Nojoto: Largest Storytelling Platform
rajwinderkaur9935
  • 24Stories
  • 12Followers
  • 262Love
    183Views

Rajwinder Kaur

  • Popular
  • Latest
  • Video
596dbb1ac5f229d6343cb5de14e0fa51

Rajwinder Kaur

White ਸਕੂਨ ਲੱਭਣ ਲਈ ਕਿਤੇ ਦੂਰ ਨਹੀਂ ਜਾਣਾ ਪੈਂਦਾ, ਨਾ ਖ਼ਰੀਦਿਆ ਜਾ ਸਕਦਾ ਏ, ਆਪਣੇ ਆਲੇ ਦੁਆਲੇ ਦੇਖੋ, ਜਿੰਨ੍ਹਾਂ ਨੇ ਆਪਣਿਆਂ ਨੂੰ ਗਵਾਇਆ ਹੁੰਦਾ ਹੈ,ਓਹ ਕੱਲੇ ਕਾਰੇ ਇਨਸਾਨ ਆਪਣੇ ਅੰਦਰ ਸਮੁੱਚੀ ਦੁਨੀਆਂ ਸਮੋਈ ਬੈਠੇ ਹੁੰਦੇ ਨੇ। ਅਜਿਹੇ ਇਨਸਾਨ ਦੇ ਕੋਲ ਜਾਓ ਓਸਦੀ ਸੰਗਤ ਕਰੋ। ਉਸਨੂੰ ਸੁਣੋ ਜਿੰਨਾ ਸੁਣ ਸਕਦੇ ਹੋ। ਉਸਦੀ ਚੁੱਪ ਨੂੰ ਤੋੜੋ, ਤੁਹਾਨੂੰ ਕੁਦਰਤਿ ਬੋਲਦੀ ਸੁਣਾਈ ਦਵੇਗੀ। ਜਦ ਤੁਸੀਂ ਕਿਸੇ ਦਾ ਹੁੰਗਾਰਾ ਬਣਦੇ ਹੋ ਤੁਹਾਡਾ ਆਪਣੇ ਅੰਦਰ ਦਾ ਸ਼ੋਰ ਖ਼ਤਮ ਹੋਣ ਲਗਦਾ ਹੈ। ਤੁਸੀਂ ਸਕੂਨ ਨਾਲ ਭਰ ਜਾਓਗੇ ਯਕੀਨਨ।
ਜ਼ਿੰਦਗੀ ਜ਼ਿੰਦਾਬਾਦ ਦੋਸਤੋ 
ਰਾਜ਼ ਢਿੱਲੋਂ

©Rajwinder Kaur #Thinking
596dbb1ac5f229d6343cb5de14e0fa51

Rajwinder Kaur

White ਬਾਹਰੋਂ ਮਾਖਿਓ  ਮਿੱਠੇ ਜਾਪਣ 
ਅੰਦਰੋਂ ਅੱਕ ਚੱਬਣ ਵਾਲੇ ਲੋਕ।
ਮੂੰਹ ਦੇ ਫ਼ੇਰ ਭਾਰ ਨੇ ਡਿੱਗਦੇ 
ਹੋਰਾਂ ਦੀ ਜੜ੍ਹ ਵੱਢਣ ਵਾਲੇ ਲੋਕ।
ਉੱਚ ਕਿਰਦਾਰ ਦੀ ਗੱਲ ਨੇ ਕਰਦੇ
ਗਾਲ਼ਾਂ ਕੱਢਣ ਵਾਲੇ ਲੋਕ।
ਅੰਦਰੋਂ ਲੀਰਾਂ- ਲੀਰਾਂ ਜਾਪਣ
ਬਾਹਰੋਂ ਫੱਬਣ ਵਾਲੇ ਲੋਕ।
ਇਕਲਾਪੇ, ਦਰਦਾਂ ਦੇ ਮਾਰੇ
ਭੀੜਾਂ ਵਿੱਚ ਵੱਸਣ ਵਾਲੇ ਲੋਕ।
ਲੁੱਕ- ਲੁੱਕ ਹੰਝੂ ਪੂੰਝਦੇ ਦੇਖੇ
ਉੱਚੀ- ਉੱਚੀ ਹੱਸਣ ਵਾਲੇ ਲੋਕ।
ਰਾਜ਼ ਢਿੱਲੋਂ

©Rajwinder Kaur #Thinking
596dbb1ac5f229d6343cb5de14e0fa51

Rajwinder Kaur

White ਰਿਸ਼ਤਿਆਂ ਨੂੰ ਬਿਨ੍ਹਾਂ ਉਮੀਦ ਰੱਖੇ ਨਿਭਾਓ। ਜਦ ਅਸੀਂ ਏ ਸੋਚਣ ਲੱਗ ਜਾਂਦੇ ਆ, ਓਹਨੇ ਹਾਲ ਨਹੀਂ ਪੁੱਛਿਆ, ਮੈਂ ਕਿਉਂ ਪੁੱਛਾਂ? ਓਹਨੇ  ਗੱਲ  ਨਹੀਂ ਕਰੀ ਮੈ ਕਿਉਂ ਕਰਾਂ? ਬਸ ਉੱਥੇ ਰਿਸ਼ਤੇ ਸੁੰਘੜਨ ਲਗਦੇ ਨੇ। ਅਪਣੇ ਜਜ਼ਬਾਤ ,ਭਾਵਨਾਵਾਂ ego ਦੇ ਪਿੰਜਰੇ ਚ  ਇੰਨੇ ਕੈਦ ਨਾ ਕਰੋ ਕਿ ਓਹ ਦਮ ਤੋੜ ਜਾਣ। ਰਿਸ਼ਤੇ ਖੁੱਲ੍ਹੀ ਫ਼ਿਜ਼ਾ ਵਿੱਚ ਸਾਹ ਲੈਣਾ, ਪੁੰਗਰਨਾ ਮੰਗਦੇ ਨੇ ਨਾ ਕਿ ਬੰਦ ਡੱਬੇ ਵਿੱਚ ਦੱਬੇ ਕਿਸੇ ਕਮਰੇ ਦੇ ਕੋਨੇ ਵਿੱਚ ਸਹਿਕਦੇ ਰਹਿਣਾ। ਆਪਣੀਆਂ ਪਸੰਦ ਦੀਆਂ ਚੀਜ਼ਾਂ ਨੂੰ ਅਸੀਂ ਸੰਭਾਲਦੇ ਨਹੀਂ ਥੱਕਦੇ। ਉਹਨਾਂ ਦੀ ਸਾਫ ਸਫਾਈ, ਧੁੱਪ ਲਵਾਉਣੀ ਨੇਮ ਨਾਲ ਕਰਦੇ ਆ । ਪਰ ਰਿਸ਼ਤਿਆਂ ' ਚ  ਲਾਪ੍ਰਵਾਹੀ,ego ਦਾ ਜੰਗਾਲ ਲੱਗਾ ਨਹੀਂ ਤੱਕਦੇ। ਅਸੀਂ ਸਿਆਣੇ ਲੋਕ ਬੇਜਾਨ ਚੀਜ਼ਾਂ ਨਾਲ ਮੋਹ ਜਤਾ ਕੇ ਓਹਨਾਂ ਚ ਜਾਨ ਭਰਨ ਦੀ ਕੋਸ਼ਿਸ਼ ਕਰਦੇ ਆ ਤੇ ਇਨਸਾਨਾਂ ਨੂੰ  ਬੇਜਾਨ ਚੀਜ਼ਾਂ ਸਮਝ ਕੇ ਛੱਡ ਦਿੰਦੇ ਆ।
ਰਾਜ਼ ਢਿੱਲੋਂ

©Rajwinder Kaur #Thinking
596dbb1ac5f229d6343cb5de14e0fa51

Rajwinder Kaur

ਤੇਰਾ ਦਿਖਣਾ ਕਮਾਲ ਹੁੰਦਾ ਏ 
ਤੇਰਾ ਤੱਕਣਾ ਕਮਾਲ ਹੁੰਦਾ ਏ ।
ਤੇਰਾ ਬੋਲਣਾ ਕਮਾਲ ਹੁੰਦਾ ਏ 
ਤੇਰਾ ਹੱਸਣਾ ਕਮਾਲ ਹੁੰਦਾ ਏ।
ਮੇਰਾ ਪੁੱਛਣਾ ਜੇ ਹੁੰਦਾ ਏ ਕਮਾਲ 
ਤੇਰਾ ਦੱਸਣਾ ਕਮਾਲ ਹੁੰਦਾ ਏ।
ਮੇਰੇ ਰੋਜ਼ੇ ਫ਼ੇਰ ਉਦੋਂ ਸਿਰੇ ਚੜ੍ਹਦੇ 
ਤੇਰੀ ਦੀਦ ਨਾਲ  ਸੱਜਣਾ 
ਸਾਡਾ ਰੱਜਣਾ ਕਮਾਲ ਹੁੰਦਾ ਏ।
ਪੱਤਝੜ੍ਹ ਵੀ ਬਹਾਰ ਬਣ ਨੱਚਦੀ 
ਤੇਰਾ  ਸਾਡੇ ਦਿਲ ਦੇ ਵਿਹੜੇ 
ਪੈਰ ਰੱਖਣਾ ਕਮਾਲ ਹੁੰਦਾ ਏ।
ਰਾਜ਼ ਢਿੱਲੋਂ ਯੂਨੀਕ ਕੌਰ

©Rajwinder Kaur
596dbb1ac5f229d6343cb5de14e0fa51

Rajwinder Kaur

White ਕੁਦਰਤਨ ਮੇਰੀ ਅੱਖ ਲੱਗ ਗਈ 
ਤੇ ਬੂਹਾ ਖੜਕਾ ਕੇ ਚਲੀ ਗਈ।
ਓਹ ਬੂਹਾ ਜਿਹੜਾ ਓਹਦੀ ਉਡੀਕ ਚ
ਹਰ ਵੇਲੇ ਹੀ ਖੁੱਲ੍ਹਾ ਸੀ,
ਜੋਗੀਆਂ ਵਾਲੀ ਫ਼ੇਰੀ ਪਾ ਕੇ ਚਲੀ ਗਈ।
ਉਮੀਦ ਦੀ ਚਾਬੀ 
ਦਹਿਲੀਜ਼ੋ ਸਰਕਾਈ ਸੀ 
ਪਰ ਬਾਹਰੋਂ ਉਡੀਕ ਦਾ 
ਜ਼ਿੰਦਾ ਲਾ ਕੇ ਚਲੀ ਗਈ।
ਚਾਹ ਦੇ ਕੱਪ ਦੋ ਧਰ ਬੈਠੇ ਸਾਂ 
ਪਰ ਓਹ ਤੇ ਆ ਕੇ ਚਲੀ ਗਈ।
ਝਾਉਲਾ ਜਿਹਾ ਪਾ ਕੇ ਖ਼ਿਆਲਾਂ ਚ
ਜਜ਼ਬਾਤਾਂ ਦੇ ਪੰਛੀ ਜਗਾ ਕੇ ਚਲੀ ਗਈ।
ਰਾਜ਼ ਢਿੱਲੋਂ

©Rajwinder Kaur #sad_quotes
596dbb1ac5f229d6343cb5de14e0fa51

Rajwinder Kaur

White ਕਹਿੰਦੀ,ਪਿਆਰ ਮੁਹੱਬਤ ਦੀਆਂ 
ਗੱਲਾਂ ਨਾ ਲਿਖਿਆ ਕਰ 
ਲੋਕਾਂ ਤੇਰੇ ਖ਼ਿਲਾਫ਼ ਹੋ ਜਾਣਾ।
ਮੈਂ ਕਿਹਾ, ਫ਼ਿਰਕੂ ,ਸਾੜੇ, ਧਰਮ ਸਾਰੇ ਲਿਖਾਂ,
 ਲੋਕੀਂ ਝੱਟ ਮਗਰ ਲੱਗ ਜਾਂਦੇ ਨੇ।
ਯੂਨੀੋਕ ਕੌਰ

©Rajwinder Kaur #GoodMorning
596dbb1ac5f229d6343cb5de14e0fa51

Rajwinder Kaur

White ਕਿਸੇ ਵੀ ਰਿਸ਼ਤੇ ਵਿੱਚ ਗੱਲਬਾਤ ਆਕਸੀਜਨ ਦਾ ਕੰਮ ਕਰਦੀ ਏ। ਜਿਵੇਂ ਬੂਟੇ ਨੂੰ ਵਧਣ ਫੁੱਲਣ ਲਈ ਪਾਣੀ ਤੇ ਥੋੜ੍ਹੀ ਜਿਹੀ ਪ੍ਰਵਾਹ ਦੀ ਲੋੜ੍ਹ ਹੁੰਦੀ ਏ ਓਵੇਂ ਹੀ ਰਿਸ਼ਤੇ ਵੀ ਧਿਆਨ ਮੰਗਦੇ ਹਨ। ਬਿਨਾਂ ਗਲਬਾਤ ਦੇ ਰਿਸ਼ਤੇ ਵੈਂਟਿਲੇਟਰ ਤੇ ਪਏ ਹੁੰਦੇ ਨੇ ਜਿਹੜੇ ਕਿਸੇ ਵੀ  ਸਮੇਂ ਦਮ ਤੋੜ ਸਕਦੇ ਨੇ। ਜੇਕਰ ਆਪਣੇ ਕਿਸੇ ਖ਼ਾਸ, ਜਾਂ ਆਪਣਿਆਂ ਨੂੰ ਨਹੀਂ ਖੋਹਣਾ ਚਾਹੁੰਦੇ ਤਾਂ ਟਾਈਮ ਕੱਢ ਕੇ ਹਾਲ ਚਾਲ ਪੁੱਛ ਲਿਆ ਕਰੋ। ਕਦੇ -  ਕਦਾਈਂ ਕੀਤੀ ਵਾਰਤਾਲਾਪ ਆਪਣੇਪਨ ਦੇ ਅਹਿਸਾਸ ਨੂੰ ਮਹਿਕਣ ਲਾ ਦਿੰਦੀ ਏ। ਜਿਵੇਂ ਧਰਤੀ ਦੇ ਸੀਨੇ ਉੱਤੇ ਬਾਰਿਸ਼ ਦੀਆਂ ਬੂੰਦਾਂ ਡਿੱਗਦੀਆਂ ਨੇ ਤੇ ਧਰਤੀ ਨੱਚਣ ਲਗਦੀ ਏ। ਬਸ ਕਦੇ- ਕਦੇ ਏਵੇਂ  ਆਪਣੇਪਨ ਦਾ ਹੁਲਾਰਾ ਦੇ ਦਿਆ ਕਰੋ। ਕਿਸੇ ਦੀ ਉਡੀਕ ਪਛਤਾਵਾ ਨਾ ਬਣ ਜਾਵੇ।
ਜ਼ਿੰਦਗੀ ਜ਼ਿੰਦਾਬਾਦ ਦੋਸਤੋ
ਰਾਜ਼ ਢਿੱਲੋਂ

©Rajwinder Kaur #sad_quotes
596dbb1ac5f229d6343cb5de14e0fa51

Rajwinder Kaur

White ਜਦੋਂ ਕੋਈ ਕਾਂ ਬਣਕੇ ਤੂਹਾਨੂੰ 
ਠੂੰਗਾ ਮਾਰਨ ਦੀ ਕੋਸ਼ਿਸ਼
 ਕਰੇ ਤਾਂ ਤੁਸੀਂ ਗੁਲੇਲ ਬਣਕੇ
 ਅਗਲੇ ਨੂੰ ਫੁੰਡ ਦਿਓ। ਸਬਕ ਸਿਖਾਓ।
 ਨਾਲ਼ੋਂ ਨਾਲ ਭਾਜੀ ਮੋੜੋ।
ਰਾਜ਼ ਢਿੱਲੋਂ

©Rajwinder Kaur #sad_shayari
596dbb1ac5f229d6343cb5de14e0fa51

Rajwinder Kaur

White ਦੂਜੇ ਦੇ ਤੌਰ ਤਰੀਕੇ, ਜਿਊਣ ਦੇ ਸਲੀਕੇ 
ਉੱਤੇ ਕਿੰਤੂ -ਪ੍ਰੰਤੂ ਕਰਨ ਤੋਂ ਪਹਿਲਾਂ
 ਆਪਣੀ ਪੀੜ੍ਹੀ ਥੱਲੇ ਵੀ ਸੋਟਾ
 ਫ਼ੇਰ ਲਿਆ ਕਰੋ। ਬਾਦ ਚ ਨਾ 
ਆਖਿਓ ਥੱਲਿਓ ਪੀੜ੍ਹੀ ਖਿੱਚ ਲਈ
 ਬਿਨਾਂ ਦੱਸਿਆ।
ਫ਼ੇਰ ਪਤਾ ਹਾਲ ਕੀ ਹੋਣਾ ?😜😛
ਰਾਜ਼ ਢਿੱਲੋਂ

©Rajwinder Kaur #sad_shayari
596dbb1ac5f229d6343cb5de14e0fa51

Rajwinder Kaur

White ਬੇਸ਼ੱਕ ਚੂੜੀਆਂ , ਝਾਂਜਰਾਂ ਪਾ ਲੈ
ਪਰ ਅੱਗੇ ਵਧਣ ਦੀ ਇੱਕ ਆਸ ਬਣਾ।
ਕਿਰਦਾਰ ਨੂੰ ਜੋ ਉੱਚਾ ਚੁੱਕੇ 
ਐਸਾ ਸੱਚਾ- ਸੁੱਚਾ ਲਿਬਾਸ ਬਣਾ।
 ਆਪਣੇ ਹੱਕਾਂ ਲਈ ਲੜੀਂ 
ਕਲਮ ਚੁੱਕ ਇਤਿਹਾਸ ਬਣਾ।
ਅਬਲਾ, ਕਮਜ਼ੋਰ ਵਾਲਾ 
ਲੇਬਲ ਹੁਣ ਲਾਹ ਕੇ ਸੁੱਟ ਦੇ।
ਆਮ ਤੇ ਸਸਤਾ ਨਾ ਬਣੀ 
ਆਪਣੇ ਦਮ ' ਤੇ ਖ਼ੁਦ ਨੂੰ ਖ਼ਾਸ ਬਣਾ।
ਰਾਜ਼ ਢਿੱਲੋਂ

©Rajwinder Kaur #good_morning_quotes
loader
Home
Explore
Events
Notification
Profile