Nojoto: Largest Storytelling Platform

ਹੁਣ ਅਸੀਂ ਐਰੇ ਗੈਰੇ ਹੋ ਗਏ, ਤੈਨੂੰ ਗੈਰ ਪਿਆਰੇ ਹੋ ਗਏ। ਸਾ

ਹੁਣ ਅਸੀਂ ਐਰੇ ਗੈਰੇ ਹੋ ਗਏ,
ਤੈਨੂੰ ਗੈਰ ਪਿਆਰੇ ਹੋ ਗਏ।
ਸਾਡੀ ਰਹੀ ਹੁਣ ਕੋਈ ਨਾ ਬੁੱਕਤ ,
ਉਹ ਤੇਰੀ ਅੱਖ ਦੇ ਤਾਰੇ ਹੋ ਗਏ।

ਬਹਿ ਇਕੱਲਾ ਸੋਚ ਕੇ ਵੇਖੀ,
ਦਿਲ ਦੀ ਫੱਟੀ ਪੋਚ ਕੇ ਵੇਖੀਂ।
ਦਿਲ ਦੇ ਢਾਰੇ ਢਾਹ ਦਿੱਤੇ ਤੂੰ,
ਹੁਣ ਤੇਰੇ ਯਾਰ ਚੁਬਾਰੇ ਹੋ ਗਏ।

ਵਕਤ ਦੇ ਵਾਂਗੂੰ ਕੋਲੋਂ ਲੱਗਿਆ,
ਖੋਰੇ ਕਿਹੜੇ ਰੰਗ ਵਿਚ ਰੰਗਿਆ।
ਤੈਨੂੰ ਗੈਰ ਪਿਆਰੇ ਹੋ ਗਏ।

©Harmanpreet Singh
  #City 
#AmritaPritam 
#Shiddat