Nojoto: Largest Storytelling Platform

Best ਸਿਖਿਆ Shayari, Status, Quotes, Stories

Find the Best ਸਿਖਿਆ Shayari, Status, Quotes from top creators only on Nojoto App. Also find trending photos & videos about ਸਿਖਿਆ meaning in english, ਸਿਖਿਆ ਤੇ, ਸਿਖਿਆ ਦੇ, ਸਿਖਿਆ ਦਾ ਅਧਿਕਾਰ, ਸਿੱਖਿਆ ਕੀ ਹੈ,

  • 2 Followers
  • 2 Stories
    PopularLatestVideo

ਗੁਰਜੰਟ ਸਿੰਘ ਬੈਂਕਾ

#ਭੈਣੇ #ਸਿਖਿਆ

read more
ਸਿੱਖ ਘਰਾਣੇ ਵਿੱਚ ਜਨਮ ਲੈ ਕੇ ਆਪਣੀ ਪਛਾਣ ਅਤੇ ਆਚਰਣ ਨੂੰ ਗਵਾ ਚੁੱਕੀ ਭੈਣ ਪ੍ਰਤੀ-----
✍(ਬੈਂਤ)
1/ਨਾਲ ਪਿਆਰ ਸਤਿਕਾਰ ਦੇ ਲਿਖੇ 'ਬੈਂਕਾ', 
                    ਪੜੀਂ ਸੁਣੀਂ ਤੂੰ ਗੌਰ ਨਾਲ ਬੋਲ ਭੈਣੇਂ।
2/ਤੇਰੇ 'ਪਿਤਾ ਦਸਮੇਸ਼ ਮਾਤਾ ਸਹਿਬ ਦੇਵਾਂ',
                  ਤੇਰਾ ਵਿਰਸਾ ਹੈ ਬੜਾ ਅਨਮੋਲ ਭੈਣੇ ।
3/ਤੂੰ ਹੈਂ ਬੜੀ ਅਮੀਰ ਸਾਂਭ ਦੌਲਤਾਂ ਨੂੰ, 
                    ਲੁੱਟੀ ਜਾ ਰਹੀ ਕਿਉਂ ਅਨਭੋਲ ਭੈਣੇ।
4/ਪੜ੍ਹ ਕੇ ਵੇਖ ਇਤਿਹਾਸ ਵਡੇਰਿਆਂ ਦਾ,
                ਧਰਮੀਂ ਮਾਈਆਂ ਦੇ ਸਾਕੇ ਪੜਚੋਲ ਭੈਣੇ।
5/'ਮਾਈ ਭਾਗੋ' ਦੀ ਜੰਗ ਸੁਣ ਵੱਡਿਆਂ ਤੋਂ, 
                   ਕੌਣ 'ਬੀਬੀ ਹਰਸ਼ਰਨ ਕੌਰ'ਟੋਲ ਭੈਣੇ।
6/ਪੱਟੀ ਜੇਲ੍ਹ ਵਿੱਚ ਪੀਸਣੇ ਪੀਸੇ ਜੀਹਨਾਂ,
                       ਤਵਾਰੀਖ ਨੂੰ ਪੜ੍ਹੀਂ ਕਦੇ ਫੋਲ ਭੈਣੇ।
7/ਭੁੱਲ ਬੈਠੀ ਕੁਰਬਾਨੀ ਤੂੰ ਵਡੇਰੀਆਂ ਦੀ, 
                   ਪੈ ਕੇ ਫੈਸ਼ਨ ਦੇ ਵਿੱਚ ਗਈ ਡੋਲ ਭੈਣੇ।
8/ਸਿੱਖੀ ਕੇਸਾਂ ਸੁਆਸਾਂ ਨਾਲ ਨਿਭੇ ਕਿਉਂ ਨਾ, 
                    ਕੇਸ ਪੈਰਾਂ ਦੇ ਵਿੱਚ  ਰਹੀ ਰੋਲ ਭੈਣੇ ।
9/ਗੁੱਤ ਮੁੰਨੀ ਤੇ ਸਿਰੋਂ ਲੱਥੀ ਹੋਈ ਚੁੰਨੀਂ ,
                  ਹੀਰੇ ਕਉਡੀਆਂ ਭਾਅ ਰਹੀ ਤੋਲ ਭੈਣੇਂ।
10/ਲੱਜਾ ਆਂਵਦੀ ਤੱਕ ਤੇਰੇ ਫੈਸ਼ਨਾਂ ਨੂੰ, 
                     ਨੀਵੀਂ ਪੈ ਜਾਏ ਆਵੇਂ ਜਦ ਕੋਲ ਭੈਣੇ।
11/ਤੇਰੀ ਕੁੱਖ ਤੋਂ ਧਰਮੀਆਂ ਜੰਮਣਾ ਕੀ, 
                        ਧਰਮ ਨਾਲ ਤੂੰ ਕਰੇਂ ਕਲੋਲ ਭੈਣੇ ।
12/ਜੇ ਨਾ  ਸੰਭਲੀ ਫਿਰ ਪਛੁਤਾਵਣਾ ਪਊ, 
                   ਲਿਖੇ ਸੱਚ 'ਗੁਰਜੰਟ ਸਿੰਘ' ਖੋਲ੍ਹ ਭੈਣੇ ।
                   ----------------------------
        ✍ ਲੇਖਕ  -  ਹਜੂਰੀ ਕਵੀਸ਼ਰ  ਦਲ ਬਾਬਾ ਬਿਧੀ ਚੰਦ ਜੀ ।
                     ਗੁਰਜੰਟ ਸਿੰਘ 'ਬੈਂਕਾ'
                     M9501764858 #ਭੈਣੇ #ਸਿਖਿਆ


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile