Nojoto: Largest Storytelling Platform

White ਗ਼ਜ਼ਲ ਬੇਬਸ ਤੇ ਲਾਚਾਰ ਬਣਾਇਐ। ਖੁਦ ਨੂੰ ਖੁਦ 'ਤੇ ਭਾਰ

White ਗ਼ਜ਼ਲ
ਬੇਬਸ ਤੇ ਲਾਚਾਰ ਬਣਾਇਐ।
ਖੁਦ ਨੂੰ ਖੁਦ 'ਤੇ ਭਾਰ ਬਣਾਇਐ।

ਤੈਨੂੰ ਕਰਦੈ ਵੱਖ਼ਰਾ ਜੱਗ ਤੋਂ,
ਜਿਹੜਾ ਤੂੰ ਵਿਵਹਾਰ ਬਣਾਇਐ।

ਰੱਬਾ! ਕਿਉਂ ਪਛਤਾਉਣੈਂ ਹੁਣ ਤੂੰ,
ਤੂੰ ਹੀ ਤਾਂ ਸੰਸਾਰ ਬਣਾਇਐ।

ਆਪਣੀ ਗਰਜ਼ ਲਈ ਲੋਕਾਂ ਨੇ,
ਹਰ ਰਿਸ਼ਤਾ ਬਾਜ਼ਾਰ ਬਣਾਇਐ।

ਮਾਂ ਦੀ ਥਾਂ 'ਤੇ ਮੇਰੇ ਰੱਬਾ!,
ਦੱਸ ਕਿਹੜਾ ਗਮਖ਼ਾਰ ਬਣਾਇਐ।

ਬਿਸ਼ੰਬਰ ਅਵਾਂਖੀਆ, 9781825255

©Bishamber Awankhia
  #SAD #punjabi_shayri #🙏Please🙏🔔🙏Like #shareandsupport

#SAD #punjabi_shayri #🙏Please🙏🔔🙏Like #shareandsupport #ਸ਼ਾਇਰੀ

108 Views