Nojoto: Largest Storytelling Platform

ਗੀਤ = ਗੱਲ ਕਰਾਂ ਪੰਜਾਬੀ ਸ਼ੇਰਾਂ ਦੀ ਹੱਕ ਸੱਚ ਲਈ ਲੜਨ ਵ

ਗੀਤ = ਗੱਲ ਕਰਾਂ ਪੰਜਾਬੀ ਸ਼ੇਰਾਂ ਦੀ 

ਹੱਕ ਸੱਚ ਲਈ ਲੜਨ ਵਾਲੇ , ਮਜ਼ਲੂਮਾਂ ਦੇ ਨਾਲ ਖੜ੍ਹਨ ਵਾਲੇ 
ਹੱਕ ਇਨ੍ਹਾਂ ਦੇ ਕੋਈ ਖੋਹ ਲੂ ਕੀ , ਇਨ੍ਹਾਂ ਰੁਤਬਾ ਹੀ ਐਸਾ ਪਾਇਆ ਏ 
ਗੱਲ ਕਰਾਂ ਪੰਜਾਬੀ ਸ਼ੇਰਾਂ ਦੀ , ਅੱਜ ਦਿੱਲੀ ਚ ਡੇਰਾ ਲਾਇਆ ਏ 
ਜਦ ਜਦ ਵੀ ਜ਼ੁਲਮ ਸੰਗ ਪੰਗਾ ਪਿਆ , ਇਨ੍ਹਾਂ ਨਵਾਂ ਇਤਿਹਾਸ ਰਚਾਇਆ ਏ 
ਗੱਲ ਕਰਾਂ ਪੰਜਾਬੀ ਸ਼ੇਰਾਂ ਦੀ ...........

ਇਹ ਪੁੱਤਰ ਸਿੰਘ ਦਲੇਰਾਂ ਦੇ , ਇਹ ਗਰਜਦੇ ਵਾਂਗਰ ਸ਼ੇਰਾਂ ਦੇ 
ਅੱਜ ਸਬਰ ਦਿਖਾਉਂਦੇ ਦਿੱਲੀ ਨੂੰ , ਦੁੱਖ ਸਹਿ ਸਕਦੇ ਨੇ ਕਹਿਰਾਂ ਦੇ 
ਜੇ ਸਮਝ ਸਕੋ ਤਾਂ ਸਮਝ ਲਵੋ , ਬੜੇ ਪਿਆਰ ਦੇ ਸੰਗ ਸਮਝਾਇਆ ਏ 
ਗੱਲ ਕਰਾਂ ਪੰਜਾਬੀ ਸ਼ੇਰਾਂ ਦੀ ........

ਇਹ ਜੰਗ ਧਰਮ ਜਾਂ ਜਾਤ ਦੀ ਨਹੀਂ , ਹਿੰਮਤਾਂ ਅੱਗੇ ਟਿਕਦੀ ਰਾਤ ਵੀ ਨਹੀਂ 
ਹੱਕ ਖੋਹ ਲਏ ਜੁਬਰਾਂ ਜ਼ੋਰਾਂ ਨਾਲ , ਏਨੀ ਕਿਸੇ ਦੀ ਔਕਾਤ ਵੀ ਨਹੀਂ 
ਹੱਕ ਛੱਡ ਦੇਣਗੇ ਸੌਖਿਆਂ ਹੀ , ਇਸੇ ਵਹਿਮ ਨੂੰ ਸਬਕ ਸਿਖਾਇਆ ਏ 
ਗੱਲ ਕਰਾਂ ਪੰਜਾਬੀ ਸ਼ੇਰਾਂ ਦੀ ...........

ਅੱਜ ਹਰਜੀਤ ਦਿਲਦਾਰ ਲਿਖੇ , ਕਦੇ ਗੀਤ ਲਿਖੇ ਕਦੇ ਵਾਰ ਲਿਖੇ 
ਗੂੰਗੇ ਵੀ ਅੱਜ ਬੋਲ ਪਏ ਨੇ , ਕਦੇ ਟੀ. ਵੀ. ਕਦੇ ਅਖ਼ਬਾਰ ਲਿਖੇ 
ਅੱਜ ਕੁੱਲ ਲੁਕਾਈ ਜਗ ਗਈ ਏ , ਜੋ ਜਾਗ ਪੰਜਾਬੀਆਂ ਲਾਇਆ ਏ 
ਗੱਲ ਕਰਾਂ ਪੰਜਾਬੀ ਸ਼ੇਰਾਂ ਦੀ ...........

ਗੀਤਕਾਰ = ਹਰਜੀਤ ਦਿਲਦਾਰ #ਗੁਰੂ ਤੇਗ ਬਹਾਦਰ ਜੀ #ਮੇਰੀ ਰਚਨਾ #ਹਿੰਦ ਦੀ ਚਾਦਰ #ਸ਼ਹਾਦਤ ਤੇ ਵਿਸ਼ੇਸ਼