Nojoto: Largest Storytelling Platform

ਹੱਸ ਲੈ ਧੀਏ ਨੱਚ ਲੈ ਧੀਏ  ਵੱਡੇ ਹੋ ਕੇ ਤਾ ਬਸ ਦਬਾਣ ਵਾਲੇ

ਹੱਸ ਲੈ ਧੀਏ ਨੱਚ ਲੈ ਧੀਏ 
ਵੱਡੇ ਹੋ ਕੇ ਤਾ ਬਸ ਦਬਾਣ ਵਾਲੇ ਮਿਲਣਗੇ 
ਕਰ ਲੈ ਜਿੰਨੇ ਮਰਜ਼ੀ ਨਖ਼ਰੇ ਧੀਏ 
ਵੱਡੇ ਹੋ ਕੇ ਨਾ ਮਨਾਣ ਵਾਲੇ ਮਿਲਣਗੇ 


ਗੱਲਾਂ ਮਿੱਠੀਆਂ ਕਰ ਬਹੁਤ ਲੁਭਾਣ ਵਾਲੇ ਮਿਲਣਗੇ 
ਦਿਲ ਵੱਟੇ ਦਿਲ ਮਿਲਾਨ ਵਾਲੇ ਮਿਲਣਗੇ 
ਹੋ ਗਈ ਜਦ ਕਿਸੇ ਇਕ ਦੀ ਸਾਮੀ 
ਬਸ ਗੱਲਾਂ ਤਾਣੇ ਸੁਣਾਣ ਵਾਲੇ ਮਿਲਣਗੇ 


ਆਪਣੇ ਆਂਗਨ ਵਿਚ ਉੱਡ ਲੈ ਧੀਏ 
ਵੱਡੇ ਹੋ ਤਾ ਬਸ ਥੱਲੇ ਲਾਉਣ ਵਾਲੇ ਮਿਲਣਗੇ 
ਹਸ ਲੈ ਧੀਏ ਖਿੜ ਖੀੜਾ ਕੇ
ਵੱਡੇ ਹੋ ਕੇ ਤਾ ਬਸ ਰੁਵਾਨ ਵਾਲੇ ਮਿਲਣਗੇ 


ਮਾਂ ਨਾਲ ਲਾਡ ਲੜਾ ਨੀ ਧੀਏ 
ਮਾਂ ਤੋ ਬਿਨਾ ਤਾ ਬਸ ਕਮ ਕਰਵਾਉਣ ਵਾਲੇ ਮਿਲਣਗੇ 


ਹੱਸ ਲੈ ਧੀਏ ਨੱਚ ਲੈ ਧੀਏ 
ਵੱਡੇ ਹੋ ਕੇ ਤਾ ਬਸ ਦਬਾਣ ਵਾਲੇ ਮਿਲਣਗੇ 
ਕਰ ਲੈ ਜਿੰਨੇ ਮਰਜ਼ੀ ਨਖ਼ਰੇ ਧੀਏ 
ਵੱਡੇ ਹੋ ਕੇ ਨਾ ਮਨਾਣ ਵਾਲੇ ਮਿਲਣਗੇ

©Vasudha Uttam
  #dheeye #bittertruth