਼ਾਗਿਰਦ ਬਣਿਆ ਤਾਂ ਉਹਦੇ ਨਾਲ ਪ੍ਰੋਗਰਾਮਾਂ ‘ਤੇ ਜਾਣ ਲੱਗ ਪਿਆ ਪਰ ਸਿਰਫ਼ ਗੁਰੂਘਰ ਵਿਚ ਹੀ ਗੀਤ ਗਾਉਣ ਦਾ ਮੌਕਾ ਮਿਲਦਾ ਸੀ। 1982 ਵਿਚ ਉਹਦਾ ਪਹਿਲਾ ਈ.ਪੀ. ਰਿਕਾਰਡ ਸੁਰਿੰਦਰ ਸੋਨੀਆ ਨਾਲ ਆਇਆ ਸੀ ‘ਟਕੂਏ ‘ਤੇ ਟਕੂਆ’। #harjotdikalam 
ਤੇ ਫਿਰ ਨਾਲ ਲੱਗਦੇ ਹੀ ਅਗਲੇ ਵਰ੍ਹੇ ਚਰਨਜੀਤ ਆਹੂਜਾ ਦੇ ਸੰਗੀਤ ਹੇਠ ‘ਜੀਜਾ ਲੱਕ ਮਿਣ ਲੈ’ ਤੇ ਇਸ ਐਲ.ਪੀ. ਰਿਕਾਰਡ ਨਾਲ ਚਮਕੀਲੇ ਨੇ ਦੋ-ਗਾਣੇ ਗਾਉਣ ਵਾਲੀਆਂ ਤਕਰੀਬਨ ਸਾਰੀਆਂ ਜੋੜੀਆਂ ਨੂੰ ਧੱਕਾ ਦੇ ਕੇ ਨੰਬਰ ਦੋ ਜਾਂ ਤਿੰਨ ‘ਤੇ ਕਰ ਦਿੱਤਾ। ਉਦੋਂ ਕੰਪਨੀਆਂ ਨੇ ਨਵੀਂ-ਨਵੀਂ ਪਿਰਤ ਪਾਈ ਸੀ ਕਿ ਤਵੇ ਤੋਂ ਪਹਿਲਾਂ ਕੈਸੇਟ ਵੀ ਮਾਰਕੀਟ ਵਿਚ ਦਿੱਤੀ ਜਾਵੇ। ਚਮਕੀਲਾ ਲੁਧਿਆਣਾ ਦੇ ਬੱਸ ਅੱਡੇ ਦੇ ਸਾਹਮਣੇ ਦਫ਼ਤਰਾਂ ਵਿਚ ਮੈਨੂੰ ਤੇ ਸੁਖਵਿੰਦਰ ਪੰਛੀ ਨੂੰ ਟੱਕਰ ਪਿਆ। ‘ਜੀਜਾ ਲੱਕ ਮਿਣ ਲੈ’ ਵਾਲੀ ਟੇਪ ਵਿਖਾ ਕੇ ਕਹਿਣ ਲੱਗਾ, “ਯਾਰ, ਟੇਪ ਆਈ ਐ। ਅੱਜ ਸੁਣਨ ਨੂੰ ਟੇਪ ਰਿਕਾਰਡਰ ਨ੍ਹੀਂ ਲੱਭਦੀ।” ਦੋ-ਤਿੰਨ ਘੰਟੇ ਲੱਭਦੇ ਰਹੇ, ਗੱਲ ਨਾ ਬਣੀ। ਫਿਰ ਪਤਾ ਲੱਗਾ ਕਿ ਦੀਦਾਰ ਸੰਧੂ ਨੇ ਗੱਡੀ ਵਿਚ ਨਵੀਂ ਟੇਪ ਰਿਕਾਰਡਰ ਫਿੱਟ ਕਰਾਈ ਐ। ਉਹ ਬੈਠਾ ਮਾਣਕ ਦੇ ਦਫ਼ਤਰ ਪੈਗ ਲਾਵੇ।
ਪੰਛੀ ਨੇ ਦੀਦਾਰ ਦੇ ਬੁਕਿੰਗ ਕਲਰਕ ਹਰਜੀਤ ਬਿੱਲੇ ਨੂੰ ਕਿਹਾ, ‘ਘੰਟਾ ਕੁ ਚਾਬੀ ਦੇ ਦੇਹ...।’ ਉਹ ਕਹਿਣ ਲੱਗਾ, “ਚਮਕੀਲੇ ਦੀ ਰੀਲ ਸੁਣਨ ਲਈ ਚਾਬੀ ਨ੍ਹੀਂ ਦੇਣੀ, ਇਹਨੇ ਤਾਂ ਦੀਦਾਰ ਦੇ ਪ੍ਰੋਗਰਾਮਾਂ ਨੂੰ ਸੰਨ੍ਹ ਲਾਈ ਐ!”
ਮੈਂ ਕਿਹਾ, “ਬਿੱਲਿਆ ਦੇ ਦੇਹ, ਕਿਹੜਾ ਜਲੰਧਰ ਦੂਰਦਰਸ਼ਨੋਂ ਗੀਤ ਚਲਾਉਣ ਲੱਗੇ ਆਂ, ਅਸੀਂ ਤਿੰਨਾਂ ਨੇ ਸੁਣਨੇ ਐ।”
“ਤੁਹਾਡੇ ਕਹੇ ‘ਤੇ ਚਾਬੀ ਦੇ ਦੇਨੈਂ ਪਰ ਇਕ ਸ਼ਰਤ ਐ ਕਿ ਬੋਤਲ ਲੱਗੂ।” ਤੇ ਚਮਕੀਲੇ ਨੇ ਵੀਹਾਂ ਦਾ ਨੋਟ ਉਹਦੇ ਹੱਥਾਂ ‘ਤੇ ਧਰ‘ਤਾ। ਉਦੋਂ ਦੇਸੀ ਦੀ ਬੋਤਲ ਅਠਾਰਾਂ ਦੀ ਈ ਆਉਂਦੀ ਸੀ।
ਖ਼ੈਰ! ਟੇਪ ਸੁਣ ਕੇ ਮੈਂ ਚਮਕੀਲੇ ਨੂੰ ਕਿਹਾ, “ਲੱਗਦੈ ਹਵਾ ਤੇਰੇ ਹੱਕ ‘ਚ ਹੋ ਜੂ!” ਤੇ ਫਿਰ ਇਹ ਹਵਾ ‘ਨ੍ਹੇਰੀ ਵਿਚ ਬਦਲ ਗਈ।
ਪੰਛੀ ਨੇ ਦਾਰੂ ਪੀਂਦੇ ਮਾਣਕ ਨੂੰ ਕਿਹਾ, “ਉਸਤਾਦ ਜੀ, ਚਮਕੀਲੇ ਦੀ ਟੇਪ ਆਈ ਐ। ਕਿਆ ਕਮਾਲ ਕੀਤਾ ਉਹਨੇ ਚਰਨਜੀਤ ਆਹੂਜਾ ਨਾਲ ਰਲ ਕੇ!”
“ਕਿਹੜੀ ਟੇਪ?”
“ਜੀਜਾ ਲੱਕ ਮਿਣ ਲੈ।”
“ਜੀਜਾ ਸਾਲਾ ਟੇਲਰ ਮਾਸਟਰ ਐ...ਪਈ ਫੀਤਾ ਲੈ ਕੇ ਖੜ੍ਹੈ!!” ਮਾਣਕ ਆਪਣੇ ਟਿੱਚਰੀ ਸੁਭਾਅ ਵਿਚ ਖਿੱਝ ਕੇ ਬੋਲਿਆ। ਇਸ ਕਰਕੇ ਵੀ ਕਿ ਮਾਣਕ ਨਾਲ ‘ਇਕ ਤੂੰ ਹੋਵੇਂ’ ਗਾਉਣ ਵਾਲੀ ਅਮਰਜੋਤ ਹੁਣ ਚਮਕੀਲੇ ਦੀ ਵਹੁਟੀ ਵੀ ਬਣ ਗਈ ਸੀ ਯਾਨਿ ਗੁਰਮੇਲ ਕੌਰ ਦੀ ਸੌਕਣ।
ਉਸ ਦਿਨ ਮੈਂ ਮਾਣਕ ਕੋਲ ਥਰੀਕੇ ਹੀ ਰੁਕ ਗਿਆ। ਤੇ ਅਗਲੇ ਦਿਨ ਉਹਦੇ ਚਮਕੌਰ ਸਾਹਿਬ ਵਾਲੇ ਪ੍ਰੋਗਰਾਮ ‘ਤੇ ਵੀ ਨਾਲੇ ਚੱਲ ਪਿਆ। ਉਹਦੇ ਨਾਲ ਕਾਰ ਵਿਚ ਸੁਖਵਿੰਦਰ ਪੰਛੀ ਵੀ ਬੈਠਾ ਸੀ। ਚੇਲਾ ਬਣ ਕੇ ਤੀਹ ਰੁਪਏ ਨੂੰ ਪਿੱਛੇ ਕੋਰਸ ਬੋਲਣ ਜਾਂਦਾ ਸੀ। ਨੀਲੋਂ ਵਾਲੀ ਨਹਿਰ ‘ਤੇ ਤੂੜੀ ਵਾਲੇ ਟਰੱਕ ਨੇ ਟਰੈਫ਼ਿਕ ਜਾਮ ਕੀਤਾ ਹੋਇਆ ਸੀ। ਹੋਰ ਰਸਤਿਓਂ ਗੱਡੀ ਕੱਢੀ ਤਾਂ ਇਕ ਪਿੰਡ ਵਿਚ ਉਹੀ ਗੀਤ ਵੱਜੇ, “ਗੜਬੇ ਵਰਗੀ ਰੰਨ ਵੇ, ਜੀਜਾ ਲੱਕ ਮਿਣ ਲੈ...।”
ਪੰਛੀ ਤੋਂ ਫਿਰ ਨਾ ਰਿਹਾ ਗਿਆ, ਆਖਣ ਲੱਗਾ, “ਉਸਤਾਦ ਜੀ, ਆਹ ਗਾਣਾ ਐ ਜਿਹਦੀ ਮੈਂ ਕੱਲ੍ਹ ਗੱਲ ਕਰਦਾ ਸੀ।”
ਮਾਣਕ ਨੇ ਫਿਰ ਤਾੜ੍ਹ ਕਰਦਾ ਥੱਪੜ ਪੰਛੀ ਦੇ ਮੂੰਹ ‘ਤੇ ਠੋਕ‘ਤਾ, “ਮੈਂ ਨ੍ਹੀਂ ਏਦਾਂ ਦੇ ਗੀਤ ਸੁਣਦਾ। ਗੰਦਖਾਨਾ!” ਫਿਰ ਗੱਡੀ ਵਿਚ ਚੁੱਪ ਪਸਰ ਗਈ।
ਨੀਲੋਂ ਵਾਲੇ ਪੁਲ ‘ਤੇ ਫਿਰ ਇਹੋ ਗੀਤ ਵੱਜੇ। ਮਾਣਕ ਚੁੱਪ ਤੋੜਦਿਆਂ ਕਹਿਣ ਲੱਗਾ ਕਿ ‘ਏਦਾਂ’ ਦੇ ਗੀਤ ਢਾਈ ਦਿਨ ਹੀ ਚੱਲਦੇ ਨੇ।
ਚਮਕੌਰ ਸਾਹਿਬ ਵੜਦਿਆਂ ਫਿਰ ਰੀਲਾਂ ਦੀ ਦੁਕਾਨ ‘ਤੇ ਵੱਜੇ, “ਜੀਜਾ ਲੱਕ ਮਿਣ ਲੈ।”
ਮਾਣਕ ਨੇ ਪੰਛੀ ਵੱਲ ਅੱਖ ਘੁੰਮਾਈ ਤਾਂ ਉਹ ਹੱਸ ਪਿਆ, ਕਹਿਣ ਲੱਗਾ, “ਉਸਤਾਦ...ਹੁਣ ਕੀ ਪਤੈ ਜੀਜਾ ਦਰਜੀ ਐ ਕਿ ਕੁਛ ਹੋਰ...।”
“ਐਵੇਂ ਸਾਲੀ ਵਾਵਰੋਲੇ ਵਾਂਙੂੰ ਹਵਾ ਹੀ ਹੁੰਦੀ ਐ, ਗੰਦ-ਗੁੰਦ ਹੂੰਝ ਕੇ ਲੈ ਜਾਂਦੀ ਆ।”
ਤੇ ਫਿਰ ਸਾਰੇ ਹੀ ਹੱਸ ਪਏ।
ਪਿੱਛੋਂ ਤੁਰਦਿਆਂ ਫਿਰ ਗੱਲ ਸ਼ੁਰੂ ਕਰ ਲਈ, ਬਾਈ, ਗੱਲ ਦੀ ਸਮਝ ਨ੍ਹੀਂ ਪੈਂਦੀ...ਪਈ ਲੁਧਿਆਣੇ ਤੋਂ ਭੌਰੇ ਤਕ ਵੀਹ ਕੁ ਥਾਈਂ ਸਾਲਾ ਮੈਨੂੰ ਇਕੋ ਗੀਤ ਵੱਜਦਾ ਸੁਣਿਐ:
ਉਡ ਜਾ ਕਬੂਤੀਏ
ਡਾਰ ਕਾਂਵਾਂ ਦੀ ਆਉਂਦੀ ...ਤੇ 
ਗੜਬੇ ਵਰਗੀ ਰੰਨ ਵੇ
ਜੀਜਾ ਲੱਕ ਮਿਣ ਲੈ...
“ਤੈਨੂੰ ਲੱਗਦੈ ਕਿ ਕੋਈ ਗੱਲ ਬਣਦੀ ਐ? ਨਾ ਬੋਲ, ਨਾ ਸਾਲੀ ‘ਵਾਜ਼। ਪਤੰਦਰ ਚਮਕੀਲੇ ਨੇ ਸ਼ੁਦਾਈ ਕੀਤੇ ਪਏ ਐ ਲੋਕ।”
“ਤੈਨੂੰ ਕੀ? ਇਸ ਗੱਲ ਦਾ ਫ਼ਿਕਰ ਸਦੀਕ-ਰਣਜੀਤ ਕਰਨ! ਕਰਤਾਰ ਕਰੇ ਜਾਂ ਫਿਰ ਦੀਦਾਰ ਸੰਧੂ। ਤੂੰ ਕਿਹੜਾ ਦੋ-ਗਾਣੇ ਗਾਉਂਣੇ ਆਂ! ਤੇਰੀਆਂ ਕਲੀਆਂ ਜਾਂ ਲੋਕ-ਗਾਥਾਵਾਂ ਨ੍ਹੀਂ ਫਿੱਕੀਆਂ ਪੈਣੀਆਂ।”
“ਮੈਂ ਤਾਂ ਸਾਧਾਰਣ ਗੱਲ ਕਰਦਾਂ, ਊਂ ਮਾਣਕ ਨੂੰ ਕੀ ਪ੍ਰਵਾਹ ਆ!!” ਤੇ ਨਾਲ ਹੀ ਨਿੱਕਾ ਜਿਹਾ ਪੈਗ ਵੀ ਖਿੱਚ ਲਿਆ।
ਚੰਨਿਆਣੀ ਪਹੁੰਚੇ ਤਾਂ ਉਸੇ ਘਰ ਵਿਚ ਪਹਿਲਾਂ ਹੀ ਚਮਕੀਲਾ ਤੇ ਅਮਰਜੋਤ ਪੁੱਜੇ ਹੋਏ ਸਨ। ਅਮਰਜੋਤ ਨੂੰ ਵੇਖ ਕੇ ਮਾਣਕ ਫਿਰ ਖਿਝ ਗਿਆ। ਘਰਦਿਆਂ ਨੂੰ ਕਹਿਣ ਲੱਗਾ, “ਸਾਨੂੰ ਕਿਤੇ ਹੋਰ ਬਿਠਾ ਦਿਓ।”
ਖ਼ੈਰ! ਮੇਰੇ ਲਈ ਤਾਂ ਦੋਵੇਂ ਸਾਂਝੇ ਯਾਰ ਸਨ। ਮਾਣਕ ਨੂੰ ਹੋਰ ਘਰੇ ਬਿਠਾ ’ਤਾ ਅਤੇ ਮੈਂ ਚਮਕੀਲੇ ਨਾਲ ਉਹਦੀ ਚੜ੍ਹਦੀ ਗੁੱਡੀ ਦੀ ਮਜ਼ਬੂਤ ਡੋਰ ਦੀ ਗੱਲ ਕਰਨ ਲੱਗ ਪਿਆ। ਮਾਣਕ ਦੀ ਬਾਕੀ ਟੀਮ ਸਣੇ ਸੁਖਵਿੰਦਰ ਪੰਛੀ, ਕੇਵਲ ਜਲਾਲ ਤੇ ਅਵਤਾਰ ਬੱਲ ਉਥੇ ਹੀ ਸੀ।
ਚਾਰ ਕੁ ਵਜੇ ਟੂਰਨਾਮੈਂਟ ਖ਼ਤਮ ਹੋ ਗਿਆ ਤੇ ਪ੍ਰਬੰਧਕਾਂ ਨੇ ਪਹਿਲਾਂ ਹੀ ‘ਜੀਜਾ ਲੱਕ ਮਿਣ ਲੈ’ ਵਜਾ-ਵਜਾ ਕੇ ਧੂੜ ਉਡਾਈ ਪਈ ਸੀ। ਹਾਲਾਂਕਿ ‘ਇੱਛਰਾਂ’ ਧਾਹਾਂ ਮਾਰਦੀ, ਗੋਲੀ ਮਾਰੋ ਇਹੋ ਜਿਹੇ ਬਨਾਉਟੀ ਯਾਰ ਦੇ, ਅੰਬ ਦਾ ਬੂਟਾ, ਮਾਂ ਹੁੰਦੀ ਏ ਮਾਂ...ਆਦਿ ਉਸ ਵੇਲੇ ਦੀਆਂ ਉਹਦੀਆਂ ਅਮਰ ਰਚਨਾਵਾਂ ਨਾਲ ਪੂਰੀ ਝੰਡੀ ਵੀ ਸੀ ਪਰ ਅਨਾਊਂਸ ਇਹ ਹੋਇਆ ਕਿ ਪਹਿਲਾਂ ਮਾਣਕ ਗਾਵੇਗਾ। ਆਲੇ-ਦੁਆਲੇ ਦੇ ਦਸਾਂ ਪਿੰਡਾਂ ਤੋਂ ਲੋਕ ਆਏ ਹੋਣਗੇ। ਗਰਾਊਂਡ ਖਚਾਖਚ ਨਹੀਂ ਬਲਕਿ ਦਰਸ਼ਕਾਂ ਨਾਲ ਉਪਰ-ਥੱਲੇ ਹੋਈ ਪਈ ਸੀ। ਬਹੁਤਾ ਇਸ ਕਰਕੇ ਕਿ ਚਮਕੀਲਾ ਇਸ ਇਲਾਕੇ ਵਿਚ ਪਹਿਲੀ ਵਾਰ ਆਇਆ ਸੀ।
ਭੀੜ ਨੇ ਪਾ‘ਤੀ ਰੌਲੀ...ਪਾ ਲਿਆ ਖਿਲਾਰ...ਆਵਾਜ਼ਾਂ ਕੱਸ ਹੋਣ ਲੱਗ ਪਈਆਂ, “ਮਾਣਕ ਨੂੰ ਬਥੇਰਾ ਸੁਣ ਲਿਐ, ਇਹਨੂੰ ਨ੍ਹੀਂ ਸੁਣਨਾ, ਪਹਿਲਾਂ ਚਮਕੀਲਾ ਲਾਓ।”
ਪ੍ਰਬੰਧਕ ਬਹੁਤਾ ਕਰਕੇ ਮਾਣਕ ਦੇ ਸਤਿਕਾਰ ਵਾਲੇ ਸਨ ਪਰ ਹਿਸਾਬ-ਕਿਤਾਬ ਨਿਬੜੇ ਨਾ। ਸਾਜ਼ੀ ਧੁਨਾਂ ਵੀ ਵਜਾਉਣ ਲੱਗ ਪਏ ਸਨ, ਪਰ ਲੋਕ ਹੱਥ ਉਪਰ ਨੂੰ ਕਰ ਕੇ ਨਾਂਹ ਕਰਨ ‘ਨਹੀਂ ਨਹੀਂ... ਚਮਕੀਲਾ...ਚਮਕੀਲਾ।’
ਜਿਹੜੇ ਚਮਕੀਲੇ ਨੂੰ ਜਾਣਦੇ ਹਨ, ਉਨ੍ਹਾਂ ਨੂੰ ਪਤੈ ਕਿ ਨਿਮਰਤਾ ਤੇ ਚਮਕੀਲਾ ਕਦੇ ਵੀ ਅਲੱਗ-ਅਲੱਗ ਨਹੀਂ ਸਨ ਹੋਏ। ਤੇ ਜਿਸ ਕਰਕੇ ਮੇਰੇ ਮਨ ਵਿਚ ਚਮਕੀਲੇ ਦਾ ਸਾਰੀ ਉਮਰ ਸਤਿਕਾਰ ਬਣਿਆ ਰਿਹੈ ਅਤੇ ਮਾਣਕ ਦੀ ਵੀ ਉਹਦੇ ਪ੍ਰਤੀ ਗਰਮਾਇਸ਼ ਠੰਢੀ ਹੋਈ, ਉਹ ਚੰਨਿਆਣੀ ਪਿੰਡ ਦੀ ਘਟਨਾ ਹੀ ਸੀ।
ਚਮਕੀਲਾ ਆਪਣੀ ਗੱਡੀ ਵਿਚੋਂ ਉਤਰ ਕੇ ਸਟੇਜ ‘ਤੇ ਆਇਆ। ਲੋਕਾਂ ਨੇ ਕਿਲਕਾਰੀਆਂ, ਚੀਕਾਂ ਦਾ ਤੂਫਾਨ ਲਿਆ ’ਤਾ। ਉਹਨੇ ਝੁਕ ਕੇ ਦੋਵੇਂ ਹੱਥ ਮਾਣਕ ਦੇ ਪੈਰਾਂ ਨੂੰ ਲਾਏ ਅਤੇ ਮਾਇਕ ਫੜ ਕੇ ਮੁਖ਼ਾਤਿਬ ਹੋਇਆ, “ਮਾਣਕ ਗਾਇਕੀ ਦੀ ਮਿੱਠੀ ਛਬੀਲ ਦਾ ਨਾਂ ਐ, ਸਤਿਕਾਰ ਉਹਦੇ ਲਈ ਛੋਟਾ ਸ਼ਬਦ ਐ। ਮੈਂ ਉਹਦੇ ਪੈਰਾਂ ਵਿਚ ਸਿਰ ਰੱਖਦਾ ਹਾਂ। ਮਾਣਕ ਸ੍ਹਾਬ ਪਹਿਲਾਂ ਹੀ ਗਾਉਣਗੇ, ਜੇ ਉਹਨੂੰ ਨਹੀਂ ਸੁਣੋਗੇ ਤਾਂ ਚਮਕੀਲਾ ਬਿਨਾਂ ਗਾਏ ਵਾਪਸ ਪਰਤ ਜਾਏਗਾ...।”
ਜਿਵੇਂ ਹਾੜ੍ਹ ਵਿਚ ਸਿਖ਼ਰ ਦੁਪਹਿਰੇ ਮੀਂਹ ਵਰ੍ਹ ਪਿਆ ਹੋਵੇ। ਭੀੜ ਚੁੱਪ ਹੋ ਗਈ ਤੇ ਮਾਣਕ ਨੇ ‘ਕਲਗੀਧਰ ਦਾ ਥਾਪੜਾ’ ਗਾਉਣ ਤੋਂ ਪਹਿਲਾਂ ‘ਚਮਕੀਲਾ ਆਪਣਾ ਈ ਬੱਚਾ ਆ’ ਕਹਿ ਕੇ ਡੂਢ ਘੰਟਾ ਗਾਇਆ ਤਾਂ ਜ਼ਰੂਰ, ਹਾਲਾਤ ਕਰਕੇ ਗੱਲ ਉਹ ਨ੍ਹੀਂ ਬਣੀ।
ਤੇ ਫਿਰ ਚਮਕੀਲੇ ਨੇ ਸਵਾ ਤਿੰਨ ਘੰਟੇ...ਉਪਰ ਦੀ ਥੱਲੇ ਕਰ’ਤੀ; ਠੇਕੇ ‘ਤੇ ਘਰ ਪਾ ਲੈਣਾ, ਗੁੰਮ ਬਾਪੂ ਅਤੇ ਜੀਜਾ ਲੱਕ ਮਿਣ ਲੈ, ਸੋਹਣਿਆ ਵਿਆਹ ਕਰਵਾ ਕੇ ਵੇ ਆਦਿ ਗੀਤਾਂ ਨਾਲ ਦੋਹਾਂ ਨੇ ਸਿੱਧ ਕਰ’ਤਾ ਕਿ ਮੁਕਾਬਲਾ ਤਾਂ ਖਿਡਾਰੀਆਂ ਦਾ ਹੋ ਕੇ ਹਟਿਆ, ਉਨ੍ਹਾਂ ਦਾ ਤਾਂ ਹੈ ਈ ਨ੍ਹੀਂ।
ਮੁੜਦੀ ਵਾਰੀ ਟੱਲੀ ਜਿਹੇ ਹੋਏ ਮਾਣਕ ਨੂੰ ਸੁਖਵਿੰਦਰ ਪੰਛੀ ਨੇ ਫਿਰ ਟਕੋਰ ਲਾ ਕੇ ਪੁੱਛਿਆ, “ਉਸਤਾਦ ਜੀ, ਕਿਵੇਂ...ਜੀਜਾ ਦਰਜੀ ਸੀ ਕਿ ਕੁਛ ਹੋਰ...?”
“ਚੁੱਪ ਕਰ ਉਇ, ਜੀਜਾ ਤਾਂ ਸਾਲਾ ਕੰਜਰ ਦਾ, ਕੱਪੜੇ ਸਿਉਣ ਵਾਲੀ ਵੱਡੀ ਫ਼ੈਕਟਰੀ ਦਾ ਮਾਲਕ ਲੱਗਦੈ।” ਤੇ ਡਰਾਈਵਰ ਗੁਰਦਾਸ ਵੱਲ ਇਸ਼ਾਰਾ ਕਰ ਕੇ ਬੋਲਿਆ, “ਲਾ ਤਾਂ ਕੇਰਾਂ ਟੇਪ ਸੁਣ ਤਾਂ ਲਈਏ ‘ਜੀਜਾ ਲੱਕ ਮਿਣ ਲੈ’ ਵਿਚ ਹੈ ਕੀ?” 
ਵਿਸ਼ਵਾਸ ਹੋ ਗਿਆ ਸੀ ਕਿ ਧਰਮ ਭਾਵੇਂ ਨਾ ਵੀ ਘਟਾਵੇ ਪਰ ਸੰਗੀਤ ਵਿਰੋਧ ਘੱਟ ਜ਼ਰੂਰ ਕਰ ਦਿੰਦਾ ਹੈ।
ਅੰਤਿਕਾ: ਚਮਕੀਲੇ ਦਾ ਵਿਰੋਧ ਵੀ ਰੱਜ ਕੇ ਹੋਇਆ ਅਤੇ ‘ਭੇਤ’ ਕੀ ਹੈ ਕਿ ਲੋਕੀਂ ਸੁਣਦੇ ਵੀ ਹਾਲੇ ਤੀਕਰ ਰੱਜ-ਰੱਜ ਕੇ ਹੀ ਹਨ। ਅਸਲ ਵਿਚ ਬੰਦੇ ਨੂੰ ਕਿਸੇ ਵਰਗਾ ਨਹੀਂ, ਆਪਣੇ ਵਰਗਾ ਹੀ ਹੋਣਾ ਚਾਹੀਦੈ, ਤਾਂ ਹੀ:
ਧੁੱਪ ਮੁਲਤਾਨ ਜਿੰਨੀ ਆਕੜ ਸ਼ੈਤਾਨ ਜਿੰਨੀ,
ਸ਼ਾਹੀ ਸੁਲੇਮਾਨ ਜਿੰਨੀ, 
ਯੂਸਫ਼ ਜੈਸਾ ਸੋਹਣਾ ਨ੍ਹੀਂ।
ਬਾਲੀ ਜਿੰਨਾ ਜੱਬਰ, 
ਲੰਕੇਸ਼ ਜਿੰਨਾ ਟੱਬਰ,
ਅਯੂਬ ਜਿੰਨਾ ਸਬਰ, 
ਯਕੂਬ ਜਿੰਨਾ ਰੋਣਾ ਨ੍ਹੀਂ।
ਹੇਕ ਮਿੱਠੀ ਪਿੱਚ ਤੋਂ, 
ਬੀਮਾਰੀ ਤਪਦਿਕ ਤੋਂ,
ਤੇ ਬਣੀਦਾ ਹਰਿਕ ਤੋਂ, 
ਨਿਸ਼ਾਨਚੀ ਦਰੋਣਾ ਨ੍ਹੀਂ।
ਸੂਰਮਾ ਨ੍ਹੀਂ ਸ਼ੇਰ ਜੈਸਾ, 
ਭੰਡਾਰੀ ਨ੍ਹੀਂ ਕੁਮੇਰ ਜੈਸਾ,
ਤੇ ਭਗਤ ਸਿਉਂ ਦਲੇਰ ਜੈਸਾ, 
ਦਲੇਰ ਪੈਦਾ ਹੋਣਾ ਨ੍ਹੀਂ।
(ਬਾਬੂ ਰਜਬ ਅਲੀ)

©Goppy Zirewala ਪੜੋ ਚਮਕੀਲੇ ਦੀ ਦਾਸਤਾਨ

Harjot Singh

ਹਾੜ ਮਹੀਨੇ ਦੀਆਂ ਭਰਪੂਰ ਗਰਮੀਆਂ ਦੇ ਦਿਨ ਸਨ । ਲਾਗੇ ਦਾ ਸ਼ਹਿਰ ਛੋਟਾ ਹੋਣ ਕਰਕੇ ਉਹਨਾਂ ਦਾ ਕਿਸੇ ਹੋਟਲ ਚ ਮਿਲਣ ਦਾ ਸਵਾਲ ਹੀ ਨਹੀਂ ਸੀ ।ਰਾਤੀ  ਪਿੰਡ ਕਿਸੇ ਦੇ ਘਰ ਮਿਲਣ ਚ ਮੁਸ਼ਕਿਲ ਤਾਂ ਨਹੀਂ ਸੀ ਪਰ ਫੜੇ ਜਾਣ ਦਾ ਡਰ ਜਰੂਰ ਸੀ । ਕਿਉਕਿ ਅਜੇ ਵੀ ਬਹੁਤੇ ਲੋਕੀ ਪਿੰਡਾਂ ਚ ਕੋਠਿਆ ਤੇ ਵਿਹੜਿਆਂ ਚ ਸੌਂਦੇ ਸਨ । ਸਾਰਾ ਪਿੰਡ ਅਜੇ ਏ ਸੀ ਜੋਗਾ ਨਹੀਂ ਹੋਇਆ ਸੀ ।
ਅਖੀਰ ਪਰਮ ਨੇ ਆਪਣੇ ਦੋਸਤ ਦੇ ਡੰਗਰਾਂ ਵਾਲੇ ਘਰ ਰਾਤੀ ਮਿਲਣ  ਦਾ ਪਲੈਨ ਕੀਤਾ । ਡੰਗਰਾਂ ਤੇ ਤੂੜੀ ਤੇ ਦੇਖ ਰੇਖ ਲਈ ਨਿੱਕੀ ਬੈਠਕ  ਵੀ ਸੀ ਓਥੇ । ਇਹ ਅਮਨ ਦੇ ਘਰ ਤੋਂ ਵੀ ਜ਼ਿਆਦਾ ਦੂਰ ਵੀ ਨਹੀਂ ਸੀ ।
ਜਿਵੇਂ ਹੀ ਅਸਮਾਨ ਚ ਸਪਤਰਿਸ਼ੀ ਤਾਰੇ ਪੂਰਬ ਤੋਂ ਬਦਲ ਕੇ ਅੱਧ ਅਸਮਾਨੇ ਚ ਪੁੱਜੇ । ਅਮਨ ਚੁੱਪ ਚੁਪੀਤੇ ਘਰ ਤੋਂ ਨਿੱਕਲੀ ਧੱਕ ਧੱਕ ਕਰਦੇ ਦਿਲ ਨਾਲ ਘਰ ਤੋਂ ਨਿੱਕਲੀ । ਘਰ ਤੋਂ ਨਿਕਲਦੇ ਹੀ ਉਸਦੇ ਇੱਕ ਕੰਨ ਨੂੰ ਈਅਰ ਫੋਨ ਤੇ ਦੂਜੇ ਨਾਲ ਆਸ ਪਾਸ ਦੀ ਨਿੱਕੀ ਆਵਾਜ਼ ਨੂੰ ਸੁਣਨ ਲਈ ਉਹ ਤਿਆਰ ਸੀ । ਦੋ ਗਲੀਆਂ ਦੇ ਮੋੜ ਕੱਟਕੇ ਪਿੰਡ ਦੀ ਫਿਰਨੀ ਦੇ ਪਹਿਲੇ ਹੀ ਘਰ ਦਾ ਦਰਵਾਜ਼ਾ ਨੂੰ ਹਲਕਾ ਧੱਕਾ ਦਿੱਤਾ ।
ਅੱਗਿਓ ਪਰਮ ਉਸਦੀ ਪੈਡਚਾਲ ,ਤੇ ਫੋਨ ਤੇ ਉਸਦੇ ਸਾਹਾਂ ਦੀ ਆਵਾਜ ਨੂੰ ਸੁਣਦਾ ।ਉਸਦੇ ਓਥੇ ਪਹੁੰਚਣ ਤੋਂ ਪਹਿਲਾਂ ਹੀ ਉਸਨੂੰ ਆਪਣੀਆਂ ਬਾਹਾਂ ਚ ਘੁੱਟਣ ਲਈ ਤਿਆਰ ਸੀ ।
ਦਰਵਾਜੇ ਨੂੰ ਹਲਕਾ ਬੰਦ ਕਰਕੇ ਉਸਨੇ ਅਮਨ ਨੂੰ ਆਪਣੀਆਂ ਬਾਹਾਂ ਚ ਘੁੱਟਿਆ । ਪਿਆਰ ਦੇ ਦੋ ਪੰਛੀਆਂ ਦੀ ਇਹ ਪਹਿਲੀ ਮੁਲਾਕਾਤ ਸੀ । ਪਰ ਦੋਵਾਂ ਨੂੰ ਇੰਝ ਲੱਗ ਰਿਹਾ ਸੀ ਪਤਾ ਨਹੀਂ ਕਿੰਨੇ ਜਨਮਾਂ ਤੋਂ ਇਸ ਪਲ ਦਾ ਇੰਤਜ਼ਾਰ ਕਰ ਰਹੇ ਹੋਣ । ਦੋਵਾਂ ਦੇ ਦਿਲ ਇੰਝ ਧੜਕ ਰਹੇ ਸੀ ਜਿਵੇਂ ਸੀਨੇ ਦੇ ਅੰਦਰ ਨਹੀਂ ਸਗੋਂ ਬਾਹਰ ਹੀ ਹੋਣ ।ਦੋਵਾਂ ਦੇ ਜਿਸਮਾਂ ਦੀ ਗਰਮੀ ਹਾੜ ਦੀ ਦੁਪਹਿਰੇ ਤਪਦੇ ਟਿੱਬੇ ਦੀ ਗਰਮਾਹਟ ਨੂੰ ਮਾਤ ਪਾ ਰਹੀ ਸੀ ।
ਆਪਣੇ ਬਾਹਾਂ ਚ ਘੁੱਟਦਿਆ ਤੇ ਉਸਦੇ ਬੁੱਲਾਂ ਨੂੰ ਚੁੰਮਦਿਆ ਹੀ ਦੋਂਵੇਂ ਬੈਠਕ ਚ ਪਏ ਪਏ  ਇੱਕੋ ਇੱਕ ਪਏ ਢਿੱਲੇ ਵਾਣ ਦੇ ਮੰਜੇ ਤੇ ਡਿੱਗ ਪਏ । ਪਰ ਦੋਵਾਂ ਲਈ ਪਿਆਸ ਬੁਝਾਉਣ ਲਈ ਐਨੀ ਕੁ ਜਗਾਹ ਬਥੇ

©Harjot Singh #HarjotDiKalam #Punjabi #punjabicouples 

#AkelaMann

Harjot Singh

ਕਵਿਤਾ : ਹਰ ਰਾਤ ਸੌਣ ਤੋਂ ਪਹਿਲਾਂ 
ਹਰ ਰਾਤ ਸੌਣ ਤੋਂ ਪਹਿਲਾਂ ,
ਯਾਦ ਆਉਂਦੇ ਨੇ ਤੇਰੇ ਨਾਲ ਬਿਤਾਏ ਸਾਰੇ ਸਫ਼ਰ।
ਨਹੀਂ ਭੁੱਲਦਾ ਹਾਂ ਤੇਰੇ ਸਾਹਾਂ ਦੀ ਖੁਸ਼ਬੂ ,
ਤੇਰੇ ਜਿਸਮ ਦੀ ਮਹਿਕ ,
ਤੇਰੀ ਹੌਲੀ ਹੌਲੀ ਕੰਨਾਂ ਚ ਕੀਤੀ ਗੁਫ਼ਤਗੂ,
ਤੇਰੀ ਉਂਗਲਾ ਨਾਲ ਉੱਕਰੇ 
ਮੇਰੇ ਨਾਮ ਦੇ ਅੱਖਰ 
ਮੇਰੀ ਨੰਗੀ ਪਿੱਠ ਉੱਤੇ। #HarjotDiKalam
ਤੇਰੀਆਂ ਸਿਸਕਾਰੀਆਂ ਦੀ ਆਵਾਜ਼,
ਅੱਜ ਵੀ ਕਰ ਦਿੰਦੀ ਏ ਮੈਨੂੰ ਪ੍ਰੇਸ਼ਾਨ।
ਤੇ ਇਸੇ ਲਈ ਜਾਗਦਾ ਹਾਂ ਮੈਂ ਰਾਤ ਭਰ ,
ਜਿਸਮ ਦੇ ਹਰ ਹਿੱਸੇ ਦੇ ਉਨੀਂਦਰੇ ਦੇ ਨਾਲ,
ਤੇਰੀਆਂ ਅੱਖੀਆਂ ਦੀ ਉਹ ਮਸਤੀ ,
ਜੋ ਤੈਨੂੰ ਛੂਹਣ ਮਗਰੋਂ ,
ਝਲਕਦੀ ਸੀ ਤੇਰੀਆਂ ਅੱਖਾਂ ਚ ,
ਤੇਰੀ ਜਿਸਮ ਦੀ ਗਰਮੀ ਜੋ 
ਮੱਚਦੀ ਸੀ ਮੇਰਿਆ ਹੱਥਾਂ ਚ ।
ਜਿਸਨੂੰ ਮਹਿਸੂਸ ਕਰਕੇ ਮੈਂ 
ਜਦੋਂ ਵੀ ਪਿਘਲਿਆ ਬਸ
ਪਿਘਲਿਆ ਸਾਰੇ ਦਾ ਸਾਰਾ ।
ਜਿਸ ਤਰਾਂ ਸਮਾਂ ਗਿਆ ਹੋਵੇ ,
ਦੁਨੀਆਂ ਦਾ ਹਰ ਸੁੱਖ ,
ਮੇਰੀਆਂ ਬਾਹਾਂ ਚ ।
ਇੰਝ ਹੀ ਪੂਰੇ ਹੋਏ ਸੀ ਸਾਡੇ ਬਿਤਾਏ ,
ਇੱਕ ਦੂਸਰੇ ਨਾਲ ਸਾਰੇ ਸਫ਼ਰ ।
ਹਰ ਰਾਤ ਸੌਣ ਤੋਂ ਪਹਿਲਾਂ ,
ਯਾਦ ਆਉਂਦੇ ਨੇ ਤੇਰੇ ਨਾਲ ਬਿਤਾਏ ਸਾਰੇ ਸਫ਼ਰ


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile