Nojoto: Largest Storytelling Platform

ਬੈਂਤ/ਜਸਪਾਲ ਜੀਤ ਕਈ ਵਾਰ ਮਝੋਲੇ ਕੰਮ ਆਉਂਦੇ, ਜਦੋਂ ਫੌਹ ਨਾ

ਬੈਂਤ/ਜਸਪਾਲ ਜੀਤ
ਕਈ ਵਾਰ ਮਝੋਲੇ ਕੰਮ ਆਉਂਦੇ,
ਜਦੋਂ ਫੌਹ ਨਾ ਪਵੇ ਕਰੰਡੀਆਂ ਦਾ।
ਲੋਕੀਂ ਤਾੜੀਆਂ ਮਾਰਕੇ ਹੱਸਦੇ ਨੇ,
ਜਦ ਟੁੱਟੇ ਹੰਕਾਰ ਘੁੰਡੀਆਂ ਦਾ।
ਆਕਸੀਜਨ ਭਾਲਦੇ ਫਿਰਣ ਸਾਰੇ,
ਮੁੱਲ ਵੱਟ ਕੇ ਪਿੱਪਲਾਂ ਤੇ ਜੰਡੀਆਂ ਦਾ।
ਸਾਡੇ ਹਾਕਮ ਨੀਤੋ ਬਦਨੀਤ ਹੋਏ,
ਰੌਲਾ ਮੁੱਕੇ ਨਾ ਖੇਤਾਂ ਤੇ ਮੰਡੀਆਂ ਦਾ।
ਤੁਰਨ ਵਾਲਾ ਹੀ ਬੱਸ ਪਛਾਣ ਸਕਦੈ,
ਕੀ ਹੈ ਰਿਸ਼ਤਾ ਪੈਰਾਂ ਤੇ ਡੰਡੀਆਂ ਦਾ।
ਗਿਲਜੇਵਾਲੀਆ ਪੈਸਾ ਹੀ ਯਾਰ ਹੁੰਦੈ,
ਜਿਉਂਦੇ ਖਸਮ ਤੋਂ ਹੋਈਆਂ ਰੰਡੀਆਂ ਦਾ।

©jaspaljit poem

#Sunrise
ਬੈਂਤ/ਜਸਪਾਲ ਜੀਤ
ਕਈ ਵਾਰ ਮਝੋਲੇ ਕੰਮ ਆਉਂਦੇ,
ਜਦੋਂ ਫੌਹ ਨਾ ਪਵੇ ਕਰੰਡੀਆਂ ਦਾ।
ਲੋਕੀਂ ਤਾੜੀਆਂ ਮਾਰਕੇ ਹੱਸਦੇ ਨੇ,
ਜਦ ਟੁੱਟੇ ਹੰਕਾਰ ਘੁੰਡੀਆਂ ਦਾ।
ਆਕਸੀਜਨ ਭਾਲਦੇ ਫਿਰਣ ਸਾਰੇ,
ਮੁੱਲ ਵੱਟ ਕੇ ਪਿੱਪਲਾਂ ਤੇ ਜੰਡੀਆਂ ਦਾ।
ਸਾਡੇ ਹਾਕਮ ਨੀਤੋ ਬਦਨੀਤ ਹੋਏ,
ਰੌਲਾ ਮੁੱਕੇ ਨਾ ਖੇਤਾਂ ਤੇ ਮੰਡੀਆਂ ਦਾ।
ਤੁਰਨ ਵਾਲਾ ਹੀ ਬੱਸ ਪਛਾਣ ਸਕਦੈ,
ਕੀ ਹੈ ਰਿਸ਼ਤਾ ਪੈਰਾਂ ਤੇ ਡੰਡੀਆਂ ਦਾ।
ਗਿਲਜੇਵਾਲੀਆ ਪੈਸਾ ਹੀ ਯਾਰ ਹੁੰਦੈ,
ਜਿਉਂਦੇ ਖਸਮ ਤੋਂ ਹੋਈਆਂ ਰੰਡੀਆਂ ਦਾ।

©jaspaljit poem

#Sunrise
jaspaljit6533

jaspaljit

New Creator