Nojoto: Largest Storytelling Platform

ਟੋਲ ਰਿਹਾ ਹਾਂ ਜੋ ਮੈਂ ਓਹ ਨਾ ਹਾਲੇ ਮਿਲਿਆ ਏ ਭਲਾ ਕਦ ਚੰਨ

ਟੋਲ ਰਿਹਾ ਹਾਂ ਜੋ ਮੈਂ ਓਹ ਨਾ ਹਾਲੇ ਮਿਲਿਆ ਏ
ਭਲਾ ਕਦ ਚੰਨ ਕਿਸੇ ਨੂੰ ਆ ਥੱਲੇ ਮਿਲਿਆ ਏ

ਆਪਣੇ ਤੋਂ ਨੀਵੇਂ ਨਾਲ ਕਦੇ ਜਿਸ ਹੱਥ ਮਿਲਾਇਆ ਨਾ
ਖਬਰੇ ਕਿਸ ਮਨਸ਼ਾ ਨਾਲ ਓਹ ਮੇਰੇ ਗਲੇ ਮਿਲਿਆ  ਏ

ਭੀੜਾਂ ਵਿੱਚ ਵੀ ਨਜ਼ਰ ਮੇਰੀ ਬਸ ਉਸਨੂੰ ਲੱਭਦੀ ਏ
ਓਹ ਸ਼ਖਸ ਜਦ ਵੀ ਮਿਲਿਆ ਹੋ ਕੱਲੇ ਮਿਲਿਆ ਏ

ਕੁੱਝ ਦਿਨ ਮੈਨੂੰ ਪੀੜ ਹਂਢਾਵਣ ਦਿਉ ਇਸ ਦੀ
ਇੱਕ ਜ਼ਖਮ ਤਾਜ਼ਾ- ਤਾਜ਼ਾ ਜੋ ਹਾਲੇ ਮਿਲਿਆ ਏ

ਜੇਠ ਹਾੜ ਵਿੱਚ ਲੂਹਇਆ ਜਿਸਨੇ ਚਮ ਸਾਡਾ
ਲੱਗੇ ਚੰਗਾ ਜਦ ਓਹ ਪੋਹ ਦੇ ਪਾਲੇ ਮਿਲਿਆ ਏ

ਵੱਖ ਹੋ ਕੇ ਵੀ ਮਹਿਰਮ ਮੈਥੋਂ ਵੱਖ ਨਾ ਹੋਇਆ 
ਮੈਂ ਜਦ ਜਿਸਨੂੰ ਵੀ ਮਿਲਿਆ ਓਹ ਨਾਲੇ ਮਿਲਿਆ ਏ
✒ਨਵ✒ #veins
ਟੋਲ ਰਿਹਾ ਹਾਂ ਜੋ ਮੈਂ ਓਹ ਨਾ ਹਾਲੇ ਮਿਲਿਆ ਏ
ਭਲਾ ਕਦ ਚੰਨ ਕਿਸੇ ਨੂੰ ਆ ਥੱਲੇ ਮਿਲਿਆ ਏ

ਆਪਣੇ ਤੋਂ ਨੀਵੇਂ ਨਾਲ ਕਦੇ ਜਿਸ ਹੱਥ ਮਿਲਾਇਆ ਨਾ
ਖਬਰੇ ਕਿਸ ਮਨਸ਼ਾ ਨਾਲ ਓਹ ਮੇਰੇ ਗਲੇ ਮਿਲਿਆ  ਏ

ਭੀੜਾਂ ਵਿੱਚ ਵੀ ਨਜ਼ਰ ਮੇਰੀ ਬਸ ਉਸਨੂੰ ਲੱਭਦੀ ਏ
ਓਹ ਸ਼ਖਸ ਜਦ ਵੀ ਮਿਲਿਆ ਹੋ ਕੱਲੇ ਮਿਲਿਆ ਏ

ਕੁੱਝ ਦਿਨ ਮੈਨੂੰ ਪੀੜ ਹਂਢਾਵਣ ਦਿਉ ਇਸ ਦੀ
ਇੱਕ ਜ਼ਖਮ ਤਾਜ਼ਾ- ਤਾਜ਼ਾ ਜੋ ਹਾਲੇ ਮਿਲਿਆ ਏ

ਜੇਠ ਹਾੜ ਵਿੱਚ ਲੂਹਇਆ ਜਿਸਨੇ ਚਮ ਸਾਡਾ
ਲੱਗੇ ਚੰਗਾ ਜਦ ਓਹ ਪੋਹ ਦੇ ਪਾਲੇ ਮਿਲਿਆ ਏ

ਵੱਖ ਹੋ ਕੇ ਵੀ ਮਹਿਰਮ ਮੈਥੋਂ ਵੱਖ ਨਾ ਹੋਇਆ 
ਮੈਂ ਜਦ ਜਿਸਨੂੰ ਵੀ ਮਿਲਿਆ ਓਹ ਨਾਲੇ ਮਿਲਿਆ ਏ
✒ਨਵ✒ #veins
navjotsingh3817

Navjot Singh

New Creator