White ਬਦਲਦਾ ਵਕਤ ਸ਼ਹਿਰ ਨੇ ਖਾ ਲਿਆ ਪਿੰਡਾਂ ਨੂੰ ਸੰਬ੍ਰਸੀਬਲ ਖ਼ਾ ਗਿਆ ਟਿੰਡਾ ਨੂੰ ਫ਼ੋਨ ਖਾ ਗਿਆ ਦਾਦੀ ਨਾਨੀ ਬਾਤਾਂ ਨੂੰ ਟਵਿੱਟਰ ਖਾ ਗਿਆ ਇਸ਼ਕ ਮੁਲਾਕਾਤਾਂ ਨੂੰ ਪੰਥ ਖਾ ਲਿਆ ਸਾਧ ਡੇਰਿਆਂ ਨੇ ਤੈਨੂੰ ਖਾ ਲਿਆ ਤੇਰਿਆਂ ਨੇ ਮੰਤਰੀ ਖਾ ਗਏ ਸੜਕਾਂ ਨੂੰ ਹੋਸਾਪੁਣਾ ਖਾ ਗਿਆ ਬੜਕਾਂ ਨੂੰ ਆਈਲੈਟਸ ਖਾ ਗਿਆ ਜਵਾਨੀ ਨੂੰ ਚਿੱਟਾ ਖਾ ਗਿਆ ਭਲਵਾਨੀ ਨੂੰ ਮਸ਼ੀਨ ਖ਼ਾ ਗਈ ਹੱਥੀ ਧੰਦੇ ਨੂੰ ਤੇ ਟੈਂਸ਼ਨ ਖਾ ਗਈ ਬੰਦੇ ਨੂੰ ਖਾ ਗਈ ਬੈਂਕ ਸਾਹੂਕਾਰਾਂ ਨੂੰ ਮਹਿੰਗਾਈ ਖਾ ਗਈ ਬਾਜ਼ਾਰਾਂ ਨੂੰ ਸ਼ੱਕ ਖਾ ਗਿਆ ਪਿਆਰਾਂ ਨੂੰ ਧੋਖਾ ਖਾ ਗਿਆ ਇਤਬਾਰਾਂ ਨੂੰ ਧਰਤੀ ਖਾ ਗਈ ਹੰਕਾਰਾਂ ਨੂੰ ਪੱਤਝੜ ਖਾ ਗਈ ਬਹਾਰਾਂ ਨੂੰ ਦੇਸ਼ ਖਾ ਲਿਆ ਦੇਸ਼ ਦੇ ਚੌਂਕੀਦਾਰਾਂ ਨੇ ਯਾਰ ਖਾ ਲਏ ਗਦਾਰਾਂ ਨੇ ਕਈ ਖਾ ਗਏ ਲੇਖ ਨਸੀਬਾਂ ਦੇ ਕਈ ਖਾ ਗਏ ਹੱਕ ਗਰੀਬਾਂ ਦੇ ਬੱਬੂ ਦੋਹੇਂ ਜਹਾਨ ਜੀ ਲਏਂਗਾ ਜੇ ਘੁੱਟ ਸਬਰ ਦਾ ਪੀ ਲਏਂਗਾ ਬੱਬੂ ਸੰਦੋੜ ਮਾਲੇਰਕੋਟਲਾ 9781890963 ©varinder singh #sad_quotes ਬਦਲਦਾ ਵਕਤ ਬੱਬੂ ਸੰਦੋੜ 9781890963