Nojoto: Largest Storytelling Platform

ਹੁਣ ਉਨ੍ਹੀਂ ਨੈਣੀਂ ਵੇਖ ਨੀ ਸਕਦੇ, ਪਈਆਂ ਦੂਰੀਆਂ ਮੇਟ ਨੀ ਸ

ਹੁਣ ਉਨ੍ਹੀਂ ਨੈਣੀਂ ਵੇਖ ਨੀ ਸਕਦੇ,
ਪਈਆਂ ਦੂਰੀਆਂ ਮੇਟ ਨੀ ਸਕਦੇ।
ਢਾਬ ਭੂਰਕੇ ਸੜਕ ਨਿਕਲਗੀ,
ਬੈਠ ਵਣਾਂ ਦੇ ਹੇਠ ਨੀ ਸਕਦੇ। 

ਹੈ ਯਾਦਾਂ ਵਾਲਾ ਖਿਲਾਰਾ ਵੱਡਾ,
ਜਿਉਂਦੇ ਜੀਅ ਸਮੇਟ ਨੀ ਸਕਦੇ।
ਗਮ ਦੀਆਂ ਗੰਦਲਾਂ ਚੀਰਣ ਖਾਤਰ ,
ਦਾਤ ਦਿਲਾਂ ਦੇ ਰੇग ਨੀ ਸਕਦੇ।

ਜਾਨ ਦਾ ਵੈਰੀ ਨੇੜੇ ਈ ਵਸਦੇ ,
ਦੂਰੋਂ ਮੱਥਾ ਟੇਕ ਨੀ ਸਕਦੇ।
ਹਰਮਨ ਸਿੱਧੂਆ ਕਿਰ ਨਾ ਜਾਵੇ ਕਿਧਰੇ,
ਘੁੱਟ ਆਸਾਂ ਦੀ ਰੇਤ ਨੀ ਸਕਦੇ।

    ਹਰਮਨ ਸਿੱਧੂ ਵੇਰਕਾ,,,,

©нαямαиρяєєт. sι∂нυ
  #Likho
#फरक 
#फरियाद 
#फरेब 
#दौलत