Nojoto: Largest Storytelling Platform

ਕੁਝ ਧੋਖਾ ਸਾਨੂੰ ਮਿਲਿਆ ਏ,ਕੁਝ ਯਾਰੀ ਮਾਰ ਗਈ, ਕੁਝ ਮਤਲਬੀ

ਕੁਝ ਧੋਖਾ ਸਾਨੂੰ ਮਿਲਿਆ ਏ,ਕੁਝ ਯਾਰੀ ਮਾਰ ਗਈ,
ਕੁਝ ਮਤਲਬੀ ਰਿਸ਼ਤੇ ਨਿਕਲੇ ਸੀ,ਕੁਝ ਲਾਰੀ ਮਾਰ ਗਈ,
ਕੁਝ ਮੇਲ ਸਮਝਿਆ ਰੂਹਾਂ ਦਾ,ਪਰ ਓਹ ਵੀ ਝੂਠਾ ਸੀ,
ਕੁਝ ਮਿਲਣ ਵਾਲੇ ਦਿਨ ਪਾਣੀ ਵਾਲੀ ਵਾਰੀ ਮਾਰ ਗਈ,
ਤੈਨੂੰ ਪਹਿਲੀ ਵਾਰੀ ਦੇਖਿਆ ਸੀ ਤਾਂ ਭੋਲੀ ਲਗਦੀ ਸੀ,
ਜਾਂਦੇ ਜਾਂਦੇ ਤੇਰੀ ਬੱਸ ਹੁਸ਼ਿਆਰੀ ਮਾਰ ਗਈ,
ਚੁਬਾਰੇ ਤੇ ਸੀ ਚੜ੍ਹਦਾ ਮੈਂ ਤਾਂ ਤੈਨੂੰ ਦੇਖਣ ਲਈ,
ਹੁਣ ਉੱਚੀ ਜਿਹੜੀ ਕੀਤੀ ਚਾਰਦੀਵਾਰੀ ਮਾਰ ਗਈ,
ਚੋਕਲੇਟਾਂ ਤੇ ਟੈਡੀ ਦੇਣੇ ਤਾਂ ਆਮ ਹੀ ਗੱਲਾਂ ਸੀ,
ਸਭ ਤੋਂ ਜਿਆਦਾ ਗਿਫਟ ਕੀਤੀ ਫੁਲਕਾਰੀ ਮਾਰ ਗਈ,
ਖੇਤਾਂ ਦੇ ਵਿੱਚ ਫਿਰਦਾ ਤੇ ਹੁਣ ਫ਼ਸਲ ਸੰਭਾਲਾਂ ਮੈਂ,
ਦੂਜੀ ਗੱਲ ਸਾਨੂੰ ਵਿਹਲੜਾਂ ਨੂੰ ਬੇਰੁਜਗਾਰੀ ਮਾਰ ਗਈ,
ਮਜਬੂਤ ਕਿੰਨਾ ਤੇਰਾ ਪਿਅਾਰ ਸੀ ਯਾਰਾ,ਤੈਨੂੰ ਤਾਂ ਪਤਾ ਹੈ,
ਪਰ ਟੁੱਟਣ ਵੇਲੇ ਠੰਡ ਦੀ ਲੱਗੀ ਠਾਰੀ ਮਾਰ ਗਈ,
ਹੁਣ ਕਿੱਥੇ ਤੂੰ ਸਾਡੇ ਵਰਗਿਆਂ ਨੂੰ ਯਾਦ ਹੀ ਕਰਦੀਂ ਏਂ,
ਪਿਆਰ ਮੇਰਾ ਤੂੰ ਭੁੱਲ ਕੇ ਬਾਹਰ ਉਡਾਰੀ ਮਾਰ ਗਈ,
ਪਿਆਰ ਤੇਰੇ ਨਾਲ ਰੂਹਾਂ ਵਾਲਾ ਬਿੱਡ ਕੇ ਬੈਠੇ ਸੀ,
ਪਰ ਤੇਰੀ ਓਹ ਪੇਂਡਿੰਗ ਰਹਿੰਦੀ ਪਾਰੀ ਮਾਰ ਗਈ,
ਸੁਖ ਹੈ ਲੱਭਦਾ ਐਸੀ ਜੋ ਜਜਬਾਤ ਸਮਝੇ ਮੇਰੇ,
ਇੱਕ ਤੂੰ ਹੀ ਸੀ ਜੋ ਗੱਲਾਂ ਗੱਲਾਂ ਵਿਚ ਹੀ ਸਾਰ ਗਈ। #sadness,#openpoetry,
#ਧੋਖਾ