ਧੁੰਦ 1,ਇਹ ਧੁੰਦ ਜੋ ਤੇਰੇ ਸ਼ਹਿਰ ਵੇ ਸੱਜਣਾ ਕਰਦੀ ਦਿਲ ਤੇ ਕਹਿਰ ਵੇ ਸੱਜਣਾ ਇਹ ਧੁੰਦ ਜੋ ਤੇਰੇ ਸ਼ਹਿਰ ਵੇ ਸੱਜਣਾ 2,ਤ੍ਰੇਲ ਦੀ ਬੁੰਦ ਪਾਣੀ ਬਣ ਫੁੱਲ ਤੇ ਡਿੱਗਦੀ ਏ ਜਾਪੇ ਵੱਗਦੀ ਜਿਵੇਂ ਕੋਈ ਲਹਿਰ ਵੇ ਸੱਜਣਾ ਇਹ ਧੁੰਦ ਤੇਰੇ ਸ਼ਹਿਰ ਵੇ ਸੱਜਣਾ 3, ਠਰਦਾ ਮੇਰਾ ਅੰਗ ਅੰਗ ਜਾਵੇ ਭਰਲਾ ਮੈਨੂੰ ਵਿੱਚ ਕਲਾਵੇ ਗਲਵੱਕੜੀ ਤੇਰੀ ਨਿੱਘੀ ਦੁਪਿਹਰ ਵੇ ਸੱਜਣਾ ਇਹ ਧੁੰਦ ਤੇਰੇ ਸ਼ਹਿਰ ਬੇ ਸੱਜਣਾ 4, ਬੈਠ ਮੇਰੇ ਕੋਲ ਮੇਰੀ ਸੁਣ ,ਆਪਣੀ ਸੁਣਾ ਛੱਡ ਕੌਫੀ ਨੂੰ ਪੀਨੇ ਆ ਚਾਹ ਵੇ ਸੱਜਣਾ ਲੱਸੀ ਦੇ ਨਾਲ ਜਿਹਦਾ ਵੈਰ ਵੇ ਸੱਜਣਾ ਧੁੰਦ ਤੇਰੇ ਸ਼ਹਿਰ ਬੇ ਸੱਜਣਾ 5, ਹੁਸਨ ਤੇਰਾ ਸੱਜਣਾ ਨਿਰੀ ਤਬਾਹੀ ਏ ਜਾਣਾ ਮੈਂ ਜਾਣਾ ਕਿਓਂ ਅੱਗ ਮਚਾਈ ਏ ਬਹੁਤਾ ਨਹੀਂ ਥੋੜਾ ਚਿਰ ਹੋਰ ਠੈਰ ਵੇ ਸੱਜਣਾ 6, ਤੇਰਾ ਆਉਂਦਾ 'ਬੱਬੂ'ਨੂੰ ਬਾਹਲਾ ਮੋਹ ਵੇ ਸੱਜਣਾ ਤੂੰ ਮਾਘੀ ਸੰਗਰਾਂਦ ਮੈਂ ਦਿਸੰਬਰ ਪੋਹ ਵੇ ਸੱਜਣਾ ਤੂੰ ਜ਼ਿੰਦਗੀ ਦਾ ਦੀਪ ,ਬਿਨ ਤੇਰੇ ਹਨੇਰ ਵੇ ਸੱਜਣਾ ਇਹ ਧੁੰਦ ਜੋ ਤੇਰੇ ਸ਼ਹਿਰ ਵੇ ਸੱਜਣਾ ਕਰਦੀ ਦਿਲ ਤੇ ਕਹਿਰ ਵੇ ਸੱਜਣਾ ਇਹ ਧੁੰਦ ਜੋ ਤੇਰੇ ਸ਼ਹਿਰ ਵੇ ਸੱਜਣਾ ਬੱਬੂ ਸੰਦੋੜ 9781890963 ©varinder singh ਧੁੰਦ ਬੱਬੂ ਸੰਦੋੜ 9781890963