Nojoto: Largest Storytelling Platform
jaspaljit6533
  • 53Stories
  • 473Followers
  • 571Love
    575Views

jaspaljit

jaspaljit assist pro

  • Popular
  • Latest
  • Repost
  • Video
75aa34d928dab83488873c513b54471f

jaspaljit

ਸ਼ੇਅਰ//ਜਸਪਾਲ ਜੀਤ
ਮੇਰੇ ਮਾਲਕਾ ਮੇਰੇ ਤੇ ਮਿਹਰ ਕਰਦੇ,
ਬੜਾ ਰੁਲਿਆ ਹਾਂ ਖ਼ਾਕ ਵਾਂਗਰਾਂ ਮੈਂ।
ਮੈਨੂੰ ਮੰਜ਼ਿਲ ਨਾ ਕੋਈ ਨਸੀਬ ਹੋਈ,
ਛੱਡਿਆ ਤਖ਼ਤ ਹਜ਼ਾਰਾ ਚਾਕ ਵਾਂਗਰਾਂ ਮੈਂ।
ਅੰਦਰੋਂ ਟੁੱਟ ਕੇ ਲੀਰੋ ਲੀਰ ਹੋਇਆ,
ਗ਼ਰਜ਼ਾਂ ਮਾਰੇ ਕਿਸੇ ਸਾਕ ਵਾਂਗਰਾਂ ਮੈਂ।
ਜੇ ਤੂੰ ਸੁਣੀ ਹੋ ਕੇ ਰਹਿ ਜਾਣਾ,
ਪਿੱਛੋਂ ਮਾਰੀ ਹੋਈ ਹਾਕ ਵਾਂਗਰਾਂ ਮੈਂ।

©jaspaljit #Art
75aa34d928dab83488873c513b54471f

jaspaljit

ਸੁਪਨੇ ਬੀਜਣ ਦੀ ਰੁੱਤ//ਗੁਰਭਜਨ ਗਿੱਲ
ਸੁਪਨੇ ਬੀਜਣ ਦੀ ਰੁੱਤ ਆਈ,
ਅੱਸੂ ਮਗਰੋਂ ਕੱਤਕ ਚੜ੍ਹਿਆ।
ਉਹ ਹੀ ਜ਼ਿੰਦਗੀ ਦਾ ਰਸ ਮਾਨਣ,
ਹਿੰਮਤ ਦਾ ਪੱਲੂ ਜਿਨ ਫੜਿਆ।
ਪੱਕੀਆਂ ਫ਼ਸਲਾਂ ਸਾਂਭ ਲਵੋ ਤੇ,
ਨਵੇਂ ਸਿਆੜੀਂ ਬੀਜ਼ ਪੋਰਨਾ,
ਉਹ ਹੀ ਦੱਸਿਆ ਬੋਲ ਤੁਹਾਨੂੰ,
ਜੋ ਮੈਂ ਧਰਤੀ ਮਾਂ ਤੋਂ ਪੜਿਆ।

©jaspaljit #Saffron
75aa34d928dab83488873c513b54471f

jaspaljit

ਬੰਦਾ ਜੱਗ ਨਾਲ ਲੜੇ //ਜਸਪਾਲਜੀਤ
----------------------------
ਜਦੋਂ ਰੱਬ ਵੀ ਸੁਣੇ ਨਾ,
ਥੋਡੀ ਕੋਈ ਅਰਦਾਸ।
ਹਰ ਪਾਸਿਓਂ ਹੀ ਜਦੋਂ,
ਟੁੱਟ ਜਾਵੇ,ਹਰ ਆਸ।
ਉਤੋਂ ਤਾਨਿਆਂ ਵਿੱਚ
ਰੋਜ਼ ਬੰਦਾ ਸੜੇ
ਫਿਰ ਜੱਗ ਨਾਲ ਲੜੇ,
ਜਾਂ ਉਹ ਰੱਬ ਨਾਲ ਲੜੇ?
ਬੰਦਾ ਜੱਗ ਨਾਲ,,,,,,,,,,

©jaspaljit geet
ਗੀਤ 

#Saffron

geet ਗੀਤ #Saffron #ਕਵਿਤਾ

75aa34d928dab83488873c513b54471f

jaspaljit

75aa34d928dab83488873c513b54471f

jaspaljit

ਅੰਦਰਲਾ ਖ਼ਲਾਅ//ਜਸਪਾਲ ਜੀਤ
ਇਕੱਲਾ ਵਕਤ ਹੀ ਨਹੀਂ
ਮੈਂ ਵੀ ਬੀਤਿਆ ਹਾਂ
ਪਲ-ਪਲ ਵਕਤ ਨਾਲ
ਉਦਾਸੀ ਮੇਰੇ ਅੰਦਰ
ਖੂਹ ਪੁੱਟਣ ਲੱਗੀ ਹੋਈ ਹੈ
ਹੁਣ ਹਰ ਰੋਜ਼
ਪੁਸਤਕਾਂ ਤੋਂ ਮਿੱਟੀ ਝਾੜਦਾ ਹਾਂ 
ਪੰਨੇ ਪਰਤਦਾ ਹਾਂ
ਪਰ ਕਵਿਤਾ 
ਮੇਰੇ ਨਾਲ ਨਹੀਂ
ਤੁਰਦੀ

©jaspaljit ਕਵਿਤਾ

#LostInSky
75aa34d928dab83488873c513b54471f

jaspaljit

ਬੋਲੀਆਂ//
ਗਿਲਜੇਵਾਲਾ ਪਿੰਡ ਸੁਣੀਂਦਾ,
ਵੱਸਦੇ ਲੋਕ ਸਿਆਣੇ।
ਚੱਕ ਦੇ ਲੋਕੀ ਪੈਸੇ ਨਾ,
ਗੱਲ ਕਰਨ ਕਚਹਿਰੀ ਥਾਣੇ।
ਸੋਥੇ ਦੇ ਤਾਂ ਲੋਕ ਮਖੌਲੀ,
ਬੰਨ-ਬੰਨ ਬਹਿਦੇ ਢਾਣੇ।
ਦੁਨੀਆਂ ਬਦਲ ਗਈ,
ਨਰਕ ਨਾ ਗਿਆ ਰੁਪਾਣੇ
ਦੁਨੀਆਂ ਬਦਲ ਗਈ--------

©jaspaljit ਬੋਲੀਆਂ
#youandme

ਬੋਲੀਆਂ #youandme #ਸ਼ਾਇਰੀ

75aa34d928dab83488873c513b54471f

jaspaljit

ਰੁੱਖਾਂ ਤੋਂ ਟੁੱਟੇ ਪੱਤੇ/ਜਸਪਾਲ ਜੀਤ---
-----------------------------------
ਰੁੱਖਾਂ ਤੋਂ ਟੁੱਟੇ ਪੱਤੇ, ਵਾਵਾ ਨਾ ਗੱਲਾਂ ਕਰਦੇ,।
ਮੌਸਮ ਨੇ ਲਈ ਅਗੜਾਈ, ਤੱਕ ਤੱਕ ਕੇ ਹੌਂਕੇ ਭਰਦੇ।
ਰੁੱਖਾਂ ਤੋਂ ਟੁੱਟੇ ਪੱਤੇ------------------
ਧਰਤੀ, ਸੂਰਜ਼,ਚੰਨ ਤਾਰੇ,
ਏਦਾ ਹੀ ਘੁੰਮਦੇ ਰਹਿਣੇ।
ਬੰਦੇ ਦੇ ਕੋਲ ਨੇ ਆਹੀ,
ਸਾਹਾਂ ਦੇ ਦੋ ਤਿੰਨ ਗਹਿਣੇ।
ਘੜਿਆਂ ਦੀ ਜੂਨ ਭੋਗਦੇ,
ਪਲ ਪਲ ਸਭ ਜਾਂਦੇ ਖਰਦੇ
ਰੁੱਖਾਂ ਤੋਂ ਟੁੱਟੇ ਪੱਤੇ--------
ਜ਼ਿੰਦਗੀ ਇੱਕ ਖੂਹ ਹੈ ਡੂੰਘਾ,
ਜਾਂ ਫਿਰ ਇਹ ਵਗਦਾ ਪਾਣੀ।
ਜਿਨੇ ਨੇ ਚਿਹਰੇ ਏਥੇ ਹਰ ,
ਹਰ ਇਕ ਦੀ ਨਵੀਂ ਕਹਾਣੀ।
ਰਿਸ਼ਤਿਆਂ ਚੋਂ ਨਿੱਘ ਕਈ ਲੱਭਦੇ
ਧੁੱਪਾਂ ਵਿਚ ਰਹਿੰਦੇ ਠਰਦੇ
ਰੁੱਖਾਂ ਤੋਂ ਟੁੱਟੇ ਪੱਤੇ------


ਰਿਸ਼ਤਿਆਂ ਚੋਂ ਨਿੱਘ ਕਈ

©jaspaljit ਗੀਤ

#youandme
75aa34d928dab83488873c513b54471f

jaspaljit

ਡਰਿਆ ਹੋਇਆ ਮਨੁੱਖ//ਜਸਪਾਲ ਜੀਤ
ਡਰਿਆ ਹੋਇਆ ਮਨੁੱਖ
ਕੋਈ ਕ੍ਰਾਂਤੀ ਨਹੀਂ ਕਰਦਾ
ਡਰਿਆ ਹੋਇਆ ਮਨੁੱਖ
ਸਹਿਮ ਵਿਚ
ਦਿਨ ਕਟੀ ਕਰਦਾ
ਵਕਤ ਦੇ
ਵਕਤ ਦੇ ਗੁਜ਼ਰਨ
ਦੀ 
ਉਡੀਕ ਕਰਦਾ ਹੈ

©jaspaljit #Thinking
75aa34d928dab83488873c513b54471f

jaspaljit

ਗੀਤ/ਜਸਪਾਲ ਜੀਤ
ਏਸ ਜਨਮ ਮੇਰੇ ਸੁਪਨੇ ਟੁੱੱਟੇ,
ਬਹੁਡ ਜਨਮ ਮੈ ਆਵਾਂਗਾ।
ਆਪਣੀ ਮਿੱਟੀ ਚੋਂ ਫਿਰ ਆਪਣੇ,
ਸੁਪਨੇ ਨਵੇਂ ਉਗਾਵਾਂਗਾ।
ਏਸ ਜਨਮ,,,
ਏਸ ਜਨਮ ਮੇਰੇ ਗੀਤ ਗਵਾਚੇ,
ਬਹੁਡ ਮੈਂ ਆਵਾਂਗਾ।
ਰੁੱਖਾਂ, ਰੁੱਤਾਂ ਤੋਂ ਚਾਅ ਲੈ ਕੇ
ਗੀਤ ਨਵਾਂ ਕੋਈ ਗਾਵਾਂਗਾ
ਏਸ ਜਨਮ,,,

©jaspaljit #fog
75aa34d928dab83488873c513b54471f

jaspaljit

ਵਕਤ ਨਾਲ ਜੇ ਤੁਰ ਪਿਆ, ਪਹੁੰਚ ਜਾਵੇਗਾ ਆਪ।
ਜੇੜੇ ਨਫ਼ਰਤ ਕਰ ਰਹੇ,ਕਰ ਦੇ ਤੂੰ ਮਾਫ਼।

©jaspaljit #Sea
loader
Home
Explore
Events
Notification
Profile