Nojoto: Largest Storytelling Platform

White ਰਾਜੇ ਨੂੰ ਦਰਬਾਰ ਦੀ ਚਿੰਤਾ , ਕਿਰਤੀ ਨੂੰ ਪਰਿਵਾ

White ਰਾਜੇ ਨੂੰ  ਦਰਬਾਰ  ਦੀ  ਚਿੰਤਾ ,
ਕਿਰਤੀ ਨੂੰ ਪਰਿਵਾਰ ਦੀ ਚਿੰਤਾ, 
  
ਜਿਸ ਦੇ ਸਿਰ 'ਤੇ ਛੱਤ ਨਈਂ ਏ,
ਉਸਨੂੰ ਹੈ ਘਰ ਵਾਰ ਦੀ ਚਿੰਤਾ,

ਤਿੱਖੀ ਏ ਤਲਵਾਰ  ਨੈਣਾ ਦੀ,
ਹੋ ਨਾਹ ਜਾਵੇ ਵਾਰ ਦੀ ਚਿੰਤਾ,

ਖੇਤੀਂ ਫਸਲ  ਜਦ ਪੱਕੀ ਹੋਵੇ,
ਉਦੋਂ ਰਹਿੰਦੀ ਮਾਰ ਦੀ ਚਿੰਤਾ,

ਸੁੱਖ ਹੀ ਸੁੱਖ ਮਿਲਦੇ ਰਹਿਣ,
ਏ ਸਾਰੇ  ਸੰਸਾਰ  ਦੀ ਚਿੰਤਾ,

'ਰਾਹੀ' ਦੀ  ਬੇੜੀ  ਸਮੁੰਦਰ 'ਚ,
ਲੱਗੁ  ਕਦੋ  ਕੁ ਪਾਰ ਦੀ ਚਿੰਤਾ,

©ਜਗਸੀਰ ਜੱਗੀ ਰਾਹੀ
  #punjab #Punjabi #witerscommunity 
#poem✍🧡🧡💛 
#gajal