White ਉਡੀਕ ਆ ਚੰਗੇ ਦਿਨਾਂ ਦੀ, ਤੇਰੇ ਪਿੱਛੋਂ ਤਾਂ ਕੁੱਝ ਵੀ ਚੰਗਾ ਹੋਇਆ ਨੀ, ਇਹ ਹੁਸਨ ਜਵਾਨੀ ਦੇ ਦਿਨ ਢੱਲਦੇ ਜਾਂਦੇ ਨੇ, ਚਾਅ ਮੁੱਕ ਗਏ ਸਾਰੇ ਬੱਸ ਖੁੱਦ ਮੈਂ ਹੀ ਮੋਇਆ ਨੀ, ਖੌਰੇ ਪਤਾ ਨਹੀਂ ਕੀ ਕੀ ਹੋਈ ਜਾਂਦਾ ਏ, ਜੋ ਆਪਾਂ ਸੋਚਿਆ ਓਦਾਂ ਤਾਂ ਕੁੱਝ ਵੀ ਹੋਇਆ ਨੀ, ਰੋਣਾ ਨਿੱਕਲ ਆਉਂਦਾ ਮੇਰਾ ਕਿਸੇ ਨੂੰ ਹੱਸਦਿਆਂ ਵੇਖ, ਸੱਚੀ ਭੁੱਲ ਭੁਲੇਖੇ ਵੀ ਮੈਂ ਖ਼ੁਸ਼ ਹੋਇਆ ਨੀ, ਯਕੀਨ ਆ ਕੇ ਤੂੰ ਨਹੀ ਆਉਣਾ ਮੁੜ ਦੁਬਾਰਾ ਮੇਰੇ ਕੋਲ, ਉੰਝ ਅਮਨ ਨੇ ਕਦੇ ਬੂਹਾ ਢੋਇਆ ਨੀ... ਅਮਨ ਮਾਜਰਾ ©Aman Majra #sad_quotes ਸਟੇਟਸ ਪੰਜਾਬੀ ਸ਼ਾਇਰੀ ਪੰਜਾਬੀ ਸ਼ਾਇਰੀ sad