Nojoto: Largest Storytelling Platform

White ਬਦਲਦਾ ਵਕਤ ਸ਼ਹਿਰ ਨੇ ਖਾ ਲਿਆ ਪਿੰਡਾਂ ਨ

White 
       ਬਦਲਦਾ ਵਕਤ 

ਸ਼ਹਿਰ ਨੇ ਖਾ ਲਿਆ ਪਿੰਡਾਂ ਨੂੰ 
ਸੰਬ੍ਰਸੀਬਲ ਖ਼ਾ ਗਿਆ ਟਿੰਡਾ ਨੂੰ 

ਫ਼ੋਨ ਖਾ ਗਿਆ ਦਾਦੀ ਨਾਨੀ ਬਾਤਾਂ ਨੂੰ 
ਟਵਿੱਟਰ ਖਾ ਗਿਆ ਇਸ਼ਕ ਮੁਲਾਕਾਤਾਂ ਨੂੰ 

ਪੰਥ ਖਾ ਲਿਆ ਸਾਧ ਡੇਰਿਆਂ ਨੇ
ਤੈਨੂੰ ਖਾ ਲਿਆ ਤੇਰਿਆਂ ਨੇ 

ਮੰਤਰੀ ਖਾ ਗਏ ਸੜਕਾਂ ਨੂੰ 
ਹੋਸਾਪੁਣਾ ਖਾ ਗਿਆ ਬੜਕਾਂ ਨੂੰ 

ਆਈਲੈਟਸ  ਖਾ ਗਿਆ ਜਵਾਨੀ ਨੂੰ 
ਚਿੱਟਾ  ਖਾ ਗਿਆ ਭਲਵਾਨੀ ਨੂੰ 

ਮਸ਼ੀਨ ਖ਼ਾ ਗਈ ਹੱਥੀ ਧੰਦੇ ਨੂੰ 
ਤੇ ਟੈਂਸ਼ਨ ਖਾ ਗਈ ਬੰਦੇ ਨੂੰ

ਖਾ ਗਈ ਬੈਂਕ ਸਾਹੂਕਾਰਾਂ ਨੂੰ 
ਮਹਿੰਗਾਈ ਖਾ ਗਈ ਬਾਜ਼ਾਰਾਂ ਨੂੰ 

ਸ਼ੱਕ ਖਾ ਗਿਆ ਪਿਆਰਾਂ ਨੂੰ 
ਧੋਖਾ ਖਾ ਗਿਆ ਇਤਬਾਰਾਂ ਨੂੰ 

ਧਰਤੀ ਖਾ ਗਈ ਹੰਕਾਰਾਂ ਨੂੰ 
ਪੱਤਝੜ ਖਾ ਗਈ ਬਹਾਰਾਂ ਨੂੰ 

ਦੇਸ਼ ਖਾ ਲਿਆ ਦੇਸ਼ ਦੇ ਚੌਂਕੀਦਾਰਾਂ ਨੇ
ਯਾਰ ਖਾ ਲਏ ਗਦਾਰਾਂ ਨੇ

ਕਈ ਖਾ ਗਏ  ਲੇਖ ਨਸੀਬਾਂ ਦੇ
ਕਈ ਖਾ ਗਏ ਹੱਕ ਗਰੀਬਾਂ ਦੇ 

ਬੱਬੂ ਦੋਹੇਂ ਜਹਾਨ ਜੀ ਲਏਂਗਾ 
ਜੇ ਘੁੱਟ ਸਬਰ ਦਾ ਪੀ ਲਏਂਗਾ 

ਬੱਬੂ ਸੰਦੋੜ 
ਮਾਲੇਰਕੋਟਲਾ 
9781890963

©varinder singh #sad_quotes ਬਦਲਦਾ ਵਕਤ 
ਬੱਬੂ ਸੰਦੋੜ 9781890963
White 
       ਬਦਲਦਾ ਵਕਤ 

ਸ਼ਹਿਰ ਨੇ ਖਾ ਲਿਆ ਪਿੰਡਾਂ ਨੂੰ 
ਸੰਬ੍ਰਸੀਬਲ ਖ਼ਾ ਗਿਆ ਟਿੰਡਾ ਨੂੰ 

ਫ਼ੋਨ ਖਾ ਗਿਆ ਦਾਦੀ ਨਾਨੀ ਬਾਤਾਂ ਨੂੰ 
ਟਵਿੱਟਰ ਖਾ ਗਿਆ ਇਸ਼ਕ ਮੁਲਾਕਾਤਾਂ ਨੂੰ 

ਪੰਥ ਖਾ ਲਿਆ ਸਾਧ ਡੇਰਿਆਂ ਨੇ
ਤੈਨੂੰ ਖਾ ਲਿਆ ਤੇਰਿਆਂ ਨੇ 

ਮੰਤਰੀ ਖਾ ਗਏ ਸੜਕਾਂ ਨੂੰ 
ਹੋਸਾਪੁਣਾ ਖਾ ਗਿਆ ਬੜਕਾਂ ਨੂੰ 

ਆਈਲੈਟਸ  ਖਾ ਗਿਆ ਜਵਾਨੀ ਨੂੰ 
ਚਿੱਟਾ  ਖਾ ਗਿਆ ਭਲਵਾਨੀ ਨੂੰ 

ਮਸ਼ੀਨ ਖ਼ਾ ਗਈ ਹੱਥੀ ਧੰਦੇ ਨੂੰ 
ਤੇ ਟੈਂਸ਼ਨ ਖਾ ਗਈ ਬੰਦੇ ਨੂੰ

ਖਾ ਗਈ ਬੈਂਕ ਸਾਹੂਕਾਰਾਂ ਨੂੰ 
ਮਹਿੰਗਾਈ ਖਾ ਗਈ ਬਾਜ਼ਾਰਾਂ ਨੂੰ 

ਸ਼ੱਕ ਖਾ ਗਿਆ ਪਿਆਰਾਂ ਨੂੰ 
ਧੋਖਾ ਖਾ ਗਿਆ ਇਤਬਾਰਾਂ ਨੂੰ 

ਧਰਤੀ ਖਾ ਗਈ ਹੰਕਾਰਾਂ ਨੂੰ 
ਪੱਤਝੜ ਖਾ ਗਈ ਬਹਾਰਾਂ ਨੂੰ 

ਦੇਸ਼ ਖਾ ਲਿਆ ਦੇਸ਼ ਦੇ ਚੌਂਕੀਦਾਰਾਂ ਨੇ
ਯਾਰ ਖਾ ਲਏ ਗਦਾਰਾਂ ਨੇ

ਕਈ ਖਾ ਗਏ  ਲੇਖ ਨਸੀਬਾਂ ਦੇ
ਕਈ ਖਾ ਗਏ ਹੱਕ ਗਰੀਬਾਂ ਦੇ 

ਬੱਬੂ ਦੋਹੇਂ ਜਹਾਨ ਜੀ ਲਏਂਗਾ 
ਜੇ ਘੁੱਟ ਸਬਰ ਦਾ ਪੀ ਲਏਂਗਾ 

ਬੱਬੂ ਸੰਦੋੜ 
ਮਾਲੇਰਕੋਟਲਾ 
9781890963

©varinder singh #sad_quotes ਬਦਲਦਾ ਵਕਤ 
ਬੱਬੂ ਸੰਦੋੜ 9781890963