Nojoto: Largest Storytelling Platform

ਤੂੰ ਤੇ ਯਾਰਾ ਹੱਦ ਈ ਕਰਤੀ, ਹੱਦ ਵੀ ਹੱਦੋਂ ਵੱਧ ਈ

ਤੂੰ ਤੇ  ਯਾਰਾ  ਹੱਦ  ਈ   ਕਰਤੀ,
ਹੱਦ ਵੀ  ਹੱਦੋਂ ਵੱਧ  ਈ  ਕਰਤੀ।

ਪੱਥਰ  ਦਿਲ  ਤੋਂ  ਮੋਮ  ਬਣਾ ਕੇ,
ਫਿਰ ਤੂੰ ਕੋਲੇ  ਅੱਗ  ਈ ਕਰਤੀ।

ਠੀਕ  ਹੁੰਦਾ ਘਰ  ਜਾ ਕੇ ਕਰਦਾ
ਪਰ ਤੂੰ ਤਾਂ ਘਰ ਸੱਦ ਈ ਕਰਤੀ।

ਥੋੜੀ  ਬਹੁਤ   ਤੇ   ਸਾਰੇ  ਕਰਦੇ,
 ਤੂੰ  ਤੇ  ਯਾਰਾ  ਰੱਜ  ਈ ਕਰਤੀ।

ਕੁਝ ਤਾਂ ਪਰਦਾ  ਰੱਖ  ਹੀ ਲੈਂਦਾ, 
ਕੋਠੇ ਚੜ  ਪਾ  ਛੱਜ  ਈ ਕਰਤੀ।

ਕੁੱਤਾ  ਬਿੱਲਾ   ਸਾਰੇ  ਈ  ਕਰਦੇ,
ਦੀਪਿਆ ਤੂੰ ਗਾਂ ਮੱਝ ਈ ਕਰਤੀ।

ਗੁਰਦੀਪ ਭਾਵਾ

©Hardyalsingh Sodi
  Kishan Sharma