Nojoto: Largest Storytelling Platform

ਖੁਸ਼ੀਆਂ ਵੱਲੋਂ ਨੰਗ ਈ ਹੁੰਦੈ , ਸ਼ਾਇਰ ਜੇਬੋਂ ਤੰਗ ਈ ਹੁੰ

ਖੁਸ਼ੀਆਂ ਵੱਲੋਂ ਨੰਗ ਈ ਹੁੰਦੈ , 
ਸ਼ਾਇਰ ਜੇਬੋਂ ਤੰਗ ਈ ਹੁੰਦੈ । 
ਸਾਡੇ ਲਈ ਐ ਸਿੱਧਾ ਸੱਚਾ , 
ਤੇਰੇ ਲਈ ਵਿਅੰਗ ਈ ਹੁੰਦੈ । 
ਗੱਲ ਤਾਂ ਸਾਰੀ ਓਹੀਓ ਹੁੰਦੀ , 
ਬੱਸ ਕਹਿਣ ਦਾ ਢੰਗ ਈ ਹੁੰਦੈ । 
ਜਿਸ ਕੋਲੇ ਆ ਤਖ਼ਤ ਹਜ਼ਾਰਾ , 
ਓਸ ਦਾ ਟੀਚਾ ਝੰਗ ਈ ਹੁੰਦੈ ।
ਓਦੇ ਕੋਲੋਂ ਗੱਲ ਨਈਂ ਹੁੰਦੀ , 
ਨਿੰਮਾਂ ਨਿੰਮਾਂ ਸੰਗ ਈ ਹੁੰਦੈ । 
ਪਿਆਰ ਤਾਂ ਰੱਬੀ ਸ਼ੈਅ ਆ
ਕਾਸ਼ ਖੋ ਨਈਂ ਹੁੰਦਾ , ਮੰਗ ਈ ਹੁੰਦੈ । 
ਅਸਲ ਅਮੀਰ ਤੇ ਦੁਨੀਆ ਉੱਤੇ ਸ਼ਾਇਰ ,
ਫ਼ਕੀਰ , ਮਲੰਗ ਈ ਹੁੰਦੈ

©jittu sekhon #shore
ਖੁਸ਼ੀਆਂ ਵੱਲੋਂ ਨੰਗ ਈ ਹੁੰਦੈ , 
ਸ਼ਾਇਰ ਜੇਬੋਂ ਤੰਗ ਈ ਹੁੰਦੈ । 
ਸਾਡੇ ਲਈ ਐ ਸਿੱਧਾ ਸੱਚਾ , 
ਤੇਰੇ ਲਈ ਵਿਅੰਗ ਈ ਹੁੰਦੈ । 
ਗੱਲ ਤਾਂ ਸਾਰੀ ਓਹੀਓ ਹੁੰਦੀ , 
ਬੱਸ ਕਹਿਣ ਦਾ ਢੰਗ ਈ ਹੁੰਦੈ । 
ਜਿਸ ਕੋਲੇ ਆ ਤਖ਼ਤ ਹਜ਼ਾਰਾ , 
ਓਸ ਦਾ ਟੀਚਾ ਝੰਗ ਈ ਹੁੰਦੈ ।
ਓਦੇ ਕੋਲੋਂ ਗੱਲ ਨਈਂ ਹੁੰਦੀ , 
ਨਿੰਮਾਂ ਨਿੰਮਾਂ ਸੰਗ ਈ ਹੁੰਦੈ । 
ਪਿਆਰ ਤਾਂ ਰੱਬੀ ਸ਼ੈਅ ਆ
ਕਾਸ਼ ਖੋ ਨਈਂ ਹੁੰਦਾ , ਮੰਗ ਈ ਹੁੰਦੈ । 
ਅਸਲ ਅਮੀਰ ਤੇ ਦੁਨੀਆ ਉੱਤੇ ਸ਼ਾਇਰ ,
ਫ਼ਕੀਰ , ਮਲੰਗ ਈ ਹੁੰਦੈ

©jittu sekhon #shore
jaspreetsekhon6367

jittu sekhon

New Creator