White ਰਿਸ਼ਤਿਆਂ ਨੂੰ ਬਿਨ੍ਹਾਂ ਉਮੀਦ ਰੱਖੇ ਨਿਭਾਓ। ਜਦ ਅਸੀਂ ਏ ਸੋਚਣ ਲੱਗ ਜਾਂਦੇ ਆ, ਓਹਨੇ ਹਾਲ ਨਹੀਂ ਪੁੱਛਿਆ, ਮੈਂ ਕਿਉਂ ਪੁੱਛਾਂ? ਓਹਨੇ ਗੱਲ ਨਹੀਂ ਕਰੀ ਮੈ ਕਿਉਂ ਕਰਾਂ? ਬਸ ਉੱਥੇ ਰਿਸ਼ਤੇ ਸੁੰਘੜਨ ਲਗਦੇ ਨੇ। ਅਪਣੇ ਜਜ਼ਬਾਤ ,ਭਾਵਨਾਵਾਂ ego ਦੇ ਪਿੰਜਰੇ ਚ ਇੰਨੇ ਕੈਦ ਨਾ ਕਰੋ ਕਿ ਓਹ ਦਮ ਤੋੜ ਜਾਣ। ਰਿਸ਼ਤੇ ਖੁੱਲ੍ਹੀ ਫ਼ਿਜ਼ਾ ਵਿੱਚ ਸਾਹ ਲੈਣਾ, ਪੁੰਗਰਨਾ ਮੰਗਦੇ ਨੇ ਨਾ ਕਿ ਬੰਦ ਡੱਬੇ ਵਿੱਚ ਦੱਬੇ ਕਿਸੇ ਕਮਰੇ ਦੇ ਕੋਨੇ ਵਿੱਚ ਸਹਿਕਦੇ ਰਹਿਣਾ। ਆਪਣੀਆਂ ਪਸੰਦ ਦੀਆਂ ਚੀਜ਼ਾਂ ਨੂੰ ਅਸੀਂ ਸੰਭਾਲਦੇ ਨਹੀਂ ਥੱਕਦੇ। ਉਹਨਾਂ ਦੀ ਸਾਫ ਸਫਾਈ, ਧੁੱਪ ਲਵਾਉਣੀ ਨੇਮ ਨਾਲ ਕਰਦੇ ਆ । ਪਰ ਰਿਸ਼ਤਿਆਂ ' ਚ ਲਾਪ੍ਰਵਾਹੀ,ego ਦਾ ਜੰਗਾਲ ਲੱਗਾ ਨਹੀਂ ਤੱਕਦੇ। ਅਸੀਂ ਸਿਆਣੇ ਲੋਕ ਬੇਜਾਨ ਚੀਜ਼ਾਂ ਨਾਲ ਮੋਹ ਜਤਾ ਕੇ ਓਹਨਾਂ ਚ ਜਾਨ ਭਰਨ ਦੀ ਕੋਸ਼ਿਸ਼ ਕਰਦੇ ਆ ਤੇ ਇਨਸਾਨਾਂ ਨੂੰ ਬੇਜਾਨ ਚੀਜ਼ਾਂ ਸਮਝ ਕੇ ਛੱਡ ਦਿੰਦੇ ਆ। ਰਾਜ਼ ਢਿੱਲੋਂ ©Rajwinder Kaur #Thinking