Nojoto: Largest Storytelling Platform

Best ਕਵਿਤਾ Shayari, Status, Quotes, Stories

Find the Best ਕਵਿਤਾ Shayari, Status, Quotes from top creators only on Nojoto App. Also find trending photos & videos aboutਕਵਿਤਾ, ਪੰਜਾਬੀ_ਕਵਿਤਾ, ਕਵਿਤਾਵਾਂ, ਪੰਜਾਬੀਕਵਿਤਾ, ਕਵਿਤਾ_ਤੇਰੇ_ਸਾਹਵੇਂ,

  • 158 Followers
  • 5030 Stories

Navjot Singh

#love_shayari

read more
White ਆਉਂਦਾ ਨਾ ਜਵਾਬ ਉਹ ਸਵਾਲ ਏਦਾਂ ਰੱਖਦੀ ਸੀ 
ਮੁੱਖ  ਉੱਤੇ  ਜ਼ੁਲਫ਼ਾਂ  ਦੇ  ਜਾਲ  ਏਦਾਂ  ਰੱਖਦੀ  ਸੀ 

ਝਿੜਕਾਂ,ਚਪੇੜਾਂ ਵੀ,ਉਹਤੋਂ ਕਈ ਵਾਰੀ ਖਾਧੀਆਂ 
ਗੁੱਸੇ ਵਿੱਚ ਆ ਕੇ ਮੂੰਹ ਲਾਲ ਏਦਾਂ ਰੱਖਦੀ ਸੀ।

ਆਪੇ ਦੁੱਖ ਦੇ ਕੇ,ਆਪੇ ਰੋਣ ਵੀ ਨਹੀਂ ਦਿੰਦੀ ਸੀ
ਅੰਮੀਂ ਵਾਂਗੂੰ ਮੇਰਾ ਓਹ ਖ਼ਿਆਲ ਏਦਾਂ ਰੱਖਦੀ ਸੀ

ਜਿਵੇਂ  ਫੁੱਲਾਂ  ਨਾਲ ਨਾਲ  ਰਹਿੰਦੀ  ਖੁਸ਼ਬੋ  ਏ
ਮੈਨੂੰ ਵੀ ਤੇ ਆਪਣੇ ਉਹ ਨਾਲ ਏਦਾਂ ਰੱਖਦੀ ਸੀ।

ਨਵਜੋਤ

©Navjot Singh #love_shayari

Rajwinder Kaur

#Thinking

read more
White ਸਕੂਨ ਲੱਭਣ ਲਈ ਕਿਤੇ ਦੂਰ ਨਹੀਂ ਜਾਣਾ ਪੈਂਦਾ, ਨਾ ਖ਼ਰੀਦਿਆ ਜਾ ਸਕਦਾ ਏ, ਆਪਣੇ ਆਲੇ ਦੁਆਲੇ ਦੇਖੋ, ਜਿੰਨ੍ਹਾਂ ਨੇ ਆਪਣਿਆਂ ਨੂੰ ਗਵਾਇਆ ਹੁੰਦਾ ਹੈ,ਓਹ ਕੱਲੇ ਕਾਰੇ ਇਨਸਾਨ ਆਪਣੇ ਅੰਦਰ ਸਮੁੱਚੀ ਦੁਨੀਆਂ ਸਮੋਈ ਬੈਠੇ ਹੁੰਦੇ ਨੇ। ਅਜਿਹੇ ਇਨਸਾਨ ਦੇ ਕੋਲ ਜਾਓ ਓਸਦੀ ਸੰਗਤ ਕਰੋ। ਉਸਨੂੰ ਸੁਣੋ ਜਿੰਨਾ ਸੁਣ ਸਕਦੇ ਹੋ। ਉਸਦੀ ਚੁੱਪ ਨੂੰ ਤੋੜੋ, ਤੁਹਾਨੂੰ ਕੁਦਰਤਿ ਬੋਲਦੀ ਸੁਣਾਈ ਦਵੇਗੀ। ਜਦ ਤੁਸੀਂ ਕਿਸੇ ਦਾ ਹੁੰਗਾਰਾ ਬਣਦੇ ਹੋ ਤੁਹਾਡਾ ਆਪਣੇ ਅੰਦਰ ਦਾ ਸ਼ੋਰ ਖ਼ਤਮ ਹੋਣ ਲਗਦਾ ਹੈ। ਤੁਸੀਂ ਸਕੂਨ ਨਾਲ ਭਰ ਜਾਓਗੇ ਯਕੀਨਨ।
ਜ਼ਿੰਦਗੀ ਜ਼ਿੰਦਾਬਾਦ ਦੋਸਤੋ 
ਰਾਜ਼ ਢਿੱਲੋਂ

©Rajwinder Kaur #Thinking

Rajwinder Kaur

#Thinking

read more
White ਬਾਹਰੋਂ ਮਾਖਿਓ  ਮਿੱਠੇ ਜਾਪਣ 
ਅੰਦਰੋਂ ਅੱਕ ਚੱਬਣ ਵਾਲੇ ਲੋਕ।
ਮੂੰਹ ਦੇ ਫ਼ੇਰ ਭਾਰ ਨੇ ਡਿੱਗਦੇ 
ਹੋਰਾਂ ਦੀ ਜੜ੍ਹ ਵੱਢਣ ਵਾਲੇ ਲੋਕ।
ਉੱਚ ਕਿਰਦਾਰ ਦੀ ਗੱਲ ਨੇ ਕਰਦੇ
ਗਾਲ਼ਾਂ ਕੱਢਣ ਵਾਲੇ ਲੋਕ।
ਅੰਦਰੋਂ ਲੀਰਾਂ- ਲੀਰਾਂ ਜਾਪਣ
ਬਾਹਰੋਂ ਫੱਬਣ ਵਾਲੇ ਲੋਕ।
ਇਕਲਾਪੇ, ਦਰਦਾਂ ਦੇ ਮਾਰੇ
ਭੀੜਾਂ ਵਿੱਚ ਵੱਸਣ ਵਾਲੇ ਲੋਕ।
ਲੁੱਕ- ਲੁੱਕ ਹੰਝੂ ਪੂੰਝਦੇ ਦੇਖੇ
ਉੱਚੀ- ਉੱਚੀ ਹੱਸਣ ਵਾਲੇ ਲੋਕ।
ਰਾਜ਼ ਢਿੱਲੋਂ

©Rajwinder Kaur #Thinking

Rajwinder Kaur

#Thinking

read more
White ਰਿਸ਼ਤਿਆਂ ਨੂੰ ਬਿਨ੍ਹਾਂ ਉਮੀਦ ਰੱਖੇ ਨਿਭਾਓ। ਜਦ ਅਸੀਂ ਏ ਸੋਚਣ ਲੱਗ ਜਾਂਦੇ ਆ, ਓਹਨੇ ਹਾਲ ਨਹੀਂ ਪੁੱਛਿਆ, ਮੈਂ ਕਿਉਂ ਪੁੱਛਾਂ? ਓਹਨੇ  ਗੱਲ  ਨਹੀਂ ਕਰੀ ਮੈ ਕਿਉਂ ਕਰਾਂ? ਬਸ ਉੱਥੇ ਰਿਸ਼ਤੇ ਸੁੰਘੜਨ ਲਗਦੇ ਨੇ। ਅਪਣੇ ਜਜ਼ਬਾਤ ,ਭਾਵਨਾਵਾਂ ego ਦੇ ਪਿੰਜਰੇ ਚ  ਇੰਨੇ ਕੈਦ ਨਾ ਕਰੋ ਕਿ ਓਹ ਦਮ ਤੋੜ ਜਾਣ। ਰਿਸ਼ਤੇ ਖੁੱਲ੍ਹੀ ਫ਼ਿਜ਼ਾ ਵਿੱਚ ਸਾਹ ਲੈਣਾ, ਪੁੰਗਰਨਾ ਮੰਗਦੇ ਨੇ ਨਾ ਕਿ ਬੰਦ ਡੱਬੇ ਵਿੱਚ ਦੱਬੇ ਕਿਸੇ ਕਮਰੇ ਦੇ ਕੋਨੇ ਵਿੱਚ ਸਹਿਕਦੇ ਰਹਿਣਾ। ਆਪਣੀਆਂ ਪਸੰਦ ਦੀਆਂ ਚੀਜ਼ਾਂ ਨੂੰ ਅਸੀਂ ਸੰਭਾਲਦੇ ਨਹੀਂ ਥੱਕਦੇ। ਉਹਨਾਂ ਦੀ ਸਾਫ ਸਫਾਈ, ਧੁੱਪ ਲਵਾਉਣੀ ਨੇਮ ਨਾਲ ਕਰਦੇ ਆ । ਪਰ ਰਿਸ਼ਤਿਆਂ ' ਚ  ਲਾਪ੍ਰਵਾਹੀ,ego ਦਾ ਜੰਗਾਲ ਲੱਗਾ ਨਹੀਂ ਤੱਕਦੇ। ਅਸੀਂ ਸਿਆਣੇ ਲੋਕ ਬੇਜਾਨ ਚੀਜ਼ਾਂ ਨਾਲ ਮੋਹ ਜਤਾ ਕੇ ਓਹਨਾਂ ਚ ਜਾਨ ਭਰਨ ਦੀ ਕੋਸ਼ਿਸ਼ ਕਰਦੇ ਆ ਤੇ ਇਨਸਾਨਾਂ ਨੂੰ  ਬੇਜਾਨ ਚੀਜ਼ਾਂ ਸਮਝ ਕੇ ਛੱਡ ਦਿੰਦੇ ਆ।
ਰਾਜ਼ ਢਿੱਲੋਂ

©Rajwinder Kaur #Thinking

shamsher singh

#Book

read more
Unsplash good evening

©shamsher singh #Book

Prabhjot PJSG

#sad_qoute ਕਵਿਤਾ ਪਾਣੀ ਤੇ #pjsgqoutes

read more
White ਮੈਂ ਕਿਸ਼ਤੀ ਬੈਠਾ ਸੋਚ ਰਿਹਾ,
ਕਦੋਂ ਕਿਨਾਰਾ ਆਉਣਾ ਆ ।
ਮੈਂ ਵਿੱਚ ਸਮੁੰਦਰ ਡੁੱਬ ਜਾਣਾ,
ਜਾਂ ਮੰਜ਼ਿਲ ਨੂੰ ਮੈਂ ਪਾਉਣਾ ਆ ।


ਦੂਰ ਤੋਂ ਉਹ ਦਿਖ ਰਹੀ,
ਪਰ ਅਜੇ ਬਹੁਤ ਦੂਰ ਆ I
ਹੌਸਲਾ ਤੂੰ ਹਾਰਨਾ ਨਹੀ ,
ਹਿੰਮਤ ਰੱਖਣੀ ਤੂੰ ਭਰਪੂਰ ਆ ।


ਭੁੱਖ - ਪਿਆਸ ਵੀ ਲੱਗੀ ਆ ,
ਖ਼ਤਰੇ ਵੀ ਏਥੇ ਬੜੇ ਆ,
ਤੂੰ ਆਪਣੇ ਧਿਆਨ ਚੱਲੀ ਜਾ,
ਰਾਹ ਰੋਕਣ ਵਾਲੇ ਖੜ੍ਹੇ ਆ ।

....

©Prabhjot PJSG #sad_qoute  ਕਵਿਤਾ ਪਾਣੀ ਤੇ #pjsgqoutes

Rajwinder Kaur

read more
ਤੇਰਾ ਦਿਖਣਾ ਕਮਾਲ ਹੁੰਦਾ ਏ 
ਤੇਰਾ ਤੱਕਣਾ ਕਮਾਲ ਹੁੰਦਾ ਏ ।
ਤੇਰਾ ਬੋਲਣਾ ਕਮਾਲ ਹੁੰਦਾ ਏ 
ਤੇਰਾ ਹੱਸਣਾ ਕਮਾਲ ਹੁੰਦਾ ਏ।
ਮੇਰਾ ਪੁੱਛਣਾ ਜੇ ਹੁੰਦਾ ਏ ਕਮਾਲ 
ਤੇਰਾ ਦੱਸਣਾ ਕਮਾਲ ਹੁੰਦਾ ਏ।
ਮੇਰੇ ਰੋਜ਼ੇ ਫ਼ੇਰ ਉਦੋਂ ਸਿਰੇ ਚੜ੍ਹਦੇ 
ਤੇਰੀ ਦੀਦ ਨਾਲ  ਸੱਜਣਾ 
ਸਾਡਾ ਰੱਜਣਾ ਕਮਾਲ ਹੁੰਦਾ ਏ।
ਪੱਤਝੜ੍ਹ ਵੀ ਬਹਾਰ ਬਣ ਨੱਚਦੀ 
ਤੇਰਾ  ਸਾਡੇ ਦਿਲ ਦੇ ਵਿਹੜੇ 
ਪੈਰ ਰੱਖਣਾ ਕਮਾਲ ਹੁੰਦਾ ਏ।
ਰਾਜ਼ ਢਿੱਲੋਂ ਯੂਨੀਕ ਕੌਰ

©Rajwinder Kaur

Sehaj

#sad_quotes

read more
White space world

©Sehaj #sad_quotes

Kismat

#leafbook

read more
Unsplash ਜ਼ਿੰਦਗੀ ਵਿੱਚ ਹਰ ਥਾਂ ਪੈਸਾ ਕੰਮ ਨਹੀਂ ਆਉਂਦੇ ,ਕਈ ਵਾਰ ਇਨਸਾਨ ਦੇ ਸਾਥ ਦੀ ਵੀ ਲੋੜ ਹੁੰਦੀ ਹੈ 💯💯

©Kismat #leafbook

Navneet Kour

Hinduism ਪੰਜਾਬੀ ਕਵਿਤਾ ਪਿਆਰ

read more
loader
Home
Explore
Events
Notification
Profile