"ਕਦੇ-ਕਦੇ" ਕੋਈ ਦਹਿਲੀਜ਼ ਮੱਲ੍ਹ ਲੈਂਦਾ ਆਂ, ਕੋਈ ਨਾਮ ਪੜ੍ਹ ਲੈਂਦਾ ਆਂ। ਬਾਲ਼ ਸਿਵਾ ਮੈਂ ਆਪੇ ਖੁਦ ਦਾ, ਖੁਦ ਨੂੰ ਸਾੜ ਲੈਂਦਾ ਆਂ। ਲਿਜਾ ਤਸਵੀਰ ਮੈਖਾਨੇ ਓਹਦੀ, ਨਾਲ਼ ਓਹਨੂੰ ਵੀ ਬਿਗਾੜ ਲੈਂਦਾ ਆਂ। ਓਹਦੀ ਨਜ਼ਰ ਚ ਵੇਖ ਕੇ ਖੁਦ ਨੂੰ, ਹਰ ਦਫ਼ਾ ਉਜਾੜ ਲੈਂਦਾ ਆਂ। ਜੋਬਨ ਰੁੱਤੇ ਇਸ ਬੁੱਤ ਦੇ ਬੂਟੇ ਨੂੰ, ਮੈਂ ਬਣ ਪਤਝੜ ਝਾੜ ਲੈਂਦਾ ਆਂ। ©Baljit Hvirdi #Thinking