Nojoto: Largest Storytelling Platform

ਸਵਾ ਮੀਟਰ ਦੀ ਚੁੰਨੀ ਤੇਰੀ, ਫੁਲਾਂ ਵਾਲੀ ਜੋ। ਇੱਕ ਕੋਨੇ ਉੱ

ਸਵਾ ਮੀਟਰ ਦੀ ਚੁੰਨੀ ਤੇਰੀ,
ਫੁਲਾਂ ਵਾਲੀ ਜੋ।
ਇੱਕ ਕੋਨੇ ਉੱਤੇ ਸੁਰਖੀ ਲੱਗੀ,
ਬੁੱਲ੍ਹਾ ਵਾਲੀ ਜੋ।
ਕੁਝ ਬੰਨ ਸਮਾਨ ਸੀ,
ਫੜਾਈ ਛੱਤ ਤੋਂ ।
ਤੇਰੇ ਸਾਹਾ ਦੀ ਖੁਸਬੂ ਸੀ,
ਆਈ ਛੱਤ ਤੋਂ ।
ਚੁੰਨੀ ਗਲ ਵਿੱਚ ਪਾ ਕੇ ਮੈਂ,
ਫਕੀਰ ਹੋ ਗਿਆ ।
ਦਿਲ ਸਦਾ ਲਈ ਤੇਰੀ ਹੀ,
ਜਾਗੀਰ ਹੋ ਗਿਆ ।
ਤੈਨੂੰ ਆਪਣਾ ਮੁਰਸ਼ਦ ਮੰਨ ਲਿਆ,
ਰੂਹ ਮੇਰੀ ਨੇ।
ਸਾਰਾ ਬ੍ਰਹਿਮੰਡ ਢੱਕ ਲਿਆ,
ਚੁੰਨੀ ਤੇਰੀ ਨੇ।

ਕੁਲਦੀਪ ਬਿੱਲਾ ਕਿੱਪੀ। #ਤੇਰੀ #ਚੁੰਨੀ
ਸਵਾ ਮੀਟਰ ਦੀ ਚੁੰਨੀ ਤੇਰੀ,
ਫੁਲਾਂ ਵਾਲੀ ਜੋ।
ਇੱਕ ਕੋਨੇ ਉੱਤੇ ਸੁਰਖੀ ਲੱਗੀ,
ਬੁੱਲ੍ਹਾ ਵਾਲੀ ਜੋ।
ਕੁਝ ਬੰਨ ਸਮਾਨ ਸੀ,
ਫੜਾਈ ਛੱਤ ਤੋਂ ।
ਤੇਰੇ ਸਾਹਾ ਦੀ ਖੁਸਬੂ ਸੀ,
ਆਈ ਛੱਤ ਤੋਂ ।
ਚੁੰਨੀ ਗਲ ਵਿੱਚ ਪਾ ਕੇ ਮੈਂ,
ਫਕੀਰ ਹੋ ਗਿਆ ।
ਦਿਲ ਸਦਾ ਲਈ ਤੇਰੀ ਹੀ,
ਜਾਗੀਰ ਹੋ ਗਿਆ ।
ਤੈਨੂੰ ਆਪਣਾ ਮੁਰਸ਼ਦ ਮੰਨ ਲਿਆ,
ਰੂਹ ਮੇਰੀ ਨੇ।
ਸਾਰਾ ਬ੍ਰਹਿਮੰਡ ਢੱਕ ਲਿਆ,
ਚੁੰਨੀ ਤੇਰੀ ਨੇ।

ਕੁਲਦੀਪ ਬਿੱਲਾ ਕਿੱਪੀ। #ਤੇਰੀ #ਚੁੰਨੀ