Nojoto: Largest Storytelling Platform

ਤੇਰੇ ਨਾਮ ਦੀ ਚੜੀ ਖੁਮਾਰੀ ਪੈਰੀ ਘੁੰਗਰੂ ਬੰਨ੍ਹ ਮੈਂ ਨੱਚਾਂ

ਤੇਰੇ ਨਾਮ ਦੀ ਚੜੀ ਖੁਮਾਰੀ
ਪੈਰੀ ਘੁੰਗਰੂ ਬੰਨ੍ਹ ਮੈਂ ਨੱਚਾਂ
ਪਲ ਪਲ ਯਾਦ ਤੇਰੀ ਵਿੱਚ
ਮੈਂ ਕਦੇ ਰੋਵਾਂ ਤੇ ਕਦੇ ਹਸਾਂ
ਦਿਲ ਦੀ ਰਮਜ਼ ਨੂੰ ਤੂੰ ਜਾਣੇਂ
ਵੇ ਕਿਉਂ ਮੂੰਹੋਂ ਬੋਲ ਕੇ ਦਸਾਂ
ਤੇਰੇ ਦਰ ਦੀ ਮੈਂ ਮੰਗਤੀ ਹਾਂ
ਤੇਰੀ ਰਹਿਮਤ ਨਾਲ ਹੀ ਵਸਾਂ

ਪਾਗ਼ਲ ਸ਼ਾਇਰ ਬਲਜੀਤ ਸਿੰਘ ਮਾਹਲਾ✍🏻

©Baljit Singh Mahla
  soul

soul #Thoughts

126 Views