Nojoto: Largest Storytelling Platform

ਃ ਖ਼ੂਬ ...! ਹੋਰ ..? ਨੱਕ ਦੇ ਵੀ ਅੱਖਾਂ ਹੁੰਦੀਆਂ ਨੇ .

ਃ ਖ਼ੂਬ ...! ਹੋਰ ..? 

ਨੱਕ ਦੇ ਵੀ ਅੱਖਾਂ ਹੁੰਦੀਆਂ ਨੇ .... 

ਃ (ਹੱਸਦੇ ਹੋਏ) ਤੂੰ ਵੀ ਨਾਅ ... 
ਭਲਾਂ ਇਹ ਕਿਵੇਂ ਹੋ ਸਕਦਾ ... 

ਜਦੋਂ ਨੱਕ ਸੁਗੰਧੀ ਨੂੰ ਛੂੰਹਦਾ ਹੈ, 
ਉਦੋਂ ਉਹ ਉਸ ਚੀਜ਼ ਨੂੰ ਵੀ ਦੇਖ ਲੈਂਦਾ ਹੈ ... 
ਜਿਸ ਦੀ ਉਹ ਸੁਗੰਧ ਹੁੰਦੀ ਹੈ ... 
"ਪਾਗਲ ਲੋਕ ਅਕਸਰ ਇਸ ਨੂੰ ਮਨ ਦੀਆਂ ਅੱਖਾਂ ਦਾ ਨਾਮ ਦੇ ਦਿੰਦੇ ਹਨ ... "

ਕਿ ਤੈਨੂੰ ਪਤਾ ਹੈ ਬੁੱਲਾਂ ਦੀ ਚੁੱਪ ਦੇ ਪਿੱਛੇ ਵੀ  ..
ਰਾਜ ਹੁੰਦੇ ਨੇ.. ਗਹਿਰੇ ਰਾਜ .. 

(ਉਹ ਚੁੱਪ ਬਹਿ ਕੇ ਮੈਨੂੰ ਸੁਣ ਰਹੀ ਸੀ,
 ਤੇ ਮੈਂ ਆਪ ਹੀ ਸਵਾਲ ਬਣਾ ਕੇ ਉਸਦੇ ਜੁਆਬ ਦੇ ਰਿਹਾ ਸੀ ಶ್) 

ਃ ( ਥੋੜੇ ਸਮੇਂ ਬਾਅਦ) ਉਹ ਕਿਵੇਂ ...?

ਜਿਵੇਂ ਦੇ ਰਾਜ ਧਰਤੀ ਦੇ ਦੇ ਹੇਠਾਂ ਨੇ, 
ਅਸਮਾਨ ਤੋਂ ਉੱਪਰ ... 
ਜਿਵੇਂ ਘੋੜੇ ਦੇ ਖੜੇ ਰਹਿ ਕੇ ਸੌਣ ਦੇ ਪਿੱਛੇ, 
ਜਿਰਾਫ਼ ਦੀ ਲੰਬੀ ਧੌਣ ਦੇ ਪਿੱਛੇ ... 

ਃ ਉਂਙ ਤਾਂ ਤੂੰ ਵੀ ਚੁੱਪ ਹੀ ਰਹਿੰਦਾ ਏਂ .... 

" ਤੂੰ ਮੌਕਾ ਤਾਂ ਦੇ ਬੋਲਣ ਦਾ , 
ਸਾਹਿਤ ਦੇ ਛੁਪੇ ਰਾਜ ਖੋਲ੍ਹਣ ਦਾ ... 
ਮੈਂ ਵੀ ਤਾਂ ਕਿਸੇ ਨੂੰ ਦਿੱਤਾ ਹੀ ਸੀ, 
ਖੁਦ ਨੂੰ ਰੋਲਣ ਦਾ ....... 
ਪਰ ਬਦਕਿਸਮਤੀ ਨਾਲ, 
ਉਹਨੂੰ ਤਾਂ ਰੋਲਣਾ ਵੀ ਨੀ ਆਇਆ "

ਃ ਤੂੰ ਤਾਂ ਗੱਲ ਨੂੰ ਟਿੱਬੀ ਤੋਂ ਟਰਾਂਟੋ ਲੈ ਜਾਨਾ ....... 
 ਇੰਝ ਥੋੜੀ ਹੁੰਦਾ ਏ ... 

ਅਸਲੀਅਤ ਚ' ਇਹ ਹੀ ਤਾਂ ਵਿਸਥਾਰ ਸੀ .. 
ਚੁੱਪ ਦੇ ਪਿੱਛੇ ਦੇ ਰਾਜਾਂ ਦਾ ..... 

ਃ ਹਾਂ ਹੁਣ ਮੈਂ ਸਮਝ ਗਈ (ਬੜੀ ਮਾਸੂਮੀਅਤ ਨਾਲ ) 

ਮੈਂ ਵੀ ਪਹਿਲੀ ਵਾਰ ਸੁਣਿਆ ਏ .. 
ਕਿ .. ਤੂੰ ਵੀ ਕੁਝ ਸਮਝ ਗਈ ਏਂ .. 
(ਮੈਂ ਵੀ ਖੁਸ਼ ਹੋ ਕੇ)

©Armaan Maan my unpublished book part 4 
armaan maan
#flyhigh #my #Noise #Eyes
ਃ ਖ਼ੂਬ ...! ਹੋਰ ..? 

ਨੱਕ ਦੇ ਵੀ ਅੱਖਾਂ ਹੁੰਦੀਆਂ ਨੇ .... 

ਃ (ਹੱਸਦੇ ਹੋਏ) ਤੂੰ ਵੀ ਨਾਅ ... 
ਭਲਾਂ ਇਹ ਕਿਵੇਂ ਹੋ ਸਕਦਾ ... 

ਜਦੋਂ ਨੱਕ ਸੁਗੰਧੀ ਨੂੰ ਛੂੰਹਦਾ ਹੈ, 
ਉਦੋਂ ਉਹ ਉਸ ਚੀਜ਼ ਨੂੰ ਵੀ ਦੇਖ ਲੈਂਦਾ ਹੈ ... 
ਜਿਸ ਦੀ ਉਹ ਸੁਗੰਧ ਹੁੰਦੀ ਹੈ ... 
"ਪਾਗਲ ਲੋਕ ਅਕਸਰ ਇਸ ਨੂੰ ਮਨ ਦੀਆਂ ਅੱਖਾਂ ਦਾ ਨਾਮ ਦੇ ਦਿੰਦੇ ਹਨ ... "

ਕਿ ਤੈਨੂੰ ਪਤਾ ਹੈ ਬੁੱਲਾਂ ਦੀ ਚੁੱਪ ਦੇ ਪਿੱਛੇ ਵੀ  ..
ਰਾਜ ਹੁੰਦੇ ਨੇ.. ਗਹਿਰੇ ਰਾਜ .. 

(ਉਹ ਚੁੱਪ ਬਹਿ ਕੇ ਮੈਨੂੰ ਸੁਣ ਰਹੀ ਸੀ,
 ਤੇ ਮੈਂ ਆਪ ਹੀ ਸਵਾਲ ਬਣਾ ਕੇ ਉਸਦੇ ਜੁਆਬ ਦੇ ਰਿਹਾ ਸੀ ಶ್) 

ਃ ( ਥੋੜੇ ਸਮੇਂ ਬਾਅਦ) ਉਹ ਕਿਵੇਂ ...?

ਜਿਵੇਂ ਦੇ ਰਾਜ ਧਰਤੀ ਦੇ ਦੇ ਹੇਠਾਂ ਨੇ, 
ਅਸਮਾਨ ਤੋਂ ਉੱਪਰ ... 
ਜਿਵੇਂ ਘੋੜੇ ਦੇ ਖੜੇ ਰਹਿ ਕੇ ਸੌਣ ਦੇ ਪਿੱਛੇ, 
ਜਿਰਾਫ਼ ਦੀ ਲੰਬੀ ਧੌਣ ਦੇ ਪਿੱਛੇ ... 

ਃ ਉਂਙ ਤਾਂ ਤੂੰ ਵੀ ਚੁੱਪ ਹੀ ਰਹਿੰਦਾ ਏਂ .... 

" ਤੂੰ ਮੌਕਾ ਤਾਂ ਦੇ ਬੋਲਣ ਦਾ , 
ਸਾਹਿਤ ਦੇ ਛੁਪੇ ਰਾਜ ਖੋਲ੍ਹਣ ਦਾ ... 
ਮੈਂ ਵੀ ਤਾਂ ਕਿਸੇ ਨੂੰ ਦਿੱਤਾ ਹੀ ਸੀ, 
ਖੁਦ ਨੂੰ ਰੋਲਣ ਦਾ ....... 
ਪਰ ਬਦਕਿਸਮਤੀ ਨਾਲ, 
ਉਹਨੂੰ ਤਾਂ ਰੋਲਣਾ ਵੀ ਨੀ ਆਇਆ "

ਃ ਤੂੰ ਤਾਂ ਗੱਲ ਨੂੰ ਟਿੱਬੀ ਤੋਂ ਟਰਾਂਟੋ ਲੈ ਜਾਨਾ ....... 
 ਇੰਝ ਥੋੜੀ ਹੁੰਦਾ ਏ ... 

ਅਸਲੀਅਤ ਚ' ਇਹ ਹੀ ਤਾਂ ਵਿਸਥਾਰ ਸੀ .. 
ਚੁੱਪ ਦੇ ਪਿੱਛੇ ਦੇ ਰਾਜਾਂ ਦਾ ..... 

ਃ ਹਾਂ ਹੁਣ ਮੈਂ ਸਮਝ ਗਈ (ਬੜੀ ਮਾਸੂਮੀਅਤ ਨਾਲ ) 

ਮੈਂ ਵੀ ਪਹਿਲੀ ਵਾਰ ਸੁਣਿਆ ਏ .. 
ਕਿ .. ਤੂੰ ਵੀ ਕੁਝ ਸਮਝ ਗਈ ਏਂ .. 
(ਮੈਂ ਵੀ ਖੁਸ਼ ਹੋ ਕੇ)

©Armaan Maan my unpublished book part 4 
armaan maan
#flyhigh #my #Noise #Eyes
armaandeepsinghm9554

Armaan Maan

New Creator