Nojoto: Largest Storytelling Platform
navjotsingh3817
  • 67Stories
  • 14Followers
  • 507Love
    0Views

Navjot Singh

  • Popular
  • Latest
  • Video
f2c19baa42d45392156f0a879dd82987

Navjot Singh

ਨਵੇਂ  ਘਰ  ਵਿੱਚ  ਆਕੇ   ਯਾਦ  ਆਇਆ  ਘਰ  ਪੁਰਾਣਾ 
ਅਸੀਂ ਘਰ ਚੋਂ ਨਿਕਲੇ,ਪਰ ਦਿਲ ਚੋਂ ਨਾ ਨਿਕਲਿਆ ਘਰ ਪੁਰਾਣਾ 

ਜਿੱਥੇ  ਸੀ   ਅਸੀਂ   ਜਨਮੇ  ਤੇ  ਰੁੜਣਾ   ਤੁਰਨਾ  ਸਿੱਖਿਆ 
ਜਿੱਥੋਂ    ਸਕੂਲ    ਜਾਣਾ   ਤੇ  ਪੜਨਾ   ਲਿਖਣਾ  ਸਿੱਖਿਆ 

ਹੈ  ਅੱਜ  ਵੀ  ਯਾਦ   ਮੈਨੂੰ   ਭੰਘੂੜੇ   ਦਾ  ਉਹ   ਝੂਟਾ
ਧੁੱਪਾਂ  ਵਿੱਚ    ਛਾਵਾਂ  ਵੰਡਦਾ  ਸ਼ਹਿਤੂਤ  ਦਾ  ਉਹ ਬੂਟਾ 

ਜਿਸ  ਘਰ  ਦੇ  ਵਿਹੜੇ  ਬੀਤਿਆ  ਸੀ ਬਚਪਨ ਮੇਰਾ ਹੱਸਦਾ
ਉਸ  ਘਰ ਦਾ  ਵਿਹੜਾ ਅੱਜ ਵੀ  ਹੈ  ਦਿਲ  ਦੇ  ਵਿਹੜੇ ਵੱਸਦਾ 

ਦੱਸੀਏ   ਕਿਸ  ਮੂੰਹੋ  ਬੋਲ  ਕੇ  ਕਿਉਂ ਦੂਰ  ਹੋ ਕੇ  ਆਏ  ਹਾਂ 
ਆਉਣਾ  ਨਹੀਂ  ਸਾਂ  ਚਾਹੁੰਦੇ  ਪਰ  ਮਜ਼ਬੂਰ  ਹੋ  ਕੇ ਆਏ ਹਾਂ 

ਬੇਸ਼ੱਕ   ਟੁੱਟ  ਕੇ  "ਨਵ"  ਚੂਰੋ- ਚੂਰ  ਹੋ  ਕੇ  ਜਾਵਾਂਗੇ 
ਜਿੱਥੇ   ਖੁਦਾ   ਲੈ   ਜਾਵੇਗਾ   ਮਸ਼ਕੂਰ  ਹੋ  ਕੇ  ਜਾਵਾਂਗੇ

✒ਨਵ✒ #worldpostday
f2c19baa42d45392156f0a879dd82987

Navjot Singh

ਆਉਣਾ ਨਹੀਂ ਸੀ ਚਾਹੁੰਦਾ ਪਰ ਖੈਰ ਆਇਆ ਹਾਂ 
ਅੱਜ  ਇੱਕ ਵਾਰੀ ਫਿਰ ਮੁੜ ਤੇਰੇ ਸ਼ਹਿਰ ਆਇਆ ਹਾਂ 

ਮੈਂ ਇੰਜ ਡਰਾਂ ਤੇਰੇ ਸ਼ਹਿਰ  ਕੋਲੋਂ  ਜੀਕਣ ਬਾਲ ਹਨੇਰੇ ਤੋਂ 
ਭਾਵੇਂ  ਚਿੱਟੇ  ਦਿਨ ਤੇ ਤਿੱਖੜ ਦੁਪਹਿਰ ਆਇਆ ਹਾਂ 

ਕਦੇ ਤੇਰਾ ਹੋ ਕੇ, ਤੇਰੇ ਲਈ ਸਾਂ ਆਉਂਦਾ ਤੇਰੇ ਸ਼ਹਿਰ 
ਅੱਜ ਸ਼ਹਿਰ ਤੇਰੇ,ਤੇਰੇ ਲਈ ਹੋ ਕੇ ਗੈਰ ਆਇਆ ਹਾਂ 

ਖਬਰੇ ਕਾਹਤੋਂ ਇੰਜ ਅਜੀਬ ਜਿਹਾ ਜਾਪੇ,ਜੀਕਣ
ਪਹਿਲੀ  ਵਾਰ  ਅੱਜ  ਤੇਰੇ  ਸ਼ਹਿਰ  ਆਇਆ  ਹਾਂ 

ਮੇਰੇ  ਆਉਣੇ  ਦਾ  ਪਤਾ  ਤੈਨੂੰ  ਵੀ  ਲੱਗ  ਸਕੇ
ਨਿਸ਼ਾਨੀ ਵਜੋਂ ਛੱਡ ਮੈਂ ਆਪਣੀ ਪੈੜ ਆਇਆ ਹਾਂ 

ਕਾਸ਼  ਤੂੰ  ਆਉਂਦੇ-ਜਾਂਦੇ  ਕਿਧਰੇ   ਪੜ  ਲਵੇ 
 ਇਹ ਸੋਚ ਕੇ  ਲਿਖ ਲਹੂ ਨਾਲ ਕੁੱਝ  ਸ਼ਿਅਰ ਆਇਆ 

ਰੂਹ  ਤੇ  ਲੱਗੇ  ਜ਼ਖ਼ਮਾਂ  ਨੂੰ  ਮੈਂ   ਮੁੜ  ਫੇਰ ਉਚੇੜ ਲਿਆ
ਨਵ" ਖੁਦ ਹੀ, ਖੁਦ ਉੱਤੇ  ਅੱਜ ਢਾਹ ਕੇ ਕਹਿਰ ਆਇਆ ਹਾਂ 

✒ਨਵ✒ #Texture
f2c19baa42d45392156f0a879dd82987

Navjot Singh

ਜਾਂਦਾ-ਜਾਂਦਾ ਜੇ ਦੱਸ ਜਾਂਦਾ ਤੇਰਾ ਦੱਸ ਕੀ ਸੀ ਜਾਣਾ 
ਜਿਸਨੂੰ ਹੱਥੀਂ ਪਾਲਿਆ ਆਪਣੇ ਕੀ ਪਤਾ ਉਸ ਡੱਸ ਸੀ ਜਾਣਾ 

ਭੁੱਖਿਆਂ ਸੌਣਾ  ਕਬੂਲ ਹੈ ਮੈਨੂੰ,ਪਰ ਕਦੇ ਮੰਗ ਕੇ ਨਹੀਂ ਖਾਣਾ
ਵਕਤ ਦਾ ਕੀ ਹੈ, ਚੰਗਾ ਜਾਂ ਮੰਦਾ ਆਖਰ ਉਸਨੇ ਲੰਘ ਹੀ ਜਾਣਾ

ਵਕਤ , ਤਰਜੀਹ   ਰਿਸ਼ਿਆਂ  ਨੂੰ   ਦਈਏ   
ਦੌਲਤ  ਨੇ  ਤਾਂ   ਬਸ  ਆਉਣਾ - ਜਾਣਾ 

ਨਵ"  ਨੂੰ   ਮੁਸੀਬਤਾਂ  ਨੇ  ਹੈ  ਸਿਖਾਇਆ
ਵਿੱਚ   ਗਮਾਂ    ਹੈ  ਕਿੰਜ   ਮੁਸਕਾਉਨਾ

ਫੁੱਲਾਂ   ਨੇ   ਹੈ   ਦੱਸਿਆ  ਮੈਨੂੰ
 ਟੁੱਟ   ਕੇ  ਕੀਕਣ   ਹੈ    ਮਹਿਕਾਉਣਾ

✒ਨਵ ✒ #worldpostday
f2c19baa42d45392156f0a879dd82987

Navjot Singh

ਹੈ ਕੋਣ ਅਸਲ ਵਿੱਚ ਆਪਣਾ ਤੇਰਾ
ਸਮਾਂ ਆਣ ਮੁਸੀਬਤ ਦਾ ਦੱਸੇਗਾ 

ਰੌਂਦਿਆ ਨੂੰ ਕੋਈ ਨਾ ਆਣ ਵਰਾਵੇ
ਖੁਸ਼ੀਆਂ ਵਿੱਚ ਹਰ ਕੋਈ ਨਾਲ ਹੱਸੇਗਾ

ਉਜਾੜ ਕਿਸੇ ਨੂੰ ਦੱਸ ਭਲਾ ਕਿੰਜ
ਖੁਦ     ਤੂੰ    ਰਾਜ਼ੀ   ਵੱਸੇਂਗਾ

ਨਾ ਦੁੱਖ ਫਰੋਂਲੀ ਨਾਲ ਕਿਸੇ ਵੀ
ਸੁਣ   ਕੇ   ਤੇਰੇ  ਤੇ   ਹੱਸੇਗਾ

ਨਵ" ਹੈ ਕੋਣ  ? ਤੇਰਾ  ਕੀ ਲੱਗਦਾ 
ਇੱਕ-ਦਿਨ  ਤੂੰ   ਰੋ-ਰੋ  ਦੱਸੇਂਗਾ 

✒ਨਵ✒ #worldpostday
f2c19baa42d45392156f0a879dd82987

Navjot Singh

ਆਤੀ-ਜਾਤੀ ਰਹੇਂਗੀ ਯਾਂਦੇ ਤੁਮਹਾਰੇ ਪਾਸ
ਕਿਸਕੇ ਲਿਯ ਹੋ ਤੁਮ ਆਜ-ਕਲ ਹੇ ਕੋਣ ਤੁਮਹਾਰਾ ਖਾਸ 

 ਬਹੁਤ   ਖੁਸ਼ -ਮਿਜ਼ਾਜ਼  ਥਾ  ਕਭੀ
ਜੋ  ਅਬ  ਰਹਤਾ  ਹੇ  ਮਹਵੇ-ਯਾਸ

ਉਫ  ਯਹ  ਰਾਂਹੇ  ਉਲਫ਼ਤ  ਕੀ
ਨਾ  ਆਈ   ਹਮਕੋ    ਰਾਸ

✒ਨਵ✒ #LostTracks
f2c19baa42d45392156f0a879dd82987

Navjot Singh

ਮੈਂ   ਦਿੱਤੇ   ਸਨ  ਹਾਸੇ  ਤੈਨੂੰ 
ਤੂੰ    ਦਿੱਤੇ   ਨੇ   ਹੰਝੂ    ਮੈਨੂੰ 

ਮੈਨੂੰ   ਲੱਗਦੇ   ਨੇ   ਸਭ   ਆਪਣੇ 
ਪਰ ਕਿਉਂ  ਆਪਣਾ ਨਾ  ਸਮਝਣ ਮੈਨੂੰ 

ਤਲਾਸ਼ ਹੁਣ ਦਿਲ ਹੈ ਓਸ ਸ਼ਖਸ ਦੀ
ਜਿਹੜਾ   ਆਪਣਾ   ਸਮਝੂ  ਮੈਨੂੰ 

ਨਵ #stairs
f2c19baa42d45392156f0a879dd82987

Navjot Singh

ਮੁੜ ਜਾਂਦੇ ਨੇ ਸ਼ਾਮ ਢਲੀ ਨੂੰ ਜਦ ਪੰਛੀ ਘਰੋਂ- ਘਰੀਂ 
ਕਰਾਂ ਵਿਚਾਰਾਂ ਕਾਸ਼ ਤੂੰ ਮੁੜਦੀ ਇਹਨਾਂ ਵਾਂਗ ਕਦੀਂ

ਪਰ  ਫਿਰ  ਸੋਚਾਂ  ਮੈਂ  ਕੋਈ  ਸਾਗਰ  ਵੀ  ਤਾਂ  ਨਹੀਂ 
ਜੋ   ਮੇਰੇ   ਵਿੱਚ   ਆਣ   ਮਿਲੇਗੀ   ਖੁਦ   ਨਦੀ

ਇੱਕ ਦਿਨ ਵਾਪਸ ਮੁੜ ਆਉਣਾ ਫਿਰ ਤੂੰ ਮੇਰੇ ਕੋਲ
ਖਬਰੇ  ਕਾਹਤੋਂ  ਲੱਗਦਾ  ਹੈ  ਮੈਨੂੰ  ਇੰਜ ਕਦੀਂ-ਕਦੀਂ

✒ਨਵ✒ #Birds
f2c19baa42d45392156f0a879dd82987

Navjot Singh

ਇੱਕ ਵਾਅਦਾ ਹੈ ਖੁਦ ਨਾਲ ਜੋ ਪੂਰਾ ਕਰਨਾ ਹੈ
ਮੈਂ  ਸੁਪਨਾ ਇੱਕ ਮਾਂ ਦਾ ਅਜੇ ਪੂਰਾ ਕਰਨਾ  ਹੈ

ਕਮਲੀ ਦੇ ਵਾਲਾਂ ਵਾਂਗ ਨੇ  ਅੱਖਰ ਖਿੱਲਰੇ ਹੋਏ
ਸਮੇਟ ਲਵਾਂ ਪਹਿਲਾਂ ਫਿਰ ਜੂੜਾ ਕਰਨਾ ਹੈ

ਅਜੇ ਫਿੱਕਾ- ਫਿੱਕਾ ਜਿਹਾ  ਇੱਕ ਰਿਸ਼ਤਾ ਬਣਿਆਂ ਏ
ਨਵ"ਮੋਹ ਵਿਸ਼ਵਾਸ ਦੇ ਨਾਲ ਉਹ ਗੂੜਾ ਕਰਨਾ ਹੈ

ਮਿਹਨਤ ਹੈ ਧਰਮ ਮੇਰਾ, ਮੈਂ ਮਿਹਨਤ ਹੀ ਕਰਨੀ
ਬਾਕੀ ਹੈ ਜੋ ਕਰਨਾਂ, ਮੇਰੇ ਹਜ਼ੂਰਾਂ ਕਰਨਾ ਹੈ

ਇੱਕ ਦਿਨ ਹੈ ਫਿਰ ਤੈਨੂੰ ਮੁੜ ਯਾਦ ਆਉਣੀ ਮੇਰੀ 
ਉਸ  ਰੋਜ਼  ਤੇਰੇ ਸਭ ਉਸਰੇ ਹੋਏ  ਗਰੂਰਾਂ ਖਰਨਾ ਹੈ

ਉਦੋਂ ਮੋਹ ਮਾਇਆ ਵਾਲੇ  ਸਭ ਬੰਧਨ ਛੁੱਟ ਜਾਣੇ
ਜਦੋਂ  ਨਾਨਕ  ਨਾਮ  ਵਾਲੇ  ਸਰੂਰਾਂ  ਚੜਨਾ  ਹੈ

✒ਨਵ✒ #worldpostday
f2c19baa42d45392156f0a879dd82987

Navjot Singh

ਰੂਹਾਂ ਵਾਲਾ ਇਸ਼ਕ ਹੈ ਕਿੱਥੇ 
ਮੈਨੂੰ ਦੱਸ ਰੂਹਾਨੀਅਤ ਕਿੱਥੇ ਹੈ

ਜਿਸਮਾਂ ਤੱਕ ਹੀ ਬਸ ਸਿਮਿਤ ਹੈ
ਪਾਕ     ਮੁਹੱਬਤ   ਕਿੱਥੇ   ਹੈ

ਸਾਨੂੰ ਸਾਡੇ ਵਾਂਗ ਓਹ ਚਾਹਉਂਦੇ 
ਪਰ   ਇੰਨੀ   ਸ਼ਿਦਤ  ਕਿੱਥੇ  ਹੈ

ਚੂੜਾ  ਸਾਡੇ  ਨਾਮ  ਦਾ  ਪਾਉਂਦੇ
ਨਵ"  ਇੰਨੀ  ਕਿਸਮਤ ਕਿੱਥੇ ਹੈ

ਪੰਜਾਬੀਅਤ  ,ਪੰਜਾਬ ਨੇ ਵੱਸਦੇ ਰਹਿਣਾ
 ਰਹਿਮਤ  ਗੁਰੂਆਂ  ਦੀ     ਉਸ ਤੇ ਹੈ

✒ਨਵ✒ #worldpostday
f2c19baa42d45392156f0a879dd82987

Navjot Singh

ਸ਼ਾਇਰਾਂ ਕੋਲ ਸ਼ਿਅਰਾਂ ਦੇ ਸਿਵਾ ਕੁੱਝ ਵੀ ਹੋਰ ਨਹੀਂ 
ਦੇਣ ਲਈ ਹੈ  ਤੈਨੂੰ ਬਸ ਦੁਆ ਕੁੱਝ ਵੀ ਹੋਰ ਨਹੀਂ 

✒ਨਵ✒

loader
Home
Explore
Events
Notification
Profile