Nojoto: Largest Storytelling Platform

White ਅੱਖੀਆਂ ਤੇਰੇ ਨਾਲ ਲਗਾਈਆਂ ਅੱਖੀਆਂ। ਹੰਝੂਆਂ ਨਾਲ

White 
ਅੱਖੀਆਂ 

ਤੇਰੇ ਨਾਲ ਲਗਾਈਆਂ ਅੱਖੀਆਂ।
ਹੰਝੂਆਂ ਨਾਲ ਸਜਾਈਆਂ ਅੱਖੀਆਂ।

ਕੰਮ ਜਿਨ੍ਹਾਂ ਦੇ ਆਇਆ, ਉਹਨਾਂ,
ਮੌਕਾ ਵੇਖ ਘੁਮਾਈਆਂ ਅੱਖੀਆਂ।

ਨੀਲੀਆਂ, ਡੂੰਘੀਆਂ, ਖੂਬ ਤਲਿਸਮੀ,
ਰੱਬ ਨੇ ਅਜ਼ਬ ਬਣਾਈਆਂ ਅੱਖੀਆਂ।

ਇੱਕ ਵਾਰੀ ਤਾਂ ਦਰਸ ਵਿਖਾ ਜਾ,
ਚਿਰ ਤੋਂ ਨੇ ਤਿਰਹਾਈਆਂ ਅੱਖੀਆਂ।

ਹਰ ਥਾਂ, ਹਰ ਪਲ ਦਿਸਦੈ ਤੂੰ ਹੀ,
ਇਸ਼ਕ ਨੇ ਇੰਝ ਭਰਮਾਈਆਂ ਅੱਖੀਆਂ।

(ਬਿਸ਼ੰਬਰ ਅਵਾਂਖੀਆ, 9781825255)

©Bishamber Awankhia
  #viarl #please_follow_me #🙏Please🙏🔔🙏Like #poem✍🧡🧡💛

#viarl #please_follow_me #🙏Please🙏🔔🙏Like poem✍🧡🧡💛 #ਸ਼ਾਇਰੀ

6.1K Views