Nojoto: Largest Storytelling Platform

#ਚੰਗੀ ਏ ਉਡੀਕ ਲੱਗਦੀ ਐ ਲੰਮੀ ਭਾਵੇਂ ਚੰਗੀ ਏ ਉਡੀਕ ਓਏ

#ਚੰਗੀ ਏ ਉਡੀਕ 
ਲੱਗਦੀ ਐ ਲੰਮੀ ਭਾਵੇਂ  ਚੰਗੀ ਏ ਉਡੀਕ ਓਏ 
ਮੁੱਕਜੇ  ਉਡੀਕ  ਜਿੱਥੇ   ਸੀਨੇ ਪਲ਼ੇ ਚੀਕ ਓਏ 

ਬੜਾ ਔਖਾ ਹੁੰਦਾ ਸੱਚੀਂ   ਹੈ ਪਲ ਪਲ ਕੱਟਣਾ
ਜਿੰਦਗੀ ਵੀ ਭੈੜੀ ਬਣ  ਜਾਂਦੀ ਏ ਸ਼ਰੀਕ ਓਏ 

ਦੇਰ- ਸਵੇਰ  ਭਾਵੇਂ   ਅੱਲਾ  ਘਰ  ਆ  ਜਵੇ 
ਯਾਦਾਂ ਚ ਨਾ ਹੋਵੇ  ਕੋਈ ਬੰਨ੍ਹਵੀਂ ਤਰੀਕ ਓਏ

ਸੁੱਕਦੀ ਨੀ ਕਦੇ ਵਗੇ  ਅੱਖਾਂ ਪਿੱਛੇ ਨਹਿਰ ਜੋ
ਸ਼ਾਲਾ ਰੱਖੀਂ ਖ਼ੈਰ    ਨਾ ਟੱਪੇ  ਕਦੇ ਲੀਕ ਓਏ 

ਖ਼ਿਆਲਾਂ ਤੋਂ ਵੀ ਲੰਮੀ  ਔਖੀ  ਸੌਖੀ ਹੋਜੂ ਪਾਰ 
ਭਾਵੇਂ ਚੁਭਦੀ ਅੱਖਾਂ ਚ ਕੰਡਾ ਬਣਕੇ ਬਰੀਕ ਓਏ 

ਦਿਲ ਵਾਲੇ  ਦਿਲ ਤੱਕ  ਨੱਪ  ਲੈਂਦੇ  ਰਾਹ  ਨੇ
ਹਰਜੀਤ ਰੂਹਦਾਰੀ ਗਈ ਦਿਲ ਤੇ ਉਲੀਕ ਓਏ 
.......#ਹਰਜੀਤ ਕੌਰ ਪੰਮੀ ......

©Pammy Sehgal
  #RAMADAAN
#ਚੰਗੀ ਏ ਉਡੀਕ 
ਲੱਗਦੀ ਐ ਲੰਮੀ ਭਾਵੇਂ  ਚੰਗੀ ਏ ਉਡੀਕ ਓਏ 
ਮੁੱਕਜੇ  ਉਡੀਕ  ਜਿੱਥੇ   ਸੀਨੇ ਪਲ਼ੇ ਚੀਕ ਓਏ 

ਬੜਾ ਔਖਾ ਹੁੰਦਾ ਸੱਚੀਂ   ਹੈ ਪਲ ਪਲ ਕੱਟਣਾ
ਜਿੰਦਗੀ ਵੀ ਭੈੜੀ ਬਣ  ਜਾਂਦੀ ਏ ਸ਼ਰੀਕ ਓਏ 

ਦੇਰ- ਸਵੇਰ  ਭਾਵੇਂ   ਅੱਲਾ  ਘਰ  ਆ  ਜਵੇ 
ਯਾਦਾਂ ਚ ਨਾ ਹੋਵੇ  ਕੋਈ ਬੰਨ੍ਹਵੀਂ ਤਰੀਕ ਓਏ

ਸੁੱਕਦੀ ਨੀ ਕਦੇ ਵਗੇ  ਅੱਖਾਂ ਪਿੱਛੇ ਨਹਿਰ ਜੋ
ਸ਼ਾਲਾ ਰੱਖੀਂ ਖ਼ੈਰ    ਨਾ ਟੱਪੇ  ਕਦੇ ਲੀਕ ਓਏ 

ਖ਼ਿਆਲਾਂ ਤੋਂ ਵੀ ਲੰਮੀ  ਔਖੀ  ਸੌਖੀ ਹੋਜੂ ਪਾਰ 
ਭਾਵੇਂ ਚੁਭਦੀ ਅੱਖਾਂ ਚ ਕੰਡਾ ਬਣਕੇ ਬਰੀਕ ਓਏ 

ਦਿਲ ਵਾਲੇ  ਦਿਲ ਤੱਕ  ਨੱਪ  ਲੈਂਦੇ  ਰਾਹ  ਨੇ
ਹਰਜੀਤ ਰੂਹਦਾਰੀ ਗਈ ਦਿਲ ਤੇ ਉਲੀਕ ਓਏ 
.......#ਹਰਜੀਤ ਕੌਰ ਪੰਮੀ ......

©Pammy Sehgal
  #RAMADAAN