Nojoto: Largest Storytelling Platform

ਕੁਝ ਸਿੱਖ ਗਿਆ ਲੱਗਦਾ ਏ ਜੱਗ ਕੋਲ਼ੋਂ ਜਿਓਂ ਓਪਰਾ ਹੋ ਲੰਘਿ

ਕੁਝ ਸਿੱਖ ਗਿਆ ਲੱਗਦਾ ਏ ਜੱਗ ਕੋਲ਼ੋਂ 
ਜਿਓਂ ਓਪਰਾ ਹੋ ਲੰਘਿਆ ਏ ਅੱਜ ਕੋਲ਼ੋਂ

ਮਾਂਵਾਂ ਦੇ ਬਲਿਦਾਨ ਦੀ ਝਲਕ ਪੈਂਦੀ 
ਖੁਰਦੇ ਸਾਬਨ 'ਚੋਂ ਜਨਮਦੀ ਝੱਗ ਕੋਲੋਂ

ਜਿਹੜਾ ਇਸ਼ਕ ਕਮਾਉਣ ਤੋਂ ਨਾ ਡਰਿਆ 
ਉਹਨੇ ਸੁਆਹ ਡਰਨੈਂ ਤੇਰੇ ਰੱਬ ਕੋਲੋਂ ?

ਹਰ ਚੀਜ਼ ਦੀ ਆਗਿਆ ਲੈਣ ਕੁੜੀਆਂ 
ਪਿਓ ਨਾ ਵੀ ਹੋਵੇ ਤਾਂ ਉਹਦੀ ਪੱਗ ਕੋਲ਼ੋਂ

ਮੈਂ ਜਿਸ ਲਈ ਹਰ ਰਿਸ਼ਤਾ ਕਤਲ ਕੀਤਾ 
ਹੱਕ 'ਚ ਨਾ ਹੋਇਆ ਲਾਈਲੱਗ ਕੋਲੋਂ

ਦਿਲ ਕਰਦੈ, ਲੰਘਾਂ ਚੁੱਪ ਹੋ ਕੇ 
ਆਉਂਦੇ - ਜਾਂਦੇ ਸਾਹਾਂ ਦੇ ਵੱਗ ਕੋਲ਼ੋਂ

ਕੀ ਕਰਦਾ ਏ ਚਾਦਰਾਂ-ਰੁਮਾਲਿਆਂ ਦਾ ? 
ਮੌਕਾ ਮਿਲਿਆ ਤਾਂ ਪੁੱਛਾਂਗੇ ਰੱਬ ਕੋਲੋਂ

ਕਾਗ਼ਜ਼ ਵਰਗੇ ਆਸ਼ਿਕ ਨੇ ਪਨਾਹ ਮੰਗੀ
 ਜਾ ਕੇ ਜ਼ਾਤਾਂ - ਧਰਮਾਂ ਦੀ ਅੱਗ ਕੋਲ਼ੋਂ

©jittu sekhon #Blackboard
ਕੁਝ ਸਿੱਖ ਗਿਆ ਲੱਗਦਾ ਏ ਜੱਗ ਕੋਲ਼ੋਂ 
ਜਿਓਂ ਓਪਰਾ ਹੋ ਲੰਘਿਆ ਏ ਅੱਜ ਕੋਲ਼ੋਂ

ਮਾਂਵਾਂ ਦੇ ਬਲਿਦਾਨ ਦੀ ਝਲਕ ਪੈਂਦੀ 
ਖੁਰਦੇ ਸਾਬਨ 'ਚੋਂ ਜਨਮਦੀ ਝੱਗ ਕੋਲੋਂ

ਜਿਹੜਾ ਇਸ਼ਕ ਕਮਾਉਣ ਤੋਂ ਨਾ ਡਰਿਆ 
ਉਹਨੇ ਸੁਆਹ ਡਰਨੈਂ ਤੇਰੇ ਰੱਬ ਕੋਲੋਂ ?

ਹਰ ਚੀਜ਼ ਦੀ ਆਗਿਆ ਲੈਣ ਕੁੜੀਆਂ 
ਪਿਓ ਨਾ ਵੀ ਹੋਵੇ ਤਾਂ ਉਹਦੀ ਪੱਗ ਕੋਲ਼ੋਂ

ਮੈਂ ਜਿਸ ਲਈ ਹਰ ਰਿਸ਼ਤਾ ਕਤਲ ਕੀਤਾ 
ਹੱਕ 'ਚ ਨਾ ਹੋਇਆ ਲਾਈਲੱਗ ਕੋਲੋਂ

ਦਿਲ ਕਰਦੈ, ਲੰਘਾਂ ਚੁੱਪ ਹੋ ਕੇ 
ਆਉਂਦੇ - ਜਾਂਦੇ ਸਾਹਾਂ ਦੇ ਵੱਗ ਕੋਲ਼ੋਂ

ਕੀ ਕਰਦਾ ਏ ਚਾਦਰਾਂ-ਰੁਮਾਲਿਆਂ ਦਾ ? 
ਮੌਕਾ ਮਿਲਿਆ ਤਾਂ ਪੁੱਛਾਂਗੇ ਰੱਬ ਕੋਲੋਂ

ਕਾਗ਼ਜ਼ ਵਰਗੇ ਆਸ਼ਿਕ ਨੇ ਪਨਾਹ ਮੰਗੀ
 ਜਾ ਕੇ ਜ਼ਾਤਾਂ - ਧਰਮਾਂ ਦੀ ਅੱਗ ਕੋਲ਼ੋਂ

©jittu sekhon #Blackboard
jaspreetsekhon6367

jittu sekhon

New Creator
streak icon3